Boxing coach Swatantar Raj Singh hails Indian team's performance at CWG

Indian boxers

Commonwealth Games 2018 Source: Swatantar Raj Singh

After a successful outing at the 2018 Commonwealth Games, Indian boxing team's coach and coveted Dronacharya awardee Swatantar Raj Singh says the pugilists must now focus on sustaining the performance levels at the Asian Games.


ਭਾਰਤੀ ਮੁੱਕੇਬਾਜਾਂ ਦੀ ਟੀਮ ਦੇ ਕੋਚ ਅਤੇ ਦਰੋਣਾਚਾਰੀਆ ਅਵਾਰਡ ਨਾਲ ਸਨਮਾਨਿਤ ਸਵਤੰਤਰ ਸਿੰਘ ਨੇ ਖਿਡਾਰੀਆਂ ਵਲੋਂ ਕੀਤੇ ਗਏ ਪ੍ਰਦਰਸ਼ਨ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਹੋਏ ਦਸਿਆ ਕਿ ਹੁਣ ਟੀਮ ਦਾ ਅਗਲਾ ਪ੍ਰਮੁੱਖ ਪੜਾਅ ਇਸ ਸਾਲ ਹੋਣ ਵਾਲੀਆਂ ਏਸ਼ੀਅਨ ਖੇਡਾਂ ਹਨ।

ਭਾਰਤ ਤੋਂ ਆਏ 8 ਮੁੱਕੇਬਾਜਾਂ ਨੇ ਹਾਲ ਵਿੱਚ ਹੀ ਮੁਕੰਮਲ ਹੋਈਆਂ ਰਾਸ਼ਟ੍ਰਮੰਡਲ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਕੁੱਲ 8 ਤਗਮੇ ਜਿੱਤੇ; ਜਿਨਾਂ ਵਿੱਚੋਂ ਦੋ ਸੋਨੇ ਦੇ, ਦੋ ਚਾਂਦੀ ਦੇ ਅਤੇ ਤਿੰਨ ਕਾਂਸੇ ਦੇ ਹਨ।
Indian boxing team
commonwealth games Source: Swatantar Raj Singh
ਸਵਤੰਤਰ ਸਿੰਘ ਨੇ ਦਸਿਆ ਕਿ, ‘ਇਹਨਾਂ ਖੇਡਾਂ ਵਿੱਚ ਭਾਗ ਲੈਣ ਲਈ ਮੁੱਕੇਬਾਜਾਂ ਨੂੰ ਸੰਸਾਰਕ ਪੱਧਰ ਤੇ ਤਿਆਰੀ ਕਰਵਾਈ ਗਈ, ਕਈ ਦੇਸ਼ਾਂ ਵਿੱਚ ਲਿਜਾ ਕੇ ਇਹਨਾਂ ਖਿਡਾਰੀਆਂ ਨੂੰ ਵਧੀਆ ਵਾਤਾਵਰਣ ਪ੍ਰਰਦਾਨ ਕੀਤਾ ਗਿਆ ਤਾਂ ਕਿ ਆਸਟ੍ਰੇਲੀਆ ਵਰਗੇ ਮੁਲਕ ਵਿੱਚ ਜਾ ਕੇ ਰਾਸ਼ਟ੍ਰਮੰਡਲ ਖੇਡਾਂ ਦੌਰਾਨ ਇਹਨਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ। ਤੇ ਇਸ ਸਾਰੀ ਮਿਹਨਤ ਦਾ ਨਤੀਜਾ ਉਮੀਦ ਤੋਂ ਵੱਧ ਹੀ ਰਿਹਾ’।

ਸਵਤੰਤਰ ਸਿੰਘ ਨੇ ਮੁੱਕੇਬਾਜਾਂ ਦੀ ਰਿਹਾਇਸ਼ ਨੇੜਿਓਂ ਦਵਾਈਆਂ ਵਾਲੀਆਂ ਸੂਈਆਂ ਮਿਲਣ ਬਾਬਤ ਦੱਸਿਆ ਕਿ, ‘ਇਹ ਸੂਈਆਂ ਕਿਸੇ ਡਰੱਗ ਵਗੈਰਾ ਵਾਸਤੇ ਨਹੀਂ ਬਲਕਿ ਖਿਡਾਰੀਆਂ ਨੂੰ ਉਹਨਾਂ ਦੇ ਡਾਕਟਰਾਂ ਵਲੋਂ ਲੋੜੀਂਦੇ ਮਰਜਾਂ ਦੇ ਇਲਾਜ ਵਾਸਤੇ ਦਿੱਤੀਆਂ ਗਈਆਂ ਸਨ। ਇਸ ਸਾਰੇ ਮਾਮਲੇ ਦੀ ਬਾਅਦ ਵਿੱਚ ਕੀਤੀ ਗਈ ਜਾਂਚ ਉਪਰੰਤ ਖਿਡਾਰੀਆਂ ਨੂੰ ਦੋਸ਼ ਮੁਕਤ ਕਰਾਰ ਦੇ ਦਿਤਾ ਗਿਆ ਸੀ’।
Indian boxing team
Commonwealth games 2018 Source: Swatantar Raj Singh
ਇਸੇ ਦੇ ਨਾਲ ਸਵਤੰਤਰ ਸਿੰਘ ਨੇ ਇਹ ਵੀ ਕਿਹਾ ਕਿ, ‘ਸਾਰੇ ਹੀ ਖਿਡਾਰੀਆਂ ਨੂੰ ਜ਼ਾਬਤੇ ਵਿੱਚ ਰਹਿ ਕੇ ਖੇਡਣਾ ਚਾਹੀਦਾ ਹੈ ਅਤੇ ਨਿਯਮਾਂ ਦੀ ਪਾਲਣਾਂ ਕਰਨੀ ਚਾਹੀਦੀ ਹੈ। ਨਹੀਂ ਤਾਂ ਭਾਰਤੀ ਮੁੱਕੇਬਾਜ਼ ਵਾਂਗ ਤਗਮੇਂ ਤੋਂ ਹੱਥ ਧੋਣੇ ਪੈ ਸਕਦੇ ਹਨ।

Follow SBS Punjabi on Facebook and Twitter.

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand