Rani Tatt (Royal Element) is a critically acclaimed debut book by young poet Harman. Here he is in conversation with SBS Punjabi's Preetinder Singh Grewal.
ਢਕੀਆਂ ਰਹਿਣ ਦੇ ਮਿੱਤਰਾ ਗੱਲਾਂ ਧਰਤ ਦੀਆਂ
ਹਵਾ ਵਗੀ ਤਾਂ ਆਪੇ ਮੂਹਰੇ ਆਉਣਗੀਆਂ
ਰੁੱਤਾਂ ਜਿਹੜੀਆਂ ਰੁੱਸੀਆਂ ਰੁੱਸੀਆਂ ਫਿਰਦੀਆਂ ਨੇ
ਇੱਕ ਦਿਨ ਸੋਹਿਲੇ ਧੂੜ-ਮਿੱਟੀ ਦੇ ਗਾਉਣਗੀਆਂ ~
ਰਾਣੀ ਤੱਤ ~

ਕਬਰਾਂ ਉੱਤੇ ਮੇਲੇ ਲਗਦੇ
ਆਵਣ ਘੱਤ ਵਹੀਰਾਂ
ਹੀਰਾਂ ਮਾਰਨ ਵਾਲੀ ਦੁਨੀਆਂ
ਨੱਚ ਨੱਚ ਗਾਵੇ ਹੀਰਾਂ ~
~ ਰਾਣੀਤੱਤ

ਭਾਂਵੇਂ ਸੱਚ ਬੋਲੇੰ , ਭਾਂਵੇਂ ਝੂਠ ਆਖੇਂ
ਲੱਖ ਰਚਦਾ ਵੱਡੇ ਢੌਂਗ ਹੋਵੇਂ
ਤੇਰੀ ਹਾਜ਼ਰੀ ਸੋਹਣਿਆ ਨੱਢਿਆ ਵੇ
ਕੱਚੇ ਦੁੱਧ 'ਚ ਪਿਸਿਆ ਲੌਂਗ ਹੋਵੇ
ਤਾਂਘਾਂ ਫੁੱਲ ਫੁੱਲ ਪਿੱਪਲ ਹੋ ਗਈਆਂ
ਹਾਲੇ ਕੱਲ੍ਹ ਕਰੂੰਬਲਾਂ ਕੱਚੀਆਂ ਸੀ
ਵਿੱਚ ਇਸ਼ਕ ਦੇ ਕੁੜੀਆਂ ਮੁੱਕੀਆਂ ਜੋ
ਮੈਨੂੰ ਲੱਗਦਾ ਸਾਰੀਆਂ ਈ ਸੱਚੀਆਂ ਸੀ
ਬੁਝੀਆਂ ਸ਼ਾਮਾਂ ਦੇ ਤੰਦਣੇ ਬੜੇ ਲੰਮੇ
ਨੱਕੇ ਸੂਈ ਦੇ ਖੁੱਲ੍ਹੇ ਮੈਦਾਨ ਹੁੰਦੇ
ਚੜ੍ਹਦੀ ਉਮਰ ਤੇ ਦੂਰੀਆਂ ਹਾਣ ਕੋਲੋਂ
ਐਵੇਂ ਹੌਕਿਆਂ ਦੀ ਹੀ ਖਾਣ ਹੁੰਦੇ
ਲੋਆਂ ਲੱਗ ਕੇ ਛੈਲ ਅੰਗੂਰੀਆਂ ਨੂੰ
ਬਾਗੋਂ ਇਸ਼ਕ ਦੇ ਟਪਕਦਾ ਰਸ ਹੁੰਦਾ
ਮੇਵੇ ਮਿਸ਼ਰੀਆਂ ਰਹਿ ਜਾਣ ਇੱਕ ਪਾਸੇ
ਫਿਰ ਤਾਂ ਰੋੜਾਂ ਦਾ ਮਜ਼ਾ ਵੀ ਨੀਂ ਦੱਸ ਹੁੰਦਾ
ਰਾਣੀਤੱਤ ~




