ਦੇਸ਼ ਦੀ ਮਾਨਤਾ ਸੂਚੀ ਆਮ ਤੌਰ ਉੱਤੇ ਭਾਸ਼ਣਾਂ ਅਤੇ ਮੀਟਿੰਗਾਂ ਵਰਗੇ ਜਨਤਕ ਅਤੇ ਨਿੱਜੀ ਸਮਾਗਮਾਂ ਦੌਰਾਨ ਜਾਣ-ਪਛਾਣ ਜਾਂ ਸਵਾਗਤ ਤੋਂ ਪਹਿਲਾਂ ਪ੍ਰਦਾਨ ਕੀਤੀ ਜਾਂਦੀ ਹੈ।
ਇਸ ਤਰੀਕੇ ਨਾਲ ਉਸ ਥਾਂ ਦੇ ਪਰੰਪਰਾਗਤ ਮਾਲਕਾਂ ਨੂੰ ਪਛਾਣ ਮਿਲਦੀ ਹੈ ਜਿਸ ਥਾਂ ਉੱਤੇ ਸਮਾਗਮ ਆਯੋਜਿਤ ਕੀਤਾ ਜਾਂਦਾ ਹੈ।
ਐਸ ਬੀ ਐਸ ਦੇ ਆਡੀਓ ਪ੍ਰੋਗਰਾਮਾਂ ਦੀ ਸ਼ੁਰੂਆਤ ਵੀ ਸਬੰਧਿਤ ਭਾਸ਼ਾ ਵਿੱਚ ਪਰੰਪਰਾਗਤ ਮਾਲਕਾਂ ਨੂੰ ਮਾਨਤਾ ਦੇਣ ਤੋਂ ਹੁੰਦੀ ਹੈ।
ਅਸੀਂ ਅਜਿਹਾ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਦੇ ਦੇਸ਼ ਨਾਲ ਸਬੰਧ ਨੂੰ ਪਛਾਣ ਦੇਣ ਲਈ ਅਤੇ ਪੁਰਾਣੇ 'ਤੇ ਵਰਤਮਾਨ ਦੇ ਆਦਿਵਾਸੀ ਬਜ਼ੁਰਗਾਂ ਦਾ ਸਨਮਾਨ ਕਰਨ ਲਈ ਕਰਦੇ ਹਾਂ।
ਇਹ ਇਸ ਗੱਲ ਨੂੰ ਵੀ ਸਵੀਕਾਰ ਕਰਨ ਦਾ ਤਰੀਕਾ ਹੈ ਕਿ ਆਸਟ੍ਰੇਲੀਆ ਇੱਕ ਅਜਿਹੀ ਧਰਤੀ ਹੈ ਜਿਥੇ ਪ੍ਰਭੂਸੱਤਾ ਦੇ ਸੌਂਪੇ ਜਾਣ ਨੂੰ ਲੈ ਕੇ ਕੋਈ ਸਮਝੋਤਾ ਨਹੀਂ ਕੀਤਾ ਗਿਆ ਹੈ।
ਇਸ ਮਾਨਤਾ ਸੂਚੀ ਦੇ ਕੋਈ ਪੱਕੇ ਅਤੇ ਖ਼ਾਸ ਸ਼ਬਦ ਨਹੀਂ ਹਨ ਅਤੇ ਕੋਈ ਵੀ ਇਸ ਨੂੰ ਪੇਸ਼ ਕਰ ਸਕਦਾ ਹੈ।
ਹਾਲਾਂਕਿ, ਦੇਸ਼ ਦੇ ਸੁਆਗਤ ਦੀ ਸੂਚੀ ਜਿਸਨੂੰ ‘ਏ ਵੈਲਕੱਮ ਟੂ ਕੰਟਰੀ’ ਵਜੋਂ ਜਾਣਿਆ ਜਾਂਦਾ ਹੈ, ਉਹਨਾਂ ਪਰੰਪਰਾਗਤ ਮਾਲਕਾਂ ਜਾਂ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਦੁਆਰਾ ਹੀ ਪ੍ਰਦਾਨ ਕੀਤੀ ਜਾਂਦੀ ਹੈ, ਜਿੰਨ੍ਹਾਂ ਨੂੰ ਉਹਨਾਂ ਦੇ ਦੇਸ਼ ਵਿੱਚ ਸੈਲਾਨੀਆਂ ਦਾ ਸੁਆਗਤ ਕਰਨ ਲਈ ਪਰੰਪਰਾਗਤ ਮਾਲਕਾਂ ਵਲੋਂ ਇਜ਼ਾਜ਼ਤ ਦਿੱਤੀ ਹੁੰਦੀ ਹੈ।
ਦੇਸ਼ ਦੀ ਮਾਨਤਾ ਸੂਚੀ ਦੀ ਇੱਕ ਉਦਾਹਰਣ ਕੁੱਝ ਇਸ ਪ੍ਰਕਾਰ ਹੈ:
ਅਸੀਂ ਇੰਨ੍ਹਾਂ ਜ਼ਮੀਨਾਂ, ਅਸਮਾਨਾਂ ਅਤੇ ਜਲ ਮਾਰਗਾਂ ਦੇ ਰਵਾਇਤੀ ਮਾਲਕਾਂ ਨੂੰ ਮਾਨਤਾ ਅਤੇ ਪੁਰਾਣੇ ਤੇ ਵਰਤਮਾਨ ਦੇ ਬਜ਼ੁਰਗਾਂ ਨੂੰ ਆਪਣਾ ਸਤਿਕਾਰ ਪੇਸ਼ ਕਰਦੇ ਹਾਂ। ਅਸੀਂ ਦੁਨੀਆ ਦੇ ਸਭ ਤੋਂ ਪੁਰਾਣੇ ਨਿਰੰਤਰ ਚੱਲ ਰਹੇ ਸੱਭਿਆਚਾਰ ਨੂੰ ਵੀ ਮਾਨਤਾ ਦਿੰਦੇ ਹਾਂ।
ਤੁਸੀਂ ਸਥਾਨਕ ਕੌਂਸਲ, ਰਾਜ ਜਾਂ ਖੇਤਰ ਦੀ ਵੈੱਬਸਾਈਟਾਂ ਦੀ ਜਾਂਚ ਕਰਕੇ, ਜਾਂ ਸਥਾਨਕ ਆਦਿਵਾਸੀ ਅਤੇ ਸਵਦੇਸ਼ੀ ਸੰਸਥਾਵਾਂ ਨਾਲ ਜੁੜ ਕੇ ਇਹ ਪਤਾ ਲਗਾ ਸਕਦੇ ਹੋ ਕਿ ਤੁਸੀਂ ਜਿਸ ਜ਼ਮੀਨ ਉੱਤੇ ਹੋ ਉਥੋਂ ਦੇ ਪਰੰਪਰਾਗਤ ਮਾਲਕ ਕੌਣ ਹਨ।