ਆਸਟ੍ਰੇਲੀਅਨ ਲੋਕਾਂ ਕੋਲ ਦੁਨੀਆ ਦਾ ਦੂਜਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ, ਜਾਣੋ ਭਾਰਤ ਤੇ ਦੂਜੇ ਦੇਸ਼ਾਂ ਦੀ ਸਥਿਤੀ

ਕੋਵਿਡ-19 ਮਹਾਂਮਾਰੀ ਨੇ ਬਹੁਤ ਸਾਰੇ ਦੇਸ਼ਾਂ ਦੀ ਸਰਹੱਦਾਂ ਬੰਦ ਕਰ ਦਿੱਤੀਆਂ ਹਨ ਅਤੇ ਅੰਤਰਰਾਸ਼ਟਰੀ ਯਾਤਰੀਆਂ ਦੀ ਆਮਦ ਨੂੰ ਸੀਮਤ ਕਰ ਦਿੱਤਾ ਹੈ। ਆਸਟ੍ਰੇਲੀਅਨ ਲੋਕਾਂ ਦੀ ਵਿਦੇਸ਼ ਯਾਤਰਾ ਉੱਤੇ ਭਾਵੇਂ ਪਾਬੰਦੀ ਹੈ ਪਰ ਉਹਨਾਂ ਕੋਲ਼ ਇਸ ਵੇਲੇ ਦੁਨੀਆ ਦਾ ਦੂਜਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਹੈ।

New financial year and many changes: Government announces new rule for Australian passports.

Source: Getty Images

ਤਾਜ਼ਾ ਪਾਸਪੋਰਟ ਇੰਡੈਕਸ ਨੇ 2020 ਵਿੱਚ ਵਿਸ਼ਵਵਿਆਪੀ ਯਾਤਰਾ ਨੂੰ ਲੱਗਭੱਗ ਖਤਮ ਕਰਨ ਦੇਣ ਵਾਲੇ ਵਿਸ਼ਵ ਸਿਹਤ ਸੰਕਟ ਦੇ ਵਿਚਕਾਰ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦਾ ਖੁਲਾਸਾ ਕੀਤਾ ਹੈ।

ਪਾਸਪੋਰਟ ਇੰਡੈਕਸ ਦੀ ਤਾਜ਼ਾ ਪੜ੍ਹਤਾਲ ਤੋਂ ਪਤਾ ਚੱਲਿਆ ਹੈ ਕਿ ਨਿਊਜ਼ੀਲੈਂਡ 129 ਦੇਸ਼ਾਂ ਤੱਕ ਪਹੁੰਚ ਦੇਣ ਵਾਲਾ ਵਿਸ਼ਵ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਹੈ।

ਆਸਟ੍ਰੇਲੀਆ ਦੂਸਰੇ ਦੇਸ਼ਾਂ ਜਿਵੇਂ ਸਵਿਟਜ਼ਰਲੈਂਡ, ਜਰਮਨੀ, ਜਾਪਾਨ ਦੇ ਨਾਲ ਦੂਜੇ ਨੰਬਰ 'ਤੇ ਆਉਂਦਾ ਹੈ - 85 ਦੇਸ਼ਾਂ ਵਿੱਚ ਵੀਜ਼ਾ-ਮੁਕਤ ਪਹੁੰਚ ਅਤੇ 43 ਦੇਸ਼ਾਂ ਵਿੱਚ ਆਗਮਨ ਉੱਤੇ ਵੀਜ਼ਾ (ਵੀਜ਼ਾ-ਆਨ-ਅਰਾਈਵਲ) ਦੇ ਨਾਲ, ਇਸ ਸਮੇਂ ਆਸਟ੍ਰੇਲੀਅਨ ਪਾਸਪੋਰਟ ਦੀ 128 ਦੇਸ਼ਾਂ ਤੱਕ ਪਹੁੰਚ ਹੈ।

ਆਸਟ੍ਰੇਲੀਆ ਪਾਸਪੋਰਟ ਧਾਰਕ ਹੋਰਨਾਂ ਮੁਲਕਾਂ ਤੋਂ ਇਲਾਵਾ ਯੂਨਾਈਟਿਡ ਕਿੰਗਡਮ, ਸਵੀਡਨ, ਸਿੰਗਾਪੁਰ, ਜਾਪਾਨ, ਜਰਮਨੀ, ਫਰਾਂਸ ਆਦਿ ਦੀ ਯਾਤਰਾ ਕਰ ਸਕਦੇ ਹਨ।
ਵਿਸ਼ਵ ਦੇ ਚੋਟੀ ਦੇ ਦਸ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ:

1. ਨਿਊਜ਼ੀਲੈਂਡ

2. ਲਕਸਮਬਰਗ, ਜਰਮਨੀ, ਆਸਟਰੀਆ, ਸਵਿਟਜ਼ਰਲੈਂਡ, ਆਇਰਲੈਂਡ, ਦੱਖਣੀ ਕੋਰੀਆ, ਜਪਾਨ, ਆਸਟ੍ਰੇਲੀਆ

3. ਸਵੀਡਨ, ਬੈਲਜੀਅਮ, ਫਰਾਂਸ, ਫਿਨਲੈਂਡ, ਇਟਲੀ, ਸਪੇਨ

4. ਯੂਕੇ, ਨੀਦਰਲੈਂਡਸ, ਡੈਨਮਾਰਕ, ਪੁਰਤਗਾਲ, ਲਿਥੁਆਨੀਆ, ਨਾਰਵੇ, ਆਈਸਲੈਂਡ, ਕਨੇਡਾ

5. ਮਾਲਟਾ, ਸਲੋਵੇਨੀਆ, ਲਾਤਵੀਆ

6. ਚੈੱਕ ਗਣਰਾਜ, ਐਸਟੋਨੀਆ, ਗ੍ਰੀਸ, ਪੋਲੈਂਡ, ਹੰਗਰੀ

7. ਸਲੋਵਾਕੀਆ

8. ਸਾਈਪ੍ਰਸ, ਕਰੋਸ਼ੀਆ, ਮੋਨਾਕੋ

9. ਰੋਮਾਨੀਆ, ਬੁਲਗਾਰੀਆ

10. ਸੈਨ ਮਾਰੀਨੋ, ਅੰਡੋਰਾ, ਉਰੂਗਵੇ

ਆਸਟ੍ਰੇਲੀਅਨ ਲੋਕਾਂ ਲਈ ਵਿਦੇਸ਼ੀ ਯਾਤਰਾ 'ਤੇ ਕੁਝ ਖਾਸ ਛੋਟਾਂ ਤੋਂ ਬਿਨਾਂ ਪੂਰਨ ਪਾਬੰਦੀ ਹੈ ਅਤੇ ਨਿਊਜ਼ੀਲੈਂਡ ਵਾਲਿਆਂ ਨੂੰ ਵਿਦੇਸ਼ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ.

ਪਿਛਲੇ ਹਫਤੇ ਬਜਟ ਤੋਂ ਬਾਅਦ ਖਜ਼ਾਨਚੀ ਜੋਸ਼ ਫ੍ਰਾਈਡਨਬਰਗ ਨੇ ਕਿਹਾ ਹੈ ਕਿ 2021 ਦੇਰ ਤੱਕ ਸਰਹੱਦਾਂ ਦੇ ਬੰਦ ਰਹਿਣ ਦੀ ਉਮੀਦ ਹੈ।
ਭਾਰਤੀ ਪਾਸਪੋਰਟ ਕਿੰਨਾ ਸ਼ਕਤੀਸ਼ਾਲੀ ਹੈ?

ਭਾਰਤੀ ਪਾਸਪੋਰਟ 52 ਦੇਸ਼ਾਂ ਵਿੱਚ ਵੀਜ਼ਾ-ਮੁਕਤ ਪਹੁੰਚ ਨਾਲ਼ 58 ਵੇਂ ਨੰਬਰ 'ਤੇ ਹੈ। ਇਸ ਵਿੱਚ 18 ਦੇਸ਼ਾਂ ਦੀ ਵੀਜ਼ਾ-ਮੁਕਤ ਪਹੁੰਚ ਅਤੇ 34 ਦੇਸ਼ਾਂ ਵਿੱਚ ਮੁਲਕ-ਪਹੁੰਚਦੇ ਹੀ ਵੀਜ਼ਾ ਸਹੂਲਤ ਸ਼ਾਮਿਲ ਹੈ।

ਭਾਰਤੀ ਪਾਸਪੋਰਟ ਧਾਰਕ ਮੌਰੀਸ਼ਸ, ਨੇਪਾਲ, ਭੂਟਾਨ, ਬਹਿਰੀਨ, ਈਰਾਨ, ਮਾਲਦੀਵ, ਸਰਬੀਆ ਵਰਗੇ ਹੋਰ ਦੇਸ਼ਾਂ ਵਿੱਚ ਆਰਾਮ ਨਾਲ਼ ਯਾਤਰਾ ਕਰ ਸਕਦੇ ਹਨ।

ਪਤਾ ਕਰੋ ਕਿ ਤੁਹਾਡਾ ਪਾਸਪੋਰਟ ਇੱਥੇ ਕਿੰਨਾ ਸ਼ਕਤੀਸ਼ਾਲੀ ਹੈ
Indian Passport
Source: Getty Images
ਵਿਸ਼ਵ ਦੇ ਦਸ ਸਭ ਤੋਂ ਕਮਜ਼ੋਰ ਪਾਸਪੋਰਟ:

ਅਫਗਾਨਿਸਤਾਨ ਅਤੇ ਇਰਾਕ, ਦੋਵਾਂ ਦਾ ਅੰਕੜਾ ਇਸ ਰੈਂਕਿੰਗ ਦੇ ਥੱਲੜੇ ਪਾਸੇ 31 ਨੰਬਰ ਉੱਤੇ ਹੈ। ਉਨ੍ਹਾਂ ਤੋਂ ਬਾਅਦ ਸੀਰੀਆ (34), ਸੋਮਾਲੀਆ (35) ਅਤੇ ਯਮਨ (36) ਹਨ।

1. ਅਫਗਾਨਿਸਤਾਨ, ਇਰਾਕ

2. ਸੀਰੀਆ

3. ਸੋਮਾਲੀਆ

4. ਯਮਨ

5. ਈਰਾਨ, ਫਲਸਤੀਨੀ ਪ੍ਰਦੇਸ਼

6. ਪਾਕਿਸਤਾਨ

7. ਮਿਆਂਮਾਰ, ਉੱਤਰੀ ਕੋਰੀਆ

8. ਈਥੋਪੀਆ, ਲੇਬਨਾਨ, ਲੀਬੀਆ, ਨੇਪਾਲ, ਏਰੀਟਰੀਆ

9. ਬੰਗਲਾਦੇਸ਼, ਦੱਖਣੀ ਸੁਡਾਨ

10. ਸੁਡਾਨ

ਪਾਸਪੋਰਟ ਇੰਡੈਕਸ ਨੇ ਸੰਯੁਕਤ ਰਾਸ਼ਟਰ ਵਿੱਚ ਸ਼ਾਮਿਲ 193 ਦੇਸ਼ਾਂ ਨੂੰ ਇਸ ਲਿਹਾਜ ਨਾਲ਼ ਦਰਜਾ ਦਿੱਤਾ ਕਿ ਉਨ੍ਹਾਂ ਦੇ ਪਾਸਪੋਰਟਾਂ ਨੇ ਕਿੰਨੇ ਦੇਸ਼ਾਂ ਦੀ ਵੀਜ਼ਾ ਮੁਕਤ ਪਹੁੰਚ ਜਾਂ ਯਾਤਰੀਆਂ ਨੂੰ ਆਗਮਨ 'ਤੇ ਵੀਜ਼ਾ (ਵੀਜ਼ਾ-ਆਨ-ਅਰਾਈਵਲ) ਪ੍ਰਾਪਤ ਕਰਨ ਦੀ ਆਗਿਆ ਹੈ।

ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 

63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ sbs.com.au/coronavirus  ਉੱਤੇ ਉਪਲਬਧ ਹਨ। 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Share

Published

Updated

By Mosiqi Acharya, Preetinder Grewal

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand