ਫੈਡਰਲ ਸਰਕਾਰ ਨੇ 10 ਜੂਨ ਨੂੰ 'ਬਾਓਸਕਿਓਰਿਟੀ ਐਮਰਜੈਂਸੀ' ਦੇ ਸਮੇਂ ਵਿੱਚ ਵਿੱਚ ਵਾਧਾ ਕਰਦਿਆਂ ਐਲਾਨ ਕੀਤਾ ਹੈ ਕਿ ਅੰਤਰਰਾਸ਼ਟਰੀ ਯਾਤਰਾ ਅਤੇ ਸਮੁੰਦਰੀ ਜ਼ਹਾਜ਼ ਰਾਹੀਂ ਯਾਤਰਾ ਪਾਬੰਦੀ ਤਿੰਨ ਮਹੀਨਿਆਂ ਲਈ ਹੋਰ ਰਹੇਗੀ।
ਐਮਰਜੈਂਸੀ ਪਾਬੰਦੀ ਸਮਾਂ ਜੋ 18 ਮਾਰਚ 2020 ਤੋਂ ਜਾਰੀ ਹੈ, ਦੀ ਮਿਆਦ 17 ਜੂਨ ਨੂੰ ਖਤਮ ਹੋਣ ਵਾਲੀ ਸੀ, ਪਰ ਹੁਣ 17 ਸਤੰਬਰ ਤੱਕ ਜਾਰੀ ਰਹੇਗੀ।
ਬਾਹਰੀ ਯਾਤਰਾ ਦੀ ਪਾਬੰਦੀ ਵਧਾਈ ਗਈ
Advertisement
ਫੈਡਰਲ ਸਿਹਤ ਮੰਤਰੀ ਗ੍ਰੇਗ ਹੰਟ ਦੇ ਦਫ਼ਤਰ ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਵਾਧਾ ਆਸਟ੍ਰੇਲੀਆ ਦੇ ਗਵਰਨਰ-ਜਨਰਲ ਡੇਵਿਡ ਹਰਲੀ ਨੇ 10 ਜੂਨ ਨੂੰ ਘੋਸ਼ਿਤ ਕੀਤਾ ਸੀ।
ਬਿਆਨ ਵਿੱਚ ਕਿਹਾ ਗਿਆ ਹੈ, “[ਗਵਰਨਰ-ਜਨਰਲ] ਨੂੰ ਆਸਟਰੇਲੀਆਈ ਸਿਹਤ ਸੁਰੱਖਿਆ ਪ੍ਰਿੰਸੀਪਲ ਕਮੇਟੀ (ਏਐਚਪੀਪੀਸੀ) ਅਤੇ ਰਾਸ਼ਟਰਮੰਡਲ ਦੇ ਚੀਫ ਮੈਡੀਕਲ ਅਫਸਰ ਦੁਆਰਾ ਦਿੱਤੀ ਗਈ ਮਾਹਰ ਮੈਡੀਕਲ ਅਤੇ ਮਹਾਂਮਾਰੀ ਸੰਬੰਧੀ ਸਲਾਹ ਦੁਆਰਾ ਇਹ ਦੱਸਿਆ ਗਿਆ ਹੈ।"
ਇਸ ਫੈਸਲੇ ਦਾ ਐਲਾਨ ਕਰਦਿਆਂ ਸ੍ਰੀ ਹੰਟ ਨੇ ਕਿਹਾ ਕਿ 'ਬਾਓਸਕਿਓਰਿਟੀ ਐਮਰਜੈਂਸੀ' ਸਮੇਂ ਨੂੰ ਹੋਰ ਤਿੰਨ ਮਹੀਨਿਆਂ ਲਈ ਵਧਾਉਣਾ ਆਸਟ੍ਰੇਲੀਆ ਤੋਂ ਬਾਹਰ ਕੋਵਿਡ-19 ਮਹਾਂਮਾਰੀ ਦੁਆਰਾ ਖਤਰੇ ਦੇ ਜਾਰੀ ਜੋਖਮ ਪ੍ਰਤੀ ਇੱਕ ਢੁਕਵਾਂ ਕਦਮ ਹੈ।
“ਏਐਚਪੀਪੀਸੀ ਨੇ ਸਲਾਹ ਦਿੱਤੀ ਹੈ ਕਿ ਅੰਤਰਰਾਸ਼ਟਰੀ ਕੋਵਿਡ-19 ਸਥਿਤੀ ਜਨਤਕ ਸਿਹਤ ਲਈ ਨਾ-ਸਵੀਕਾਰ ਕਰਨਯੋਗ ਜੋਖਮ ਖੜ੍ਹੇ ਕਰਦੀ ਹੈ,” ਸ੍ਰੀ ਹੰਟ ਦੇ ਬਿਆਨ ਵਿੱਚ ਕਿਹਾ।
Australian Health Minister Greg Hunt speaks during a press conference at Parliament House in Canberra. Source: AAP Image/Lukas Coch
ਉਨ੍ਹਾਂ ਕਿਹਾ ਕਿ ਯਾਤਰਾ ਪਾਬੰਦੀ ਇਹ ਨਿਸ਼ਚਿਤ ਬਣਾਉਂਦੀ ਹੈ ਕਿ ਮਹਾਂਮਾਰੀ ਨਾਲ ਲੜਨ ਲਈ ਸਰਕਾਰ ਕੋਲ ਲੋੜੀਂਦੀਆਂ ਸ਼ਕਤੀਆਂ ਹੋਣ, ਜਿਸ ਵਿੱਚ ਹੇਠ ਲਿਖੀਆਂ ਗੱਲਾਂ ਸ਼ਾਮਲ ਹਨ:
- ਅੰਤਰਰਾਸ਼ਟਰੀ ਉਡਾਣਾਂ ਲਈ ਲਾਜ਼ਮੀ ਪੂਰਵ-ਰਵਾਨਗੀ ਟੈਸਟਿੰਗ ਅਤੇ ਮਾਸਕ ਪਾਉਣਾ
- ਆਸਟ੍ਰੇਲੀਆ ਦੇ ਖੇਤਰ ਅੰਦਰ ਕਰੂਜ਼ ਸਮੁੰਦਰੀ ਜਹਾਜ਼ਾਂ ਦੇ ਦਾਖਲੇ 'ਤੇ ਪਾਬੰਦੀ
- ਆਸਟ੍ਰੇਲੀਅਨ ਲੋਕਾਂ ਲਈ ਬਾਹਰੀ ਅੰਤਰਰਾਸ਼ਟਰੀ ਯਾਤਰਾ 'ਤੇ ਪਾਬੰਦੀ
- ਅੰਤਰਰਾਸ਼ਟਰੀ ਹਵਾਈ ਅੱਡਿਆਂ 'ਤੇ ਪ੍ਰਚੂਨ ਦੁਕਾਨਾਂ ਦੇ ਵਪਾਰ ਉੱਤੇ ਪਾਬੰਦੀ
ਇਹ ਸਮਝਿਆ ਜਾਂਦਾ ਹੈ ਕਿ ਖਾਸ ਦੇਸ਼ਾਂ ਜਿਵੇਂ ਕਿ ਨਿਊਜ਼ੀਲੈਂਡ ਨਾਲ ਸਥਾਪਤ ਕੀਤੇ ਗਏ 'ਯਾਤਰਾ ਪ੍ਰਬੰਧਾਂ' ਉੱਤੇ ਛੋਟ ਜਾਰੀ ਰਹੇਗੀ।
ਇਸਦਾ ਅੰਤਰਰਾਸ਼ਟਰੀ ਯਾਤਰਾ ਉੱਤੇ ਕੀ ਪ੍ਰਭਾਵ ਪਵੇਗਾ?
ਅੰਤਰਰਾਸ਼ਟਰੀ ਯਾਤਰਾ 'ਤੇ ਪਾਬੰਦੀ ਬਹੁਤ ਸਾਰੇ ਭਾਰਤੀ ਮੂਲ ਦੇ ਆਸਟ੍ਰੇਲੀਅਨ ਪਰਿਵਾਰਾਂ ਲਈ ਇੱਕ ਮੁਸ਼ਕਿਲ ਸਥਿਤੀ ਹੈ।
ਬਹੁਤ ਸਾਰੇ ਲੋਕ ਜੋ ਆਪਣੇ ਭਾਰਤ ਰਹਿੰਦੇ ਪਰਿਵਾਰ ਜਾਂ ਹੋਰ ਅਜ਼ੀਜ਼ਾਂ ਨੂੰ ਦੁਬਾਰਾ ਮਿਲਣਾ ਚਾਹੁੰਦੇ ਹੋਣ, ਆਪਣੇ ਬੀਮਾਰ ਮਾਂ-ਪਿਓ ਨੂੰ ਮਿਲਣ ਜਾਂ ਹੋਰ ਮਾੜੇ ਹਾਲਾਤਾਂ ਵਿੱਚ ਜਿਵੇਂ ਕਿ ਆਪਣੇ ਪਰਿਵਾਰ ਦੇ ਕਿਸੇ ਜੀਅ ਦੇ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਣ ਦੀ ਗੱਲ ਹੋਵੇ ਤਾਂ ਇਹ ਪਾਬੰਦੀਆਂ ਬਹੁਤ ਵੱਡੀ ਅੜਚਨ ਹਨ।
Manish Kumar with his parents and son. Source: Supplied by Manish Kumar
ਬ੍ਰਿਸਬੇਨ ਦੇ ਰਾਈਡਸ਼ੇਅਰ ਚਾਲਕ ਮਨੀਸ਼ ਕੁਮਾਰ ਦੇ 57-ਸਾਲਾ ਪਿਤਾ ਦੀ ਪਿਛਲੇ ਹਫ਼ਤੇ ਭਾਰਤ ਵਿੱਚ ਕੋਵਿਡ-19 ਕਰਕੇ ਮੌਤ ਹੋ ਗਈ ਸੀ ਅਤੇ ਹੁਣ ਉਸਦੀ ਮਾਂ ਵੀ ਇੱਕ ਹਸਪਤਾਲ ਵਿੱਚ ਜ਼ੇਰੇ-ਇਲਾਜ ਹੈ।
34-ਸਾਲਾ ਸ਼੍ਰੀ ਕੁਮਾਰ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਸਨੂੰ ਭਾਰਤ-ਯਾਤਰਾ ਦੀ ਮਨਜ਼ੂਰੀ ਮਿਲਣ ਲਈ ਘੱਟੋ-ਘੱਟ 13 ਕੋਸ਼ਿਸ਼ਾਂ ਅਤੇ ਕਈ ਹਫ਼ਤਿਆਂ ਦਾ ਸਮਾਂ ਲੱਗਿਆ ਸੀ।
“ਇਹ ਮਾਉਂਟ ਐਵਰੈਸਟ ਚੜ੍ਹਨ ਤੋਂ ਘੱਟ ਨਹੀਂ ਹੈ। ਮੈਂ ਛੋਟ ਲਈ ਓਦੋਂ ਅਪਲਾਈ ਕੀਤਾ ਸੀ ਜਦੋਂ ਮੇਰੇ ਪਿਤਾ ਹਸਪਤਾਲ ਵਿੱਚ ਸਨ। ਪਹਿਲੀ ਕੋਸ਼ਿਸ਼ ਤੋਂ ਹੀ ਮੈਂ ਆਪਣੀ ਬੇਨਤੀ ਵਿਚ ਸਪੱਸ਼ਟ ਕਰ ਦਿੱਤਾ ਕਿ ਮੈਂ ਘੱਟੋ-ਘੱਟ ਦੋ ਸਾਲਾਂ ਲਈ ਆਸਟ੍ਰੇਲੀਆ ਵਾਪਸ ਪਰਤਣ ਦਾ ਚਾਹਵਾਨ ਨਹੀਂ ਹਾਂ ਪਰ ਉਨ੍ਹਾਂ ਨੇ ਮੇਰੀਆਂ ਸਾਰੀਆਂ ਬੇਨਤੀਆਂ ਨੂੰ ਰੱਦ ਕਰ ਦਿੱਤਾ।”
“ਆਖਰਕਾਰ ਮੈਨੂੰ 12 ਅਸਫਲ ਕੋਸ਼ਿਸ਼ਾਂ ਤੋਂ ਬਾਅਦ ਅੱਜ ਛੋਟ ਮਿਲੀ ਹੈ। ਇਸ ਵਾਰ, ਮੈਂ ਆਪਣੇ ਪਿਤਾ ਜੀ ਦੀ ਮੌਤ ਅਤੇ ਮੇਰੇ ਮਾਤਾ ਜੀ ਦੇ ਹਸਪਤਾਲ ਦਾਖਲ ਹੋਣ ਦਾ ਸਬੂਤ ਸ਼ਾਮਲ ਕੀਤਾ ਸੀ।"
ਸ੍ਰੀ ਕੁਮਾਰ ਨੇ ਦੱਸਿਆ ਕਿ ਸਰਕਾਰ ਨੂੰ ਘੱਟੋ ਘੱਟ ਇਹੋ ਜਿਹੇ ਖਾਸ ਮਾਮਲਿਆਂ ਵਿੱਚ ਹਮਦਰਦੀ ਦਿਖਾਉਣ ਦੀ ਜ਼ਰੂਰਤ ਹੈ ਜਿੱਥੇ ਪਰਿਵਾਰਾਂ ਵਿੱਚ ਕੋਈ ਮੌਤ ਹੋਈ ਹੈ ਜਾਂ ਕੋਈ ਗੰਭੀਰ ਰੂਪ ਵਿੱਚ ਬਿਮਾਰ ਹੈ।
ਭਾਰਤ ਦੀ ਯਾਤਰਾ ਹੁਣ ਕਿੰਨਾ ਹਾਲਾਤਾਂ ਵਿੱਚ ਸੰਭਵ ਹੈ?
ਹਾਲਾਂਕਿ ਯਾਤਰਾ ਲਈ ਛੋਟ ਆਮ ਤੌਰ 'ਤੇ ਮੁਸ਼ਕਿਲ ਹੈ ਪਰ ਭਾਰਤ ਜਾਣ ਦੀ ਕੋਸ਼ਿਸ਼ ਕਰਨ ਵਾਲਿਆਂ ਲਈ ਤਾਂ ਇਹ ਲਗਭਗ ਨਾ-ਮੁਮਕਿਨ ਹੈ ਕਿਉਂਕਿ ਇਹ ਦੇਸ਼ ਹੁਣ ਮਹਾਂਮਾਰੀ ਦੀ ਗੰਭੀਰ ਚਪੇਟ ਵਿੱਚ ਹੈ।
ਗ੍ਰਹਿ ਵਿਭਾਗ ਦੀ ਵੈਬਸਾਈਟ ਦੇ ਅਨੁਸਾਰ, ਭਾਰਤ ਦੀ ਯਾਤਰਾ ਲਈ ਛੋਟ ਮੰਗ ਰਹੇ ਲੋਕਾਂ ਨੂੰ ਸਿਰਫ ਹੇਠ ਲਿਖੀਆਂ ਸੀਮਤ ਹਾਲਤਾਂ ਤਹਿਤ ਹੀ ਪ੍ਰਵਾਨਗੀ ਦਿੱਤੀ ਜਾਵੇਗੀ:
- ਮਹੱਤਵਪੂਰਨ ਕਰਮਚਾਰੀ ਜੋ ਕੋਵਿਡ-19 ਦੌਰਾਨ ਅਹਿਮ ਸਹਾਇਤਾ ਪ੍ਰਦਾਨ ਕਰਦੇ ਹੋਣ
- ਆਸਟ੍ਰੇਲੀਆ ਦੇ ਰਾਸ਼ਟਰੀ ਹਿੱਤ ਵਿੱਚ ਯਾਤਰਾ ਕਰਨ ਵਾਲੇ ਲੋਕ
- ਗੰਭੀਰ ਬਿਮਾਰੀ ਲਈ ਤੁਰੰਤ ਡਾਕਟਰੀ ਇਲਾਜ ਦੀ ਲੋੜ ਵਾਲ਼ੇ ਲੋਕ ਜਿਨ੍ਹਾਂ ਦਾ ਇਲਾਜ ਆਸਟ੍ਰੇਲੀਆ ਵਿੱਚ ਨਹੀਂ ਕੀਤਾ ਜਾ ਸਕਦਾ
- ਕਿਸੇ ਨਜ਼ਦੀਕੀ ਪਰਿਵਾਰਕ ਮੈਂਬਰ ਦੀ ਮੌਤ ਜਾਂ ਸੰਸਕਾਰ ਕਾਰਨ ਯਾਤਰਾ ਕਰਨ ਵਾਲੇ ਲੋਕ
- ਕਿਸੇ ਨਜ਼ਦੀਕੀ ਪਰਿਵਾਰਕ ਮੈਂਬਰ ਜੋ ਗੰਭੀਰ ਰੂਪ ਵਿੱਚ ਬਿਮਾਰ ਹੈ, ਨੂੰ ਮਿਲਣ ਜਾਣ ਲਈ
- ਆਸਟ੍ਰੇਲੀਅਨ ਨਾਗਰਿਕ ਜਾਂ ਸਥਾਈ ਨਿਵਾਸੀ ਨਾਬਾਲਿਗ (ਬੱਚੇ) ਨੂੰ ਵਾਪਸ ਆਸਟ੍ਰੇਲੀਆ ਲਿਜਾਣ ਲਈ ਭਾਰਤ ਦੀ ਯਾਤਰਾ ਕਰਨ ਵਾਲੇ ਲੋਕ
ਐਸ ਬੀ ਐਸ ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀ ਲਈ 'ਤੇ ਜਾਓ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ
READ MORE