ਨਵੇਂ ਆਏ ਹੁਨਰਮੰਦ ਕਾਮਿਆਂ ਨੂੰ ਪੇਸ਼ੇਵਰ ਕੰਮ ਲੱਭਣ ਵਿੱਚ ਮੁਸ਼ਕਲਾਂ; ਤਾਜ਼ਾ ਰਿਪੋਰਟ

‘ਆਸਟ੍ਰੇਲੀਆ ਸਕਿਲਡ ਮਾਈਗ੍ਰੇਸ਼ਨ’ ਨਾਮੀ ਰਿਪੋਰਟ ਅਨੁਸਾਰ: ਕਈ ‘ਸਕਿਲਡ ਆਕੂਪੇਸ਼ਨ ਲਿਸਟ’ ਵਿਚਲੇ ਕਿੱਤਿਆਂ, ਜਿਵੇਂ ਅਕਾਂਉਂਟਿੰਗ, ਇੰਜੀਨਿਅਰਿੰਗ ਆਦਿ ਦੀ ਬਹੁਤਾਤ ਕਾਫੀ ਵਧ ਗਈ ਹੈ।

Workers are seen on the production floor at the Civmec Construction and Engineering facility in Perth, Friday, March 10, 2017.

Workers Source: AAP Image/Dan Peled

ਭਾਵੇਸ਼ ਪਟੇਲ*, ਜੋ ਕਿ ਮੈਲਬਰਨ ਵਿੱਚ ਤਕਰੀਬਨ ਇੱਕ ਸਾਲ ਪਹਿਲਾਂ ਆਏ ਹਨ ਅਤੇ ਇੱਕ ਮਕੈਨੀਕਲ ਇੰਜੀਨੀਅਰ ਹਨ, ਨੇ ਹੁਣ ਤੱਕ ਬੇਅੰਤ ਨੌਕਰੀਆਂ ਵਾਸਤੇ ਅਰਜੀਆਂ ਭੇਜੀਆਂ ਅਤੇ ਤਿੰਨ ਥਾਈਂ ਇੰਟਰਵਿਊ ਦੇਣ ਵੀ ਗਏ ਹਨ।

ਉਹ ਅਜੇ ਵੀ ਆਪਣੇ ਪੇਸ਼ੇ ਵਾਲੀ ਨੌਕਰੀ ਲੱਭ ਰਹੇ ਹਨ ਅਤੇ ਗੁਜਾਰਾ ਕਰਨ ਵਾਸਤੇ ਇੱਕ ਸੈਵਨ-ਇਲੈਵਨ ਸਟੋਰ ਉੱਤੇ ਆਰਜ਼ੀ ਨੌਕਰੀ ਕਰਦੇ ਹੋਏ ਖਰਚਾ ਪਾਣੀ ਚਲਾ ਰਹੇ ਹਨ।

‘ਆਸਟ੍ਰੇਲੀਅਨ ਪੋਪੂਲੇਸ਼ਨ ਰਿਸਰਚ ਇੰਸਟੀਚਿਊਟ’ ਵਲੋਂ ਜਾਰੀ ਕੀਤੀ ਇੱਕ ਤਾਜਾ ਰਿਪੋਰਟ (Australia’s Skilled Migration Program: Scarce Skills Not Required ) ਵਿੱਚ ਸਾਹਮਣੇ ਆਇਆ ਹੈ ਕਿ ਸ਼੍ਰੀ ਪਟੇਲ ਵਰਗੇ ਹੋਰ ਵੀ ਕਈ ਲੋਗ ਆਸਟ੍ਰੇਲੀਆ ਵਿੱਚ ਆਪਣੀ ਪੇਸ਼ੇਵਰ ਨੌਕਰੀ ਦੀ ਭਾਲ ਲਈ ਦਰ ਦਰ ਭਟਕ ਰਹੇ ਹਨ।

ਇਸ ਰਿਪੋਰਟ, ਜਿਸ ਨੂੰ ਬਾਬ ਬਿਰੈਲ ਨੇ ਸੰਪਾਦਿਤ ਕੀਤਾ ਹੈ, ਅਨੁਸਾਰ ਕਈ ਪੇਸ਼ੇ ਜਿਵੇਂ ਕਿ ਅਕਾਂਉਂਟਿੰਗ ਅਤੇ ਇੰਜੀਨਿਅਰਿੰਗ ਆਦਿ, ਜੋ ਕਿ ਸਕਿਲਡ ਮਾਈਗ੍ਰੇਸ਼ਨ ਵਾਲੀ ਲਿਸਟ ਵਿੱਚ ਸ਼ਾਮਲ ਹਨ, ਦੀ ਆਸਟ੍ਰੇਲੀਆ ਵਿੱਚ ਭਾਰੀ ਬਹੁਤਾਤ ਹੋਈ ਪਈ ਹੈ ਅਤੇ ਇਸ ਕਰਕੇ ਹਾਲ ਵਿੱਚ ਹੀ ਆਏ ਪ੍ਰਵਾਸੀਆਂ ਨੂੰ ਆਪਣੀ ਪੇਸ਼ੇਵਰ ਨੌਕਰੀ ਲੱਭਣ ਵਿੱਚ ਬਹੁਤ ਹੀ ਦਿੱਕਤ ਪੇਸ਼ ਆ ਰਹੀ ਹੈ।

ਇਸ ਰਿਪੋਰਟ ਅਨੁਸਾਰ, ਸਕਿਲਡ ਮਾਈਗ੍ਰੇਸ਼ਨ ਲਿਸਟ ਵਿੱਚ ਕਈ ਅਜਿਹੇ ਪੇਸ਼ੇ ਵੀ ਸ਼ਾਮਲ ਹਨ ਜਿਨਾਂ ਨੂੰ ਡਿਪਾਰਟਮੈਂਟ ਆਫ ਇੰਪਲਾਇਮੈਂਟ ਨੇ ਵੀ ‘ਓਵਰ-ਸਪਲਾਈਡ’ ਯਾਨਿ ਕਿ ਬਹੁਤਾਤ ਵਾਲਾ ਦੱਸਿਆ ਹੈ। ਇਹਨਾਂ ਵਿੱਚ ਪ੍ਰਮੁੱਖ ਤੌਰ ਤੇ ਹਨ ਇੰਨਜੀਨੀਅਰਿੰਗ ਅਤੇ ਅਕਾਂਉਂਟਿੰਗ ਆਦਿ।

‘ਨਤੀਜਤਨ, ਬਹੁਤ ਸਾਰੇ ਆਣ ਵਾਲੇ ਹੁਨਰਮੰਦ ਪ੍ਰਵਾਸੀ ਆਪਣੇ ਲਈ ਪੇਸ਼ੇਵਰ ਨੌਕਰੀ ਲੱਭਣ ਵਿੱਚ ਅਸਫਲ ਹੋ ਰਹੇ ਹਨ’।


 

ਇਸ ਰਿਪੋਰਟ ਦੇ ਅੰਤ ਵਿੱਚ ਕਿਹਾ ਗਿਆ ਹੈ ਕਿ ‘ਸਕਿਲ ਸਟਰੀਮ’ ਬਹੁਤ ਹੀ ਨੁਕਸਦੇਹ ਹੈ ਅਤੇ ਆਸਟ੍ਰੇਲੀਆ ਦੇ ਰੁਜ਼ਗਾਰਦਾਤਾਵਾਂ ਨੂੰ ਪਤਾ ਵੀ ਨਹੀਂ ਚਲਣਾ, ਕਿ ਕਦੋਂ ਇਸ ਨੂੰ ਖਾਰਜ ਕਰ ਦਿੱਤਾ ਗਿਆ।


 

ਆਸਟ੍ਰੇਲੀਆ ਦੀ ਸਲਾਨਾ ਪ੍ਰਵਾਸ ਨੂੰ 190,000 ਤੇ ਨੀਯਤ ਕੀਤਾ ਹੋਇਆ ਹੈ, ਜਿਨਾਂ ਵਿੱਚੋਂ 128,550 ਹੁਨਰਮੰਦ ਪੇਸ਼ਿਆਂ ਲਈ ਰਾਖਵੀਆਂ ਹਨ।

ਸੈਂਸਸ 2016 ਅਨੁਸਾਰ, 256,504 ਗਰੈਜੂਏਟਸ ਪ੍ਰਵਾਸੀ ਆਸਟ੍ਰੇਲੀਆ ਆਏ ਸਨ ਜਿਨਾਂ ਦੀ ਉਮਰ 25-34 ਸਾਲ ਸੀ ਅਤੇ ਇਹਨਾਂ ਵਿੱਚੋਂ 84% ਇੰਗਲਿਸ਼ ਨਾ ਬੋਲਣ ਵਾਲੇ ਦੇਸ਼ਾਂ ਵਿੱਚੋਂ ਆਏ ਸਨ।

ਫੈਡਰਲ ਸਰਕਾਰ ਵਲੋਂ ਪ੍ਰਾਪਤ ਆਂਕੜਿਆਂ ਅਨੁਸਾਰ, ਆਸਟ੍ਰੇਲੀਆ ਦੀ ਹੁਨਰਮੰਦ ਅਤੇ ਪਰਿਵਾਰਕ ਪ੍ਰਵਾਸ ਦਾ ਇੱਕ ਬਹੁਤ ਵੱਡਾ ਸਰੋਤ ਭਾਰਤ ਵੀ ਹੈ।

ਸਾਲ 2016-17 ਦੌਰਾਨ 20% ਤੋਂ ਵੀ ਜਿਆਦਾ ਪ੍ਰਵਾਸੀ ਭਾਰਤ ਤੋਂ ਹੀ ਇੱਥੇ ਆਏ ਸਨ। ਹੁਨਰਮੰਦ ਅਤੇ ਪਰਿਵਾਰਕ ਪਿਛੋਕੜ ਵਾਲੇ ਵੀਜ਼ਿਆਂ ਵਾਲੇ ਖੇਤਰ ਵਿੱਚ 38,854 ਭਾਰਤੀਆਂ ਨੂੰ ਵੀਜ਼ੇ ਦਿੱਤੇ ਗਏ ਸਨ।

ਨੌਕਰੀ ਪ੍ਰਾਪਤ ਕਰਨ ਵਾਲਿਆਂ ਵਿੱਚੋਂ ਉਹਨਾਂ ਨੂੰ ਤਰਜੀਹ ਮਿਲੀ ਸੀ, ਜਿਨਾਂ ਕੋਲ ਅੰਗਰੇਜੀ ਦੀ ਮਹਾਰਤ ਦੇ ਨਾਲ ਨਾਲ ਸਭਿਆਚਾਰ ਬਾਰੇ ਜਾਣਕਾਰੀ ਵੀ ਚੰਗੀ ਸੀ।

ਇੱਕ ਕੈਰੀਅਰ ਕੋਚ ਨਿਸ਼ਾਧ ਗਾਧਾਨੀ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਰੁਜ਼ਗਾਰ-ਦਾਤਾਵਾਂ ਅਤੇ ਨੋਕਰੀਆਂ ਦੀ ਭਾਲ ਕਰਨ ਵਾਲਿਆਂ ਵਿੱਚ ਇੱਕ ਬਹੁਤ ਵੱਡਾ ਖਲਾਅ ਹੈ।

‘ਨੌਕਰੀਆਂ ਦੀ ਭਾਲ ਕਰਨ ਵਾਲੇ ਪ੍ਰਵਾਸੀਆਂ ਨੂੰ ਆਸਟ੍ਰੇਲੀਆ ਵਿੱਚ ਮਦਦ ਅਤੇ ਮਾਰਗ-ਦਰਸ਼ਨ ਦੀ ਲੋੜ ਹੁੰਦੀ ਹੈ। ਬੇਸ਼ਕ ਉਹਨਾਂ ਕੋਲ ਲੋੜੀਂਦਾ ਹੁਨਰ ਮੌਜੂਦ ਹੁੰਦਾ ਹੈ, ਪਰ ਕੰਪਨੀਆਂ ਦੇ ਕੰਮ ਵਾਲੇ ਵਾਤਾਵਰਣ ਅਤੇ ਇੰਟਰਵੀਊ ਵਾਸਤੇ ਲੋੜੀਂਦੇ ਹੁਨਰ ਦੀ ਘਾਟ ਉਹਨਾਂ ਲਈ ਮੁਸ਼ਕਲ ਬਣ ਜਾਂਦੀ ਹੈ। ਇਸ ਖਿੱਤੇ ਵਿੱਚ ਉਪਲਬਧ ਮਦਦ ਦੀ ਬਹੁਤ ਹੀ ਘਾਟ ਹੈ’।

ਉਹ ਸਲਾਹ ਦਿੰਦੇ ਹਨ ਕਿ ਆਪਣੇ ਪੇਸ਼ੇ ਵਿੱਚ ਨੌਕਰੀ ਲੱਭਣ ਵਾਲਿਆਂ ਲਈ ਜਰੂਰੀ ਹੁੰਦਾ ਹੈ ਕਿ ਉਹ ਆਪਣੇ ਜਾਣ ਪਹਿਚਾਣ ਵਾਲਿਆਂ ਕੋਲੋਂ ਇਸ ਬਾਬਤ ਮਦਦ ਮੰਗਣ ਤਾਂ ਕਿ ਉਹ ਇੱਕ ਵਾਰ ਆਪਣੇ ਪੈਰ ਜਮਾਂ ਸਕਣ।

ਉਹ ਆਪਣੇ ਪੇਸ਼ੇ ਵਿੱਚ ਨੌਕਰੀ ਭਾਲਣ ਵਾਲਿਆਂ ਲਈ ਚਾਰ ਨੁਕਤੇ ਵੀ ਦਿੰਦੇ ਹਨ:

1.      ਆਸਟ੍ਰੇਲੀਆ ਦੇ ਕੰਮ ਵਾਲੀ ਥਾਂ ਦੇ ਵਾਤਾਵਰਣ ਬਾਰੇ ਜਾਣਕਾਰੀ ਹਾਸਲ ਕਰੋ।

2.      ਆਪਣੇ ਬਦਲਾਅ ਵਾਲੇ ਹੁਨਰਾਂ ਨੂੰ ਪਹਿਚਾਣੋ ਅਤੇ ਉਹਨਾਂ ਵਿੱਚ ਨੋਕਰੀ ਦੀ ਭਾਲ ਕਰੋ, ਨਾਂ ਕਿ ਹਲਕੀਆਂ ਤੇ ਕੰਮ ਚਲਾਉਣ ਵਾਲੀਆਂ ਨੋਕਰੀਆਂ ਵਿੱਚ ਸਮਾਂ ਬਰਬਾਦ ਕਰੋ।

3.      ਨੈਟਵਰਕ ਯਾਨਿ ਕਿ ਜਿੰਨੇ ਹੋ ਸਕਣ ਆਪਣੇ ਲੋਕਲ ਲੋਕਾਂ ਨਾਲ ਜਾਣ ਪਹਿਚਾਣ ਵਧਾਉ।

4.      ਵਲੰਟੀਅਰ ਵਜੋਂ ਕੰਮ ਕਰੋ ਤਾਂ ਕਿ ਤੁਹਾਨੂੰ ਆਪਣੇ ਪੇਸ਼ੇ ਵਿੱਚ ਨੌਕਰੀ ਭਾਲਣ ਵਿੱਚ ਮਦਦ ਹੋ ਸਕੇ।

*ਨਾਮ ਬਦਲਿਆ ਗਿਆ ਹੈ।


4 min read

Published

By MP Singh



Share this with family and friends


Follow SBS Punjabi

Download our apps

Watch on SBS

Punjabi News

Watch now