SKIP TO MAIN CONTENT

'ਪੱਖਪਾਤ ਤੇ ਨਸਲਵਾਦ': ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਰਿਆਇਤੀ ਮੁੱਲ 'ਤੇ ਸਫਰ ਕਰਨ ਦੀ ਮੰਗ

ਨਿਊ ਸਾਊਥ ਵੇਲਜ਼ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਇੱਕ ਗੁੱਟ ਨੇ ਸਰਕਾਰ ਦੁਆਰਾ ਰਿਆਇਤੀ ਮੁੱਲ 'ਤੇ ਟਰਾਂਸਪੋਰਟ ਮੁੱਹਈਆ ਨਾ ਕਰਾਉਣ ਨੂੰ 'ਪੱਖਪਾਤ ਤੇ ਨਸਲਵਾਦ' ਤੋਂ ਪ੍ਰੇਰਿਤ ਫੈਸਲਾ ਆਖਿਆ ਹੈ।

International students
Source: Supplied

2 min read

Published

Updated

By Preetinder Grewal


Skip to article content

ਸਿਡਨੀ ਵਿੱਚ ਰਹਿੰਦੇ ਕੁਝ ਅੰਤਰਰਾਸ਼ਟਰੀ ਵਿਦਿਆਰਥੀ ਸਰਕਾਰ ਨਾਲ ਇਸ ਗੱਲੋਂ ਔਖੇ ਹਨ ਕਿ ਉਹਨਾਂ ਨੂੰ ਪਬ੍ਲਿਕ ਟਰਾਂਸਪੋਰਟ ਵਰਤਣ ਵੇਲ਼ੇ ਪੂਰਾ ਮੁੱਲ ਤਾਰਨਾ ਪੈਂਦਾ ਹੈ ਜਦਕਿ ਸਥਾਨਿਕ ਵਿਦਿਆਰਥੀ ਰਿਆਇਤੀ ਮੁੱਲ ਤੇ ਸਫ਼ਰ ਕਰਦੇ ਹਨ।

ਉਹਨਾਂ ਆਪਣੀ ਆਵਾਜ਼ ਉਠਾਉਂਦਿਆਂ ਸੰਸਦ ਭਵਨ ਬਾਹਰ ਰੋਸ ਪ੍ਰਦਰਸ਼ਨ ਕਰਨ ਪਿੱਛੋਂ ਗ੍ਰੀਨਜ਼ ਪਾਰਟੀ ਦੀ ਮੈਂਬਰ ਮਹਿਰੀਨ ਫਾਰੂਖੀ ਨੂੰ ਆਪਣਾ ਪਟੀਸ਼ਨ ਰੂਪੀ ਮੰਗ ਪੱਤਰ ਵੀ ਦਿੱਤਾ ਹੈ।  

ਰੋਸ ਮੁਜ਼ਾਹਰੇ ਵਿੱਚ ਸ਼ਾਮਿਲ ਇੱਕ ਵਿਦਿਆਰਥੀ ਕਪਿਲ ਨੇ ਐਸ ਬੀ ਐਸ ਨੇਪਾਲੀ ਨੂੰ ਦੱਸਿਆ ਕਿ ਉਹ ਇਸ ਕਿਸਮ ਦੇ ਪ੍ਰਦਰਸ਼ਨ ਵਿੱਚ ਪਹਿਲੀ ਵਾਰ ਸ਼ਾਮਿਲ ਹੋਇਆ ਹੈ।

ਕਪਿਲ ਨੇ ਕਿਹਾ ਕਿ - 'ਜਦ ਅਸੀਂ ਆਮ ਵਾਂਗ ਟੈਕਸ ਦਿੰਦੇ ਹਾਂ, ਸਾਡੇ ਉੱਤੇ ਯੂਨੀਵਰਸਿਟੀ ਦੀਆਂ ਫੀਸਾਂ ਤੇ ਰਹਿਣ ਸਹਿਣ ਦੀ ਮਹਿੰਗਾਈ ਦਾ ਵੀ ਓਨਾ ਹੀ ਅਸਰ ਪੈਂਦਾ ਹੈ ਜਿੰਨਾ ਕਿ ਸਥਾਨਿਕ ਵਿਦਿਆਰਥੀਆਂ 'ਤੇ ਤਾਂ ਇਹ ਪੱਖਪਾਤ ਕਿਉਂ ਕੀਤਾ ਜਾ ਰਿਹਾ ਹੈ'।

ਅੰਤਰਰਾਸ਼ਟਰੀ ਵਿਦਿਆਰਥੀ ਆਪਣੇ ਰੋਜ਼ਾਨਾ ਦੇ ਸਫ਼ਰ ਦੌਰਾਨ 20 ਡਾਲਰ ਤੱਕ ਖਰਚਦੇ ਹਨ ਅਤੇ ਅਗਰ ਸਰਕਾਰ ਓਹਨਾ ਨੂੰ ਸਥਾਨਿਕ ਵਿਦਿਆਰਥੀਆਂ ਵਾਂਗ ਰਿਆਇਤ ਦੇਣੀ ਸ਼ੁਰੂ ਕਰੇ ਤਾਂ ਉਹ ਹਰ ਮਹੀਨੇ 120 ਡਾਲਰ ਤੱਕ ਦੀ ਬਚਤ ਕਰ ਸਕਦੇ ਹਨ।

ਭਾਰਤੀ ਵਿਦਿਆਰਥੀ ਜੀਨਾ ਜੋਰਜ ਦਾ ਆਖਣਾ ਸੀ ਕਿ ਸਰਕਾਰ ਦੁਆਰਾ ਇਸ ਤਰਾਹ ਕਰਨਾ ਇੱਕ ਤਰਾਹ ਨਾਲ ਨਸਲਵਾਦ ਨੂੰ ਹੱਲਾਸ਼ੇਰੀ ਦੇਣ ਬਰਾਬਰ ਹੈ।

ਨਿਊ ਸਾਊਥ ਵੇਲਜ਼ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 3 ਲੱਖ ਦੇ ਕਰੀਬ ਹੈ ਜੋਕਿ ਆਸਟ੍ਰੇਲੀਆ ਦੇ ਕੁੱਲ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ 40% ਬਣਦਾ ਹੈ।

2017 ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਆਸਟ੍ਰੇਲੀਅਨ ਅਰਥਚਾਰੇ ਵਿੱਚ 30 ਅਰਬ ਡਾਲਰ ਦਾ ਯੋਗਦਾਨ ਪਾਇਆ ਗਿਆ ਜਿਸ ਵਿੱਚੋਂ 11 ਅਰਬ ਡਾਲਰ ਨਿਊ ਸਾਊਥ ਵੇਲਜ਼ ਵਿੱਚੋਂ ਜੁਟਾਏ ਗਏ ਸਨ।

Read this story in English

ਐਸ ਬੀ ਐਸ ਪੰਜਾਬੀ ਦੀ ਫੇਸਬੁੱਕ ਅਤੇ ਟਵਿੱਟਰ ਦਾ ਵੀ ਹਿੱਸਾ ਬਣੋ


Follow SBS Punjabi

Download our apps

Watch on SBS

Punjabi News

Stream now