ਇਹ ਚੈਨਲ ਬੰਗਲਾ, ਗੁਜਰਾਤੀ, ਹਿੰਦੀ, ਨੇਪਾਲੀ, ਮਲਿਆਲਮ, ਪੰਜਾਬੀ, ਸਿੰਹਾਲਾ, ਤਮਿਲ ਅਤੇ ਉਰਦੂ ਵਿੱਚ ਸਥਾਨਕ ਤੌਰ ਉੱਤੇ ਤਿਆਰ ਕੀਤੇ ਪ੍ਰੋਗਰਾਮਾਂ ਦੇ ਨਾਲ-ਨਾਲ ਮਸ਼ਹੂਰ ਬਾਲੀਵੁੱਡ ਗੀਤ (ਹਿੰਦੀ), ਭੰਗੜੇ ਵਾਲੇ ਪੰਜਾਬੀ ਗੀਤ ਅਤੇ ਨੇਪਾਲੀ ਹਿੱਟ ਗੀਤਾਂ ਦੀ ਪਲੇਲਿਸਟ ਪੇਸ਼ ਕਰਦਾ ਹੈ। ਪਿਛਲੇ ਸਾਲ ਸ਼ੁਰੂ ਕੀਤੀ ਗਈ ਤੇਲਗੂ ਭਾਸ਼ਾ ਦੀ ਪੇਸ਼ਕਸ਼ ਵੀ ਪੋਡਕਾਸਟ, ਵੈੱਬਸਾਈਟ ਅਤੇ ਸੋਸ਼ਲ ਮੀਡੀਆ ‘ਤੇ ਉਪਲਬਧ ਹੈ।
ਐਸ ਬੀ ਐਸ ਸਾਊਥ ਏਸ਼ੀਅਨ ਦੇ ਪ੍ਰੋਗਰਾਮ ਮੈਨੇਜਰ ਮਨਪ੍ਰੀਤ ਕੌਰ ਸਿੰਘ ਦਾ ਕਹਿਣਾ ਹੈ ਕਿ ਸਾਊਥ ਏਸ਼ੀਅਨ, ਆਸਟ੍ਰੇਲੀਆ ਵਿੱਚ ਸਭ ਤੋਂ ਤੇਜ਼ੀ ਨਾਲ ਵੱਧਣ ਵਾਲੀ ਪ੍ਰਵਾਸੀ ਆਬਾਦੀ ਹੈ ਅਤੇ 1.5 ਮਿਲੀਅਨ ਤੋਂ ਵੱਧ ਆਸਟ੍ਰੇਲੀਅਨ ਲੋਕ ਘਰਾਂ ਵਿੱਚ ਉੱਪ ਮਹਾਂਦੀਪ ਦੀ ਭਾਸ਼ਾ ਬੋਲਦੇ ਹਨ।
ਐਸ ਬੀ ਐਸ ਦਾ ਟੀਚਾ ਪਹਿਲੀ,ਦੂਜੀ ਅਤੇ ਤੀਜੀ ਪੀੜ੍ਹੀ ਦੇ ਪ੍ਰਵਾਸੀਆਂ ਵਿੱਚ ਇਸ ਡੂੰਘਾਈ ਅਤੇ ਵਿਭਿੰਨਤਾ ਨੂੰ ਵਿਲੱਖਣ ਤੌਰ ‘ਤੇ ਦਰਸਾਉਣਾ ਹੈ ਜੋ ਕਿ ਸਮਕਾਲੀ ਆਸਟ੍ਰੇਲੀਆ ਦੇ ਤਾਣੇ-ਬਾਣੇ ਨਾਲ ਜੁੜੇ ਹੋਏ ਹਨ ਅਤੇ ਇਸਨੂੰ ਹੋਰ ਵੀ ਵਿਸ਼ਾਲ ਬਣਾਉਂਦੇ ਹਨ।
ਐਸ ਬੀ ਐਸ ਸਾਊਥ ਏਸ਼ੀਅਨ ਭਾਸ਼ਾਵਾਂ ਦੇ ਪ੍ਰੋਗਰਾਮ ਸੋਮਵਾਰ ਤੋਂ ਸੁੱਕਰਵਾਰ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਅਤੇ ‘ਵੀਕਐਂਡਜ਼’ ਤੇ ਸ਼ਾਮ 5 ਤੋਂ ਸ਼ਾਮ 6 ਵਜੇ ਤੱਕ ਲਾਈਵ ਪ੍ਰਸਾਰਿਤ ਕੀਤੇ ਜਾਂਦੇ ਹਨ ਅਤੇ ਦਿਨ ਦੇ ਕਿਸੇ ਵੀ ਸਮੇਂ ਇਹ ‘ਓਨ ਡੀਮਾਂਡ ਉੱਤੇ ਉਪਲੱਬਧ ਹਨ।
ਡਿਜੀਟਲ ਆਡੀਓ ਬ੍ਰੌਡਕਾਸਟ, ਡਿਜੀਟਲ ਟੀਵੀ (ਚੈਨਲ 305), ਇੱਕ ਸਮਰਪਿਤ YouTube channel ਅਤੇ ਐਸ ਬੀ ਐਸ ਐਪ ਅਤੇ website ਰਾਹੀਂ ਟਿਊਨ ਇਨ ਕਰੋ। ਲਈਵ ਰੇਡੀਓ ਪ੍ਰੋਗਰਾਮ ਅਤੇ ਤੁਹਾਡੇ ਮਨਪਸੰਦ ਸਾਰੇ ਸਾਊਥ ਏਸ਼ੀਅਨ ਸੰਗੀਤ ਦੇ ਸਮਿਆਂ ਅਤੇ ਪ੍ਰਸਾਰਣ ਦੀ ਅਨੁਸੂਚੀ ਹੇਠਾਂ ਸੂਚੀਬੱਧ ਹੈ।
ਬੰਗਲਾ | Monday & Thursday 3:00PM |
ਗੁਜਰਾਤੀ | Wednesday & Friday 2:00PM |
ਹਿੰਦੀ | Monday to Sunday 5:00PM |
ਮਲਿਆਲਮ | Thursday & Friday 1:00PM |
ਨੇਪਾਲੀ | Tuesday & Thursday 2:00PM |
ਪੰਜਾਬੀ | Monday to Friday 4:00PM |
ਸਿੰਹਾਲਾ | Monday, Tuesday Thursday & Friday 11:00AM |
ਤਮਿਲ | Monday, Wednesday, Thursday & Friday 12:00PM |
ਉਰਦੂ | Wednesday & Friday 3:00pm |
ਹਰੇਕ ਐਸ ਬੀ ਐਸ ਸਾਊਥ ਏਸ਼ੀਅਨ ਭਾਸ਼ਾ ਪ੍ਰੋਗਰਾਮ ਦਾ ਆਪਣਾ ਫੇਸਬੁੱਕ ਪੇਜ ਅਤੇ ਉਸਦੀ ਭਾਸ਼ਾ ਵਿੱਚ ਵੈੱਬਸਾਈਟ ਵੀ ਹੈ ਜਿੱਥੇ ਤੁਹਾਡੀ ਪਸੰਦ ਦੇ ਪੋਡਕਾਸਟ ਅਤੇ ਆਡੀਓ ਪੇਸ਼ਕਸ਼ਾਂ ਉਪਲੱਬਧ ਹਨ।
ਇਹ ਸੇਵਾਵਾਂ ਸਮਕਾਲੀ ਆਸਟ੍ਰੇਲੀਆ ਦੀਆਂ ਲੋੜਾਂ ਨੂੰ ਦਰਸਾਉਂਦੀਆਂ ਹਨ ਕਿਉਂਕਿ ਇਥੇ ਪੰਜਾਬੀ ਅਤੇ ਹਿੰਦੀ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਪਹਿਲੀਆਂ ਦੱਸ ਭਾਸ਼ਾਵਾਂ ਵਿੱਚ ਆਉਂਦੀਆਂ ਹਨ ਅਤੇ ਨੇਪਾਲੀ ਭਾਸ਼ਾ ਤੇਜੀ ਨਾਲ ਵੱਧ ਰਹੀ ਹੈ।
ਐਸ ਬੀ ਐਸ ਆਡੀਓ ਦੀ ਕਾਰਜਕਾਰੀ ਨਿਰਦੇਸ਼ਕ ਪੈਮੇਲਾ ਕੁੱਕ ਦਾ ਕਹਿਣਾ ਹੈ ਕਿ ਐਸ ਬੀ ਐਸ ਨੂੰ ਮਾਣ ਹੈ ਕਿ ਇਹ Language Services Review ਦੇ ਨਤੀਜਿਆਂ ਮੁਤਾਬਕ ਕੰਮ ਕਰਦਾ ਹੈ ਜੋ ਕਿ ਹਰ ਪੰਜ ਸਾਲਾਂ ਬਾਅਦ ਰਾਸ਼ਟਰੀ ਜਨਗਣਨਾ ਦੇ ਨਾਲ ਕਰਵਾਏ ਜਾਂਦੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਐਸ ਬੀ ਐਸ ਦੀ ਪੇਸ਼ਕਸ਼ ਵਿਭਿੰਨ ਅਤੇ ਸਮਕਾਲੀ ਆਸਟ੍ਰੇਲੀਆ ਨੂੰ ਦਰਸਾਵੇ ਅਤੇ ਹਰ ਕਿਸੇ ਨੂੰ ਇਸ ਵਿੱਚ ਸ਼ਾਮਲ ਕਰ ਕੇ ਜੁੜਿਆ ਹੋਇਆ ਮਹਿਸੂਸ ਕਰਵਾਇਆ ਜਾਵੇ।
ਹੋਰ ਜਾਣੋ:
• ਐਸ ਬੀ ਐਸ ਸਪਾਈਸ ਸਾਊਥ ਏਸ਼ੀਅਨ ਵਿਰਾਸਤ ਵਾਲੀ 'ਜਨਰੇਸ਼ਨ ਵਾਈ' ਲਈ ਅੰਗ੍ਰੇਜ਼ੀ ਭਾਸ਼ਾ ਵਿੱਚ ਇੱਕ ਨਵੀਂ ਸੇਵਾ ਹੈ ਜੋ ਆਪਣੇ ਸੱਭਿਆਚਾਰਕ ਬਿਰਤਾਂਤ ਨੂੰ ਆਕਾਰ ਦੇਣਾ ਚਾਹੁੰਦੇ ਹਨ ਅਤੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਅਤੇ ਮਨੋਰੰਜਨ ਹਾਸਿਲ ਕਰਨਾ ਚਾਹੁੰਦੇ ਹਨ।
• ਆਸਟ੍ਰੇਲੀਆ ਐਕਸਪਲੇਂਡ ਨਵੇਂ ਪ੍ਰਵਾਸੀਆਂ ਨੂੰ ਸਾਊਥ ਏਸ਼ੀਅਨ ਅਤੇ ਹੋਰ ਭਾਸ਼ਾਵਾਂ ਵਿੱਚ ਉਹ ਖ਼ਾਸ ਜਾਣਕਾਰੀ ਪ੍ਰਦਾਨ ਕਰਦਾ ਹੈ ਜਿਸਦੀ ਉਹਨਾਂ ਨੂੰ ਰੋਜ਼ਾਨਾ ਜੀਵਨ ਵਿੱਚ ਲੋੜ ਹੁੰਦੀ ਹੈ।
• ਆਸਟ੍ਰੇਲੀਆ ਵਿੱਚ ਸਾਊਥ ਏਸ਼ੀਅਨ ਦਰਸ਼ਕਾਂ ਲਈ 10 ਤੋਂ ਵੱਧ ਉਪ-ਮਹਾਂਦੀਪੀ ਭਾਸ਼ਾਵਾਂ ਅਤੇ ਅੰਗਰੇਜ਼ੀ ਵਿੱਚ ਐਸ ਬੀ ਐਸ ਦੀ ਪੂਰੀ ਸਮੱਗਰੀ ਦੀ ਪੇਸ਼ਕਸ਼ ਬਾਰੇ ਆਮ ਪੁੱਛੇ ਜਾਂਦੇ ਸਵਾਲਾਂ ਬਾਰੇ ਇੱਥੇ ਜਾਣੋ।