ਤਾਮਿਲ ਮੂਲ ਦੇ ਇੱਕ ਪਰਿਵਾਰ, ਜਿਸ ਨੂੰ ਕੂਈਨਜ਼ਲੈਂਡ ਸੂਬੇ ਦੇ ਇੱਕ ਛੋਟੇ ਜਿਹੇ ਸ਼ਹਿਰ ਵਿੱਚੋਂ ਕੱਢਿਆ ਜਾ ਰਿਹਾ ਸੀ, ਨੂੰ ਉਸ ਸਮੇਂ ਦੇਸ਼ ਵਿੱਚ ਰਹਿਣ ਦੀ ਆਰਜ਼ੀ ਇਜਾਜਤ ਪ੍ਰਦਾਨ ਕੀਤੀ ਗਈ ਜਦੋਂ ਉਹ ਹਵਾਈ ਜਹਾਜ ਵਿੱਚ ਬੈਠ ਚੁੱਕੇ ਸਨ।
ਬਾਰਡਰ ਫੋਰਸ ਅਧਿਕਾਰੀਆਂ ਨੇ ਤਾਮਿਲ ਮੂਲ ਦੇ ਨਾਦੀਸਾਲਿੰਗਮ, ਪ੍ਰੀਆ ਅਤੇ ਉਹਨਾਂ ਦੀਆਂ ਆਸਟ੍ਰੇਲੀਆ ਵਿੱਚ ਜੰਮੀਆਂ ਦੋ ਬੇਟੀਆਂ ਨੂੰ ਪਿਛਲੇ ਹਫਤੇ ਬਿਲੋਇਆ ਵਿੱਚੋਂ ਕੱਢ ਕੇ ਮੈਲਬਰਨ ਦੇ ਇੱਕ ਡਿਟੈਂਨਸ਼ਨ ਸੈਂਟਰ ਵਿੱਚ ਤਬਦੀਲ ਕਰ ਦਿੱਤਾ ਸੀ।
ਤਾਮਿਲ ਰਿਫਿਊਜੀ ਕਾਂਊਂਸਲ ਦੇ ਵਕਤਾ ਬੈਨ ਹਿਲੀਅਰ ਨੇ ਕਿਹਾ ਕਿ ਇਸ ਜੋੜੇ ਨੂੰ ਮੰਗਲਵਾਰ ਹਥਕੜੀਆਂ ਲਾ ਕੇ ਅਲੱਗ ਅਲੱਗ ਵਾਹਨਾਂ ਵਿੱਚ ਮੈਲਬਰਨ ਦੇ ਏਅਰਪੋਰਟ ਤੇ ਲਿਜਾਇਆ ਗਿਆ ਸੀ, ਜਿਥੋਂ ਉਹਨਾਂ ਨੂੰ ਪਰਥ ਹੁੰਦੇ ਹੋਏ ਸ੍ਰੀ ਲੰਕਾ ਭੇਜਿਆ ਜਾਣਾ ਸੀ।
Sri Lankan asylum seeker family 'given 10 minutes' to leave in Border Force raid
ਪਰ ਐਨ ਆਖਰੀ ਘੜੀਆਂ ਵਿੱਚ ਪ੍ਰਾਪਤ ਹੋਏ ਕਾਨੂੰਨੀ ਦਖਲ ਦੁਆਰਾ ਉਹਨਾਂ ਨੂੰ ਹਵਾਈ ਜਹਾਜ ਉੱਡਣ ਤੋਂ ਕੁੱਝ ਕੂ ਪਲ ਪਹਿਲਾਂ ਹੀ, ਜਹਾਜ ਵਿੱਚੋਂ ਬਾਹਰ ਉਤਾਰ ਲਿਆਂਦਾ ।
ਮਿਲੀ ਜਾਣਕਾਰੀ ਅਨੁਸਾਰ ਇਹ ਜੋੜਾ ਸਾਲ 2012 ਅਤੇ 2013 ਵਿੱਚ ਦੋ ਅਲੱਗ ਅਲੱਗ ਕਿਸ਼ਤੀਆਂ ਉੱਤੇ ਸਵਾਰ ਹੋ ਕਿ, ਵਿੱਚ ਸ਼੍ਰੀ ਲੰਕਾ ਵਿੱਚ ਚੱਲ ਰਹੀ ਘਰੇਲੂ ਲੜਾਈ ਤੋਂ ਬੱਚਦਾ ਹੋਇਆ ਇੱਥੇ ਪਹੁੰਚਿਆ ਸੀ।
ਉਸ ਤੋਂ ਬਾਅਦ ਇਹ ਜੋੜਾ ਬਿਲੋਏਲਾ ਵਿੱਚ ਬਰਿਜਿੰਗ ਵੀਜ਼ੇ ਉੱਤੇ ਰਹਿਣ ਲੱਗਿਆ ਜਿਸ ਦੀ ਬਾਅਦ ਵਿੱਚ ਮਿਆਦ ਮੁੱਕ ਗਈ ਸੀ।
ਸ਼੍ਰੀ ਹਿਲੀਅਰ ਨੇ ਦੱਸਿਆ ਕਿ ਪਰਿਵਾਰ ਨੂੰ ਡਰ ਹੈ ਕਿ ਅਗਰ ਨਾਦੀਸਾਲਿੰਗਮ ਨੂੰ ਵਾਪਸ ਭੇਜਿਆ ਗਿਆ ਤਾਂ ਉਸ ਨੂੰ ਅੱਤਵਾਦੀ ਸੰਗਠਨ, ਤਾਮਿਲ ਟਾਈਗਰਜ਼ ਨਾਲ ਪਿਛਲੇ ਸਬੰਧਾਂ ਕਾਰਨ ਮਾਰ ਮੁਕਾ ਦਿੱਤਾ ਜਾਵੇਗਾ।
ਇਸ ਪਰਿਵਾਰ ਨੂੰ ਕੂਈਨਜ਼ਲੈਂਡ ਦੇ ਉਸ ਛੋਟੇ ਸ਼ਹਿਰ ਵਿੱਚੋਂ ਕੱਢੇ ਜਾਣ ਦਾ ਭਾਈਚਾਰੇ ਨੂੰ ਬਹੁਤ ਜਿਆਦਾ ਮਹਿਸੂਸ ਹੋਇਆ ਅਤੇ ਉਹਨਾਂ ਨੇ ਇਸ ਮਸਲੇ ਨੂੰ ਆਪਣੇ ਹੱਥਾਂ ਵਿੱਚ ਲੈਣ ਦਾ ਫੈਸਲਾ ਕਰ ਲਿਆ।
ਬਿਲੋਏਲਾ ਦੇ ਵਸਨੀਕਾਂ ਨੇ ਬੁੱਧਵਾਰ ਸ਼ਾਮ 5.30 ਤੋਂ ਇਕ ਚੌਕਸੀ ਸ਼ੁਰੂ ਕਰ ਦਿੱਤੀ, ਜਦਕਿ ਜੋੜੇ ਨੂੰ ਵਾਪਸ ਲਿਆਉਣ ਵਾਸਤੇ ਚਲਾਈ ਗਈ ਪਟੀਸ਼ਨ ਉੱਤੇ ਤਕਰੀਬਨ 60,000 ਲੋਕਾਂ ਨੇ ਹਸਤਾਖਰ ਕੀਤੇ।
ਇਸ ਪਟੀਸ਼ਨ ਨੂੰ ਸ਼ੁਰੂ ਕਰਨ ਵਾਲੀ ਐਂਜੇਲਾ ਫਰੈਡਰਿਕ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਬਹੁਤ ਧੱਕਾ ਲੱਗਿਆ ਕਿ ਪਰਿਵਾਰ ਨੂੰ ਮੁਜਰਮਾਂ ਵਾਂਗ ਹਥਕੜੀਆਂ ਲਾ ਕੇ ਉੱਥੋਂ ਲਿਜਾਇਆ ਗਿਆ ਸੀ।
.
XoOrRlDX_normal.jpgMums4Refugees@Mums4Refugees Join us and help us #stoptheabuse #Bilou @rac_sydney @AlisonBattisson @tamilrefugees @lovemakesaway 3:41 PM - Mar 14, 2018 19 22 people are talking about this
‘ਮੈਨੂੰ ਇਸ ਗੱਲ ਦਾ ਬਹੁਤ ਸਦਮਾਂ ਹੈ ਕਿ ਪਰਿਵਾਰ ਦੇ ਚਾਰ ਮਾਸੂਮ ਜੀਆਂ ਨਾਲ ਇੰਨਾਂ ਜਿਆਦਾ ਧੱਕਾ ਕੀਤਾ ਗਿਆ ਹੈ’, ਉਸ ਨੇ ਕਿਹਾ।
ਹੋਮ ਅਫੇਅਰਸ ਵਿਭਾਗ ਨੇ ਕਿਹਾ ਹੈ ਕਿ ਪਰਿਵਾਰ ਦੇ ਕੇਸ ਨੂੰ ਕਈ ਸਾਲਾਂ ਤੱਕ ਵਿਚਾਰਿਆ ਗਿਆ ਸੀ। ਅਤੇ ਉਹਨਾਂ ਲਈ, ਆਸਟ੍ਰੇਲੀਆ ਵਿੱਚ ਸੁਰੱਖਿਅਤ ਤੌਰ ਤੇ ਰਹਿਣ ਬਾਬਤ ਕੋਈ ਵੀ ਠੋਸ ਕਾਰਨ ਨਹੀਂ ਸੀ ਬਣ ਰਿਹਾ।
ਅਧਾਰ -ਏ ਏ ਪੀ ਅਤੇ ਐਸ ਬੀ ਐਸ
