18 ਸਾਲਾ ਨੌਜਵਾਨ ਏਕਮ ਸਾਹਨੀ ਦਾ ਨਿਊਕਾਸਲ ਵਿੱਚ ਗੋਲੀ ਮਾਰ ਕੇ ਕਤਲ, ਭਾਈਚਾਰੇ ਵਿੱਚ ਭਾਰੀ ਰੋਸ

Canvas of 2025 (18).jpg

ਨਿਊਕਾਸਲ ਵਿੱਚ ਪੰਜਾਬੀ ਨੌਜਵਾਨ ਏਕਮ ਸਾਹਨੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ ਤੋਂ ਬਾਅਦ ਭਾਈਚਾਰੇ ਵੱਲੋਂ ਸ਼ਰਧਾਂਜਲੀ Credit: Supplied

ਬੀਤੀ 23 ਅਤੇ 24 ਅਪ੍ਰੈਲ ਦੀ ਰਾਤ ਨੂੰ ਐਨ ਐਸ ਡਬਲਿਊ ਦੇ ਭਾਰਤੀ ਵਸੋਂ ਨਾਲ ਭਰਪੂਰ ਨਿਊਕਾਸਲ ਵਿੱਚ 18 ਸਾਲਾ ਦੇ ਏਕਮ ਸਾਹਨੀ ਦਾ ਗੋਲੀ ਮਾਰ ਕੇ ਉਸ ਸਮੇਂ ਕਤਲ ਕਰ ਦਿੱਤਾ ਗਿਆ ਜਦੋਂ ਉਹ ਆਪਣੇ ਦੋਸਤਾਂ ਨਾਲ ਉੱਥੋਂ ਦੇ ਇੱਕ ਬੀਚ ਤੇ ਸਮਾਂ ਬਿਤਾ ਰਿਹਾ ਸੀ। ਇਸ ਘਟਨਾ ਤੋਂ ਬਾਅਦ ਸਮੁੱਚਾ ਭਾਈਚਾਰਾ ਭਾਰੀ ਰੋਸ ਵਿੱਚ ਹੈ। ਜ਼ਿਕਰਯੋਗ ਹੈ ਕਿ ਪੁਲਿਸ ਨੇ ਕਾਰਵਾਈ ਕਰਦੇ ਹੋਏ 21 ਸਾਲਾਂ ਦੇ ਇੱਕ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਏਕਮਪ੍ਰੀਤ ਸਿੰਘ ਸਾਹਨੀ ਦੇ ਪਿਤਾ ਅਮਰਿੰਦਰ ਸਾਹਨੀ ਨਾਲ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ ਸੁਣੀ ਜਾ ਸਕਦੀ ਹੈ....


ਏਕਮਪ੍ਰੀਤ ਸਿੰਘ ਸਾਹਨੀ ਦੇ ਪਿਤਾ ਅਮਰਿੰਦਰ ਸਾਹਨੀ ਨੇ ਬੜੇ ਹੀ ਦੁਖੀ ਹਿਰਦੇ ਨਾਲ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਜਿਸ ਸਮੇਂ ਇਹ ਦੁਖਦਾਈ ਘਟਨਾ ਵਾਪਰੀ ਉਸ ਸਮੇਂ ਉਹਨਾਂ ਦਾ ਪੁੱਤਰ ਸ਼ਾਮ ਸਮੇਂ ਆਪਣੇ ਦੋਸਤਾਂ ਨਾਲ ਬੀਚ 'ਤੇ ਗਿਆ ਹੋਇਆ ਸੀ।

ਪੰਜਾਬ ਦੇ ਰਾਜਪੁਰਾ ਨਾਲ ਸਬੰਧਿਤ ਇਹ ਪਰਿਵਾਰ ਜਿਸ ਵਿੱਚ ਏਕਮ ਦੇ ਮਾਤਾ-ਪਿਤਾ ਅਤੇ ਛੋਟਾ ਭਰਾ ਸ਼ਾਮਲ ਹੈ, ਨੂੰ ਅਜੇ ਆਸਟ੍ਰੇਲੀਆ ਆਇਆਂ ਥੋੜ੍ਹਾ ਸਮਾਂ ਹੀ ਹੋਇਆ ਹੈ ਅਤੇ ਆਮ ਪ੍ਰਵਾਸੀਆਂ ਵਾਂਗ ਹੀ ਇੱਥੇ ਸਥਾਪਿਤ ਹੋਣ ਦੀ ਭਰਪੂਰ ਕੋਸ਼ਿਸ਼ ਵਿੱਚ ਹਨ।

ਏਕਮ ਦੇ ਪਿਤਾ ਇੱਕ ਟੈਕਸੀ ਚਾਲਕ ਹਨ ਅਤੇ ਮਾਤਾ ਭਾਰਤੀ ਰੈਸਟੋਰੈਂਟ ਵਿੱਚ ਕੰਮ ਕਰਦੇ ਹਨ।

ਏਕਮ ਦੀ ਦਰਦਨਾਕ ਮੌਤ ਤੋਂ ਸਿਰਫ ਇੱਕ ਦਿਨ ਪਹਿਲਾਂ ਹੀ ਉਸ ਦੇ ਨਾਨਾ-ਨਾਨੀ ਭਾਰਤ ਤੋਂ ਪਰਿਵਾਰ ਨੂੰ ਮਿਲਣ ਵਾਸਤੇ ਆਏ ਸਨ।

ਅਮਰਿੰਦਰ ਸਾਹਨੀ ਅਨੁਸਾਰ, "ਏਕਮ ਨੇ ਸਾਰਾ ਦਿਨ ਘਰ ਹੀ ਬਿਤਾਇਆ ਅਤੇ ਰਾਤ ਕਰੀਬ 10 ਵਜੇ ਉਹ ਕਾਰ ਲੈ ਕੇ ਦੋਸਤਾਂ ਨੂੰ ਮਿਲਣ ਚਲਾ ਗਿਆ। ਉਸ ਦੀ ਮਾਤਾ ਵੱਲੋਂ ਫੋਨ ਕਰਕੇ ਪੁੱਛਣ ਤੇ ਏਕਮ ਨੇ ਕਿਹਾ ਕਿ ਉਹ ਥੋੜ੍ਹੀ ਦੇਰ ਵਿੱਚ ਵਾਪਿਸ ਆ ਜਾਏਗਾ।"

ਪਰ ਪਰਿਵਾਰ ਅੱਜ ਤੱਕ ਆਪਣੇ ਪੁੱਤਰ ਨੂੰ ਉਡੀਕ ਰਿਹਾ ਹੈ।
Ekam Sahni 1.jpg
18 years old Ekam Sahni's old picture. Credit: Supplied

ਏਕਮ ਦਾ ਪਰਿਵਾਰ ਸਾਲ 2020 ਵਿੱਚ ਏਕਮ ਦੇ ਤਾਇਆ ਜੀ ਦੇ ਸੱਦੇ 'ਤੇ ਸਿਡਨੀ ਘੁੰਮਣ ਆਇਆ ਸੀ ਪਰ ਕੋਵਿਡ ਕਰਕੇ ਫਲਾਈਟਾਂ ਰੱਦ ਹੋਣ ਕਾਰਨ ਇੱਥੇ ਹੀ ਫਸ ਕੇ ਰਹਿ ਗਿਆ।

ਬਾਅਦ ਵਿੱਚ ਏਕਮ ਦੀ ਮਾਤਾ ਨੇ ਵਿਦਿਆਰਥੀ ਵੀਜ਼ੇ 'ਤੇ ਪੜਾਈ ਕੀਤੀ ਅਤੇ ਇਸ ਸਮੇਂ ਉਹ ਟੀ ਆਰ ਵੀਜ਼ੇ 'ਤੇ ਚਲ ਰਹੇ ਹਨ।

ਨਿਊਕਾਸਲ ਜਾਣ ਤੋਂ ਪਹਿਲਾਂ ਇਹ ਪਰਿਵਾਰ ਸਿਡਨੀ ਦੇ ਕੂਏਕਰਸ ਹਿੱਲ ਵਿੱਚ ਰਹਿੰਦਾ ਸੀ ਜਿੱਥੋਂ ਏਕਮ ਨੇ ਸਕੂਲੀ ਪੜਾਈ ਮੁਕੰਮਲ ਕੀਤੀ।

ਇਸ ਸਮੇਂ ਉਹ ਆਟੋਮੋਬਾਈਲ ਦੀ ਪੜਾਈ ਕਰ ਰਿਹਾ ਸੀ ਅਤੇ ਆਪਣੀ ਵਰਕਸ਼ਾਪ ਸਥਾਪਤ ਕਰਨ ਦਾ ਸੁਫਨਾ ਦੇਖ ਰਿਹਾ ਸੀ।

Community vigil.jpg
18 ਸਾਲਾ ਏਕਮ ਸਾਹਨੀ ਦੀ ਮੌਤ ਤੋਂ ਬਾਅਦ ਭਾਈਚਾਰਾ ਸਦਮੇ ਅਤੇ ਨਿਰਾਸ਼ਾ ਵਿੱਚ Credit: Supplied

ਦੱਸਿਆ ਜਾਂਦਾ ਹੈ ਕਿ ਬੀਚ ਕਾਰ ਪਾਰਕ ਵਿੱਚ ਇੱਕ ਹੋਈ ਛੋਟੀ ਬਹਿਸ ਤੋਂ ਬਾਅਦ ਏਕਮ ਸਾਹਨੀ ਦੀ ਛਾਤੀ ਵਿੱਚ ਗੋਲੀ ਮਾਰ ਦਿੱਤੀ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਇਸ ਘਟਨਾ ਵਿੱਚ ਵਰਤੀ ਗਈ ਕਾਰ ਨੂੰ ਬਾਅਦ ਵਿੱਚ ਅੱਗ ਲਾ ਕੇ ਸਾੜ ਦਿੱਤਾ ਗਿਆ ਸੀ।

ਇਸ ਘਟਨਾ ਤੋਂ ਬਾਅਦ ਸਮੁੱਚਾ ਭਾਈਚਾਰਾ ਭਾਰੀ ਰੋਸ ਵਿੱਚ ਹੈਅਤੇ ਕਈ ਸ਼ਹਿਰਾਂ ਵਿੱਚ ਏਕਮ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ।

ਇਸ ਸਮੇਂ ਸਮੂਹ ਭਾਰਤੀ/ਪੰਜਾਬੀ ਭਾਈਚਾਰਾ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਖੜ੍ਹਾ ਹੋਇਆ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਭਾਈਚਾਰੇ ਵੱਲੋਂ ਏਕਮ ਲਈ ਇਨਸਾਫ ਦੀ ਮੰਗ ਵਾਸਤੇ ਇੱਕ ਪੇਜ ਵੀ ਸ਼ੁਰੂ ਕੀਤਾ ਗਿਆ ਹੈ।

ਪੰਜਾਬੀ ਭਾਈਚਾਰੇ ਦੇ ਅਮਰ ਸਿੰਘ ਨੇ ਕਿਹਾ, "ਪਰਿਵਾਰ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ।"
Ekam Sahni parents.jpg
ਏਕਮ ਸਾਹਨੀ ਦੇ ਪਿਤਾ ਅਮਰਿੰਦਰ ਸਾਹਨੀ ਉਸ ਦੀ ਮਾਤਾ ਦੇ ਨਾਲ Credit: Supplied

ਅਮਰ ਸਿੰਘ ਅਨੁਸਾਰ ਭਾਈਚਾਰਾ ਮੰਗ ਕਰ ਰਿਹਾ ਹੈ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਪਰਿਵਾਰ ਨੂੰ ਇਨਸਾਫ ਮਿਲ ਸਕੇ।

ਪੁਲਿਸ ਵੱਲੋਂ 21 ਸਾਲਾਂ ਦੇ ਇੱਕ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੋ ਕਿ ਕੁਝ ਸਮਾਂ ਪਹਿਲਾਂ ਹੀ ਜੇਲ੍ਹ ਤੋਂ ਜ਼ਮਾਨਤ ਉੱਤੇ ਬਾਹਰ ਆਇਆ ਸੀ।

ਐਸ ਬੀ ਐਸ ਪੰਜਾਬੀ ਨਾਲ ਸਾਂਝੀ ਕੀਤੀ ਇੱਕ ਸਟੇਟਮੈਂਟ ਵਿੱਚ ਪੁਲਿਸ ਨੇ ਕਿਹਾ ਹੈ ਕਿ ਕਾਰ ਪਾਰਕ ਵਿੱਚ ਲੋਕਾਂ ਦੇ ਇੱਕ ਗਰੁੱਪ ਵਿੱਚ ਹੋਈ ਝੜਪ ਦੌਰਾਨ ਇੱਕ ਵਿਅਕਤੀ ਚਿੱਟੀ ਐਸਯੂਵੀ ਵਿੱਚ ਆਇਆ ਗੋਲੀਆਂ ਚਲਾ ਕੇ ਚਲਾ ਗਿਆ। ਇਸ ਸਬੰਧ ਵਿੱਚ ਇੱਕ 22 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਬਾਰੇ ਕੋਈ ਵੀ ਜਾਣਕਾਰੀ ਹੈ ਤਾਂ ਉਹਨਾਂ ਨਾਲ 1800 333 000/ https://nsw.crimestoppers.com.au 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਏਕਮ ਦੇ ਪਿਤਾ ਅਮਰਿੰਦਰ ਸਾਹਨੀ ਨੇ ਬੜੇ ਦੁਖੀ ਹਿਰਦੇ ਨਾਲ ਭਾਈਚਾਰੇ ਲਈ ਸੁਨੇਹਾ ਦਿੰਦੇ ਹੋਏ ਕਿਹਾ, "ਆਪਣੇ ਬੱਚਿਆਂ ਨਾਲ ਦੋਸਤਾਨਾ ਤਰੀਕੇ ਨਾਲ ਗੱਲਬਾਤ ਕਰਦੇ ਰਹੋ ਤਾਂ ਕਿ ਉਹ ਆਪਣੀ ਹਰ ਮੁਸ਼ਕਿਲ ਤੁਹਾਡੇ ਨਾਲ ਸਹਿਜ ਹੀ ਸਾਂਝੀ ਕਰ ਸਕਣ।"

ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ....

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand