ਸਨਸ਼ਾਈਨ ਕੋਸਟ ਵਿਖੇ ਮੰਦਭਾਗੀ ਦੁਰਘਟਨਾ ਦੌਰਾਨ 11 ਸਾਲਾ ਗੁਰਮੰਤਰ ਸਿੰਘ ਦੀ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

Untitled design (3).png

ਕੁਈਨਜ਼ਲੈਂਡ ਦੇ ਸਨਸ਼ਾਈਨ ਕੋਸਟ ਇਲਾਕੇ 'ਚ ਵਾਪਰੇ ਸੜਕ ਹਾਦਸੇ 'ਚ 11 ਸਾਲਾਂ ਦੇ ਗੁਰਮੰਤਰ ਸਿੰਘ ਦੀ ਮੌਤ, ਹਾਦਸੇ ਦੀ ਜਾਂਚ ਜਾਰੀ। Credit: FB (Daljinder Singh Gill, Gurmantar's father)

ਕੁਈਨਜ਼ਲੈਂਡ ਦੇ ਸਨਸ਼ਾਈਨ ਕੋਸਟ ਇਲਾਕੇ 'ਚ ਵਾਪਰੇ ਹਾਦਸੇ ਦੌਰਾਨ ਸਾਈਕਲ 'ਤੇ ਸਕੂਲ ਤੋਂ ਘਰ ਵਾਪਿਸ ਆ ਰਹੇ 11 ਸਾਲਾ ਬੱਚੇ ਗੁਰਮੰਤਰ ਸਿੰਘ ਗਿੱਲ ਦੀ ਇੱਕ ਬੱਸ ਨਾਲ ਟਕਰਾਉਣ ਕਾਰਨ ਮੌਤ ਹੋ ਗਈ ਹੈ। ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਹਜੇ ਜਾਰੀ ਹੈ। ਬੱਸ ਡਰਾਈਵਰ ਤਕਰੀਬਨ 60 ਸਾਲ ਦਾ ਇੱਕ ਵਿਅਕਤੀ ਹੈ ਜੋ ਕਿ ਸਰੀਰਕ ਤੌਰ 'ਤੇ ਜ਼ਖਮੀ ਨਹੀਂ ਹੋਇਆ ਅਤੇ ਪੁਲਿਸ ਅਨੁਸਾਰ ਉਹ ਜਾਂਚ ਵਿੱਚ ਸਹਿਯੋਗ ਕਰ ਰਿਹਾ ਹੈ।


Key Points
  • ਘਰ ਤੋਂ ਥੋੜੀ ਦੂਰ ਬੱਸ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ।
  • ਭਾਈਚਾਰੇ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ।
  • ਪੁਲਿਸ ਵੱਲੋਂ ਗਵਾਹਾਂ ਜਾਂ ਸਬੰਧਤ ਕਿਸੇ ਵੀ ਵਿਅਕਤੀ ਨੂੰ ਜਾਂਚ 'ਚ ਸਹਾਇਤਾ ਲਈ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ।
16 ਜੁਲਾਈ ਨੂੰ ਸਨਸ਼ਾਈਨ ਕੋਸਟ ਵਿਖੇ ਬੁਡੇਰਿਮ ਇਲਾਕੇ 'ਚ ਇੱਕ ਬੱਸ ਹਾਦਸੇ ਦੌਰਾਨ 11 ਸਾਲਾ ਬੱਚੇ ਗੁਰਮੰਤਰ ਸਿੰਘ ਗਿੱਲ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ।

ਮੁਢਲੀ ਪੁੱਛਗਿੱਛ ਅਨੁਸਾਰ ਹਾਦਸਾ ਦੁਪਹਿਰ ਲਗਭਗ 3:45 ਵਜੇ ਵਾਪਰਿਆ, ਜੱਦ ਕਰਾਵਾਥਾ ਡਰਾਈਵ (Karawatha Drive) ਦੇ ਨੇੜੇ ਜਿੰਜੇਲਿਕ ਡਰਾਈਵ (Jingellic Drive) ਦੇ ਨਾਲ ਇੱਕ ਬੱਸ ਯਾਤਰਾ ਕਰ ਰਹੀ ਸੀ ਜਦੋਂ ਇਹ ਇੱਕ ਸਾਈਕਲ ਨਾਲ ਟਕਰਾ ਗਈ।

ਸਾਈਕਲ ਸਵਾਰ 11 ਸਾਲਾ ਗੁਰਮੰਤਰ, ਨੂੰ ਜਾਨਲੇਵਾ ਸੱਟਾਂ ਲੱਗੀਆਂ ਅਤੇ ਉਸਨੂੰ ਸਨਸ਼ਾਈਨ ਕੋਸਟ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੂੰ ਬਾਅਦ ਵਿੱਚ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

ਐਸ ਬੀ ਐਸ ਪੰਜਾਬੀ ਨੂੰ ਦਿੱਤੀ ਇਕ ਪੁਲਿਸ ਸਟੇਟਮੈਂਟ ਅਨੁਸਾਰ ਬੱਸ ਡਰਾਈਵਰ, ਤਕਰੀਬਨ 60 ਸਾਲ ਦਾ ਇੱਕ ਵਿਅਕਤੀ ਹੈ ਜੋ ਕਿ ਸਰੀਰਕ ਤੌਰ 'ਤੇ ਜ਼ਖਮੀ ਨਹੀਂ ਹੋਇਆ ਅਤੇ ਜਾਂਚ ਵਿੱਚ ਪੁਲਿਸ ਦੀ ਸਹਾਇਤਾ ਕਰ ਰਿਹਾ ਹੈ।
ਬ੍ਰਿਸਬੇਨ ਤੋਂ ਪਰਿਵਾਰ ਦੇ ਜਾਣਕਾਰ ਨਵਦੀਪ ਸਿੱਧੂ ਹੋਰਾਂ ਨੇ ਟੈਲੀਫੋਨ ਰਾਹੀਂ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪਰਿਵਾਰ ਲਗਭਗ 7-8 ਸਾਲ ਪਹਿਲਾਂ ਬ੍ਰਿਸਬੇਨ ਤੋਂ ਸਨਸ਼ਾਈਨ ਕੋਸਟ ਜਾ ਵੱਸਿਆ ਸੀ।

"ਗੁਰਮੰਤਰ ਦੇ ਪਿਤਾ ਦਲਜਿੰਦਰ ਸਿੰਘ ਗਿੱਲ ਆਪਣੇ ਨਿੱਘੇ ਸੁਭਾਅ ਤੇ ਆਪਣੇ ਚੰਗੇ ਸਹਿਚਾਰ ਲਈ ਜਾਣੇ ਜਾਂਦੇ ਹਨ।
ਗੁਰਮੰਤਰ ਦੀ ਅਚਨਚੇਤ ਮੌਤ ਨੇ ਪੂਰੇ ਭਾਈਚਾਰੇ ਨੂੰ ਸਦਮਾ ਦਿੱਤਾ ਹੈ ਤੇ ਇਹ ਇੱਕ ਡੂੰਘੇ ਨਿੱਜੀ ਨੁਕਸਾਨ ਵਾਂਗਰਾਂ ਜਾਪ ਰਿਹਾ ਹੈ।
ਨਵਦੀਪ ਸਿੰਘ ਸਿੱਧੂ, ਕੁਈਨਜ਼ਲੈਂਡ
ਨਵਦੀਪ ਹੋਰਾਂ ਨੇ ਦੱਸਿਆ ਕਿ ਪਰਿਵਾਰ ਦਾ ਪਿਛੋਕੜ ਪੰਜਾਬ ਤੋਂ ਮੋਗੇ ਦੇ ਲਾਗਲੇ ਪਿੰਡ ਤੋਂ ਹੈ ਅਤੇ ਕਾਫੀ ਲੰਮੇ ਸਮੇ ਤੋਂ ਪਰਿਵਾਰ ਚੰਡੀਗੜ੍ਹ ਰਹਿ ਰਿਹਾ ਹੈ।

"2005 ਦੇ ਦਹਾਕੇ ਦੌਰਾਨ ਕਾਫੀ ਪੰਜਾਬੀ ਆਸਟ੍ਰੇਲੀਆ ਪਰਵਾਸ ਕਰਕੇ ਆਏ ਸਨ ਤੇ ਹੁਣ ਸਭ ਦੇ ਬੱਚੇ ਤਕਰੀਬਨ ਇੱਕ ਹੀ ਉਮਰ ਦੇ ਹਨ, ਗਿੱਲ ਪਰਿਵਾਰ ਵੀ ਉਨ੍ਹਾਂ ਪਰਿਵਾਰਾਂ 'ਚੋਂ ਹੀ ਹੈ ਤੇ ਗੁਰਮੰਤਰ ਦਾ ਚਲੇ ਜਾਣਾ ਭਾਈਚਾਰੇ ਨੂੰ ਬੇਹੱਦ ਅਫਸੋਸਜਨਕ ਤੇ ਨਿੱਜੀ ਜਾਪ ਰਿਹਾ ਹੈ,"ਨਵਦੀਪ ਜੀ ਨੇ ਕਿਹਾ।

ਪਰਿਵਾਰ ਅਨੁਸਾਰ ਗੁਰਮੰਤਰ ਆਮ ਤੌਰ 'ਤੇ ਆਪਣੇ ਮਾਪੇਆ ਨਾਲ ਹੀ ਸਕੂਲ ਜਾਂਦਾ ਸੀ , ਪਰ 16 ਜੁਲਾਈ ਨੂੰ ਉਹ ਸਾਈਕਲ 'ਤੇ ਸਕੂਲ ਗਿਆ ਸੀ।

19 ਜੁਲਾਈ ਨੂੰ ਗੁਰਮੰਤਰ ਸਿੰਘ ਦੇ ਅੰਤਿਮ ਸਸਕਾਰ ਤੋਂ ਪਹਿਲਾਂ ਦਲਜਿੰਦਰ ਸਿੰਘ ਗਿੱਲ ਅਤੇ ਪਰਿਵਾਰ ਵਲੋਂ ਭਾਈਚਾਰੇ ਨੂੰ ਕੀਤੀ ਅਪੀਲ ਵਿੱਚ ਆਪਣੀਆਂ ਭਾਵਾਨਾਵਾਂ ਕੁਝ ਇਸ ਤਰ੍ਹਾਂ ਬਿਆਨ ਕੀਤੀਆਂ ਗਈਆਂ ਹਨ।
“ਬੇਸ਼ੱਕ ਗੁਰਮੰਤਰ ਸਿੰਘ ਗਿੱਲ ਸਾਡੇ ਕੋਲ ਬਹੁਤ ਥੋੜੇ ਸਮੇਂ ਲਈ ਸੀ, ਪਰ ਉਹ ਜਿੰਨਿਆਂ ਨੂੰ ਵੀ ਮਿਲਦਾ ਸੀ, ਸਭ ਨੂੰ ਮੋਹ ਲੈਂਦਾ ਸੀ। ਅਸੀਂ ਇਸ ਦੁੱਖ ਦੀ ਘੜੀ ਵਿੱਚ ਵੀ, ਉਨ੍ਹਾਂ ਸਾਰੀਆਂ ਖੁਸ਼ੀਆਂ ਅਤੇ ਪਿਆਰ ਨੂੰ ਯਾਦ ਕਰਦੇ ਹਾਂ ਜੋ ਉਹ ਸਾਡੀਆਂ ਜ਼ਿੰਦਗੀਆਂ ਵਿੱਚ ਲੈ ਕੇ ਆਇਆ ਸੀ।”

ਪੁਲਿਸ ਵੱਲੋਂ ਗਵਾਹਾਂ ਜਾਂ ਸਬੰਧਤ ਕਿਸੇ ਵੀ ਵਿਅਕਤੀ ਨੂੰ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।

ਹਾਦਸੇ ਦੀ ਜਾਂਚ ਜਾਰੀ ਹੈ ਅਤੇ ਇਸ ਮੁਤੱਲਕ ਹੋਰ ਜਾਣਕਾਰੀ ਦੇ ਨਾਲ ਅਸੀਂ ਅਪਡੇਟ ਜ਼ਰੂਰ ਕਰਾਂਗੇ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ।

ਸਾਨੂੰ ਫੇਸਬੁੱਕ ਤੇ X 'ਤੇ ਵੀ ਫਾਲੋ ਕਰੋ।


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand