SKIP TO MAIN CONTENT

31ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦਾ ਵੱਧ ਚੜ ਕੇ ਅਨੰਦ ਮਾਣੋ; ਪ੍ਰਧਾਨ ਅਵਤਾਰ ਸਿੱਧੂ

31st Australian Sikh Games inviting all to participate
Source: Sidhu

ਇਸ ਸਾਲ ਦੀਆਂ ਖੇਡਾਂ ਦੇ ਮਹਾਂ ਕੁੰਭ ਵਿੱਚ ਉਮੀਦ ਹੈ ਕਿ ਤਕਰੀਬਨ 2500 ਦੇ ਕਰੀਬ ਖਿਡਾਰੀ ਭਾਗ ਲੈਣਗੇ, ਜੋ ਕਿ ਨਾ ਸਿਰਫ ਆਸਟ੍ਰੇਲੀਆ ਦੇ ਸਾਰੇ ਹਿਸਿਆਂ ਵਿੱਚੋਂ ਬਲਿਕ ਨਿਊ ਜ਼ੀਲੈਂਡ, ਸਿੰਗਾਪੁਰ ਅਤੇ ਮਲੇਸ਼ੀਆ ਤੋਂ ਵੀ ਖਿਡਾਰੀ ਭਾਗ ਲੈਣ ਲਈ ਪਹੁੰਚ ਰਹੇ ਹਨ।


Published

By MP Singh

Source: SBS



Skip to podcast episode content

ਇਸ ਸਾਲ ਦੀਆਂ ਖੇਡਾਂ ਦੇ ਮਹਾਂ ਕੁੰਭ ਵਿੱਚ ਉਮੀਦ ਹੈ ਕਿ ਤਕਰੀਬਨ 2500 ਦੇ ਕਰੀਬ ਖਿਡਾਰੀ ਭਾਗ ਲੈਣਗੇ, ਜੋ ਕਿ ਨਾ ਸਿਰਫ ਆਸਟ੍ਰੇਲੀਆ ਦੇ ਸਾਰੇ ਹਿਸਿਆਂ ਵਿੱਚੋਂ ਬਲਿਕ ਨਿਊ ਜ਼ੀਲੈਂਡ, ਸਿੰਗਾਪੁਰ ਅਤੇ ਮਲੇਸ਼ੀਆ ਤੋਂ ਵੀ ਖਿਡਾਰੀ ਭਾਗ ਲੈਣ ਲਈ ਪਹੁੰਚ ਰਹੇ ਹਨ।


ਸ ਅਵਤਾਰ ਸਿੰਘ ਸਿੱਧੂ ਪ੍ਰਧਾਨ ਆਸਟ੍ਰੇਲੀਆਨ ਸਿੱਖ ਖੇਡਾਂ 2018 ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਦਸਿਆ ਕਿ ਖੇਡਾਂ ਸ਼ੁਰੂ ਹੋਣ ਤੋਂ ਐਨ ਕੁੱਝ ਦਿੰਨ ਪਹਿਲਾਂ ਦੀਆਂ ਤਿਆਰੀਆਂ ਬਾਰੇ ਚਾਨਣਾ ਪਾਇਆ। ਇਹ ਖੇਡਾਂ ਦਾ ਮਹਾਂ ਕੁੰਭ ਸਿਡਨੀ ਵਿੱਚ ਮਿਤੀ 30 ਮਾਰਚ ਤੋਂ ਲੈ ਕਿ 1 ਅਪ੍ਰੈਲ ਤੱਕ ਕਰਵਾਈਆਂ ਜਾ ਰਹੀਆਂ ਹਨ।

ਸ਼੍ਰੀ ਸਿੱਧੂ ਨੇ ਪੰਜਾਬੀ ਅਤੇ ਸਾਰੇ ਭਾਰਤੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਵੱਧ ਚੜ ਕਿ ਇਹਨਾਂ ਖੇਡਾਂ ਦਾ ਸ਼ਿੰਗਾਰ ਬਣੋ। ਬੇਸ਼ਕ ਅਗਰ ਤੁਸੀਂ ਖੇਡਾਂ ਵਿੱਚ ਇੱਕ ਖਿਡਾਰੀ ਵਜੋਂ ਭਾਗ ਨਹੀਂ ਲੈ ਰਹੇ ਤਾਂ ਵੀ ਤੁਸੀਂ ਇਸ ਦੀ ਮੈਨੇਜਮੈਂਟ, ਜਾਂ ਕਿਸੇ ਵੀ ਕਿਸਮ ਦੀ ਸੇਵਾ ਕਰ ਸਕਦੇ ਹੋ।

ਇਸ ਵਾਰ ਦੀਆਂ ਖੇਡਾਂ ਵਿੱਚ ਇੱਕ ਛੋਟੀ ਜਿਹੀ ਤਬਦੀਲੀ ਕੀਤੀ ਗਈ ਹੈ। ਖੇਡਾਂ ਦੀ ਅਰੰਭਤਾ ਵਾਲਾ ਸਮਾਗਮ ਸ਼ੁਕਰਵਾਰ 30 ਮਾਰਚ ਦੀ ਜਗਾ ਹੁਣ ਇਹ ਸ਼ਨੀਵਾਰ 31 ਮਾਰਚ ਨੂੰ ਸਵੇਰੇ 11 ਵਜੇ ਤੋਂ 1 ਵਜੇ ਦੁਪਿਹਰ ਤੱਕ ਕਰਵਾਇਆ ਜਾ ਰਿਹਾ ਹੈ। ਸ਼੍ਰੀ ਸਿੱਧੂ ਦਾ ਕਹਿਣਾ ਹੈ ਕਿ ਲੋਕਾਂ ਅਤੇ ਸਿਆਸਤਦਾਨਾਂ ਦੀਆਂ ਜਰੂਰਤਾਂ ਦੇ ਮੱਦੇ ਨਜ਼ਰ ਇਹ ਤਬਦੀਲੀ ਕੀਤੀ ਗਈ ਹੈ।

ਇਸ ਸਾਲ ਦੀਆਂ ਖੇਡਾਂ ਦੇ ਮਹਾਂ ਕੁੰਭ ਵਿੱਚ ਉਮੀਦ ਹੈ ਕਿ ਤਕਰੀਬਨ 2500 ਦੇ ਕਰੀਬ ਖਿਡਾਰੀ ਭਾਗ ਲੈਣਗੇ, ਜੋ ਕਿ ਨਾ ਸਿਰਫ ਆਸਟ੍ਰੇਲੀਆ ਦੇ ਸਾਰੇ ਹਿਸਿਆਂ ਵਿੱਚੋਂ ਬਲਿਕ ਨਿਊ ਜ਼ੀਲੈਂਡ, ਸਿੰਗਾਪੁਰ ਅਤੇ ਮਲੇਸ਼ੀਆ ਤੋਂ ਵੀ ਖਿਡਾਰੀ ਭਾਗ ਲੈਣ ਲਈ ਪਹੁੰਚ ਰਹੇ ਹਨ। ਇਹਨਾਂ ਖਿਡਾਰੀਆਂ ਦੇ ਜੋਹਰ ਦੇਖਣ ਲਈ ਤਕਰੀਬਨ 70,000 ਦੇ ਕਰੀਬ ਦਰਸ਼ਕ ਸ਼ਮੂਲੀਅਤ ਕਰਨਗੇ।

ਇਹਨਾਂ ਖੇਡਾਂ, ਜੋ ਕਿ ਸਿਡਨੀ ਦੇ ਬੈਸ ਹਿੱਲ ਇਲਾਕੇ ਵਿੱਚ ‘ਕਰੇਸਟ ਸਪੋਰਟਿੰਗ ਕੰਪਲੈਕਸ’ ਵਿੱਚ ਕਰਵਾਈਆਂ ਜਾ ਰਹੀਆਂ ਹਨ, ਦਾ ਬਜਟ ਲਗਭਗ $450,000 ਰਖਿਆ ਗਿਆ ਹੈ।

One can participate in games as player or even as volunteer
Source: Sidhu

ਇਹਨਾਂ ਖੇਡਾਂ ਵਾਸਤੇ ਭਾਗ ਲੈਣ ਲਈ ਇੱਕ ਵਿਸ਼ੇਸ਼ ਬਸ ਸੇਵਾ ਵੀ ਉਪਲਬਧ ਕਰਵਾਈ ਜਾ ਰਹੀ ਹੈ। ਇਹ ਬੱਸਾਂ ਬੈਂਕਸਟਾਊਨ, ਚੈਸਟਰ ਹਿੱਲ ਸਟੇਸ਼ਨਾਂ ਤੋਂ ਅਲਾਵਾ ਗਲੈਨਵੁੱਡ ਅਤੇ ਰਿਵਸਬੀ ਗੁਰਦੁਆਰਾ ਸਾਹਿਬਾਂ ਤੋਂ ਹਰ ਅੱਧੇ ਘੰਟੇ ਬਾਅਦ ਚਲਿਆ ਕਰਨਗੀਆਂ। ਸ਼੍ਰੀ ਸਿੱਧੀ ਨੇ ਬੇਨਤੀ ਕੀਤੀ ਹੈ ਕਿ ਜਿੱਥੇ ਤੱਕ ਹੋ ਸਕੇ ਇਸ ਮੁਫਤ ਸੇਵਾ ਦਾ ਲਾਭ ਲਿਆ ਜਾਵੇ ਤਾਂ ਕਿ ਟਰੈਫਿਕ ਦੀ ਸਮਸਿਆ ਨੂੰ ਕਿਸੇ ਹੱਦ ਤੀਕਰ ਘੱਟ ਕੀਤਾ ਜਾ ਸਕੇ।

ਇਸ ਮਹਾਂਕੁੰਭ ਨੂੰ ਸਹੀ ਤਰੀਕੇ ਨਾਲ ਨੇਪਰੇ ਚਾੜਨ ਵਾਸਤੇ ਕੋਈ 40 ਸੇਵਾਦਾਰ ਲਗਾਤਾਰ ਕੰਮ ਕਰ ਰਹੇ ਹਨ।

ਖੇਡਾਂ ਵਿੱਚ ਪੰਜਾਬੀ ਨੌਜਵਾਨਾਂ ਦੀ ਰੂਚੀ ਨੂੰ ਬਰਕਰਾਰ ਰੱਖਣ ਵਾਸਤੇ ਇਕ ਨਵਾਂ ਉਪਰਾਲਾ ਵੀ ਕੀਤਾ ਗਿਆ ਹੈ। ਜਿਹੜੇ ਵੀ ਕਲੱਬ ਆਪਣੀਆਂ ਟੀਮਾਂ ਇਹਨਾਂ ਖੇਡਾਂ ਲਈ ਭੇਜ ਰਹੇ ਹਨ, ਉਹਨਾਂ ਨੂੰ ਕਿਹਾ ਗਿਆ ਹੈ ਕਿ ਉਹ ਪ੍ਰਮੁੱਖ ਟੀਮ ਦੇ ਨਾਲ ਨਾਲ ਇੱਕ ਜੂਨੀਅਰ ਟੀਮ ਵੀ ਜਰੂਰ ਭੇਜਣ। ਇਸ ਨਾਲ ਸਹਿਜੇ ਹੀ ਨਵੀਂ ਪਨੀਰੀ ਤਿਆਰ ਹੁੰਦੀ ਰਹੇਗੀ।

ਇਹਨਾਂ ਖੇਡਾਂ ਵਿੱਚ ਸਾਰੇ ਹੀ ਵਰਗਾਂ ਵਾਸਤੇ ਬਹੁਤ ਕੁੱਝ ਹੋਵੇਗਾ। ਬਜੁਰਗਾਂ ਅਤੇ ਬੱਚਿਆਂ ਦੀਆਂ ਖੇਡਾਂ ਵਾਸਤੇ ਵਿਸ਼ੇਸ਼ ਉਪਰਾਲੇ ਉਲੀਕੇ ਗਏ ਹਨ। ਤਿੰਨੋ ਦਿੰਨ ਹੀ ਸਭਿਆਚਾਰ ਦਾ ਪਰੋਗਰਾਮ ਚਲਦਾ ਰਹੇਗਾ ਅਤੇ ਕੋਈ ਵੀ ਸਟੇਜ ਤੇ ਆ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਸਕੇਗਾ। ਸੁਹਣੀ ਦਸਤਾਰ ਦੇ ਮੁਕਾਬਲੇ ਅਤੇ ਸਿੱਖ ਫੋਰਮ ਵੀ ਕਰਵਾਇਆ ਜਾਵੇਗਾ।

ਪ੍ਰਧਾਨ ਸਿੱਧੂ ਮੁਤਾਬਕ, ਖੇਡਾਂ ਵਾਸਤੇ ਲੋੜੀਂਦਾ ਮਾਇਆ ਵਾਲਾ ਟੀਚਾ ਲਗਭੱਗ ਭਾਈਚਾਰੇ ਨੇ ਪੂਰ ਹੀ ਦਿੱਤਾ ਹੈ। ਸਰਕਾਰ ਵਲੋਂ ਬੇਸ਼ਕ ਬਹੁਤੀ ਮਦਦ ਤਾਂ ਨਹੀਂ ਮਿਲੀ ਪਰ ਫੇਰ ਵੀ ਮਲਟੀਕਲਚਰਲ ਨਿਊ ਸਾਊਥ ਵੇਲਜ਼ ਨੇ $5000 ਦੇਣ ਦਾ ਵਾਅਦਾ ਕੀਤਾ ਹੈ।

ਖਰਚਿਆਂ ਪ੍ਰਤੀ ਪਾਰਦਰਸ਼ਤਾ ਲਿਆਉਣ ਵਾਸਤੇ ਸਾਰੇ ਪੈਸੇ ਦਾ ਹਿਸਾਬ ਕਿਤਾਬ, ਖੇਡਾਂ ਦੀ ਵੈਬਸਾਈਟ ਉੱਤੇ ਨਾਲੋ ਨਾਲ ਪਾਇਆ ਜਾ ਰਿਹਾ ਹੈ।

Follow SBS Punjabi on Facebook and Twitter.


Latest podcast episodes

Follow SBS Punjabi

Download our apps

Watch on SBS

Punjabi News

Stream now