Watch FIFA World Cup 2026™

LIVE, FREE and EXCLUSIVE starting June 12 2026

ਐਡੀਲੇਡ ਵਿਖੇ ਸੰਪੰਨ ਹੋਈਆਂ 36ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦਾ ਲੇਖਾ ਜੋਖਾ

434352099_817690947062576_1994622028316046783_n.jpg

ਐਡੀਲੇਡ ਵਿੱਚ ਹੋਈਆਂ 36ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ Credit: SBS Punjabi.

ਐਡੀਲੇਡ ਵਿਖੇ 29 ਤੋਂ 31 ਮਾਰਚ ਦਰਮਿਆਨ ਹੋਈਆਂ ਸਲਾਨਾ ਆਸਟ੍ਰੇਲੀਅਨ ਸਿੱਖ ਖੇਡਾਂ ਵਿੱਚ ਜਿੱਥੇ ਸ਼ਹਿਰ 'ਚ ਰਿਕਾਰਡ ਤੋੜ ਇਕੱਠ ਦੇਖਣ ਨੂੰ ਮਿਲਿਆ ਉੱਥੇ ਨਾਲ ਹੀ ਕਈ ਨਿਵੇਕਲੇ ਉਪਰਾਲੇ ਵੀ ਸਾਹਮਣੇ ਆਏ। ਜਿਹਨਾਂ ਵਿੱਚ ਮੁੱਖ ਤੌਰ ਤੇ ਪੰਜਾਬ ਵਰਗਾ ਪਿੰਡ ਸਿਰਜਿਆ ਜਾਣਾ, ਕਲਚਰਲ ਪ੍ਰੋਗਰਾਮ 'ਚ ਕਿਸੇ ਗਾਇਕ ਜਾਂ ਸੈਲੀਬ੍ਰਿਟੀ ਦੀ ਥਾਂ ਲੋਕਲ ਕਲਾਕਾਰਾਂ ਨੂੰ ਆਪਣੀ ਕਲਾ ਸਟੇਜ ਤੇ ਦਿਖਾਉਣ ਦਾ ਮੌਕਾ ਦੇਣਾ, ਔਰਤਾਂ ਲਈ ਨਿਵੇਕਲਾ 'ਲੀਡਰਸ਼ਿਪ ਫੌਰਮ' ਅਤੇ ਬਾਕਸਿੰਗ ਤੇ ਚੈੱਸ ਵਰਗੀਆਂ ਕਈ ਖੇਡਾਂ ਸ਼ਾਮਲ ਹਨ। ਇਹਨਾਂ ਖੇਡਾਂ ਦਾ ਨਿਚੋੜ ਜਾਨਣ ਲਈ ਮਿੰਟੂ ਬਰਾੜ ਨਾਲ ਖਾਸ ਗੱਲਬਾਤ ਸੁਣੋ....


Published

Updated

By MP Singh

Source: SBS



Share this with family and friends


ਐਡੀਲੇਡ ਵਿਖੇ 29 ਤੋਂ 31 ਮਾਰਚ ਦਰਮਿਆਨ ਹੋਈਆਂ ਸਲਾਨਾ ਆਸਟ੍ਰੇਲੀਅਨ ਸਿੱਖ ਖੇਡਾਂ ਵਿੱਚ ਜਿੱਥੇ ਸ਼ਹਿਰ 'ਚ ਰਿਕਾਰਡ ਤੋੜ ਇਕੱਠ ਦੇਖਣ ਨੂੰ ਮਿਲਿਆ ਉੱਥੇ ਨਾਲ ਹੀ ਕਈ ਨਿਵੇਕਲੇ ਉਪਰਾਲੇ ਵੀ ਸਾਹਮਣੇ ਆਏ। ਜਿਹਨਾਂ ਵਿੱਚ ਮੁੱਖ ਤੌਰ ਤੇ ਪੰਜਾਬ ਵਰਗਾ ਪਿੰਡ ਸਿਰਜਿਆ ਜਾਣਾ, ਕਲਚਰਲ ਪ੍ਰੋਗਰਾਮ 'ਚ ਕਿਸੇ ਗਾਇਕ ਜਾਂ ਸੈਲੀਬ੍ਰਿਟੀ ਦੀ ਥਾਂ ਲੋਕਲ ਕਲਾਕਾਰਾਂ ਨੂੰ ਆਪਣੀ ਕਲਾ ਸਟੇਜ ਤੇ ਦਿਖਾਉਣ ਦਾ ਮੌਕਾ ਦੇਣਾ, ਔਰਤਾਂ ਲਈ ਨਿਵੇਕਲਾ 'ਲੀਡਰਸ਼ਿਪ ਫੌਰਮ' ਅਤੇ ਬਾਕਸਿੰਗ ਤੇ ਚੈੱਸ ਵਰਗੀਆਂ ਕਈ ਖੇਡਾਂ ਸ਼ਾਮਲ ਹਨ। ਇਹਨਾਂ ਖੇਡਾਂ ਦਾ ਨਿਚੋੜ ਜਾਨਣ ਲਈ ਮਿੰਟੂ ਬਰਾੜ ਨਾਲ ਖਾਸ ਗੱਲਬਾਤ ਸੁਣੋ....


36ਵੀਆਂ ਸਿੱਖ ਖੇਡਾਂ ਦੌਰਾਨ ਜਿੱਥੇ 5000 ਤੋਂ ਵੀ ਜ਼ਿਆਦਾ ਖਿਡਾਰੀਆਂ ਨੇ ਤਕਰੀਬਨ 283 ਮੈਚਾਂ ਵਿੱਚ ਹਿੱਸਾ ਲਿਆ, ਉੱਥੇ ਕਈਆਂ ਨੂੰ ਮਿੱਥੀ ਹੋਈ ਤਰੀਕ ਤੱਕ ਰਜਿਸਟਰ ਨਾ ਕਰ ਪਾਉਣ ਕਾਰਨ ਨਿਰਾਸ਼ ਵੀ ਮੁੜਨਾ ਪਿਆ।

ਖੇਡਾਂ ਦੇ ਸੰਚਾਲਕਾਂ ਵਿੱਚੋਂ ਇੱਕ ਮਿੰਟੂ ਬਰਾੜ ਨੇ ਅਪੀਲ ਕੀਤੀ, "ਹਰ ਸਾਲ ਖੇਡਾਂ ਲਈ ਰਜਿਸਟਰ ਹੋਣ ਦੀ ਆਖਰੀ ਮਿਤੀ 31 ਜਨਵਰੀ ਹੀ ਹੁੰਦੀ ਹੈ। ਇਸ ਲਈ ਖਿਡਾਰੀਆਂ ਪ੍ਰਤੀ ਬੇਨਤੀ ਹੈ ਕਿ ਇਸ ਤੋਂ ਪਹਿਲਾਂ ਪਹਿਲਾਂ ਖੇਡਾਂ ਲਈ ਰਜਿਸਟਰ ਕਰ ਲਿਆ ਜਾਵੇ ਤਾਂ ਕਿ ਉਚਿਤ ਪ੍ਰਬੰਧ ਕਰਨ ਵਿੱਚ ਸਹਾਇਤਾ ਹੋ ਸਕੇ"।

"ਤਰਕੀਬਨ 25 ਹਜ਼ਾਰ ਦੇ ਕਰੀਬ ਖਿਡਾਰੀ ਅਤੇ ਦਰਸ਼ਕ ਹੋਰਨਾਂ ਰਾਜਾਂ ਤੋਂ ਉਚੇਚੇ ਐਡੀਲੇਡ ਪਹੁੰਚੇ ਸਨ। ਅਤੇ ਸੈਂਕੜਿਆਂ ਹੀ ਵਿਦੇਸ਼ਾਂ ਤੋਂ ਆਏ ਹੋਏ ਸਨ ਜਿਹਨਾਂ ਵਿੱਚ ਕਈ ਅਫਰੀਕੀ ਦੇਸ਼ਾਂ ਤੋਂ ਵੀ ਸਨ",ਸ਼੍ਰੀ ਬਰਾੜ ਨੇ ਦੱਸਿਆ।

ਜਿਵੇਂਕਿ 36 ਸਾਲ ਪਹਿਲਾਂ ਖੇਡਾਂ ਦੀ ਸ਼ੁਰੂਆਤ ਐਡੀਲੇਡ ਵਿੱਚ ਹੀ ਹਾਕੀ ਦੇ ਮੈਚਾਂ ਨਾਲ ਹੀ ਹੋਈ ਸੀ, ਇਸ ਲਈ ਹਰ ਸਾਲ ਹਾਕੀ ਨੂੰ ਖਾਸ ਸਥਾਨ ਦਿੱਤਾ ਜਾਂਦਾ ਹੈ।

ਇਸ ਵਾਰ ਵੀ ਹਾਕੀ ਲਈ ਅੰਤਰ-ਰਾਸ਼ਟਰੀ ਪੱਧਰ ਦੇ ਮੈਦਾਨ ਚੁਣੇ ਗਏ ਸਨ। ਹਾਕੀ ਦੀ ਪਹਿਲੀ ਟੀਮ ਵਿੱਚ ਖੇਡੇ ਦਯਾ ਸਿੰਘ ਨੇ ਕਿਹਾ, "ਉਸ ਸਮੇਂ ਸਿਰਫ 5 ਮੈਚ ਹੀ ਕਰਵਾਏ ਗਏ ਸਨ, ਜਿਹਨਾਂ ਵਿੱਚੋਂ 2 ਟੀਮਾਂ ਸਿੱਖਾਂ ਦੀਆਂ ਅਤੇ 3 ਹੋਰਨਾਂ ਭਾਈਚਾਰਿਆਂ ਤੋਂ ਸਨ।"

ਖੇਡਾਂ ਦੇ ਕਲਚਰਲ ਪ੍ਰੋਗਰਾਮ ਦੀ ਇਹ ਵਿਸ਼ੇਸ਼ਤਾ ਰਹੀ ਕਿ ਇਸ ਸਾਲ ਕਿਸੇ ਗਾਇਕ ਜਾਂ ਸੈਲੀਬ੍ਰਿਟੀ ਦੀ ਥਾਂ ਸਥਾਨਕ ਟੈਲੇਂਟ ਨੂੰ ਮੌਕਾ ਦਿੱਤਾ ਗਿਆ। ਨਵੀਂ ਪੀਨੀਰੀ ਨੂੰ ਪੰਜਾਬੀ ਬੋਲੀ, ਵਿਰਾਸਤ ਅਤੇ ਰਵਾਇਤੀ ਗੀਤ-ਸੰਗੀਤ ਨਾਲ਼ ਜੋੜਨ ਦੇ ਮਕਸਦ ਨਾਲ ਇਹ ਸ਼ਾਮ ਇੱਕ ਨਾਟਕੀ ਰੂਪਾਂਤਰ ਦੇ ਸ਼ਾਨਦਾਰ ਥੀਮ 'ਤੇ ਅਧਾਰਤ ਸੀ। ਸਥਾਨਕ ਅਕੈਡਮੀਆਂ ਵੱਲੋਂ ਰਲ ਕੇ ਤਿਆਰ ਕੀਤੇ ਗਏ ਇਸ ਪ੍ਰੋਗਰਾਮ ਨੂੰ ਲੋਕਾਂ ਵੱਲੋ ਰੱਜਵੀਂ ਦਾਦ ਮਿਲੀ।

ਖੇਡਾਂ ਦੌਰਾਨ ਹਰ ਉਮਰ ਤੇ ਵਰਗ ਦੇ ਖਿਡਾਰੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸਾਥੀਆਂ ਦਾ ਉਤਸ਼ਾਹ ਦੇਖਿਆਂ ਹੀ ਬਣਦਾ ਸੀ।

ਕਬੱਡੀ ਦੀਆਂ ਖੇਡਾਂ ਦੌਰਾਨ ਹੋਏ ਰੌਲ਼ੇ ਤੋਂ ਸਬਕ ਸਿੱਖਣ ਦਾ ਸੁਨੇਹਾ ਦਿੰਦੇ ਹੋਏ ਸ਼੍ਰੀ ਬਰਾੜ ਨੇ ਕਿਹਾ, "ਬੇਸ਼ਕ ਸ਼ੁਰੂਆਤੀ ਦੋ ਦਿਨਾਂ ਵਿੱਚ ਕੁੱਝ ਮੁਸ਼ਕਲਾਂ ਸਾਹਮਣੇ ਆਈਆਂ, ਪਰ ਆਖਰੀ ਦਿਨ ਦੌਰਾਨ ਖੇਡੇ ਗਏ ਮੈਚਾਂ ਨੇ ਸਾਰੇ ਧੋਣੇ ਧੋ ਦਿੱਤੇ।"

ਕਈ ਮੀਡੀਆ ਰਿਪੋਰਟਾਂ ਵਿੱਚ ਖੇਡਾਂ ਤੋਂ ਬਾਅਦ ਮੈਦਾਨਾਂ ਵਿੱਚ ਕੂੜੇ ਬਾਰੇ ਜਾਣਕਾਰੀ ਪਾਏ ਜਾਣ 'ਤੇ ਸ਼੍ਰੀ ਬਰਾੜ ਨੇ ਸਫਾਈ ਦਿੰਦੇ ਹੋਏ ਕਿਹਾ, "ਐਨੀਆਂ ਵੱਡੀਆਂ ਖੇਡਾਂ ਅਤੇ ਉਹ ਵੀ ਲੌਂਗ ਵੀਕਐਂਡ ਦੌਰਾਨ ਕਰਵਾਉਣ ਉਪਰੰਤ ਕੂੜੇ ਨੂੰ ਸਹੀ ਢੰਗ ਨਾਲ ਸਮੇਟਣ ਲਈ ਕੁੱਝ ਸਮਾਂ ਲੱਗ ਹੀ ਜਾਂਦਾ ਹੈ। ਪਰ ਅਗਲੇ ਹੀ ਦਿਨ ਤਕਰੀਬਨ 200 ਸੇਵਾਦਾਰਾਂ ਨੇ ਮੈਦਾਨ ਦੇ ਹਰ ਖੂੰਜੇ ਨੂੰ ਪੂਰਾ ਸਾਫ ਕਰਦੇ ਹੋਏ ਪਹਿਲਾਂ ਤੋਂ ਵੀ ਵਧੀਆ ਕਰ ਦਿੱਤਾ ਸੀ।"

ਅਗਲੇ ਸਾਲ ਸਿਡਨੀ ਵਿੱਚ ਇਸੇ ਜਾਹੋ-ਜਲਾਲ ਨਾਲ਼ ਫਿਰ ਮਿਲਣ ਦਾ ਵਾਅਦਾ ਕਰਦੀਆਂ 36ਵੀਆਂ ਸਿੱਖ ਖੇਡਾਂ ਸਮਾਪਤ ਹੋ ਗਈਆਂ ਹਨ। 

ਹੋਰ ਵੇਰਵੇ ਲਈ ਇਹ ਆਡੀਓ ਇੰਟਰਵਿਊ ਸੁਣੋ:

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ  ਤੇ ਸੁਣੋ। ਸਾਨੂੰ  ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now