Watch FIFA World Cup 2026™

LIVE, FREE and EXCLUSIVE

'ਮੈਨੂੰ ਖੁਸ਼ੀ ਹੈ ਕਿ ਮੈਨੂੰ ਵੀ ਸ਼ਾਮਿਲ ਕੀਤਾ ਗਿਆ': 38ਵੀਆਂ ਸਿੱਖ ਖੇਡਾਂ ਵਿੱਚ ‘All Ability Sports’ ਦੀ ਸ਼ੁਰੂਆਤ, ਖਾਸ ਲੋੜਾਂ ਵਾਲੇ ਬੱਚਿਆਂ ਦੀ ਭਾਗੀਦਾਰੀ ਵੱਲ ਵੱਡਾ ਕਦਮ

cutout pics (13).jpg

ਮਨਿੰਦਰ ਸਿੰਘ ਅਤੇ ਅਵੀ ਨੇ ਆਲ ਅਬਿਲਿਟੀ ਖੇਡਾਂ ਵਿੱਚ ਭਾਗ ਲਿਆ। Credit: SBS Punjabi

38ਵੀਆਂ ਸਿੱਖ ਖੇਡਾਂ ਦੌਰਾਨ ‘ਆਲ ਅਬਿਲਿਟੀ ਸਪੋਰਟਸ’ ਸ਼੍ਰੇਣੀ ਦੀ ਸ਼ੁਰੂਆਤ ਇੱਕ ਮਹੱਤਵਪੂਰਨ ਪਹਿਲ ਵਜੋਂ ਕੀਤੀ ਗਈ, ਜਿਸ ਨਾਲ ਖਾਸ ਲੋੜਾਂ ਵਾਲੇ ਵੱਖ-ਵੱਖ ਉਮਰ ਦੇ ਬੱਚਿਆਂ ਨੂੰ ਖੇਡਾਂ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ। ਭਾਵੇਂ ਭਾਗੀਦਾਰੀ ਘੱਟ ਰਹੀ, ਪਰ ਪ੍ਰਬੰਧਕਾਂ ਅਨੁਸਾਰ ਇਸ ਨਾਲ ਭਾਈਚਾਰੇ ਵਿੱਚ ਸਮਾਜਿਕ ਸ਼ਮੂਲੀਅਤ ਅਤੇ ਖੇਡਾਂ ਵੱਲ ਰੁਝਾਨ ਵਧੇਗਾ। ਪਹਿਲੀ ਵਾਰ ਹਿੱਸਾ ਲੈਣ ਵਾਲੇ ਮਨਵੀਰ ਸਿੰਘ ਨੇ ਕਿਹਾ ਕਿ ਜਿੱਤ ਨਾਲੋਂ ਸ਼ਾਮਿਲ ਹੋਣਾ ਅਤੇ ਨਵੇਂ ਦੋਸਤ ਬਣਾਉਣਾ ਉਸ ਲਈ ਵੱਡੀ ਖੁਸ਼ੀ ਹੈ। ਪੂਰੀ ਕਹਾਣੀ ਲਈ ਪੌਡਕਾਸਟ ਸੁਣੋ।


Published

Updated

By Shyna Kalra

Presented by Shyna Kalra

Source: SBS




Share this with family and friends


38ਵੀਆਂ ਸਿੱਖ ਖੇਡਾਂ ਦੌਰਾਨ ‘ਆਲ ਅਬਿਲਿਟੀ ਸਪੋਰਟਸ’ ਸ਼੍ਰੇਣੀ ਦੀ ਸ਼ੁਰੂਆਤ ਇੱਕ ਮਹੱਤਵਪੂਰਨ ਪਹਿਲ ਵਜੋਂ ਕੀਤੀ ਗਈ, ਜਿਸ ਨਾਲ ਖਾਸ ਲੋੜਾਂ ਵਾਲੇ ਵੱਖ-ਵੱਖ ਉਮਰ ਦੇ ਬੱਚਿਆਂ ਨੂੰ ਖੇਡਾਂ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ। ਭਾਵੇਂ ਭਾਗੀਦਾਰੀ ਘੱਟ ਰਹੀ, ਪਰ ਪ੍ਰਬੰਧਕਾਂ ਅਨੁਸਾਰ ਇਸ ਨਾਲ ਭਾਈਚਾਰੇ ਵਿੱਚ ਸਮਾਜਿਕ ਸ਼ਮੂਲੀਅਤ ਅਤੇ ਖੇਡਾਂ ਵੱਲ ਰੁਝਾਨ ਵਧੇਗਾ। ਪਹਿਲੀ ਵਾਰ ਹਿੱਸਾ ਲੈਣ ਵਾਲੇ ਮਨਵੀਰ ਸਿੰਘ ਨੇ ਕਿਹਾ ਕਿ ਜਿੱਤ ਨਾਲੋਂ ਸ਼ਾਮਿਲ ਹੋਣਾ ਅਤੇ ਨਵੇਂ ਦੋਸਤ ਬਣਾਉਣਾ ਉਸ ਲਈ ਵੱਡੀ ਖੁਸ਼ੀ ਹੈ। ਪੂਰੀ ਕਹਾਣੀ ਲਈ ਪੌਡਕਾਸਟ ਸੁਣੋ।


ਮਨਦੀਪ ਕੌਰ, ਜੋ ਇੱਕ ਸਹਾਇਕ ਸਿਹਤ ਪੇਸ਼ੇਵਰ ਹਨ, ਨੇ ਇਹ ਪਹਿਲ ਸ਼ੁਰੂ ਕੀਤੀ ਹੈ।

ਉਹ ਕਹਿੰਦੇ ਹਨ ਕਿ ਪੰਜਾਬੀ ਭਾਈਚਾਰੇ ਵਿੱਚ ਇਨ੍ਹਾਂ ਬੱਚਿਆਂ ਨੂੰ ਲੈ ਕੇ ਅਜੇ ਵੀ ਇਕ ਕਿਸਮ ਦੀ ਹਿਚਕਚਾਹਟ ਜਾਂ ਚੁੱਪੀ ਮੌਜੂਦ ਹੈ। ਉਨ੍ਹਾਂ ਦੇ ਅਨੁਸਾਰ, ਇਸ ਪਹਿਲ ਦਾ ਮੁੱਖ ਉਦੇਸ਼ ਮਾਪਿਆਂ ਨੂੰ ਆਪਣੇ ਖਾਸ ਲੋੜਾਂ ਵਾਲੇ ਬੱਚਿਆਂ ਨੂੰ ਘਰਾਂ ਤੋਂ ਬਾਹਰ ਲਿਆਉਣ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਸ਼ਾਮਲ ਕਰਨ ਲਈ ਉਤਸ਼ਾਹਿਤ ਕਰਨਾ ਹੈ।

ਉਨ੍ਹਾਂ ਨੇ ਕਿਹਾ, “ਇਹ ਬੱਚੇ ਸਿੱਖਣ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਦੀ ਪੂਰੀ ਸਮਰੱਥਾ ਰੱਖਦੇ ਹਨ। ਪਰ ਕਈ ਵਾਰ ਸਮਾਜਿਕ ਦਬਾਅ ਕਾਰਨ ਮਾਪੇ ਹਿੰਮਤ ਹਾਰ ਜਾਂਦੇ ਹਨ ਅਤੇ ਬੱਚਿਆਂ ਨੂੰ ਘਰਾਂ ਤੱਕ ਹੀ ਸੀਮਿਤ ਰੱਖਦੇ ਹਨ।”

ਦਿਲਜੀਤ ਪਾਸੀ, ਜਿਨ੍ਹਾਂ ਦੇ ਪੁੱਤਰ ਨੇ ਆਸਟ੍ਰੇਲੀਅਨ ਸਿੱਖ ਖੇਡਾਂ ਵਿੱਚ ਪਹਿਲੀ ਵਾਰ ਆਲ ਅਬਿਲਿਟੀ ਖੇਡਾਂ ਵਿੱਚ ਹਿੱਸਾ ਲਿਆ, ਨੇ ਕਿਹਾ ਕਿ ਇਸ ਮੰਜ਼ਿਲ ਤੱਕ ਪਹੁੰਚਣਾ ਉਨ੍ਹਾਂ ਲਈ ਚੁਣੌਤੀਪੂਰਨ ਰਿਹਾ ਹੈ, ਪਰ ਉਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ।

DJI_20260405144005_0259_D.JPG
ਖਿਡਾਰੀਆਂ ਦਾ ਸਮਰਥਨ ਕਰਨ ਪਹੁੰਚੇ ਪਰਿਵਾਰ ਦੇ ਸਦਸ Credit: SBS Punjabi

“ਮੈਨੂੰ ਮਾਣ ਹੈ ਕਿ ਮੇਰਾ ਪੁੱਤਰ ਅੱਜ ਆਤਮ ਨਿਰਭਰ ਹੈ। ਪਰ ਹਮੇਸ਼ਾ ਅਜਿਹਾ ਨਹੀਂ ਸੀ। ਮੈਂ ਉਸ ‘ਤੇ ਬਹੁਤ ਮਿਹਨਤ ਕੀਤੀ ਹੈ,” ਦਿਲਜੀਤ ਪਾਸੀ ਨੇ ਕਿਹਾ।

ਉਨ੍ਹਾਂ ਨੇ ਜ਼ੋਰ ਦਿੱਤਾ, “ਅਸੀਂ ਉਸਨੂੰ ਸਮਾਜਿਕ ਇਕੱਠਾਂ ਵਿੱਚ ਉਸ ਵੇਲੇ ਵੀ ਲਿਆਉਂਦੇ ਸੀ ਜਦੋਂ ਇਹ ਅਸਹਿਜ ਸੀ। ਜੇਕਰ ਮੈਂ ਮੁਸ਼ਕਲਾਂ ਤੋਂ ਨਾ ਲੰਘਦੀ, ਤਾਂ ਉਹ ਅੱਜ ਇੱਥੇ ਤਕ ਨਾ ਪਹੁੰਚਦਾ। ਮੈਂ ਚਾਹੁੰਦੀ ਹਾਂ ਕਿ ਹੋਰ ਮਾਪੇ ਵੀ ਪ੍ਰੇਰਿਤ ਹੋਣ ਅਤੇ ਆਪਣੇ ਬੱਚਿਆਂ ਲਈ ਪੇਸ਼ੇਵਰਾਂ ਦੀ ਮਦਦ ਜਲਦੀ ਲੈਣ।”

ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਵਿੱਚ, ਇਨ੍ਹਾਂ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਖੇਡਾਂ ਵਿੱਚ ਭਾਗ ਲੈਣ ਦਾ ਮਨ ਕਰਦਾ ਹੈ, ਪਰ ਉਨ੍ਹਾਂ ਲਈ ਬਹੁਤ ਸਾਰੇ ਉਪਰਾਲੇ ਉਪਲਬਧ ਨਹੀਂ ਹਨ।

ਹੋਰ ਵੇਰਵੇ ਲਈ ਇਹ ਪੌਡਕਾਸਟ ਸੁਣੋ...

🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Watch now