ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
ਯੋਗਾ ਰਾਹੀਂ ਫਿਟ ਰਹਿਣ ਵਾਲੇ 90 ਸਾਲ ਦੇ ਕਵਲ ਭਗਤ ਦਾ ਹਰ ਕਿਸੇ ਨੂੰ ਯੋਗਾ ਨਾਲ ਜੁੜਨ ਦਾ ਸੰਦੇਸ਼

ਮੈਲਬਰਨ ਵਿੱਚ NRISA ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਸ਼੍ਰੀ ਕਵਲ ਭਗਤ, ਵਿਦਿਆਰਥੀਆਂ ਨੂੰ ਯੋਗਾ ਕਰਵਾਉਂਦੇ ਹੋਏ। ਫੋਟੋ: ਐਸ ਬੀ ਐਸ ਪੰਜਾਬੀ
ਮੈਲਬਰਨ ਦੇ ਰਹਿਣ ਵਾਲੇ 90 ਸਾਲ ਦੇ ਯੋਗਾ ਇੰਸਟ੍ਰਕਟਰ ਕਵਲ ਭਗਤ ਦਾ ਕਹਿਣਾ ਹੈ ਕਿ ਯੋਗ ਹਰ ਉਮਰ ਵਰਗ ਦੇ ਲੋਕਾਂ ਲਈ ਕਾਰਗਰ ਹੈ। ਕਰੀਬ ਚਾਰ ਦਹਾਕੇ ਪਹਿਲਾਂ ਯੋਗ ਨਾਲ ਜੁੜਨ ਦੀ ਉਹਨਾਂ ਦੀ ਕਹਾਣੀ ਬੇਹਦ ਰੌਚਕ ਹੈ, ਉਨ੍ਹਾਂ ਅਨੁਸਾਰ ਹੁਣ ਤੱਕ ਉਹ ਕਰੀਬ 6000 ਤੋਂ ਵੱਧ ਵਿਦਿਆਰਥੀਆਂ ਨੂੰ ਯੋਗਾ ਦੀ ਟ੍ਰੇਨਿੰਗ ਦੇ ਚੁੱਕੇ ਹਨ। ਕਵਲ ਭਗਤ ਨਾਲ ਪੂਰੀ ਗੱਲਬਾਤ ਅਤੇ ਉਨ੍ਹਾਂ ਦੀ ਕਹਾਣੀ ਇਸ ਪੌਡਕਾਸਟ ਰਾਹੀਂ ਸੁਣੋ।
Share