ਸੰਪੂਰਨ ਇਲਾਜ ਅਤੇ ਮਸਾਜ ਫਿਲੀਪੀਨਜ਼ ਸੱਭਿਆਚਾਰ ਦੇ ਅਨਿੱਖੜ੍ਹਵੇਂ ਅੰਗ ਹਨ। 'ਹਿਲੋਟ' ਇੱਕ 'ਟਗਾਲੋਗ' ਸ਼ਬਦ ਹੈ ਜਿਸਦਾ ਅਰਥ ‘ਮਸਾਜ-ਰੱਬਿੰਗ’ ਜਾਂ ‘ਸੂਥਿੰਗ ਸਟ੍ਰੋਕ ਦਾ ਛੂਹਣਾ’ ਹੈ।
'ਹਿਲੋਟ' ਦਾ ਮੁੱਖ ਉਦੇਸ਼ ਸਰੀਰ ਵਿੱਚ ਸਦਭਾਵਨਾ ਨੂੰ ਬਹਾਲ ਕਰਨਾ, ਸਰੀਰਕ, ਭਾਵਨਾਤਮਕ ਅਤੇ ਮਾਨਸਿਕ ਇਲਾਜ ਨੂੰ ਉਤਸ਼ਾਹਿਤ ਕਰਨਾ ਹੈ।
ਇਹ ਅਭਿਆਸ ਸਿਡਨੀ ਦੀ ਲੋਰੇਲੀ ਲੂਨਾ ਲੈਡਿਗੇਸ ਵੱਲੋਂ ਤਿਆਰ ਕੀਤਾ ਗਿਆ ਹੈ। ਉਹ ਇੱਕ ਅਨੁਭਵੀ ਹਿਲੋਟ ਫੇਸੀਲੀਟੇਟਰ ਹਨ ਜੋ ਕਿ ਸਿਡਨੀ ਦੇ ਉੱਤਰੀ ਬੀਚਾਂ ਵੱਲ 'ਔਟਰਕੇਸ ਅਕੈਡਮੀ' ਵੀ ਚਲਾਉਂਦੇ ਹਨ। ਲੋਰੇਲੀ ਦੱਸਦੇ ਹਨ ਕਿ 'ਹਿਲੋਟ' ਦਾ ਗਿਆਨ ਬਜ਼ੁਰਗਾਂ ਤੋਂ ਹਾਸਲ ਹੁੰਦਾ ਹੈ ਅਤੇ ਉਹਨਾਂ ਨੇ ਇਹ ਅਭਿਆਸ ਆਪਣੀ ਦਾਦੀ ਅਤੇ ਪੜ੍ਹਦਾਦੀ ਤੋਂ ਸਿੱਖਿਆ ਹੈ।
ਐਸ.ਬੀ.ਐਸ ਦੇ ਮੈਡੀਟੇਸ਼ਨ ਪ੍ਰੋਗਰਾਮ ਦੇ ਲੜ੍ਹੀਵਾਰ ਛੇ ਅੇਪੀਸੋਡਾਂ ਤੱਕ ਪਹੁੰਚ ਕਰਨ ਲਈ ਤੁਸੀਂ ਐਸ ਬੀ ਐਸ ਰੇਡੀਓ ਐਪ ਜਾਂ ਆਪਣੀ ਪਸੰਦੀਦਾ ਪੋਡਕਾਸਟ ਐਪ ਜਿਵੇਂ ਕਿ ਐਪਲ ਪੋਡਕਾਸਟ, ਗੂਗਲ ਪੋਡਕਾਸਟ ਜਾਂ ਸਪੌਟੀਫਾਈ ਦੀ ਵਰਤੋਂ ਕਰ ਸਕਦੇ ਹੋ।