ਚੀਨ ਵਿੱਚ ਮੈਡੀਟੇਸ਼ਨ ਦੇ ਕਈ ਪ੍ਰਾਚੀਨ ਅਭਿਆਸ ਕੀਤੇ ਜਾਂਦੇ ਹਨ। ਇੰਨ੍ਹਾਂ ਵਿੱਚੋਂ ਕੁੱਝ ਅਭਿਆਸ ਅੱਜ ਸੰਸਾਰ ਭਰ ਵਿੱਚ ਪ੍ਰਚਲਿਤ ਹਨ। ‘ਚੀਗੋਂਗ’ ਦਾ ਚੀਨੀ ਭਾਸ਼ਾ ਵਿੱਚ ਸ਼ਾਬਦਿਕ ਅਰਥ ‘ਸਾਹ’ ਜਾਂ ‘ਸਾਹ ਉੱਤੇ ਕੰਮ ਕਰਨਾ’ ਹੁੰਦਾ ਹੈ। ਇਸਦਾ ਅਨੁਵਾਦ ‘ਊਰਜਾ’ ਜਾਂ ‘ਜੀਵਨ ਸ਼ਕਤੀ’ ਵਜੋਂ ਵੀ ਕੀਤਾ ਜਾਂਦਾ ਹੈ।
‘ਚੀਗੋਂਗ’ ਦਾ ਅਭਿਆਸ ਕਰਦੇ ਸਮੇਂ ਤੁਸੀਂ ਸਾਹ ਲੈਣ ਦੇ ਹੁਨਰ ਨੂੰ ਨਿਖ਼ਾਰਦੇ ਹੋ। ‘ਟਾਏ ਚੀ’ ਦੀ ਤਰ੍ਹਾਂ ਇਸ ਅਭਿਆਸ ਵਿੱਚ ਵੀ ਕੋਮਲ ਸਰੀਰਕ ਗਤੀਵਿਧੀਆਂ ਅਤੇ ਸਾਹ ਉੱਤੇ ਨਿਯੰਤਰਣ ਕਰਨ ਉੱਤੇ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ।
ਇਹ ਮੈਡੀਟੇਸ਼ਨ ਐਪੀਸੋਡ ਤੁਹਾਡੇ ਲਈ ‘ਆਸਟ੍ਰੇਲੀਅਨ ਅਕੈਡਮੀ ਆਫ ਟਾਏ ਚੀ ਤੋਂ ਗਰੈਂਡਮਾਸਟਰ ਗੈਰੀ ਖੋਰ ਨੇ ਤਿਆਰ ਕੀਤਾ ਹੈ।
ਐਸ.ਬੀ.ਐਸ ਦੇ ਮੈਡੀਟੇਸ਼ਨ ਪ੍ਰੋਗਰਾਮ ਦੇ ਲੜ੍ਹੀਵਾਰ ਛੇ ਅੇਪੀਸੋਡਾਂ ਤੱਕ ਪਹੁੰਚ ਕਰਨ ਲਈ ਤੁਸੀਂ ਐਸ ਬੀ ਐਸ ਰੇਡੀਓ ਐਪ ਜਾਂ ਆਪਣੀ ਪਸੰਦੀਦਾ ਪੋਡਕਾਸਟ ਐਪ ਜਿਵੇਂ ਕਿ ਐਪਲ ਪੋਡਕਾਸਟ, ਗੂਗਲ ਪੋਡਕਾਸਟ ਜਾਂ ਸਪੌਟੀਫਾਈ ਦੀ ਵਰਤੋਂ ਕਰ ਸਕਦੇ ਹੋ।