Watch FIFA World Cup 2026™

LIVE, FREE and EXCLUSIVE

ਵਾਇਆਪਾ ਵੁਰਕ: ਆਓ ਆਸਟ੍ਰੇਲੀਆ ਦੇ ਇਸ ਰਿਵਾਇਤੀ ਮੈਡੀਟੇਸ਼ਨ ਅਭਿਆਸ ਰਾਹੀਂ ਧਰਤੀ ਨਾਲ ਜੁੜੀਏ

Australian beautiful nature

Wayapa Wuurrk teaches connection to country Source: Getty / Getty Images/Feliz Cesare

ਵਾਇਆਪਾ ਵੁਰਕ ਆਸਟ੍ਰੇਲੀਆ ਦੇ ਸਵਦੇਸ਼ੀ ਲੋਕਾਂ ਦਾ ਅਭਿਆਸ ਹੈ। ਇਹ ਤਕਨੀਕ ਕੁਦਰਤ ਰਾਹੀਂ ਆਪਣੇ ਮਨ ਨਾਲ ਜੁੜ੍ਹਨ ਵਿੱਚ ਮਦਦ ਕਰਦੀ ਹੈ। ਵਾਇਆਪਾ ਵੁਰਕ ਦਾ ਮਾਰਾ ਅਤੇ ਗੁਨਾਈਕੁਰਨਈ ਭਾਸ਼ਾ ਵਿੱਚ ਸ਼ਾਬਦਿਕ ਅਰਥ ‘ਧਰਤੀ ਨਾਲ ਜੁੜਨਾ’ ਹੈ। ਇਸ ਮੈਡੀਟੇਸ਼ਨ ਅਭਿਆਸ ਵਿੱਚ ਇੱਕ ਵਿਸ਼ੇਸ਼ ਸਥਾਨ ਦੀ ਕਲਪਨਾ ਕੀਤੀ ਜਾਂਦੀ ਹੈ।


Published

Updated

By Jasdeep Kaur

Presented by Sumeet Kaur

Source: SBS


Share this with family and friends


ਵਾਇਆਪਾ ਵੁਰਕ ਆਸਟ੍ਰੇਲੀਆ ਦੇ ਸਵਦੇਸ਼ੀ ਲੋਕਾਂ ਦਾ ਅਭਿਆਸ ਹੈ। ਇਹ ਤਕਨੀਕ ਕੁਦਰਤ ਰਾਹੀਂ ਆਪਣੇ ਮਨ ਨਾਲ ਜੁੜ੍ਹਨ ਵਿੱਚ ਮਦਦ ਕਰਦੀ ਹੈ। ਵਾਇਆਪਾ ਵੁਰਕ ਦਾ ਮਾਰਾ ਅਤੇ ਗੁਨਾਈਕੁਰਨਈ ਭਾਸ਼ਾ ਵਿੱਚ ਸ਼ਾਬਦਿਕ ਅਰਥ ‘ਧਰਤੀ ਨਾਲ ਜੁੜਨਾ’ ਹੈ। ਇਸ ਮੈਡੀਟੇਸ਼ਨ ਅਭਿਆਸ ਵਿੱਚ ਇੱਕ ਵਿਸ਼ੇਸ਼ ਸਥਾਨ ਦੀ ਕਲਪਨਾ ਕੀਤੀ ਜਾਂਦੀ ਹੈ।


ਵਾਇਆਪਾ ਵੁਰਕ ਇੱਕ ਪ੍ਰਾਚੀਨ ਆਦਿਵਾਸੀ ਗਿਆਨ ਹੈ ਜੋ 'ਸਟੋਰੀ-ਟੈਲਿੰਗ' ਅਤੇ ਸਰੀਰਕ ਗਤੀਵਿਧੀ ਦਾ ਮਿਸ਼ਰਣ ਹੈ।

ਇਹ ਅਭਿਆਸ ਤੁਹਾਨੂੰ ਧਰਤੀ ਨਾਲ ਗੂੜ੍ਹਾ ਰਿਸ਼ਤਾ ਕਾਇਮ ਕਰਨ ਲਈ ਉਤਸ਼ਾਹਿਤ ਕਰਦਾ ਹੈ।

ਇਹ ਮੈਡੀਟੇਸ਼ਨ ਅਭਿਆਸ ਗੁਨਾਈਕਰਨਈ ਵਿਅਕਤੀ ਅਤੇ ਮਾਰਾ ਦੇ ਵੰਸ਼ਕ ਜੇਮੀ ਮਾਰਲੋ ਥੋਮਸ ਵੱਲੋਂ ਤਿਆਰ ਕੀਤਾ ਗਿਆ ਹੈ। ਆਪਣੀ ਸਾਥੀ ਸਾਰਾ ਜੋਨਜ਼ ਨਾਲ ਮਿਲ ਕੇ ਜੇਮੀ ਨੇ 2014 ਵਿੱਚ ਆਪਣੇ ਬਜ਼ੁਰਗਾਂ ਅਤੇ ਭਾਈਚਾਰੇ ਦੀ ਸਹਾਇਤਾ ਨਾਲ ਵਾਇਆਪਾ ਵੁਰਕ ਦੀ ਸਹਿ-ਰਚਨਾ ਕੀਤੀ ਸੀ।

JamieThomas and Sara Jones
JamieThomas and Sara Jones, founders of Wayapa Wuurrk Credit: Shelly Hood

ਹਾਲਾਂਕਿ ਵਾਇਆਪਾ ਵੁਰਕ ਨਵਾਂ ਹੈ ਪਰ ਇਸਦੀਆਂ ਜੜ੍ਹਾਂ ਪ੍ਰਾਚੀਨ ਹਨ ਕਿਉਂਕਿ ਧਰਤੀ ਦੇ ਸਭ ਤੋਂ ਪੁਰਾਣੇ ਸੱਭਿਆਚਾਰਾਂ ਵਿੱਚੋਂ ਆਸਟ੍ਰੇਲੀਆ ਦਾ ਆਦਿਵਾਸੀ ਸੱਭਿਆਚਾਰ ਇੱਕ ਹੈ।

ਐਸ.ਬੀ.ਐਸ ਦੇ ਮੈਡੀਟੇਸ਼ਨ ਪ੍ਰੋਗਰਾਮ ਦੇ ਲੜ੍ਹੀਵਾਰ ਛੇ ਅੇਪੀਸੋਡਾਂ ਤੱਕ ਪਹੁੰਚ ਕਰਨ ਲਈ ਤੁਸੀਂ ਐਸ ਬੀ ਐਸ ਰੇਡੀਓ ਐਪ ਜਾਂ ਆਪਣੀ ਪਸੰਦੀਦਾ ਪੋਡਕਾਸਟ ਐਪ ਜਿਵੇਂ ਕਿ ਐਪਲ ਪੋਡਕਾਸਟ, ਗੂਗਲ ਪੋਡਕਾਸਟ ਜਾਂ ਸਪੌਟੀਫਾਈ ਦੀ ਵਰਤੋਂ ਕਰ ਸਕਦੇ ਹੋ।


Latest podcast episodes

Follow SBS Punjabi

Download our apps

Watch on SBS

Punjabi News

Stream now