‘ਸ਼ਿਨਰਿਨ-ਯੋਕੂ’ ਜਾਂ ‘ਫੌਰੈਸਟ ਬਾਥਿੰਗ’ ਨਾਮ ਨਾਲ ਜਾਣੀ ਜਾਂਦੀ ਜਾਪਾਨੀ ਪਰੰਪਰਾ ਤੁਹਾਨੂੰ ਕੁਦਰਤ ਨਾਲ ਜੁੜਨ ਅਤੇ ਇਸ ਨਾਲ ਸਮ੍ਹਾਂ ਬਿਤਾਉਣ ਲਈ ਪ੍ਰੇਰਿਤ ਕਰਦੀ ਹੈ।
ਇਹ ਕੋਮਲ ਅਭਿਆਸ 1980 ਦੇ ਦਹਾਕੇ ਦੌਰਾਨ ਜਾਪਾਨ ਵਿੱਚ ਆਧੁਨਿਕ ਜੀਵਨ ਦੇ ਤਣਾਅ ਨੂੰ ਘੱਟ ਕਰਨ ਲਈ ਵਿਕਸਿਤ ਕੀਤਾ ਗਿਆ ਸੀ।
ਵਿਗਿਆਨਕ ਅਧਿਐਨਾਂ ਨੇ ਵੀ ਕੁਦਰਤ ਨਾਲ ਸੰਪਰਕ ਕਾਇਮ ਕਰਨ ਦੇ ਸਿਹਤ ਲਾਭਾਂ ਦਾ ਪ੍ਰਮਾਣ ਦਿੱਤਾ ਹੈ, ਜਿਸ ਤੋਂ ਬਾਅਦ ਜਾਪਾਨੀ ਸਰਕਾਰ ਨੇ ਸ਼ਿਨਰਿਨ-ਯੋਕੂ ਨੂੰ ਆਪਣੀ ਰਾਸ਼ਟਰੀ ਸਿਹਤ ਪ੍ਰਣਾਲੀ ਵਿੱਚ ਸ਼ਾਮਲ ਕੀਤਾ ਹੈ।
ਇਹ ਮੈਡੀਟੇਸ਼ਨ ਅਭਿਆਸ ਫੌਰੈਸਟ ਮਾਈਂਡਜ਼ ਤੋਂ ਮਾਯੂਮੀ ਕਾਟਾਓਕਾ ਵੱਲੋਂ ਤਿਆਰ ਕੀਤਾ ਗਿਆ ਹੈ। ਮਾਯੂਮੀ ਦਾ ਜਨਮ ਜਾਪਾਨ ਵਿੱਚ ਹੋਇਆ ਸੀ ਅਤੇ ਫਿਰ 2003 ਵਿੱਚ ਆਸਟ੍ਰੇਲੀਅਨ ਲੈਂਡਸਕੇਪ ਨਾਲ ਪਿਆਰ ਕਾਰਨ ਉਹ ਇੱਥੇ ਹੀ ਵੱਸ ਗਏ। ਉਹ ਇੱਕ ਪ੍ਰਮਾਣਿਤ ਫੌਰੈਸਟ ਥੈਰੇਪੀ ਗਾਈਡ ਹਨ ਅਤੇ ਸਿਡਨੀ ਦੇ ਉੱਤਰੀ ਕਿਨਾਰੇ ਦੇ ਆਲੇ-ਦੁਆਲੇ ਲੋਕਾਂ ਨੂੰ ਸ਼ਿਨਰਿਨ-ਯੋਕੂ ਦੀ ਸੈਰ ਕਰਵਾਉਂਦੇ ਹਨ।
ਐਸ.ਬੀ.ਐਸ ਦੇ ਮੈਡੀਟੇਸ਼ਨ ਪ੍ਰੋਗਰਾਮ ਦੇ ਲੜ੍ਹੀਵਾਰ ਛੇ ਅੇਪੀਸੋਡ ਸੁਣਨ ਲਈ ਤੁਸੀਂ ਐਸ ਬੀ ਐਸ ਰੇਡੀਓ ਐਪ ਜਾਂ ਆਪਣੀ ਪਸੰਦੀਦਾ ਪੋਡਕਾਸਟ ਐਪ ਜਿਵੇਂ ਕਿ ਐਪਲ ਪੋਡਕਾਸਟ, ਗੂਗਲ ਪੋਡਕਾਸਟ ਜਾਂ ਸਪੌਟੀਫਾਈ ਦੀ ਵਰਤੋਂ ਕਰ ਸਕਦੇ ਹੋ।