ਹਵਾਈਨ ਸ਼ਬਦ ‘ਹੋ-ਓਪੋਨੋ-ਪੋਨੋ’ ਦਾ ਅੰਗਰੇਜ਼ੀ ਵਿੱਚ ਅਰਥ ‘ਚੀਜ਼ਾਂ ਨੂੰ ਸਹੀ ਬਣਾਉਣਾ’ ਹੈ।
ਇਸ ਪ੍ਰਾਚੀਨ ਹਵਾਈ ਅਭਿਆਸ ਵਿੱਚ ਪੂਰਵਜਾਂ, ਧਰਤੀ ਅਤੇ ਆਪਣੇ ਆਪ ਨਾਲ ਸਬੰਧ ਨੂੰ ਬੇਹਤਰ ਕਰਨ ਲਈ ਮੁਆਫ਼ੀ ਮੰਗਣ ਦੀ ਪ੍ਰਕਿਰਿਆ ਸ਼ਾਮਲ ਹੈ।
ਇਸ ਦਿਮਾਗੀ ਮੈਡੀਟੇਸ਼ਨ ਅਭਿਆਸ ਦੌਰਾਨ ਤੁਸੀਂ ਹਵਾਈਨ ਸ਼ਬਦ ‘ਅਲੋਹਾ’ ਦਾ ਸਹੀ ਅਰਥ ਸਮਝੋਂਗੇ।
ਇਹ ਸ਼ਬਦ ਸਿਰਫ ਮੇਲ-ਮਿਲਾਪ ਦਾ ਪ੍ਰਤੀਕ ਨਹੀਂ ਹੈ ਬਲਕਿ ਇਸਦਾ ਸ਼ਾਬਦਿਕ ਅਰਥ ‘ਜੀਵਨ ਦਾ ਸਾਹ’ ਹੈ। ਇਹ ਬਿਨ੍ਹਾਂ ਕਿਸੇ ਪੱਖਪਾਤ, ਵਿਤਕਰੇ ਅਤੇ ਸ਼ਰਤ ਵਾਲੇ ਪਿਆਰ ਨੂੰ ਦਰਸਾਉਂਦਾ ਹੈ।

Ho'oponopono is an ancient practice from Hawaii Credit: Kumu Pa'a Kawika Foster
ਐਸ.ਬੀ.ਐਸ ਦੇ ਮੈਡੀਟੇਸ਼ਨ ਪ੍ਰੋਗਰਾਮ ਦੇ ਲੜ੍ਹੀਵਾਰ ਛੇ ਅੇਪੀਸੋਡਾਂ ਤੱਕ ਪਹੁੰਚ ਕਰਨ ਲਈ ਤੁਸੀਂ ਐਸ ਬੀ ਐਸ ਰੇਡੀਓ ਐਪ ਜਾਂ ਆਪਣੀ ਪਸੰਦੀਦਾ ਪੋਡਕਾਸਟ ਐਪ ਜਿਵੇਂ ਕਿ ਐਪਲ ਪੋਡਕਾਸਟ, ਗੂਗਲ ਪੋਡਕਾਸਟ ਜਾਂ ਸਪੌਟੀਫਾਈ ਦੀ ਵਰਤੋਂ ਕਰ ਸਕਦੇ ਹੋ।