ਯੋਗ ਨਿਦਰਾ ਇੱਕ ਪ੍ਰਾਚੀਨ ਮੈਡੀਟੇਸ਼ਨ ਦੀ ਤਕਨੀਕ ਹੈ ਅਤੇ ਇਸਦੀ ਉਪਜ ਭਾਰਤ ਵਿੱਚ ਹੋਈ ਹੈ। ਇਹ ਵਿਆਪਕ ਯੋਗ ਦਾ ਇੱਕ ਹਿੱਸਾ ਹੈ। ਮੰਨਿਆ ਜਾਂਦਾ ਹੈ ਕਿ ਯੋਗ ਦੀ ਸ਼ੁਰੂਆਤ ਕਰੀਬ 5,000 ਸਾਲ ਪਹਿਲਾਂ ਉੱਤਰੀ ਭਾਰਤ ਵਿੱਚ ਕੀਤੀ ਗਈ ਸੀ।
ਹੁਣ ‘ਯੋਗ ਨਿਦਰਾ’ ਅਭਿਆਸ ਦੁਨੀਆ ਭਰ ਵਿੱਚ ਕੀਤਾ ਜਾਂਦਾ ਹੈ। ਹੋ ਸਕਦਾ ਹੈ ਕਿ ਤੁਸੀਂ ਵੀ ਕਦੇ ਯੋਗ ਕਰਦਿਆਂ ਜਾਂ ਸਿੱਖਦਿਆਂ ਇਹ ਅਭਿਆਸ ਕੀਤਾ ਹੋਵੇ।
ਇਸ ਮੈਡੀਟੇਸ਼ਨ ਦਾ ਉਦੇਸ਼ ਆਪਣੇ ਅੰਦਰ ਗਹਿਰੀ ਸ਼ਾਂਤੀ ਨੂੰ ਮਹਿਸੂਸ ਕਰਨਾ ਹੈ ਅਤੇ ਨੀਂਦ ਵਰਗੀ ਸਥਿਤੀ ਵਿੱਚ ਪਹੁੰਚ ਕੇ ਖ਼ੁਦ ਨੂੰ ਬਹਾਲ ਕਰਨਾ ਹੈ।
ਇਹ ਮੈਡੀਟੇਸ਼ਨ ਅਭਿਆਸ ‘ਯੋਗ ਵਿੱਦ ਸਾਗਰ’ ਵੱਲੋਂ ਤਿਆਰ ਕੀਤਾ ਗਿਆ ਹੈ। ਮੈਲਬੌਰਨ ਵਿੱਚ ਰਹਿੰਦੇ ਸਾਗਰ ਪਿੱਛਲੇ 30 ਸਾਲ੍ਹਾਂ ਤੋਂ ਯੋਗ ਦਾ ਅਭਿਆਸ ਕਰ ਰਹੇ ਹਨ।
ਐਸ.ਬੀ.ਐਸ ਦੇ ਮੈਡੀਟੇਸ਼ਨ ਪ੍ਰੋਗਰਾਮ ਦੇ ਲੜ੍ਹੀਵਾਰ ਛੇ ਅੇਪੀਸੋਡ ਸੁਣਨ ਲਈ ਤੁਸੀਂ ਐਸ ਬੀ ਐਸ ਰੇਡੀਓ ਐਪ ਜਾਂ ਆਪਣੀ ਪਸੰਦੀਦਾ ਪੋਡਕਾਸਟ ਐਪ ਜਿਵੇਂ ਕਿ ਐਪਲ ਪੋਡਕਾਸਟ, ਗੂਗਲ ਪੋਡਕਾਸਟ ਜਾਂ ਸਪੌਟੀਫਾਈ ਦੀ ਵਰਤੋਂ ਕਰ ਸਕਦੇ ਹੋ।