SKIP TO MAIN CONTENT

ਮਾਹਰਾਂ ਨੇ ਸੋਸ਼ਲ ਹਾਊਸਿੰਗ ਵਿੱਚ ਵਧੇਰੇ ਨਿਵੇਸ਼ ਦੀ ਕੀਤੀ ਮੰਗ

More households renting as home ownership falls.
Source: Getty Images

ਹੋਮਲੈੱਸ ਸੇਵਾ ਦੇ ਵਕੀਲ ਸਮਾਜਿਕ ਰਿਹਾਇਸ਼ ਵਿੱਚ ਵਧੇਰੇ ਨਿਵੇਸ਼ ਦੀ ਮੰਗ ਕਰ ਰਹੇ ਹਨ ਕਿਉਂਕਿ ਕਿਰਾਏ ਦੀ ਵੱਧ ਰਹੀ ਮਾਰਕੀਟ ਕਾਰਨ ਘੱਟ ਆਮਦਨੀ ਵਾਲੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਦੂਜੇ ਪਾਸੇ ਫੈਡਰਲ ਲੇਬਰ ਸਰਕਾਰ, ਦੇਸ਼ ਦੇ ਬੇਘਰਿਆਂ ਵਾਲੀ ਮੁਸ਼ਕਲ ਦਾ ਹੱਲ ਲੱਭਣ ਲਈ ਵਧੇਰੇ ਉਤਸ਼ਾਹੀ ਟੀਚਿਆਂ ਤੱਕ ਪਹੁੰਚ ਕਰਨ ਲਈ ਵੀ ਵਚਨਬੱਧ ਹੈ ।


Published

By Brooke Young

Presented by Jasdeep Kaur

Source: SBS


Skip to podcast episode content

ਹੋਮਲੈੱਸ ਸੇਵਾ ਦੇ ਵਕੀਲ ਸਮਾਜਿਕ ਰਿਹਾਇਸ਼ ਵਿੱਚ ਵਧੇਰੇ ਨਿਵੇਸ਼ ਦੀ ਮੰਗ ਕਰ ਰਹੇ ਹਨ ਕਿਉਂਕਿ ਕਿਰਾਏ ਦੀ ਵੱਧ ਰਹੀ ਮਾਰਕੀਟ ਕਾਰਨ ਘੱਟ ਆਮਦਨੀ ਵਾਲੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਦੂਜੇ ਪਾਸੇ ਫੈਡਰਲ ਲੇਬਰ ਸਰਕਾਰ, ਦੇਸ਼ ਦੇ ਬੇਘਰਿਆਂ ਵਾਲੀ ਮੁਸ਼ਕਲ ਦਾ ਹੱਲ ਲੱਭਣ ਲਈ ਵਧੇਰੇ ਉਤਸ਼ਾਹੀ ਟੀਚਿਆਂ ਤੱਕ ਪਹੁੰਚ ਕਰਨ ਲਈ ਵੀ ਵਚਨਬੱਧ ਹੈ ।


ਨਵੀਂ ਮਾਂ ਅਰੋਕ ਡੇਂਗ ਨੂੰ ਰਹਿਣ ਦੀ ਸੁਰੱਖਿਅਤ ਥਾਂ ਜਾਂ ਘਰ ਲੱਭਣ ਲਈ ਕੀਤੇ ਜਾਣ ਵਾਲੇ ਸੰਘਰਸ਼ ਦਾ ਨੇੜੇ ਤੋਂ ਅਨੁਭਵ ਹੈ।

ਉਸਨੇ ਛੇ ਹਫਤੇ ਪਹਿਲਾਂ ਹੀ ਆਪਣੇ ਬੱਚੇ ਨੂੰ ਜਨਮ ਦਿੱਤਾ ਹੈ ਅਤੇ ਛੇ ਹੋਰ ਬਾਲਗਾਂ ਨਾਲ ਉਹ ਇਸ ਸਮੇਂ ਆਪਣੀ ਮਾਂ ਕੋਲ ਰਹਿ ਰਹੀ ਹੈ।

ਕੀਨੀਆ ਤੋਂ ਆਪਣੇ ਪਤੀ ਦੇ ਆਉਣ ਦੀ ਉਡੀਕ ਕਰ ਰਹੀ ਸ਼੍ਰੀਮਤੀ ਡੇਂਗ ਆਪਣੇ ਬੱਚੇ ਦੇ ਜਨਮ ਤੋਂ ਕੁੱਝ ਦਿਨ ਪਹਿਲਾਂ ਤੱਕ ਕੰਮ ਕਰ ਰਹੀ ਸੀ ਅਤੇ ਘਰ ਦੀ ਭਾਲ ਵੀ ਕਰ ਰਹੀ ਸੀ।

ਪਹਿਲਾਂ ਕੋਈ ਵੀ ਕਿਰਾਏ ‘ਤੇ ਰਹਿਣ ਦਾ ਤਜ਼ੁਰਬਾ ਨਾ ਹੋਣ ਕਾਰਨ ਸ਼੍ਰੀਮਤੀ ਡੇਂਗ ਨੂੰ ਡਰ ਹੈ ਕਿ ਉਸਦੇ ਪਰਿਵਾਰ ਲਈ ਘਰ ਲੱਭਣਾ ਅਸੰਭਵ ਹੋ ਸਕਦਾ ਹੈ।

ਰਿਹਾਇਸ਼ ਅਤੇ ਬੇਘਰੀ ਯੋਜਨਾ ਤੋਂ ਇਲਾਵਾ, ਅਲਬਾਨੀਜ਼ ਸਰਕਾਰ ਨੇ $10 ਬਿਲੀਅਨ ਹਾਊਸਿੰਗ ਆਸਟ੍ਰੇਲੀਆ ਫਿਊਚਰ ਫੰਡ ਲਈ ਵਚਨਬੱਧ ਕੀਤਾ ਹੈ।

ਇਹ ਅਗਲੇ ਪੰਜ ਸਾਲਾਂ ਵਿੱਚ 30,000 ਸਮਾਜਿਕ ਅਤੇ ਕਿਫਾਇਤੀ ਘਰ ਬਣਾਉਣ ਦਾ ਵਾਅਦਾ ਕਰਦਾ ਹੈ।

ਹਾਊਸਿੰਗ ਅਤੇ ਬੇਘਰਿਆਂ ਦੀ ਵਕਾਲਤ ਕਰਨ ਵਾਲੇ ਸਮੂਹਾਂ ਦੇ ਇੱਕ ਵਰਚੁਅਲ ਪੈਨਲ ਵਿੱਚ ਬੋਲਦਿਆਂ, ਫੈਡਰਲ ਹਾਊਸਿੰਗ ਮੰਤਰੀ ਲਿੰਡਾ ਕੋਲਿਨਜ਼ ਦਾ ਕਹਿਣਾ ਹੈ ਕਿ ਇੱਕ ਅਜਿਹੇ ਪ੍ਰਧਾਨ ਮੰਤਰੀ ਦੇ ਨਾਲ ਜੋ ਖੁਦ ਸਮਾਜਿਕ ਰਿਹਾਇਸ਼ ਵਿੱਚ ਵੱਡਾ ਹੋਇਆ ਹੈ, ਉਸਨੂੰ ਉਮੀਦ ਹੈ ਕਿ ਨਵੀਂ ਸਰਕਾਰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਵੇਗੀ।

ਇਸ ਬਾਰੇ ਵਿਸਥਾਰਿਤ ਜਾਣਕਾਰੀ ਹੇਠਾਂ ਦਿੱਤੇ ਆਡੀਓ ਲਿੰਕ ਉੱਤੇ ਕਲਿੱਕ ਕਰ ਕੇ ਲਈ ਜਾ ਸਕਦੀ ਹੈ: 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now