ਨੌਰ ਸ਼ੇਨੀਨੋ ਨੇ ਆਸਟ੍ਰੇਲੀਆ ਵਿੱਚ ਜੰਮੇ-ਪਲੇ ਇੱਕ ਅਫ਼ਰੀਕੀ ਨੌਜਵਾਨ ਵਜੋਂ ਨਸਲਵਾਦ ਦਾ ਅਨੁਭਵ ਕੀਤਾ।
ਉਸ ਨੇ SBS ਐਗਜ਼ਾਮੀਨਜ਼ ਨੂੰ ਦੱਸਿਆ ਕਿ ਉਨ੍ਹਾਂ ਦੇ ਭਾਈਚਾਰੇ ਵਿੱਚ ਨਸਲਵਾਦ ਨੂੰ ਲੈ ਕੇ ਨਜ਼ਰੀਏ ਵਿੱਚ ਸਿਰਫ ਇੱਕ ਪੀੜੀ ਵਿੱਚ ਹੀ ਵੱਡੇ ਬਦਲਾਅ ਆਏ ਹਨ।
"ਇਹ ਉਦੋਂ ਸੰਭਵ ਹੋਇਆ ਜਦੋਂ ਨੌਜਵਾਨ ਲੋਕ ਕਾਨੂੰਨੀ ਸਹਾਇਤਾ ਦੇ ਲਈ ਗਏ ...
ਤੁਸੀਂ ਦੇਖ ਸਕਦੇ ਸੀ ਕਿ ਮਾਤਾ-ਪਿਤਾ ਬੱਸ ਇਹੀ ਕਹਿ ਰਹੇ ਸਨ, ''ਕੀ, ਤੁਸੀਂ ਪੁਲਿਸ 'ਤੇ ਮੁਕੱਦਮਾ ਕਰ ਰਹੇ ਹੋ?'' ਮਾਪਿਆਂ ਨੂੰ ਡਰ ਸੀ ਕਿ ਪੁਲਿਸ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਕਿਉਂਕਿ ਅਸਲ ਵਿੱਚ ਹਾਲਾਤ ਕਿਵੇਂ ਹਨ ਅਤੇ ਉਹ ਕਿਸ ਤਰ੍ਹਾਂ ਦੇ ਸਥਾਨ ਤੋਂ ਆਏ ਹਨ।"
ਟਾਈਗਿਸਟ ਕੇਬੇਡੇ ਇੱਕ ਟਰਾਮਾ ਕੌਂਸਲਰ ਹੈ ਜੋ ਅਫ਼ਰੀਕੀ ਸੱਭਿਆਚਾਰਕ ਪਿਛੋਕੜ ਵਾਲੇ ਨੌਜਵਾਨਾਂ ਨਾਲ ਕੰਮ ਕਰਦੀ ਹੈ।
ਉਸ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਅਕਸਰ ਨਸਲਵਾਦ ਦੇ ਸੂਖਮ ਜਾਂ ਰੋਜ਼ਾਨਾ ਰੂਪਾਂ ਦਾ ਅਨੁਭਵ ਕਰਦੀ ਹੈ, ਜਦੋਂ ਕਿ ਪੁਰਾਣੀਆਂ ਪੀੜ੍ਹੀਆਂ ਨੇ ਵਧੇਰੇ ਸਪੱਸ਼ਟ ਜਾਂ ਪ੍ਰਣਾਲੀਗਤ ਨਸਲਵਾਦ ਦਾ ਅਨੁਭਵ ਕੀਤਾ ਹੋ ਸਕਦਾ ਹੈ।
ਪਰ ਉਸ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਇਮੀਗ੍ਰੇਸ਼ਨ ਵਿਰੋਧੀ ਰੈਲੀਆਂ ਅਤੇ ਅਫ਼ਰੀਕੀ ਵਿਰੋਧੀ ਮੀਡੀਆ ਅਤੇ ਭਾਈਚਾਰਕ ਭਾਵਨਾਵਾਂ ਤੋਂ ਬਾਅਦ,ਇਹ ਪਾੜਾ ਘੱਟਣਾ ਸ਼ੁਰੂ ਹੋ ਗਿਆ ਹੈ।
ਪੁਰਾਣੀਆਂ ਅਤੇ ਨਵੀਂਆਂ ਪੀੜ੍ਹੀਆਂ ਵਿਚਕਾਰ ਇੱਕ ਸਬੰਧ ਹੈ।
ਸ਼੍ਰੀਮਤੀ ਕੇਬੇਡੇ ਨੇ ਐਸਬੀਐਸ ਐਗਜ਼ਾਮਿਨਜ਼ ਨੂੰ ਦੱਸਿਆ, "ਇਸ ਦੇ ਨਤੀਜੇ ਵਜੋਂ ਨੌਜਵਾਨ ਪੀੜ੍ਹੀਆਂ ਪੁਰਾਣੀਆਂ ਪੀੜ੍ਹੀਆਂ ਨਾਲ ਮਿਲ ਕੇ ਨਾ ਸਿਰਫ਼ ਨਸਲਵਾਦ ਦੇ ਤਜ਼ਰਬਿਆਂ ਨਾਲ ਨਜਿੱਠਣ ਲਈ, ਸਗੋਂ ਹੱਲ ਲੱਭਣ ਲਈ ਵੀ ਕੰਮ ਕਰ ਰਹੀਆਂ ਹਨ।"
'ਅੰਡਰਸਟੈਂਡਿੰਗ ਹੇਟ' ਦੇ ਇਸ ਐਪੀਸੋਡ ਵਿੱਚ ਇਹ ਦੱਸਿਆ ਗਿਆ ਹੈ ਕਿ ਅਫ਼ਰੀਕੀ ਮੂਲ ਦੇ ਲੋਕ ਆਪਣੇ ਭਾਈਚਾਰਿਆਂ ਅਤੇ ਪੀੜ੍ਹੀਆਂ ਵਿਚਕਾਰ ਨਸਲਵਾਦ ਨੂੰ ਕਿਵੇਂ ਸੰਬੋਧਿਤ ਕਰ ਰਹੇ ਹਨ।
ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।







