ਐਸ ਬੀ ਐਸ ਪੰਜਾਬੀ ਦੀ ਟੀਮ ਨੇ ਉਸ ਸਮੇਂ ਅੰਮ੍ਰਿਤਪਾਲ ਨੂੰ ਸਰੋਤਿਆਂ ਨਾਲ ਮਿਲਾਇਆ ਸੀ ਜਦੋਂ ਇਸ ਨੂੰ ਬਾਕਾਇਦਾ ਸਿਡਨੀ ਵਿਚ ਇਕ ਉਚੇਚਾ ਪਰੋਗਰਾਮ ਰਚ ਕੇ ਸਿਡਨੀ ਕਿੰਗਸ ਵਿਚ ਸ਼ਾਮਲ ਕੀਤਾ ਗਿਆ ਸੀ। ਅਤੇ ਨਾਲ ਹੀ ਅੰਮ੍ਰਿਤਪਾਲ ਨੇ ਆਪਣੇ ਪਿਛੋਕੜ, ਉਦੋਂ ਤਕ ਦੀ ਭਾਰਤ ਵਿਚਲੀ ਖੇਡ ਦੇ ਨਾਲ ਨਾਲ ਆਸਟ੍ਰੇਲੀਆ ਦੀ ਚੋਟੀ ਦੀ ਸਿਡਨੀ ਕਿੰਗਜ਼ ਦੀ ਟੀਮ ਵਿਚ ਸ਼ਾਮਲ ਹੋਣ ਵਾਲੀ ਆਪਣੀ ਖੁਸ਼ੀ ਨੂੰ ਵੀ ਇਕ ਗਲਬਾਤ ਦੁਆਰਾ ਸਾਂਝਿਆਂ ਕੀਤਾ ਸੀ।
ਹੁਣ ਜਦਕਿ ਅੰਮ੍ਰਿਤਪਾਲ ਨੂੰ ਇੱਥੇ ਆਏ ਹੋਏ ਚਾਰ ਮਹੀਨੇ ਦਾ ਸਮਾਂ ਬੀਤ ਚੁੱਕਾ ਹੈ, ਐਸ ਬੀ ਐਸ ਪੰਜਾਬੀ ਨੇ ਇਕ ਵਾਰ ਫੇਰ ਇਸ ਨਾਲ ਸੰਪਰਕ ਕਰਦੇ ਹੋਏ ਜਾਨਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਚਾਰ ਮਹੀਨਿਆਂ ਦੋਰਾਨ ਅੰਮ੍ਰਿਤਪਾਲ ਨੇ ਕਿਹੜੀਆਂ ਪ੍ਰਾਪਤੀਆਂ ਕੀਤੀਆਂ ਹਨ, ਖੇਡ ਦੇ ਦੋਰਾਨ ਉਸ ਨੂੰ ਕੀ ਕੀ ਚੰਗਾ ਲਗਿਆ, ਕਿਹੜੀਆਂ ਔਕੜਾਂ ਦੇ ਨਾਲ ਦੋ ਚਾਰ ਹੋਣਾ ਪਿਆ ਅਤੇ ਇਸ ਦੇ ਭਵਿਖ ਵਾਸਤੇ ਕਿਹੜੀਆਂ ਯੋਜਨਾਵਾਂ ਹਨ ?