Watch FIFA World Cup 2026™

LIVE, FREE and EXCLUSIVE

ਆਸਟ੍ਰੇਲੀਆ ਐਕਸਪਲੇਨਡ : ਕੀ ਤੁਸੀਂ ਆਸਟ੍ਰੇਲੀਆ ਦੇ ਫਲੂ ਸੀਜ਼ਨ ਲਈ ਤਿਆਰ ਹੋ?

AE_FLU_Photo.png

ਆਸਟ੍ਰੇਲੀਆ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਫਲੂ ਸੰਕਰਮਣ ਜੂਨ ਤੋਂ ਸਿਤੰਬਰ ਦੇ ਵਿਚਕਾਰ ਸਿਖਰ ਉੱਤੇ ਹੁੰਦਾ ਹੈ।

ਕੀ ਤੁਸੀਂ ਆਸਟ੍ਰੇਲੀਆ ਵਿੱਚ ਇਨਫਲੂਐਂਜਾ ਵਾਇਰਸ ਦੇ ਫੈਲਾਅ ਅਤੇ ਇਸ ਦੇ ਅਸਰ ਬਾਰੇ ਜਾਣਦੇ ਹੋ? ਭਾਵੇਂ ਕਿ ਇਸ ਦਾ ਖਤਰਾ ਸਾਰਾ ਸਾਲ ਬਣਿਆ ਰਹਿੰਦਾ ਹੈ ਪਰ ਪਤਝੜ ਅਤੇ ਸਰਦੀਆਂ ਦੇ ਮੌਸਮ ਦੌਰਾਨ ਇਹ ਵੱਡੀ ਗਿਣਤੀ ’ਚ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦਾ ਹੈ।ਮਾਹਿਰਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਇਸ ਨੂੰ ਹਲਕੇ ਵਿੱਚ ਲੈਂਦੇ ਹਨ ਜਦਕਿ ਇਸ ਵਾਇਰਸ ਕਾਰਨ ਲੋਕਾਂ ਨੂੰ ਗੰਭੀਰ ਬੀਮਾਰੀ ਅਤੇ ਹਸਪਤਾਲ ਵਿੱਚ ਭਰਤੀ ਹੋਣ ਦਾ ਖਤਰਾ ਵੀ ਬਣ ਜਾਂਦਾ ਹੈ। ਅਜਿਹੇ ਵਿੱਚ ਤੁਸੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਅ ਕਿਸ ਤਰ੍ਹਾਂ ਕਰਨਾ ਹੈ, ਇਹ ਰਿਪੋਰਟ ਇਸ ਬਾਰੇ ਚਾਨਣਾ ਪਾਉਂਦੀ ਹੈ।


Key Points
  • ਇਨਫਲੂਐਂਜ਼ਾ ਹਲਕੀ ਤੋਂ ਗੰਭੀਰ ਅਤੇ ਇੱਥੋਂ ਤੱਕ ਕਿ ਜਾਨਲੇਵਾ ਬਿਮਾਰੀ ਦਾ ਕਾਰਨ ਬਣ ਸਕਦਾ ਹੈ।
  • 6 ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਲਈ ਸਾਲਾਨਾ ਫਲੂ ਟੀਕਾਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।
  • ਆਸਟ੍ਰੇਲੀਆ ਵਿੱਚ ਬੱਚਿਆਂ ਨੂੰ ਸੂਈ ਤੋਂ ਬਿਨਾਂ, ਨੱਕ ਰਾਹੀਂ ਸਪਰੇਅ ਕਰ ਕੇ ਦਿੱਤੀ ਜਾਣ ਵਾਲੀ ਵੈਕਸੀਨ ਉਪਲਬਧ ਹੈ।
  • ਫਲੂ ਦਾ ਟੀਕਾ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ, ਇਸ ਲਈ ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਆਪਣੇ ਡਾਕਟਰ ਨਾਲ ਗੱਲ ਕਰੋ।

ਮੌਸਮੀ ਫਲੂ ਆਮ ਹੈ ਅਤੇ ਬਹੁਤ ਤੇਜ਼ੀ ਨਾਲ ਫੈਲਦਾ ਹੈ।

ਜ਼ਿਆਦਾਤਰ ਮਾਮਲਿਆਂ ਵਿੱਚ ਇਨਫਲੂਐਂਜਾ ਵਾਇਰਸ ਤੋਂ ਪੀੜਿਤ ਲੋਕ ਕੁਝ ਹੀ ਦਿਨਾਂ ਵਿੱਚ ਠੀਕ ਹੋ ਜਾਂਦੇ ਹਨ।ਹਾਲਾਂਕਿ ਕੁਝ ਲੋਕਾਂ ਨੂੰ ਗੰਭੀਰ ਬੀਮਾਰੀ ਅਤੇ ਹਸਪਤਾਲ ਵਿੱਚ ਭਰਤੀ ਹੋਣ ਦਾ ਖਤਰਾ ਹੁੰਦਾ ਹੈ

ਆਸਟ੍ਰੇਲੀਆ ਵਿੱਚ 2025, ਹੁਣ ਤੱਕ ਦਾ ਸਭ ਤੋਂ ਘਾਤਕ ਇਨਫਲੂਐਂਜਾ ਵਾਲਾ ਸਾਲ ਸੀ, ਜਿਸ ਵਿੱਚ 1ੋ700 ਵੱਧ ਮੌਤਾਂ ਹੋਈਆਂ ਹਨ।

ਡਾ. ਮਾਈਲ; ਰਾਈਟ ਸਿਡਨੀ ਦੇ ਇੱਕ ਜਨਰਲ ਪ੍ਰੈਕਟਿਸ਼ਨਰ ਅਤੇ ਰਾਇਲ ਆਸਟ੍ਰੇਲੀਅਨ ਕਾਲਜ ਆਫ਼ ਜੀਪੀਜ਼ ਦੇ ਮੁਖੀ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਕਈ ਲੋਕ ਇਨਫਲੂਐਂਜਾ ਦੀ ਗੰਭੀਰਤ ਨੂੰ ਘੱਟ ਸਮਝਦੇ ਹਨ, ਜਿਸ ਵਿੱਚ ਨਿਮੋਨੀਆ ਅਤੇ ਸਾਹ ਲੈਣ ਵਿੱਚ ਤਕਲੀਫ ਵਰਗੀਆਂ ਮੁਸ਼ਕਿਲਾਂ ਸ਼ਾਮਿਲ ਹਨ।

Australia Explained - Flu
The flu is Australia’s most common illness preventable by vaccination. Source: Moment RF / Halfpoint Images/Getty Images

ਫਲੂ ਦੇ ਲੱਛਣ ਆਮ ਸਰਦੀ ਜੁਕਾਮ ਨਾਲੋਂ ਜ਼ਿਆਦਾ ਤੀਬਰ ਹੁੰਦੇ ਹਨ ਅਤੇ ਲੰਬੇ ਸਮੇਂ ਤੱਕ ਰਹਿੰਦੇ ਹਨ।

ਇਹਨਾਂ ਵਿੱਚ ਤੇਜ਼ ਬੁਖਾਰ, ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ, ਸਿਰਦਰਦ ਅਤੇ ਗਲੇ ਵਿੱਚ ਖਰਾਸ਼ ਸ਼ਾਮਲ ਹੋ ਸਕਦੀ ਹੈ।

ਹਵਾ ਨਾਲ ਹੋਣ ਵਾਲੀਆਂ ਹੋਰ ਬਿਮਾਰੀਆਂ ਵਾਂਗ, ਇਨਫਲੂਐਂਜ਼ਾ ਇੱਕ ਸੰਕਰਮਿਤ ਵਿਅਕਤੀ ਦੇ ਗਲੇ ਜਾਂ ਨੱਕ ਵਿੱਚੋਂ ਨਿਕਲਣ ਵਾਲੀਆਂ ਬੂੰਦਾਂ ਰਾਹੀਂ ਫੈਲਦਾ ਹੈ।

ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਗੰਭੀਰ ਬੀਮਾਰੀਆਂ ਤੋਂ ਗ੍ਰਸਤ ਲੋਕਾਂ ਨੂੰ ਇਨਫਲੂਐਂਜ਼ਾ ਤੋਂ ਗੰਭੀਰ ਰੂਪ ਵਿੱਚ ਬਿਮਾਰ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

ਪਰ ਸਿਹਤਮੰਦ ਲੋਕ ਵੀ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹਨ।

ਆਸਟ੍ਰੇਲੀਆਈ ਸਰਕਾਰ ਸਿਫਾਰਸ਼ ਕਰਦੀ ਹੈ ਕਿ ਛੇ ਮਹੀਨੇ ਅਤੇ ਇਸ ਤੋਂ ਵੱਧ ਉਮਰ ਦੇ ਹਰ ਵਿਅਕਤੀ ਨੂੰ ਹਰ ਸਾਲ ਫਲੂ ਦਾ ਟੀਕਾ ਲਗਵਾੳੇੁਣਾ ਚਾਹੀਦਾ ਹੈ।

ਯੋਗ ਵਿਅਕਤੀਆਂ ਲਈ ਟੀਕਾਕਰਨ ਮੁਫ਼ਤ ਵਿੱਚ ਉਪਲਬਧ ਹੈ।

Flu tips
Credit: Healthdirect

ਚੰਗੀ ਸਫਾਈ ਦਾ ਅਭਿਆਸ ਕਰਨਾ, ਜਿਵੇਂ ਕਿ ਨਿਯਮਤ ਹੱਥ ਧੋਣਾ ਅਤੇ ਖੰਘਣ ਜਾਂ ਛਿੱਕਣ ਵੇਲੇ ਆਪਣੇ ਮੂੰਹ ਅਤੇ ਨੱਕ ਨੂੰ ਢੱਕਣਾ, ਫਲੂ ਦੀ ਸੰਭਾਵਨਾ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ ਅਤੇ ਇਸਨੂੰ ਫੈਲਣ ਤੋਂ ਰੋਕਣ ਵਿੱਚ ਮਦਦ ਕਰ ਸਕਦਾ ਹੈ।

ਫਲੂ ਸਾਲ ਦੇ ਕਿਸੇ ਵੇਲੇ ਵੀ ਹੋ ਸਕਦਾ ਹੈ, ਪਰ ਸਰਦੀਆਂ ਦੇ ਮਹੀਨਿਆਂ ਵਿੱਚ ਵਾਇਰਸ ਦੀ ਸਰਗਰਮੀ ਵੱਧ ਜਾਂਦੀ ਹੈ।

ਆਸਟ੍ਰੇਲੀਆ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਫਲੂ ਸੰਕਰਮਣ ਜੂਨ ਤੋਂ ਸਿਤੰਬਰ ਦੇ ਵਿਚਕਾਰ ਸਿਖਰ ਉੱਤੇ ਹੁੰਦਾ ਹੈ।

Senior man receiving prescription
Your flu vaccine appointment is a good opportunity to ask about other recommended immunisations ahead of winter. Credit: Joos Mind/Getty Images

ਸਿਖਰਲੇ ਮੌਸਮ ਤੋਂ 3-4 ਮਹੀਨੇ ਪਹਿਲਾਂ ਟੀਕਾ ਲਗਵਾਉਣ ਨਾਲ ਤੁਹਾਡੀ ਸੁਰੱਖਿਆ ਜਿਆਦਾ ਹੋ ਜਾਂਦੀ ਹੈ।

ਪਰ ਫਲੂ ਦਾ ਟੀਕਾ ਲਗਵਾਉਣ ਵਿੱਚ ਕਦੇ ਦੇਰ ਨਹੀਂ ਹੁੰਦੀ, ਖਾਸ ਕਰ ਜਦੋਂ ਤੁਸੀਂ ਯਾਤਰਾ ਦੀ ਯੋਜਨਾ ਬਣਾ ਰਹੇ ਹੋਵੋ।

Australia Explained - Flu
The nasal flu vaccine has been used for years outside of Australia. Source: Moment RF / Paul Biris/Getty Images

ਆਸਟ੍ਰੇਲੀਆ ਵਿੱਚ ਕਈ ਪ੍ਰਕਾਰ ਦੇ ਇਨਫਲੂਐਂਜਾ ਟੀਕੇ ਉਪਲਬਧ ਹਨ।

ਤੁਹਾਡੀ ਉਮਰ ਅਤੇ ਸਿਹਤ ਸੰਬੰਧੀ ਲੋੜਾਂ ਦੇ ਆਧਾਰ ਉਤੇ ਸਭ ਤੋਂ ਢੁਕਵਾਂ ਵਿਕਲਪ ਚੁਣਨ ਵਿੱਚ ਤੁਹਾਡਾ ਡਾਕਟਰ ਤੁਹਾਡੀ ਮਦਦ ਕਰ ਸਕਦਾ ਹੈ।

ਆਸਟ੍ਰੇਲੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਵਧੇਰੇ ਕੀਮਤੀ ਜਾਣਕਾਰੀ ਅਤੇ ਸੁਝਾਵਾਂ ਲਈ ਆਸਟ੍ਰੇਲੀਆ ਐਕਸਪਲੇਨਡ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਜਾਂ ਫਾਲੋ ਕਰੋ।

ਕੀ ਤੁਹਾਡੇ ਕੋਈ ਸਵਾਲ ਜਾਂ ਵਿਸ਼ੇ ਦੇ ਵਿਚਾਰ ਹਨ ਤਾਂ australiaexplained@sbs.com.au ਉਤੇ ਇੱਕ ਈਮੇਲ ਭੇਜੋ।


Share

Follow SBS Punjabi

Download our apps

Watch on SBS

Punjabi News

Watch now