Watch FIFA World Cup 2026™

LIVE, FREE and EXCLUSIVE

ਕੀ ਤੁਸੀਂ ਅਤੇ ਤੁਹਾਡੀ ਗੱਡੀ ਸਨੋਅ ਸੀਜ਼ਨ ਲਈ ਤਿਆਰ ਹੈ ? ਪਹਾੜਾਂ 'ਤੇ ਜਾਣ ਤੋਂ ਪਹਿਲਾਂ ਜਾਣ ਲਓ ਇਹ ਜ਼ਰੂਰੀ ਗੱਲਾਂ

Are you & your vehicle ready for the Australian snow season

Are you and your vehicle ready for the snow season? Important things to know before heading to Victoria’s snowfields. Credit: AAP/Adrian Black, SBS Punjabi

ਆਸਟ੍ਰੇਲੀਆ, ਖਾਸ ਕਰਕੇ ਵਿਕਟੋਰੀਆ ਵਿੱਚ 2026 ਦਾ ਸਨੋਅ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਜੇਕਰ ਤੁਸੀਂ ਵੀ ਇਹ ਸੀਜ਼ਨ ਵਿਕਟੋਰੀਆ ਦੇ ਬਰਫ਼ੀਲੇ ਪਹਾੜਾਂ ਵੱਲ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ। 2026 ਦੇ ਸਨੋਅ ਸੀਜ਼ਨ ਦੀ ਸ਼ੁਰੂਆਤ ਦੇ ਨਾਲ ਹੀ ਵਿਕਟੋਰੀਆ ਪੁਲਿਸ ਨੇ ਸੁਰੱਖਿਆ ਨੂੰ ਲੈ ਕੇ ਖ਼ਾਸ ਚੇਤਾਵਨੀ ਜਾਰੀ ਕੀਤੀ ਹੈ। ਪਿਛਲੇ ਸਾਲ 4,000 ਤੋਂ ਵੱਧ ਗੱਡੀਆਂ ਨੂੰ ਸਿਰਫ਼ ਇਸ ਲਈ ਵਾਪਸ ਮੋੜ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਕੋਲ ਲਾਜ਼ਮੀ ਵ੍ਹੀਲ ਚੇਨਾਂ ਨਹੀਂ ਸਨ।

Published

Updated

By Puneet Dhingra

Presented by Puneet Dhingra

Source: SBS

Share this with family and friends

ਆਸਟ੍ਰੇਲੀਆ, ਖਾਸ ਕਰਕੇ ਵਿਕਟੋਰੀਆ ਵਿੱਚ 2026 ਦਾ ਸਨੋਅ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਜੇਕਰ ਤੁਸੀਂ ਵੀ ਇਹ ਸੀਜ਼ਨ ਵਿਕਟੋਰੀਆ ਦੇ ਬਰਫ਼ੀਲੇ ਪਹਾੜਾਂ ਵੱਲ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ। 2026 ਦੇ ਸਨੋਅ ਸੀਜ਼ਨ ਦੀ ਸ਼ੁਰੂਆਤ ਦੇ ਨਾਲ ਹੀ ਵਿਕਟੋਰੀਆ ਪੁਲਿਸ ਨੇ ਸੁਰੱਖਿਆ ਨੂੰ ਲੈ ਕੇ ਖ਼ਾਸ ਚੇਤਾਵਨੀ ਜਾਰੀ ਕੀਤੀ ਹੈ। ਪਿਛਲੇ ਸਾਲ 4,000 ਤੋਂ ਵੱਧ ਗੱਡੀਆਂ ਨੂੰ ਸਿਰਫ਼ ਇਸ ਲਈ ਵਾਪਸ ਮੋੜ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਕੋਲ ਲਾਜ਼ਮੀ ਵ੍ਹੀਲ ਚੇਨਾਂ ਨਹੀਂ ਸਨ।

ਸਨੋਅ ਖੇਤਰਾਂ ਵਿੱਚ ਚੇਨ ਨਾ ਰੱਖਣ 'ਤੇ $407 ਅਤੇ ਲੋੜ ਪੈਣ 'ਤੇ ਚੇਨ ਨਾ ਪਾਉਣ 'ਤੇ $1,018 ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇਸ ਤੋਂ ਇਲਾਵਾ, ਪੂਰੇ ਸੀਜ਼ਨ ਦੌਰਾਨ ਪੁਲਿਸ ਵੱਲੋਂ ਸ਼ਰਾਬ ਅਤੇ ਡਰੱਗ ਟੈਸਟ, ਵਾਹਨਾਂ ਦੀ ਜਾਂਚ ਅਤੇ ਸਖ਼ਤ ਨਿਗਰਾਨੀ ਕੀਤੀ ਜਾਵੇਗੀ, ਇਸ ਲਈ ਸਨੋਅ 'ਤੇ ਜਾਣ ਤੋਂ ਪਹਿਲਾਂ ਪੂਰੀ ਤਿਆਰੀ ਕਰਨਾ ਬਹੁਤ ਜ਼ਰੂਰੀ ਹੈ। ਬਰਫ਼ੀਲੇ ਪਹਾੜਾਂ ਦਾ ਸਫ਼ਰ ਕਰਨ ਤੋਂ ਪਹਿਲਾਂ ਇਹ ਪੌਡਕਾਸਟ ਜ਼ਰੂਰ ਸੁਣੋ...

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now