ਮੈਲਬਰਨ ਦੀ ਇੱਕ ਡਿਫੈਂਸ ਮੈਨੂਫੈਕਚਰਿੰਗ ਕੰਪਨੀ ’ਤੇ ਹੋਏ ਹਮਲੇ ਨੂੰ ਅੱਤਵਾਦੀ ਕਾਰਵਾਈ ਵਜੋਂ ਜਾਂਚਿਆ ਜਾ ਰਿਹਾ ਹੈ। ਗਾਜ਼ਾ ਵਿੱਚ ਤਕਰੀਬਨ ਤਿੰਨ ਸਾਲ ਪਹਿਲਾਂ ਮਾਰੇ ਗਏ 112 ਫਲਸਤੀਨੀਆਂ ਦਾ ਸਮੂਹਿਕ ਅੰਤਿਮ ਸੰਸਕਾਰ ਕੀਤਾ ਗਿਆ ਹੈ। ਇਸ ਦੌਰਾਨ ਆਸਟ੍ਰੇਲੀਆਈ ਸਰਕਾਰ ‘ਵਿਧਵਾ ਟੈਕਸ’ ਵਜੋਂ ਜਾਣੇ ਜਾ ਰਹੇ ਨੈਗੇਟਿਵ ਗੀਅਰਿੰਗ ਦੇ ਅਣਚਾਹੇ ਪ੍ਰਭਾਵ ਨੂੰ ਦੂਰ ਕਰਨ ਲਈ ਕਦਮ ਚੁੱਕ ਰਹੀ ਹੈ। ਜੈਟਸਟਾਰ ਅਗਲੇ ਸਾਲ ਤੋਂ ਓਵਰਹੈੱਡ ਲਾਕਰ ਵਿੱਚ ਕੈਰੀ-ਆਨ ਬੈਗ ਰੱਖਣ ਲਈ ਯਾਤਰੀਆਂ ਤੋਂ ਵੱਖਰੀ ਫੀਸ ਵਸੂਲੇਗਾ। ਇਸ ਤੋਂ ਇਲਾਵਾ ਸਾਈਬਰ ਧੋਖਾਧੜੀ, ਪੰਜਾਬ ਦੀਆਂ ਵੋਟਰ ਸੂਚੀਆਂ ਅਤੇ ਆਸਟ੍ਰੇਲੀਆ ਦੀ 2026 Census ਨਾਲ ਜੁੜੀਆਂ ਖ਼ਬਰਾਂ ਵੀ ਅਹਿਮ ਹਨ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
- ਮੈਲਬਰਨ: ਡਿਫੈਂਸ ਕੰਪਨੀ Lovitt Technologies ’ਤੇ ਹਮਲੇ ਦੀ ਜਾਂਚ ਅੱਤਵਾਦੀ ਕਾਰਵਾਈ ਵਜੋਂ।
- ਗਾਜ਼ਾ: ਇਜ਼ਰਾਈਲੀ ਹਮਲਿਆਂ ਵਿੱਚ ਮਾਰੇ ਗਏ 112 ਫਲਸਤੀਨੀਆਂ ਦਾ ਸਮੂਹਿਕ ਅੰਤਿਮ ਸੰਸਕਾਰ।
- ਯੂਰਪੀ ਯੂਨੀਅਨ: ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਦੀ ਆਮਦ ਤੋਂ ਬਾਅਦ ਸਰਹੱਦੀ ਸੁਰੱਖਿਆ ’ਤੇ ਚਰਚਾ।
- ਆਸਟ੍ਰੇਲੀਆ: ਸਰਕਾਰ ‘widow’s tax’ ਵਜੋਂ ਜਾਣੇ ਜਾ ਰਹੇ negative gearing ਪ੍ਰਭਾਵ ਨੂੰ ਠੀਕ ਕਰੇਗੀ।
- Jetstar: ਅਗਲੇ ਸਾਲ ਫਰਵਰੀ ਤੋਂ overhead locker ਵਿੱਚ carry-on bag ਲਈ ਘੱਟੋ-ਘੱਟ 25 ਡਾਲਰ ਫੀਸ।
- NSW Police: ਨਵੰਬਰ 2025 ਦੀ neo-Nazi rally ਬਾਰੇ Jewish community ਨੂੰ ਪਹਿਲਾਂ ਜਾਣਕਾਰੀ ਨਾ ਦੇਣ ’ਤੇ ਮੁਆਫ਼ੀ।
- Census 2026: Australians ਨੂੰ instructions ਮਿਲਦੇ ਹੀ Census ਪੂਰਾ ਕਰਨ ਦੀ ਸਲਾਹ; ਨਾ ਕਰਨ ’ਤੇ ਰੋਜ਼ਾਨਾ 364 ਡਾਲਰ ਤੱਕ ਜੁਰਮਾਨਾ।
- ਭਾਰਤ: Supreme Court ਵੱਲੋਂ cyber fraud ਅਤੇ ‘mule accounts’ ਖ਼ਿਲਾਫ਼ ਕਾਰਵਾਈ ਲਈ RBI ਨੂੰ SOP ਤਿਆਰ ਕਰਨ ਦੇ ਨਿਰਦੇਸ਼।
- ਪੰਜਾਬ: ਵੋਟਰ ਸੂਚੀਆਂ ਦੀ SIR ਮੁਕੰਮਲ; ਲਗਭਗ 20 ਲੱਖ ਵੋਟਰਾਂ ਨੇ ਗਣਨਾ ਫਾਰਮ ਜਮ੍ਹਾਂ ਨਹੀਂ ਕਰਵਾਏ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।
Share





