SKIP TO MAIN CONTENT

ਸ਼ੈਪਰਟਨ ਦੇ ਵਿਸਾਖੀ ਮੇਲੇ 'ਚ ਖੇਡਾਂ, ਸੰਗੀਤ ਦੇ ਨਾਲ-ਨਾਲ ਕਲਾ ਦੀ ਵੀ ਬੱਲੇ-ਬੱਲੇ

ShepparTon Vaisakhi Mela 2026 (1).jpg
At the Shepparton Vaisakhi Mela, alongside sports and music, art also took centre stage. Credit: Supplied/FB/RedDotMedia

ਵਿਕਟੋਰੀਆ ਦੇ ਪੇਂਡੂ ਇਲਾਕੇ ਸ਼ੈਪਰਟਨ ਵਿੱਚ ਮਨਾਏ ਗਏ ਵਿਸਾਖੀ ਮੇਲੇ 2026 ਦੌਰਾਨ ਕਬੱਡੀ, ਕ੍ਰਿਕਟ, ਰੱਸਾਕਸ਼ੀ ਅਤੇ ਖੋ-ਖੋ ਸਮੇਤ ਕਈ ਰਿਵਾਇਤੀ ਖੇਡ ਮੁਕਾਬਲੇ ਕਰਵਾਏ ਗਏ। 26 ਅਪ੍ਰੈਲ ਨੂੰ ਹੋਏ ਇਸ ਸਮਾਗਮ ਵਿੱਚ ਪੰਜਾਬੀ ਕਲਾਕਾਰ ਸੁਖਪ੍ਰੀਤ ਸਿੰਘ ਵੱਲੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਣਾਈ ਗਈ ਪੇਂਟਿੰਗ ਅਤੇ ਆਰਟਿਸਟ ਡੈਨੀਅਲ ਕੋਨੈੱਲ ਦੀਆਂ ਚਿੱਤਰਕਾਰੀਆਂ ਦੀ ਨਿਲਾਮੀ ਕਰਕੇ ਚੈਰੀਟੀ ਲਈ ਦਾਨ ਵੀ ਇਕੱਠਾ ਕੀਤਾ ਗਿਆ, ਜਿਸ ਨਾਲ ਮੇਲੇ ਨੂੰ ਸਮਾਜਿਕ ਸੇਵਾ ਨਾਲ ਵੀ ਜੋੜਿਆ ਗਿਆ।

Published

Updated

By Puneet Dhingra

Presented by Puneet Dhingra

Source: SBS

Skip to podcast episode content

ਵਿਕਟੋਰੀਆ ਦੇ ਪੇਂਡੂ ਇਲਾਕੇ ਸ਼ੈਪਰਟਨ ਵਿੱਚ ਮਨਾਏ ਗਏ ਵਿਸਾਖੀ ਮੇਲੇ 2026 ਦੌਰਾਨ ਕਬੱਡੀ, ਕ੍ਰਿਕਟ, ਰੱਸਾਕਸ਼ੀ ਅਤੇ ਖੋ-ਖੋ ਸਮੇਤ ਕਈ ਰਿਵਾਇਤੀ ਖੇਡ ਮੁਕਾਬਲੇ ਕਰਵਾਏ ਗਏ। 26 ਅਪ੍ਰੈਲ ਨੂੰ ਹੋਏ ਇਸ ਸਮਾਗਮ ਵਿੱਚ ਪੰਜਾਬੀ ਕਲਾਕਾਰ ਸੁਖਪ੍ਰੀਤ ਸਿੰਘ ਵੱਲੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਣਾਈ ਗਈ ਪੇਂਟਿੰਗ ਅਤੇ ਆਰਟਿਸਟ ਡੈਨੀਅਲ ਕੋਨੈੱਲ ਦੀਆਂ ਚਿੱਤਰਕਾਰੀਆਂ ਦੀ ਨਿਲਾਮੀ ਕਰਕੇ ਚੈਰੀਟੀ ਲਈ ਦਾਨ ਵੀ ਇਕੱਠਾ ਕੀਤਾ ਗਿਆ, ਜਿਸ ਨਾਲ ਮੇਲੇ ਨੂੰ ਸਮਾਜਿਕ ਸੇਵਾ ਨਾਲ ਵੀ ਜੋੜਿਆ ਗਿਆ।

ਇਸ ਵਿਸਾਖੀ ਮੇਲੇ ਦੇ ਕਬੱਡੀ ਮੁਕਾਬਲਿਆਂ ਵਿੱਚ 'ਮਹਾਰਾਜਾ ਰਣਜੀਤ ਸਿੰਘ ਸਪੋਰਟਸ ਕੱਲਬ ਮੈਲਬਰਨ' ਦੀ ਟੀਮ ਨੇ ਬਾਜ਼ੀ ਮਾਰੀ ਹੈ। ਪ੍ਰਬੰਧਕਾਂ ਜਗਰੂਪ ਸੋਹਲ, ਲਾਡੀ ਸੰਘਾ ਤੇ ਸੁਖਜੀਤ ਧਨੋਆ ਮੁਤਾਬਿਕ ਇਸ ਮੇਲੇ ਨੇ ਨਾ ਸਿਰਫ਼ ਪੰਜਾਬੀ ਸੱਭਿਆਚਾਰ ਅਤੇ ਖੇਡਾਂ ਨੂੰ ਲੋਕਲ ਲੋਕਾਂ ਤੱਕ ਪਹੁੰਚਾਇਆ ਬਲਕਿ ਸ਼ੈਪਰਟਨ ਦੀ ਆਰਥਿਕਤਾ ਵਿੱਚ ਵੀ ਇਸ ਵਿਸਾਖੀ ਮੇਲੇ ਦਾ ਵੱਡਾ ਯੌਗਦਾਨ ਰਿਹਾ ਹੈ। ਪੂਰੀ ਰਿਪੋਰਟ ਸੁਣੋ ਇਸ ਪੌਡਕਾਸਟ ਰਾਹੀਂ...

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now