SKIP TO MAIN CONTENT

ਆਸਟ੍ਰੇਲੀਅਨ ਸਿੱਖ ਖੇਡਾਂ ‘ਚ ਪਹੁੰਚੀ ਰਾਣੀ ਰਾਮਪਾਲ, ਪ੍ਰਵਾਸੀ ਕੁੜੀਆਂ ਨੂੰ ਦਿੱਤਾ ਵੱਡਾ ਸੁਨੇਹਾ

Rani Rampal Australian Sikh Games 2026.jpg
Rani Rampal delivers a powerful message to migrant girls at the Australian Sikh Games 2026. Credit: SBS Punjabi & FB/MelbourneCobrasH1

38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਵਿੱਚ ਇਸ ਵਾਰ ਸਾਬਕਾ ਭਾਰਤੀ ਮਹਿਲਾ ਹਾਕੀ ਕਪਤਾਨ ਰਾਣੀ ਰਾਮਪਾਲ ਨੇ ਵੀ ਸ਼ਿਰਕਤ ਕੀਤੀ। ਰਾਣੀ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਆਸਟ੍ਰੇਲੀਅਨ ਸਿੱਖ ਗੇਮਜ਼ ਦੇ ਰੌਣਕਮਈ ਮਾਹੌਲ ਅਤੇ ਭਾਈਚਾਰੇ ਦੇ ਜੋਸ਼ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ।


Published

Updated

By Puneet Dhingra

Presented by Puneet Dhingra

Source: SBS



Skip to podcast episode content

38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਵਿੱਚ ਇਸ ਵਾਰ ਸਾਬਕਾ ਭਾਰਤੀ ਮਹਿਲਾ ਹਾਕੀ ਕਪਤਾਨ ਰਾਣੀ ਰਾਮਪਾਲ ਨੇ ਵੀ ਸ਼ਿਰਕਤ ਕੀਤੀ। ਰਾਣੀ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਆਸਟ੍ਰੇਲੀਅਨ ਸਿੱਖ ਗੇਮਜ਼ ਦੇ ਰੌਣਕਮਈ ਮਾਹੌਲ ਅਤੇ ਭਾਈਚਾਰੇ ਦੇ ਜੋਸ਼ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ।


ਰਾਣੀ ਰਾਮਪਾਲ ਨੇ ਦੱਸਿਆ ਕਿ ਹਾਕੀ ਵਨ ਲੀਗ ਵਿੱਚ ਨਵੀਂ ਟੀਮ ਮੈਲਬਰਨ ਕੋਬਰਾਜ਼ ਦੀ ਅੰਬੈਸੇਡਰ ਬਣ ਕੇ ਉਹਨਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਇਸ ਟੀਮ ਦੇ ਜ਼ਰੀਏ ਦੋਨੋਂ ਦੇਸ਼ਾਂ ਵਿੱਚ ਹਾਕੀ ਹੋਰ ਪ੍ਰਫੁਲਿੱਤ ਹੋਵੇਗੀ। ਇਸ ਗੱਲਬਾਤ ਰਾਹੀਂ ਰਾਣੀ ਰਾਮਪਾਲ ਨੇ ਖਾਸ ਕਰਕੇ ਮਾਈਗ੍ਰੈਂਟ ਕੁੜੀਆਂ ਨੂੰ ਆਪਣੇ ਸੁਪਨਿਆਂ ‘ਤੇ ਭਰੋਸਾ ਕਰਨ ਅਤੇ ਵੱਡਾ ਸੋਚਣ ਲਈ ਪ੍ਰੇਰਿਤ ਵੀ ਕੀਤਾ ਹੈ। ਉਹਨਾਂ ਨੇ ਆਪਣੇ ਸਫ਼ਰ ਦੀਆਂ ਚੁਣੌਤੀਆਂ ਵੀ ਸਾਂਝੀਆਂ ਕੀਤੀਆਂ ਅਤੇ ਦੱਸਿਆ ਕਿ ਕਿਵੇਂ ਉਹਨਾਂ ਨੇ ਹਰਿਆਣਾ ਤੋਂ ਉੱਠ ਕੇ ਵਿਸ਼ਵ ਪੱਧਰ ‘ਤੇ ਆਪਣੀ ਪਛਾਣ ਬਣਾਈ ਹੈ। ਸੁਣੋ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ..

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now