Watch FIFA World Cup 2026™

LIVE, FREE and EXCLUSIVE

ਮੈਲਬਰਨ ਵਿੱਚ 38ਵੀਆਂ ਆਸਟ੍ਰੇਲੀਆਈ ਸਿੱਖ ਖੇਡਾਂ ਸ਼ਾਨੋ ਸ਼ੌਕਤ ਨਾਲ ਸੰਪੰਨ: ਖੇਡਾਂ ਤੋਂ ਬਾਅਦ ਦਾ ਵਿਸ਼ਲੇਸ਼ਣ

Australian Sikh games Melbourne

Now in their 38th year, these games have grown into one of the largest sporting events in the Southern Hemisphere, drawing hundreds of thousands of crowds from across Australia and beyond.

ਮੈਲਬਰਨ ਵਿੱਚ ਹੋਈਆਂ 38ਵੀਆਂ ਆਸਟ੍ਰੇਲੀਆਈ ਸਿੱਖ ਖੇਡਾਂ, ਖੇਡ ਮੁਕਾਬਲਿਆਂ ਦੇ ਨਾਲ ਨਾਲ ਸੱਭਿਆਚਾਰ ਅਤੇ ਕਲਾ ਦਾ ਵਿਸ਼ਾਲ ਤਿਉਹਾਰ ਬਣ ਕੇ ਸਾਹਮਣੇ ਆਈਆਂ। 9000 ਤੋਂ ਵੱਧ ਖਿਡਾਰੀਆਂ, 550 ਟੀਮਾਂ, ਅਤੇ ਖੋ-ਖੋ, ਆਲ ਐਬਿਲਿਟੀ ਗੇਮਜ਼, ਵੂਮੈਨ ਇੰਗੇਜਮੈਂਟ ਫੋਰਮ ਵਰਗੀਆਂ ਨਵੀਆਂ ਪਹਿਲਕਦਮੀਆਂ ਨੇ ਖੇਡਾਂ ਦੇ ਵੱਧਦੇ ਪੈਮਾਨੇ ਨੂੰ ਦਰਸਾਇਆ। ਇਸ ਖ਼ਾਸ ਪੌਡਕਾਸਟ ਵਿੱਚ ਅਸੀਂ ਖੇਡਾਂ ਤੋਂ ਬਾਅਦ ਦੇ ਵਿਸ਼ਲੇਸ਼ਣ ਰਾਹੀਂ ਖੇਡਾਂ ਦੀ ਕਾਮਯਾਬੀ ਦੇ ਨਾਲ ਨਾਲ ਮੈਦਾਨਾਂ ਦੀ ਦੂਰੀ, ਲੰਗਰ ਤੱਕ ਪਹੁੰਚ, ਲੋੜੀਂਦੇ ਪ੍ਰਬੰਧਾਂ ਅਤੇ ਪਾਰਕਿੰਗ ਫਾਈਨਾਂ ਵਰਗੇ ਮੁੱਦਿਆਂ ‘ਤੇ ਵੀ ਗੱਲਬਾਤ ਕੀਤੀ ਹੈ।

Published

Updated

By Sumeet Kaur

Presented by Sumeet Kaur

Source: SBS

Share this with family and friends

ਮੈਲਬਰਨ ਵਿੱਚ ਹੋਈਆਂ 38ਵੀਆਂ ਆਸਟ੍ਰੇਲੀਆਈ ਸਿੱਖ ਖੇਡਾਂ, ਖੇਡ ਮੁਕਾਬਲਿਆਂ ਦੇ ਨਾਲ ਨਾਲ ਸੱਭਿਆਚਾਰ ਅਤੇ ਕਲਾ ਦਾ ਵਿਸ਼ਾਲ ਤਿਉਹਾਰ ਬਣ ਕੇ ਸਾਹਮਣੇ ਆਈਆਂ। 9000 ਤੋਂ ਵੱਧ ਖਿਡਾਰੀਆਂ, 550 ਟੀਮਾਂ, ਅਤੇ ਖੋ-ਖੋ, ਆਲ ਐਬਿਲਿਟੀ ਗੇਮਜ਼, ਵੂਮੈਨ ਇੰਗੇਜਮੈਂਟ ਫੋਰਮ ਵਰਗੀਆਂ ਨਵੀਆਂ ਪਹਿਲਕਦਮੀਆਂ ਨੇ ਖੇਡਾਂ ਦੇ ਵੱਧਦੇ ਪੈਮਾਨੇ ਨੂੰ ਦਰਸਾਇਆ। ਇਸ ਖ਼ਾਸ ਪੌਡਕਾਸਟ ਵਿੱਚ ਅਸੀਂ ਖੇਡਾਂ ਤੋਂ ਬਾਅਦ ਦੇ ਵਿਸ਼ਲੇਸ਼ਣ ਰਾਹੀਂ ਖੇਡਾਂ ਦੀ ਕਾਮਯਾਬੀ ਦੇ ਨਾਲ ਨਾਲ ਮੈਦਾਨਾਂ ਦੀ ਦੂਰੀ, ਲੰਗਰ ਤੱਕ ਪਹੁੰਚ, ਲੋੜੀਂਦੇ ਪ੍ਰਬੰਧਾਂ ਅਤੇ ਪਾਰਕਿੰਗ ਫਾਈਨਾਂ ਵਰਗੇ ਮੁੱਦਿਆਂ ‘ਤੇ ਵੀ ਗੱਲਬਾਤ ਕੀਤੀ ਹੈ।

3 ਤੋਂ 5 ਅਪ੍ਰੈਲ ਦੌਰਾਨ ਮੈਲਬਰਨ ਦੇ ਸਟੇਟ ਸਪੋਰਟਸ ਸੈਂਟਰ ਪਾਰਕਵਿਲ ਅਤੇ ਇਸਦੇ ਨਾਲ ਲੱਗਦੇ ਖੇਡ ਮੈਦਾਨਾਂ ਵਿੱਚ ਹੋਈਆਂ 38ਵੀਆਂ ਆਸਟ੍ਰੇਲੀਆਈ ਸਿੱਖ ਖੇਡਾਂ ਜਿੱਥੇ ਭਾਈਚਾਰੇ ਦੀ ਏਕਤਾ, ਸੱਭਿਆਚਾਰ ਅਤੇ ਕਲਾ ਦਾ ਵਿਸ਼ਾਲ ਮੇਲਾ ਬਣ ਕੇ ਉਭਰੀਆਂ, ਪਰ ਉੱਥੇ ਭਾਈਚਾਰੇ ਦੀ ਵੱਧ ਰਹੀ ਅਬਾਦੀ ਦੇ ਮੱਦੇਨਜ਼ਰ ਅਗਲੇ ਵਰ੍ਹਿਆਂ ਲਈ ਖੇਡ ਮੈਦਾਨਾਂ ਵਿੱਚ ਸਹੂਲਤਾਂ, ਅਮਲੇ ਦੀ ਘਾਟ ਵੱਲ ਵੀ ਧਿਆਨ ਖਿੱਚਿਆ।

ਇਹ ਖੇਡਾਂ ਹਰ ਸਾਲ ਕੌਮੀ ਪੱਧਰ ‘ਤੇ ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਈਸਟਰ ਦੀਆਂ ਛੁੱਟੀਆਂ ਦੌਰਾਨ ਵਿਸਾਖ ਮਹੀਨੇ ਕਰਵਾਈਆਂ ਜਾਂਦੀਆਂ ਹਨ।

ਕੁੱਲ ਮਿਲਾ ਕੇ ਇਹ ਤਿੰਨ ਰੋਜ਼ਾ ਸਮਾਗਮ ਭਾਈਚਾਰੇ ਨੂੰ ਖੇਡਾਂ, ਕਲਾ ਅਤੇ ਸੱਭਿਆਚਾਰਕ ਪੱਧਰ ਉੱਤੇ ਆਪਣੀ ਦਿੱਖ ਨੂੰ ਹੋਰ ਗੂੜਾ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।

ਇਸ ਸਾਲ ਖੋ-ਖੋ, ਆਲ ਐਬਿਲਿਟੀ ਗੇਮਜ਼, ਅਤੇ 2 ਰੋਜ਼ਾ ਵੂਮੈਨ ਇੰਗੇਜਮੈਂਟ ਫੋਰਮ ਵਰਗੀਆਂ ਪਹਿਲਕਦਮੀਆਂ ਨੇ ਜਿੱਥੇ ਖੇਡਾਂ ਨੂੰ ਇਕ ਨਵਾਂ ਸਿਖਰ ਦਿੱਤਾ, ਉੱਥੇ ਸਿੱਖ ਫੋਰਮ 'ਚ ਬੱਚਿਆਂ ਦੀ ਵੱਧਦੀ ਸ਼ਮੂਲੀਅਤ, ਅਤੇ ਐਥਲੈਟਿਕਸ, ਸਾਕਰ, ਹਾਕੀ 'ਚ ਰਿਕਾਰਡ ਤੋੜ ਸ਼ਮੂਲੀਅਤ ਨੇ ਵੀ ਖੇਡਾਂ ਦੇ ਵਧਦੇ ਪੈਮਾਨੇ ਉੱਤੇ ਚਾਨਣਾ ਪਾਇਆ।

ਅਗਲੇ ਸਾਲ ਖੇਡਾਂ ਪਰਥ ਵਿੱਚ ਮਿਲਣ ਦਾ ਵਾਅਦਾ ਕਰਦਿਆਂ ਸੰਪਨ ਹੋਈਆਂ।

ਖੇਡ ਕਮੇਟੀ ਦੇ ਵਾਈਸ ਪ੍ਰੈਜ਼ੀਡੈਂਟ ਕੁਲਵੰਤ ਸਿੰਘ ਨਾਲ ਖੇਡਾਂ ਤੋਂ ਬਾਅਦ ਦੀ ਗੱਲਬਾਤ ਅਤੇ ਖੇਡਾਂ 'ਚ ਮਹਿਸੂਸ ਕੀਤੇ ਗਏ ਹੋਰ ਮੁੱਦਿਆਂ ਬਾਰੇ ਵਿਸ਼ਲੇਸ਼ਣ ਲਈ ਇਹ ਖ਼ਾਸ ਪੌਡਕਾਸਟ ਰਾਹੀਂ ਸੁਣੋ।

ਹੋਰ ਕਵਰੇਜ ਲਈ ਤੁਸੀਂ SBS ਦੇ ਫੇਸਬੁੱਕ ਪੇਜ ‘ਤੇ ਵੀ ਜਾ ਸਕਦੇ ਹੋ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Watch now