Key Points
- ਘਰੇਲੂ ਹਿੰਸਾ ਤੋਂ ਬਚਣ ਦੀਆਂ ਕੋਸ਼ਿਸ਼ਾਂ ਕਾਰਨ ਬੇਘਰ ਹੋਣ ਵਾਲੀਆਂ ਮਹਿਲਾਵਾਂ ਦੀ ਸੰਖਿਆ ਤੇਜ਼ੀ ਨਾਲ ਵੱਧ ਰਹੀ ਹੈ।
- 'ਬੇਘਰ ਸਹਾਇਤਾ ਸੇਵਾਵਾਂ' ਸੰਕਟ ਵੇਲੇ ਰਿਹਾਇਸ਼ ਦੀ ਲੋੜ ਤੋਂ ਇਲਾਵਾ ਹੋਰ ਵੀ ਕਈ ਸੇਵਾਵਾਂ ਦਿੰਦੀਆਂ ਹਨ।
- ਜਦੋਂ ਵੀ ਸੁਰੱਖਿਅਤ ਹੋਵੇ, ਆਨਲਾਈਨ ਜਾ ਕੇ ਆਪਣੇ ਰਾਜ ਜਾਂ ਖੇਤਰ ਦੀਆਂ ਹੈਲਪਲਾਈਨਾਂ ਅਤੇ ਸੇਵਾਵਾਂ ਜ਼ਰੂਰ ਲੱਭੋ।
2021 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਆਸਟ੍ਰੇਲੀਆ ਵਿੱਚ ਹਰ ਰਾਤ 1,22,000 ਤੋਂ ਵੱਧ ਲੋਕ ਬੇਘਰੀ ਦਾ ਅਨੁਭਵ ਕਰਦੇ ਹਨ। ਬੇਘਰ ਹੋਣ ਦਾ ਮਤਲਬ ਤੁਹਾਡੇ ਸਿਰ 'ਤੇ ਛੱਤ ਨਾ ਹੋਣ ਤੋਂ ਵੱਧ ਹੋ ਸਕਦਾ ਹੈ। ਕਈ ਸਾਰੇ ਹਾਲਾਤਾਂ ਅਤੇ ਕਾਰਨਾਂ ਕਰਕੇ ਬਹੁਤ ਸਾਰੇ ਲੋਕਾਂ ਨੂੰ ਮੁਸੀਬਤ ਦੇ ਸਮੇਂ ਸਰਕਾਰੀ ਜਾਂ ਗੈਰ-ਸਰਕਾਰੀ ਅਸਥਾਈ ਸੰਕਟੀ ਰਿਹਾਇਸ਼ੀ ਜਗ੍ਹਾਵਾਂ 'ਤੇ ਰਹਿਣਾ ਪੈਂਦਾ ਹੈ।

ਆਸਟ੍ਰੇਲੀਆ ਐਕਸਪਲੇਨਡ ਦੇ ਅੱਜ ਦੇ ਐਪੀਸੋਡ ਵਿੱਚ ਅਸੀਂ ਉਨ੍ਹਾਂ ਵਿਕਲਪਾਂ ਦੀ ਪੜਚੋਲ ਕਰ ਰਹੇ ਹਾਂ, ਜੋ ਤੁਹਾਨੂੰ ਸਭ ਤੋਂ ਵੱਧ ਲੋੜ ਪੈਣ 'ਤੇ ਤੁਰੰਤ ਰਿਹਾਇਸ਼ ਲੱਭਣ ਵਿੱਚ ਮਦਦ ਕਰ ਸਕਦੇ ਹਨ।

ਕੁਝ ਸੰਕਟ ਨਿਵਾਸ ਸੇਵਾਵਾਂ:
ਘਰੇਲੂ ਅਤੇ ਪਰਿਵਾਰਕ ਹਿੰਸਾ ਕਾਰਨ ਰਿਹਾਇਸ਼ੀ ਸਹਾਇਤਾ ਲੱਭ ਰਹੇ ਲੋਕਾਂ ਨੂੰ 1800RESPECT ਤੇ ਕਾਲ ਕਰਨੀ ਚਾਹੀਦੀ ਹੈ।
The Salvation Army: 13 SALVOS (13 72 58)
Women’s Community Shelters: 1800 152 152
Safe Steps: 1800 015 188
Australian Red Cross: 1800 733 276
Asylum Seekers Centre: (02) 9078 1900
Mission Australia: 1800 269 672
Homelessness Australia: 1800 825 955
ਇਸ ਬਾਰੇ ਪੂਰੀ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ...
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।







