ਬਿਲਡਿੰਗ ਅਤੇ ਕੰਸਟ੍ਰਕਸ਼ਨ ਉਦਯੋਗ ਵਿੱਚ ਹੁਨਰਮੰਦ ਮਾਈਗ੍ਰੇਸ਼ਨ ਨੂੰ ਹੁਲਾਰਾ ਦੇਣ ਲਈ ਆਸਟ੍ਰੇਲੀਆਈ ਸਰਕਾਰ ਦੀ ਨਵੀਂ ਪਹਿਲਕਦਮੀ

Construction workers applying insulation

Construction Visa Subsidy program: A new skilled migration pathway to boost building and construction industry in Western Australia. Credit: Helen King/Getty Images

ਵੈਸਟਰਨ ਆਸਟ੍ਰੇਲੀਆ ਦੇ ਕੰਸਟਰਕਸ਼ਨ ਵੀਜ਼ਾ ਸਬਸਿਡੀ ਪ੍ਰੋਗਰਾਮ ਵਿੱਚ ਉਸਾਰੀ ਉਦਯੋਗ ਨਾਲ ਸੰਬੰਧਿਤ ਕਿੱਤੇ ਜਿਵੇਂ ਕਿ ਸਿਵਲ ਇੰਜੀਨੀਅਰ, ਕਾਰਪੈਂਟਰ, ਪਲੰਬਰ, ਬ੍ਰਿਕਲੇਯਰਜ਼, ਵੈਲਡਰ, ਟਾਇਲਰ, ਇਲੈਕਟ੍ਰੀਸ਼ੀਅਨ, ਲੈਂਡਸਕੇਪਿੰਗ ਆਦਿ ਵਰਗੇ ਤਕਰੀਬਨ 59 ਇਨ-ਡਿਮਾਂਡ ਕਿੱਤੇ ਸ਼ਾਮਿਲ ਕੀਤੇ ਗਏ ਹਨ। ਵਿਸਥਾਰ ਵਿੱਚ ਜਾਨਣ ਲਈ ਇਹ ਇੰਟਰਵਿਊ ਸੁਣੋ...


ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਨੇ ਵਿਦੇਸ਼ੀ ਅਤੇ ਰਾਜ ਵਿੱਚ ਬਿਲਡਿੰਗ ਅਤੇ ਕੰਸਟ੍ਰਕਸ਼ਨ ਉਦਯੋਗ 'ਚ ਕੰਮ ਕਰ ਰਹੇ ਹੁਨਰਮੰਦ ਕਾਮਿਆਂ ਨੂੰ ਸਪਾਂਸਰ ਕਰਨ ਲਈ ਇੱਕ ਵੀਜ਼ਾ ਸਬਸਿਡੀ ਪ੍ਰੋਗਰਾਮ ਦਾ ਐਲਾਨ ਕੀਤਾ ਹੈ।

'ਕੰਸਟਰਕਸ਼ਨ ਵੀਜ਼ਾ ਸਬਸਿਡੀ ਪ੍ਰੋਗਰਾਮ' (CVSP) ਯੋਗ ਬਿਲਡਿੰਗ ਅਤੇ ਨਿਰਮਾਣ ਅਧਾਰਿਤ ਕੰਪਨੀਆਂ ਨੂੰ ਹਰ ਇੱਕ ਵਿਦੇਸ਼ੀ ਕਾਮੇ ਲਈ $10,000 ਤੱਕ ਦੀ ਸਬਸਿਡੀ ਦੀ ਪੇਸ਼ਕਸ਼ ਕਰਦਾ ਹੈ।

ਇਹ ਸਬਸਿਡੀਆਂ WA ਦੇ ਬਹੁਤ ਸਾਰੇ ਛੋਟੇ ਉਸਾਰੀ ਕਾਰੋਬਾਰਾਂ ਲਈ ਸੁਆਗਤੀ ਖ਼ਬਰਾਂ ਵਜੋਂ ਆਉਂਦੀਆਂ ਹਨ - ਜਿਨ੍ਹਾਂ ਵਿੱਚੋਂ ਬਹੁਤ ਸਾਰੇ ਵਿਦੇਸ਼ੀ ਕਾਮਿਆਂ ਨੂੰ ਸਪਾਂਸਰ ਕਰਨ ਨਾਲ ਜੁੜੇ ਉੱਚ ਖਰਚਿਆਂ ਨੂੰ ਜਾਇਜ਼ ਠਹਿਰਾਉਣ ਵਿੱਚ ਅਸਮਰੱਥ ਰਹੇ ਹਨ।
MicrosoftTeams-image (10).png
Narinder Kaur Sandhu, Perth based Migration agent at SBS studios Melbourne.
ਐਸਬੀਐਸ ਪੰਜਾਬੀ ਨਾਲ ਗੱਲ ਕਰਦਿਆਂ ਪਰਥ ਤੋਂ ਪ੍ਰਵਾਸ ਮਾਹਰ ਨਰਿੰਦਰ ਕੌਰ ਸੰਧੂ ਨੇ ਦੱਸਿਆ ਕਿ $11 ਮਿਲੀਅਨ ਡਾਲਰ ਦਾ ਇਹ ਪ੍ਰੋਜੈਕਟ 1 ਜੁਲਾਈ 2023 ਨੂੰ ਸ਼ੁਰੂ ਹੋਇਆ ਸੀ ਅਤੇ WA ਦੇ ਰਿਹਾਇਸ਼ੀ ਅਤੇ ਵਪਾਰਕ ਨਿਰਮਾਣ ਉਦਯੋਗ ਵਿੱਚ ਗੰਭੀਰ ਹੁਨਰ ਦੀ ਘਾਟ ਨੂੰ ਦੂਰ ਕਰਨ ਲਈ ਸਰਕਾਰ ਦਾ ਅਜੇ ਤੱਕ ਦਾ ਸਭ ਤੋਂ ਵੱਡਾ ਉੱਦਮ ਹੈ।

"ਪ੍ਰਵਾਸੀਆਂ ਨੂੰ 491 ਅਤੇ 190 ਵੀਜ਼ਿਆਂ 'ਤੇ ਪਰਥ ਆਉਣ ਲਈ $10000 ਦਾ ਭੁਗਤਾਨ ਕੀਤਾ ਜਾਵੇਗਾ ਅਤੇ ਮਾਲਕਾਂ ਨੂੰ 482, 494 ਪ੍ਰੋਗਰਾਮਾਂ 'ਤੇ ਸਪਾਂਸਰ ਵਰਕਰਾਂ ਨੂੰ ਭੁਗਤਾਨ ਕੀਤਾ ਜਾਵੇਗਾ", ਉਨ੍ਹਾਂ ਕਿਹਾ।
ਨਰਿੰਦਰ ਨੇ ਅੱਗੇ ਦੱਸਿਆ ਕਿ ਸਿਵਲ ਇੰਜੀਨੀਅਰ, ਪ੍ਰੋਜੈਕਟ ਮੈਨੇਜਰਾਂ ਤੋਂ ਲੈਕੇ ਕਾਰਪੈਂਟਰ, ਪਲੰਬਰ,ਬ੍ਰਿਕਲੇਯਰਜ਼,ਵੈਲਡਰ, ਟਾਇਲਰ, ਇਲੈਕਟ੍ਰੀਸ਼ੀਅਨ, ਲੈਂਡਸਕੇਪਿੰਗ ਆਦਿ ਤੱਕ ਬਿਲਡਿੰਗ ਅਤੇ ਕੰਸਟ੍ਰਕਸ਼ਨ ਇੰਡਸਟਰੀ ਨਾਲ ਸੰਬੰਧਿਤ ਕਿੱਤਿਆਂ ਦੀ ਸੂਚੀ ਵਿੱਚ ਤਕਰੀਬਨ ਹਰ ਤਰ੍ਹਾਂ ਦੇ 59 ਇਨ-ਡਿਮਾਂਡ ਕਿੱਤੇ ਸ਼ਾਮਿਲ ਹਨ।
tradies.png

"ਵਿਦੇਸ਼ਾਂ ਦੇ ਨਾਲ ਨਾਲ, ਇਸ ਦਾ ਸਬਸਿਡੀ ਪ੍ਰੋਗਰਾਮ ਦਾ ਉੱਦੇਸ਼ ਇਮਾਰਤ ਅਤੇ ਉਸਾਰੀ ਉਦਯੋਗ ਵਿੱਚ ਦੂਜੇ ਰਾਜਾਂ 'ਚੋਂ ਹੁਨਰਮੰਦ ਪ੍ਰਵਾਸੀਆਂ ਨੂੰ ਆਕਰਸ਼ਿਤ ਕਰਨਾ ਵੀ ਹੈ ਅਤੇ ਸਬ-ਕਲਾਸ 190 ਅਤੇ 491 ਹੁਨਰਮੰਦ ਵੀਜ਼ਾ ਧਾਰਕ ਇੱਕੋ ਕਿਸਮ ਦੇ ਪੁਨਰ-ਸਥਾਨ ਦੇ ਖਰਚਿਆਂ (ਵੀਜ਼ਾ ਫੀਸ, ਵਕੀਲਾਂ ਦੀ ਫੀਸਾਂ ਦਾ ਭੁਗਤਾਨ ਆਦਿ) ਨੂੰ ਪੂਰਾ ਕਰਨ ਲਈ $10,000 ਤੱਕ ਦੀ ਸਬਸਿਡੀ ਲਈ ਯੋਗ ਹੋਣਗੇ।

ਇਸ ਪ੍ਰੋਗਰਾਮ ਦੇ ਅਧੀਨ 2 ਸਟ੍ਰੀਮਾਂ ਹਨ - ਕਾਰੋਬਾਰਾਂ ਲਈ "ਇਮਪਲੌਏਰ ਸਪਾਂਸਰਡ ਸਟ੍ਰੀਮ" ਅਤੇ ਵਿਅਕਤੀਆਂ ਲਈ "ਸਟੇਟ ਨੌਮੀਨੇਸ਼ਨ ਸਟ੍ਰੀਮ"।

ਇਸ ਸਬੰਧੀ ਹੋਰ ਵਿਸਥਾਰਿਤ ਵੇਰਵੇ ਜਾਨਣ ਲਈ ਨਰਿੰਦਰ ਕੌਰ ਸੰਧੂ ਹੋਰਾਂ ਨਾਲ ਪੂਰੀ ਇੰਟਰੀਵਿਉ ਇੱਥੇ ਸੁਣੋ :

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਬਿਲਡਿੰਗ ਅਤੇ ਕੰਸਟ੍ਰਕਸ਼ਨ ਉਦਯੋਗ ਵਿੱਚ ਹੁਨਰਮੰਦ ਮਾਈਗ੍ਰੇਸ਼ਨ ਨੂੰ ਹੁਲਾਰਾ ਦੇਣ ਲਈ ਆਸਟ੍ਰੇਲੀਆਈ ਸਰਕਾਰ ਦੀ ਨਵੀਂ ਪਹਿਲਕਦਮੀ | SBS Punjabi