Watch FIFA World Cup 2026™

LIVE, FREE and EXCLUSIVE

2026 Census: ਤੇਜ਼ੀ ਨਾਲ ਵੱਧ ਰਹੇ ਪੰਜਾਬੀ ਭਾਈਚਾਰੇ ਲਈ 11 ਅਗਸਤ ਨੂੰ ਆਪਣੀ ਗਿਣਤੀ ਕਰਵਾਉਣਾ ਕਿਉਂ ਹੈ ਅਹਿਮ?

Census other dwelling visits_credit ABS.jpg
11 ਅਗਸਤ 2026 ਨੂੰ ਆਸਟ੍ਰੇਲੀਆ ਵਿੱਚ ਮੌਜੂਦ ਹਰ ਵਿਅਕਤੀ ਲਈ Census ਵਿੱਚ ਸ਼ਾਮਲ ਹੋਣਾ ਲਾਜ਼ਮੀ ਹੈ। ਤੁਹਾਡੀ ਇੱਕ ਸਹੀ ਜਾਣਕਾਰੀ ਪੰਜਾਬੀ ਭਾਈਚਾਰੇ ਲਈ ਭਵਿੱਖ ਦੀਆਂ ਸੇਵਾਵਾਂ ਅਤੇ ਸਰੋਤਾਂ ਦੀ ਯੋਜਨਾਬੰਦੀ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ। Credit: ABS

ਪਿਛਲੀਆਂ ਦੋ ਮਰਦਮਸ਼ੁਮਾਰੀਆਂ ਵਿੱਚ ਪੰਜਾਬੀ ਆਸਟ੍ਰੇਲੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀਆਂ ਭਾਸ਼ਾਵਾਂ ਵਿੱਚੋਂ ਇੱਕ ਰਹੀ ਹੈ। 11 ਅਗਸਤ 2026 ਨੂੰ ਹੋਣ ਵਾਲੀ Census ਵਿੱਚ ਆਸਟ੍ਰੇਲੀਆ ਵਿੱਚ ਮੌਜੂਦ ਹਰ ਵਿਅਕਤੀ ਦੀ ਗਿਣਤੀ ਲਾਜ਼ਮੀ ਹੈ। ਤੁਹਾਡੀ ਸਹੀ ਜਾਣਕਾਰੀ ਪੰਜਾਬੀ ਭਾਈਚਾਰੇ ਦੀਆਂ ਬਦਲਦੀਆਂ ਲੋੜਾਂ ਨੂੰ ਦਰਸਾਉਣ ਅਤੇ ਭਵਿੱਖ ਵਿੱਚ ਭਾਸ਼ਾਈ ਸੇਵਾਵਾਂ, ਸਿੱਖਿਆ, ਸਿਹਤ ਅਤੇ ਹੋਰ ਸਰੋਤਾਂ ਦੀ ਯੋਜਨਾਬੰਦੀ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।


Published

Updated

By Melissa Compagnoni

Presented by MP Singh

Source: SBS



Share this with family and friends


ਪਿਛਲੀਆਂ ਦੋ ਮਰਦਮਸ਼ੁਮਾਰੀਆਂ ਵਿੱਚ ਪੰਜਾਬੀ ਆਸਟ੍ਰੇਲੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀਆਂ ਭਾਸ਼ਾਵਾਂ ਵਿੱਚੋਂ ਇੱਕ ਰਹੀ ਹੈ। 11 ਅਗਸਤ 2026 ਨੂੰ ਹੋਣ ਵਾਲੀ Census ਵਿੱਚ ਆਸਟ੍ਰੇਲੀਆ ਵਿੱਚ ਮੌਜੂਦ ਹਰ ਵਿਅਕਤੀ ਦੀ ਗਿਣਤੀ ਲਾਜ਼ਮੀ ਹੈ। ਤੁਹਾਡੀ ਸਹੀ ਜਾਣਕਾਰੀ ਪੰਜਾਬੀ ਭਾਈਚਾਰੇ ਦੀਆਂ ਬਦਲਦੀਆਂ ਲੋੜਾਂ ਨੂੰ ਦਰਸਾਉਣ ਅਤੇ ਭਵਿੱਖ ਵਿੱਚ ਭਾਸ਼ਾਈ ਸੇਵਾਵਾਂ, ਸਿੱਖਿਆ, ਸਿਹਤ ਅਤੇ ਹੋਰ ਸਰੋਤਾਂ ਦੀ ਯੋਜਨਾਬੰਦੀ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।


Key Points

  • 11 ਅਗਸਤ 2026 ਦੀ Census ਵਾਲੀ ਰਾਤ ਆਸਟ੍ਰੇਲੀਆ ਵਿੱਚ ਮੌਜੂਦ ਹਰ ਵਿਅਕਤੀ ਲਈ Census ਭਰਨਾ ਕਾਨੂੰਨੀ ਤੌਰ 'ਤੇ ਲਾਜ਼ਮੀ ਹੈ।
  • ਤੁਹਾਡੇ ਜਵਾਬਾਂ ਨਾਲ ਸੇਵਾ ਪ੍ਰਦਾਤਾਵਾਂ ਨੂੰ ਤੁਹਾਡੀਆਂ ਮੌਜੂਦਾ ਲੋੜਾਂ ਅਤੇ ਭਵਿੱਖ ਵਿੱਚ ਉਨ੍ਹਾਂ ਵਿੱਚ ਆ ਸਕਣ ਵਾਲੇ ਬਦਲਾਵਾਂ ਨੂੰ ਸਮਝਣ ਵਿੱਚ ਮਦਦ ਮਿਲਦੀ ਹੈ।
  • ਤੁਹਾਡੇ ਵੱਲੋਂ ਦਿੱਤੀ ਗਈ ਹਰ ਨਿੱਜੀ ਜਾਣਕਾਰੀ ਸੁਰੱਖਿਅਤ ਰੱਖੀ ਜਾਵੇਗੀ ਅਤੇ ਇਸ ਦੀ ਵਰਤੋਂ ਤੁਹਾਡੀ ਪਛਾਣ ਕਰਨ ਲਈ ਨਹੀਂ ਕੀਤੀ ਜਾ ਸਕਦੀ।
  • Census ਦੇ ਅੰਕੜਿਆਂ ਦੇ ਆਧਾਰ 'ਤੇ ਤੁਹਾਡੇ ਭਾਈਚਾਰੇ ਲਈ ਸੇਵਾਵਾਂ ਅਤੇ ਸਹਾਇਤਾ ਬਾਰੇ ਫ਼ੈਸਲੇ ਲਏ ਜਾਂਦੇ ਹਨ।

2026 ਦੀ ਮਰਦਮਸ਼ੁਮਾਰੀ (Census) ਮੰਗਲਵਾਰ, 11 ਅਗਸਤ ਨੂੰ ਹੋਵੇਗੀ ਅਤੇ ਉਸ ਰਾਤ ਆਸਟ੍ਰੇਲੀਆ ਵਿੱਚ ਮੌਜੂਦ ਹਰ ਵਿਅਕਤੀ ਦੀ ਗਿਣਤੀ ਕੀਤੀ ਜਾਣੀ ਲਾਜ਼ਮੀ ਹੈ।

Census ਤੋਂ ਮਿਲਣ ਵਾਲੇ ਅੰਕੜਿਆਂ ਦੀ ਵਰਤੋਂ ਇਹ ਸਮਝਣ ਲਈ ਕੀਤੀ ਜਾਂਦੀ ਹੈ ਕਿ ਲੋਕ ਕਿੱਥੇ ਰਹਿੰਦੇ ਹਨ, ਘਰਾਂ ਵਿੱਚ ਕਿਹੜੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਭਾਈਚਾਰਿਆਂ ਨੂੰ ਕਿਹੜੀਆਂ ਸੇਵਾਵਾਂ ਦੀ ਲੋੜ ਹੈ ਅਤੇ ਸਮੇਂ ਦੇ ਨਾਲ ਆਸਟ੍ਰੇਲੀਆ ਇੱਕ ਦੇਸ਼ ਵਜੋਂ ਕਿਵੇਂ ਬਦਲ ਰਿਹਾ ਹੈ।

Census ਵਿੱਚ ਸ਼ਾਮਲ ਹੋਣ ਨਾਲ ਇਹ ਯਕੀਨੀ ਬਣਦਾ ਹੈ ਕਿ ਤੁਹਾਡੇ ਭਾਈਚਾਰੇ ਅਤੇ ਸੱਭਿਆਚਾਰ ਦੀ ਸਹੀ ਨੁਮਾਇੰਦਗੀ ਹੋਵੇ।

ਆਓ ਜਾਣਦੇ ਹਾਂ ਕਿ Census ਭਰਨ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਤਾਂ ਜੋ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਗਿਣਤੀ ਸਹੀ ਢੰਗ ਨਾਲ ਹੋ ਸਕੇ।

Census form delivery_credit ABS.jpg
Census Field Officers will help ensure everyone is counted by following up with households that haven’t completed their Census. Credit: ABS

ਹਰ ਪੰਜ ਸਾਲ ਬਾਅਦ Australian Bureau of Statistics (ABS) ਆਸਟ੍ਰੇਲੀਆ ਦੇ ਹਰ ਵਿਅਕਤੀ ਅਤੇ ਹਰ ਘਰ ਦੀ ਗਿਣਤੀ ਕਰਦਾ ਹੈ। ਇਸ ਨੂੰ Census of Population and Housing, ਜਾਂ ਸੰਖੇਪ ਵਿੱਚ Census ਕਿਹਾ ਜਾਂਦਾ ਹੈ।

ਇਹ ਸਿਰਫ਼ ਇਹ ਗਿਣਨ ਲਈ ਨਹੀਂ ਹੁੰਦਾ ਕਿ ਆਸਟ੍ਰੇਲੀਆ ਵਿੱਚ ਕਿੰਨੇ ਲੋਕ ਰਹਿੰਦੇ ਹਨ ਜਾਂ ਆਏ ਹੋਏ ਹਨ।

Census ਦੇ ਅੰਕੜੇ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹਨ ਕਿ ਜਿੱਥੇ ਅਤੇ ਜਦੋਂ ਲੋੜ ਹੋਵੇ, ਉੱਥੇ ਲੋਕਾਂ, ਪਰਿਵਾਰਾਂ ਅਤੇ ਭਾਈਚਾਰਿਆਂ ਲਈ ਸਹੀ ਸੇਵਾਵਾਂ ਅਤੇ ਬੁਨਿਆਦੀ ਢਾਂਚਾ ਉਪਲਬਧ ਹੋਵੇ।

ਇਸ ਵਿੱਚ ਭਾਸ਼ਾਈ ਸੇਵਾਵਾਂ, ਸਕੂਲ, ਸਿਹਤ ਸੇਵਾਵਾਂ, ਕਮਿਊਨਿਟੀ ਪ੍ਰੋਗਰਾਮ, ਜਨਤਕ ਆਵਾਜਾਈ ਅਤੇ ਨਵੇਂ ਪ੍ਰਵਾਸੀਆਂ ਲਈ ਸੈਟਲਮੈਂਟ ਸਹਾਇਤਾ ਵੀ ਸ਼ਾਮਲ ਹੈ।

ਇਸੇ ਲਈ ਹਰ ਵਿਅਕਤੀ ਦੀ ਗਿਣਤੀ ਹੋਣੀ ਜ਼ਰੂਰੀ ਹੈ।

Completing a paper Census form_credit ABS.jpg
You can complete the Census online, on paper, or with help from Census staff. Credit: ABS

ਇਸਦਾ ਮਤਲਬ ਹੈ ਕਿ Census ਵਿੱਚ ਹਿੱਸਾ ਲੈਣ ਲਈ ਤੁਹਾਡਾ ਆਸਟ੍ਰੇਲੀਆਈ ਨਾਗਰਿਕ ਜਾਂ ਸਥਾਈ ਨਿਵਾਸੀ ਹੋਣਾ ਜ਼ਰੂਰੀ ਨਹੀਂ ਹੈ।

ਜਦੋਂ ਤੁਸੀਂ ਆਪਣੇ ਘਰ ਲਈ Census ਭਰਦੇ ਹੋ, ਤਾਂ ਉਸ ਰਾਤ ਤੁਹਾਡੇ ਘਰ ਵਿੱਚ ਰਹਿ ਰਹੇ ਹਰ ਵਿਅਕਤੀ ਨੂੰ ਉਸ ਵਿੱਚ ਸ਼ਾਮਲ ਕਰਨਾ ਲਾਜ਼ਮੀ ਹੈ।

ਜੇ ਤੁਸੀਂ 11 ਅਗਸਤ ਨੂੰ ਵਿਦੇਸ਼ ਵਿੱਚ ਹੋਵੋਗੇ ਤਾਂ ਤੁਹਾਨੂੰ Census ਭਰਨ ਦੀ ਲੋੜ ਨਹੀਂ ਹੋਵੇਗੀ।

ਪਰ ਜੇ ਤੁਸੀਂ ਆਸਟ੍ਰੇਲੀਆ ਦੇ ਅੰਦਰ ਯਾਤਰਾ ਕਰ ਰਹੇ ਹੋ, ਕੈਂਪਿੰਗ ਕਰ ਰਹੇ ਹੋ ਜਾਂ ਦੋਸਤਾਂ ਕੋਲ ਰਹਿ ਰਹੇ ਹੋ, ਤਾਂ Census ਉੱਥੇ ਹੀ ਭਰਨਾ ਹੋਵੇਗਾ ਜਿੱਥੇ ਤੁਸੀਂ ਉਸ ਰਾਤ ਮੌਜੂਦ ਹੋਵੋਗੇ। ਫਾਰਮ ਵਿੱਚ ਇਹ ਵੀ ਪੁੱਛਿਆ ਜਾਂਦਾ ਹੈ ਕਿ ਤੁਸੀਂ ਆਮ ਤੌਰ 'ਤੇ ਕਿੱਥੇ ਰਹਿੰਦੇ ਹੋ।

ਤੁਹਾਨੂੰ Census ਲਾਜ਼ਮੀ ਤੌਰ 'ਤੇ 11 ਅਗਸਤ ਦੀ ਰਾਤ ਹੀ ਭਰਨ ਦੀ ਲੋੜ ਨਹੀਂ। ਜੇ ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ ਉਸ ਰਾਤ ਤੁਸੀਂ ਕਿੱਥੇ ਹੋਵੋਗੇ, ਤਾਂ ਨਿਰਦੇਸ਼ ਮਿਲਦੇ ਹੀ ਇਸਨੂੰ ਪਹਿਲਾਂ ਵੀ ਭਰ ਸਕਦੇ ਹੋ। ਪਰ ਤੁਹਾਡੇ ਜਵਾਬ 11 ਅਗਸਤ ਦੀ ਸਥਿਤੀ ਦੇ ਆਧਾਰ 'ਤੇ ਹੋਣੇ ਚਾਹੀਦੇ ਹਨ।

Census ਤੋਂ ਪਹਿਲਾਂ ਜ਼ਿਆਦਾਤਰ ਘਰਾਂ ਨੂੰ ਇੱਕ ਪੱਤਰ ਮਿਲੇਗਾ ਜਿਸ ਵਿੱਚ ਆਨਲਾਈਨ Census ਭਰਨ ਦੀ ਜਾਣਕਾਰੀ ਹੋਵੇਗੀ। ਕੁਝ ਘਰਾਂ ਨੂੰ ਕਾਗਜ਼ੀ ਫਾਰਮ ਵੀ ਭੇਜੇ ਜਾਣਗੇ।

We are legally not allowed to share Census data with anyone, any government agency or otherwise, in a manner that's likely to identify anyone.
Emily Walter

ਜੇ ਤੁਹਾਨੂੰ ਇਹ ਚਿੰਤਾ ਹੈ ਕਿ ਤੁਹਾਡੀ ਨਿੱਜੀ ਜਾਣਕਾਰੀ ਕਿਵੇਂ ਵਰਤੀ ਜਾਵੇਗੀ, ਤਾਂ ABS ਦਾ ਕਹਿਣਾ ਹੈ ਕਿ ਇਸ ਦੀ ਸੁਰੱਖਿਆ ਲਈ ਸਖ਼ਤ ਪ੍ਰਬੰਧ ਮੌਜੂਦ ਹਨ।

Census follow-up visits_credit ABS.jpg
Census Field Officers can follow up with households that haven’t completed the Census. Credit: ABS

ਪਛਾਣ ਰਹਿਤ (de-identified) Census ਅੰਕੜਿਆਂ ਦੀ ਵਰਤੋਂ ਕਮਿਊਨਿਟੀ ਸੰਸਥਾਵਾਂ, ਗੈਰ-ਮੁਨਾਫ਼ਾ ਸੰਗਠਨਾਂ, ਕਾਰੋਬਾਰਾਂ ਅਤੇ ਸਰਕਾਰਾਂ ਵੱਲੋਂ ਕੀਤੀ ਜਾਂਦੀ ਹੈ।

ਅਜਿਹੀ ਹੀ ਇੱਕ ਸੰਸਥਾ Welcoming Australia ਹੈ, ਜੋ ਦੇਸ਼ ਭਰ ਵਿੱਚ ਸਥਾਨਕ ਸਰਕਾਰਾਂ, ਖੇਡ ਕਲੱਬਾਂ, ਯੂਨੀਵਰਸਿਟੀਆਂ ਅਤੇ ਕਾਰਜਸਥਲਾਂ ਨਾਲ ਮਿਲ ਕੇ ਕੰਮ ਕਰਦੀ ਹੈ।

AU21-P00001379-07_Census_IngerGen_Family_HowTo_RGB.jpg
Credit: ABS/CHRIS BUDGEON PHOTO

Census ਦੇ ਹਰ ਸਵਾਲ ਦਾ ਸਹੀ ਜਵਾਬ ਦੇਣ ਨਾਲ ਇਹ ਯਕੀਨੀ ਬਣਦਾ ਹੈ ਕਿ ਸਕੂਲਾਂ, ਕਮਿਊਨਿਟੀ ਸੈਂਟਰਾਂ, ਭਾਸ਼ਾਈ ਸਹਾਇਤਾ ਅਤੇ ਹੋਰ ਮਹੱਤਵਪੂਰਨ ਸੇਵਾਵਾਂ ਦੀ ਯੋਜਨਾਬੰਦੀ ਵਿੱਚ ਤੁਹਾਡੀ ਅਤੇ ਤੁਹਾਡੇ ਭਾਈਚਾਰੇ ਦੀ ਆਵਾਜ਼ ਸ਼ਾਮਲ ਹੋਵੇ।

Census engagement staff 2_credit ABS (1).jpg
You can receive in-person help at Census pop-up hubs.

ਇਸ ਤੋਂ ਇਲਾਵਾ, ABS ਦੇਸ਼ ਭਰ ਦੀਆਂ ਕਮਿਊਨਿਟੀ ਸੰਸਥਾਵਾਂ ਨਾਲ ਮਿਲ ਕੇ ਮੁਫ਼ਤ Census ਫਾਰਮ ਭਰਨ ਸੈਸ਼ਨ ਅਤੇ ਹੋਰ ਸਹਾਇਤਾ ਵੀ ਪ੍ਰਦਾਨ ਕਰੇਗਾ।

ਇਹ ਸਹਾਇਤਾ ਸ਼ਹਿਰੀ, ਖੇਤਰੀ ਅਤੇ ਦੂਰ-ਦਰਾਜ਼ ਇਲਾਕਿਆਂ ਦੇ ਨਾਲ-ਨਾਲ ਹੋਟਲਾਂ, ਹਸਪਤਾਲਾਂ, ਕੈਂਪਸਾਈਟਾਂ ਅਤੇ ਕੈਰਵਾਨ ਪਾਰਕਾਂ ਵਿੱਚ ਰਹਿ ਰਹੇ ਲੋਕਾਂ ਲਈ ਵੀ ਉਪਲਬਧ ਹੋਵੇਗੀ।

ਦੇਸ਼ ਭਰ ਦੀਆਂ ਕਈ Ethnic Communities Councils ਵੀ ABS ਨਾਲ ਮਿਲ ਕੇ ਵੱਖ-ਵੱਖ ਭਾਸ਼ਾਵਾਂ ਵਿੱਚ Census ਸੰਬੰਧੀ ਜਾਣਕਾਰੀ ਦੇ ਰਹੀਆਂ ਹਨ, ਤਾਂ ਜੋ ਲੋਕਾਂ ਦੀਆਂ ਚਿੰਤਾਵਾਂ ਦੂਰ ਕੀਤੀਆਂ ਜਾ ਸਕਣ।

ਇਸ ਲਈ ਯਾਦ ਰੱਖੋ Census Night 11 ਅਗਸਤ 2026 ਹੈ। ਜੇ ਤੁਸੀਂ ਉਸ ਰਾਤ ਆਸਟ੍ਰੇਲੀਆ ਵਿੱਚ ਹੋ, ਤਾਂ ਆਪਣੀ ਗਿਣਤੀ ਜ਼ਰੂਰ ਕਰਵਾਓ।

ਫਾਰਮ ਭਰਨ ਵਿੱਚ ਕੁਝ ਹੀ ਮਿੰਟ ਲੱਗਦੇ ਹਨ, ਪਰ ਤੁਹਾਡੀ ਦਿੱਤੀ ਜਾਣਕਾਰੀ ਆਉਣ ਵਾਲੇ ਕਈ ਸਾਲਾਂ ਤੱਕ ਤੁਹਾਡੇ ਭਾਈਚਾਰੇ ਲਈ ਸੇਵਾਵਾਂ ਅਤੇ ਸਰੋਤਾਂ ਦੀ ਯੋਜਨਾਬੰਦੀ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।

Census ਬਾਰੇ ਹੋਰ ਜਾਣਕਾਰੀ ਅਤੇ ਪੰਜਾਬੀ ਸਮੇਤ ਹੋਰ ਭਾਸ਼ਾਵਾਂ ਵਿੱਚ ਸਹਾਇਤਾ ਲਈ ਵੇਖੋ: census.abs.gov.au/language

For more information about the Census, visit the Census website. For in-language information or support, visit the Language support page.

This content was produced in partnership with the Australian Bureau of Statistics.


Latest podcast episodes

Follow SBS Punjabi

Download our apps

Watch on SBS

Punjabi News

Stream now