1982 ਵਿੱਚ ਆਸਟ੍ਰੇਲੀਆ ਵਿੱਚ ਸਰਵਾਈਕਲ ਕੈਂਸਰ ਛੇਵੀਂ ਸਭ ਤੋਂ ਆਮ ਕੈਂਸਰ ਸੀ। ਪਰ 1991 ਵਿੱਚ ਨੈਸ਼ਨਲ ਸਰਵਾਈਕਲ ਸਕਰੀਨਿੰਗ ਪ੍ਰੋਗਰਾਮ ਦੇ ਲਾਂਚ ਤੋਂ ਬਾਅਦ ਅੱਜ ਸਰਵਾਈਕਲ ਕੈਂਸਰ ਦੇ ਮਾਮਲਿਆਂ ਅਤੇ ਮੌਤ ਦਰਾਂ ਵਿੱਚ ਆਸਟ੍ਰੇਲੀਆ ਸਭ ਤੋਂ ਘੱਟ ਅਨੁਪਾਤ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ।
ਪੈਪ ਸਮੀਅਰ ਟੈਸਟ ਔਰਤਾਂ ਨੂੰ ਇਸ ਕੈਂਸਰ ਦੀ ਸੰਭਾਵਨਾ ਤੋਂ ਪਹਿਲਾਂ ਹੀ ਸੁਚੇਤ ਕਰਨ ਅਤੇ ਇਲਾਜ ਕਰਨ ਵਿੱਚ ਮਦਦ ਕਰਦਾ ਹੈ।
ਪਰ ਇਹ ਟੈਸਟ ਕਿਵੇਂ ਕੀਤਾ ਜਾਂਦਾ ਹੈ ਅਤੇ ਇਸਦੀ ਕੀ ਮਹੱਤਤਾ ਹੈ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੈਲਬੌਰਨ ਦੇ ਡਾਕਟਰ ਖ਼ਵਾਜਾ ਬਿਲਾਲ਼ ਅਕਬਰ ਨੇ ਦੱਸਿਆ ਕਿ ਹਰ 25 ਤੋਂ 74 ਸਾਲ ਦੀ ਔਰਤ ਨੂੰ ਇਹ ਟੈਸਟ ਹਰ ਪੰਜ ਸਾਲ ਬਾਅਦ ਕਰਵਾਉਣਾ ਚਾਹੀਦਾ ਹੈ।

Doctor Khwaja Bilal Akbar Credit: supplied
ਇਸ ਟੈਸਟ ਬਾਰੇ ਵਧੇਰੇ ਜਾਣਕਾਰੀ ਆਸਟ੍ਰੇਲੀਆ ਦੇ ਸਿਹਤ ਵਿਭਾਗ ਦੀ ਵੈਬਸਾਈਟ ਉੱਤੇ ਜਾਕੇ ਲਈ ਜਾ ਸਕਦੀ ਹੈ।