SKIP TO MAIN CONTENT

ਪ੍ਰਵਾਸੀ ਅਤੇ ਸ਼ਰਨਾਰਥੀ ਔਰਤਾਂ ਵਿਰੁੱਧ ਘਰੇਲੂ ਹਿੰਸਾ ਦਾ ਮੁਕਾਬਲਾ ਕਰਨ ਲਈ ਨਵੇਂ ਉਪਾਅ ਪੇਸ਼

ANTHONY ALBANESE SYDNEY
NSW Deputy Premier, Prue Car Credit: AAPIMAGE

ਪਰਵਾਸੀ ਅਤੇ ਸ਼ਰਨਾਰਥੀ ਔਰਤਾਂ ਨੂੰ ਘਰੇਲੂ ਹਿੰਸਾ ਲਈ ਮਦਦ ਤੱਕ ਪਹੁੰਚ ਕਰਨ ਵੇਲੇ ਅਕਸਰ ਭਾਸ਼ਾ ਦੀਆਂ ਰੁਕਾਵਟਾਂ ਤੋਂ ਲੈ ਕੇ ਕਾਨੂੰਨੀ ਉਲਝਣ ਜਿਹੀਆਂ ਵਾਧੂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਿਊ ਸਾਊਥ ਵੇਲਜ਼ ਵਿੱਚ ਹੁਣ ਇੱਕ ਸਪੈਸ਼ਲਿਸਟ ਸੈਂਟਰ ਸ਼ੁਰੂ ਕੀਤਾ ਗਿਆ ਹੈ, ਜਿਸਦਾ ਉੱਦੇਸ਼ ਇੰਨ੍ਹਾ ਚੁਣੌਤੀਆਂ ਨਾਲ ਨਜਿੱਠਣਾ ਹੈ। ਪਰ ਕਾਨੂੰਨੀ ਮਾਹਿਰਾਂ ਅਤੇ ਵਕੀਲਾਂ ਦਾ ਕਹਿਣਾ ਹੈ ਕਿ ਕੁਝ ਲੋਕਾਂ ਲਈ, ਸੇਵਾਵਾਂ ਤੱਕ ਪਹੁੰਚ ਅਜੇ ਵੀ ਸੀਮਤ ਹੈ।

Published

By Sarah Conte, Hannah Kwon

Presented by Paras Nagpal

Source: SBS

Skip to podcast episode content

ਪਰਵਾਸੀ ਅਤੇ ਸ਼ਰਨਾਰਥੀ ਔਰਤਾਂ ਨੂੰ ਘਰੇਲੂ ਹਿੰਸਾ ਲਈ ਮਦਦ ਤੱਕ ਪਹੁੰਚ ਕਰਨ ਵੇਲੇ ਅਕਸਰ ਭਾਸ਼ਾ ਦੀਆਂ ਰੁਕਾਵਟਾਂ ਤੋਂ ਲੈ ਕੇ ਕਾਨੂੰਨੀ ਉਲਝਣ ਜਿਹੀਆਂ ਵਾਧੂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਿਊ ਸਾਊਥ ਵੇਲਜ਼ ਵਿੱਚ ਹੁਣ ਇੱਕ ਸਪੈਸ਼ਲਿਸਟ ਸੈਂਟਰ ਸ਼ੁਰੂ ਕੀਤਾ ਗਿਆ ਹੈ, ਜਿਸਦਾ ਉੱਦੇਸ਼ ਇੰਨ੍ਹਾ ਚੁਣੌਤੀਆਂ ਨਾਲ ਨਜਿੱਠਣਾ ਹੈ। ਪਰ ਕਾਨੂੰਨੀ ਮਾਹਿਰਾਂ ਅਤੇ ਵਕੀਲਾਂ ਦਾ ਕਹਿਣਾ ਹੈ ਕਿ ਕੁਝ ਲੋਕਾਂ ਲਈ, ਸੇਵਾਵਾਂ ਤੱਕ ਪਹੁੰਚ ਅਜੇ ਵੀ ਸੀਮਤ ਹੈ।

ਆਮ ਤੌਰ 'ਤੇ ਬੰਦ ਦਰਵਾਜ਼ਿਆਂ ਦੇ ਪਿੱਛੇ ਹੁੰਦੀ ਘਰੇਲੂ ਹਿੰਸਾ ਦਾ ਮੁੱਦਾ ਰਾਸ਼ਟਰੀ ਸੁਰਖੀਆਂ 'ਚ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ, ਅਤੇ ਹੁਣ ਇਸਨੂੰ ਰੋਕਣ ਦੇ ਤਰੀਕਿਆਂ 'ਤੇ ਧਿਆਨ ਕੇਂਦ੍ਰਤ ਕੀਤਾ ਜਾ ਰਿਹਾ ਹੈ।

ਨਿਊ ਸਾਊਥ ਵੇਲਜ਼ ਸਰਕਾਰ ਪੱਛਮੀ ਸਿਡਨੀ ਵਿੱਚ ਚਾਰ-ਪੁਆਇੰਟ-ਚਾਰ ਮਿਲੀਅਨ ਡਾਲਰ ਦਾ ਮਾਹਰ ਕੇਂਦਰ ਸ਼ੁਰੂ ਕਰ ਰਹੀ ਹੈ।

ਰਾਜ ਦੇ ਡਿਪਟੀ ਪ੍ਰੀਮੀਅਰ ਪ੍ਰੂ ਕਾਰ ਦਾ ਕਹਿਣਾ ਹੈ ਕਿ ਇਹ ਘਰੇਲੂ ਅਤੇ ਪਰਿਵਾਰਕ ਹਿੰਸਾ ਨੂੰ ਖਤਮ ਕਰਨ ਲਈ ਸਰਕਾਰ ਦੀ ਲੰਬੇ ਸਮੇਂ ਦੀ ਯੋਜਨਾ ਦਾ ਹਿੱਸਾ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ ਤੇ ਟਵਿੱਟਰ 'ਤੇ ਵੀ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now