2025 ਦੇ ਦੁਨੀਆ ਦੇ ਸਭ ਤੋਂ ਵਧੀਆ ਰਹਿਣਯੋਗ ਸ਼ਹਿਰ: ਆਸਟ੍ਰੇਲੀਆ ਦੇ ਕਿਹੜੇ ਸ਼ਹਿਰ ਹਨ ਸੂਚੀ 'ਚ? ਇੱਥੇ ਜਾਣੋ

Most_Liveable_Cities_of_the_World_in_2025.jpg

Melbourne has ranked fourth for the second consecutive year. Credit: SBS PUNJABI/PUNEET DHINGRA

ਦੁਨੀਆ ਦੇ ਸਭ ਤੋਂ ਵਧੀਆ ਰਹਿਣਯੋਗ ਸ਼ਹਿਰਾਂ ਦੀ ਨਵੀਂ ਸੂਚੀ ਆ ਚੁੱਕੀ ਹੈ। ਇਕਨਾਮਿਸਟ ਇੰਟੈਲੀਜੈਂਸ ਯੂਨਿਟ ਦੀ 2025 ਗਲੋਬਲ ਲਿਵਏਬਿਲਟੀ ਇੰਡੈਕਸ ਰਿਪੋਰਟ ਅਨੁਸਾਰ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਨੇ ਵਿਆਨਾ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਵਧੀਆ ਰਹਿਣ ਯੋਗ ਸ਼ਹਿਰ ਹੋਣ ਦਾ ਮਾਣ ਜਿੱਤ ਲਿਆ ਹੈ। ਟਾਪ-10 ਵਿੱਚ ਆਸਟ੍ਰੇਲੀਆ ਦੇ ਵੀ ਕਈ ਸ਼ਹਿਰ ਸ਼ਾਮਲ ਹਨ। ਕਿਹੜੇ ਨੇ ਆਸਟ੍ਰੇਲੀਆ ਦੇ ਸ਼ਹਿਰ ਅਤੇ ਕੀ ਤੁਹਾਡੀ ਵੀ ਸਿਟੀ ਇਸ ਲਿਸਟ ਵਿੱਚ ਹੈ, ਜਾਨਣ ਲਈ ਸੁਣੋ ਇਹ ਰਿਪੋਰਟ...


ਇਸ ਰਿਪੋਰਟ ਵਿੱਚ 173 ਸ਼ਹਿਰਾਂ ਨੂੰ ਸਥਿਰਤਾ, ਸਿਹਤ ਸੰਭਾਲ, ਸੱਭਿਆਚਾਰ ਤੇ ਵਾਤਾਵਰਣ, ਸਿੱਖਿਆ, ਅਤੇ ਬੁਨਿਆਦੀ ਢਾਂਚੇ ਦੇ ਅਧਾਰ ‘ਤੇ ਹਰ ਸ਼ਹਿਰ ਨੂੰ 100 ਵਿੱਚੋਂ ਸਕੋਰ ਦੇ ਕੇ ਉਨ੍ਹਾਂ ਦੀ ਰੈਂਕਿੰਗ ਕੀਤੀ ਜਾਂਦੀ ਹੈ।

ਸਾਲ 2021 ਤੋਂ ਬਾਅਦ ਪਹਿਲੀ ਵਾਰ, ਵਿਆਨਾ ਨੰਬਰ ਇੱਕ ਤੋਂ ਥੱਲੇ ਆ ਗਿਆ ਹੈ ਅਤੇ ਹੁਣ ਇਹ ਸਥਿਰਤਾ, ਸੱਭਿਆਚਾਰ ਅਤੇ ਵਾਤਾਵਰਣ ਦੇ ਮਾਮਲੇ 'ਚ ਕੋਪਨਹੇਗਨ ਤੋਂ ਪਿੱਛੇ ਹੈ। ਇਸ ਰੈਂਕਿੰਗ ਵਿੱਚ ਆਸਟਰੀਆ ਦੀ ਰਾਜਧਾਨੀ ਵਿਆਨਾ ਦੀ ਗਿਰਾਵਟ ਦਾ ਕਾਰਨ ਇਸਦੀ ਸਥਿਰਤਾ ਸਕੋਰ 'ਚ ਆਈ ਕਮੀ ਨੂੰ ਦੱਸਿਆ ਗਿਆ ਹੈ, ਜੋ 2024 ਵਿੱਚ ਟੇਲਰ ਸਵਿਫਟ ਦੇ ਸੰਗੀਤ ਸਮਾਗਮ ਨੂੰ ਬੰਬ ਧਮਕੀ ਮਿਲਣ ਤੋਂ ਬਾਅਦ ਹੋਇਆ। ਵਿਆਨਾ ਦੇ ਨਾਲ ਸਵਿਟਜ਼ਲੈਂਡ ਦੀ ਰਾਜਧਾਨੀ ਜ਼ਿਊਰਿਖ ਸਾਂਝੇ ਤੌਰ 'ਤੇ ਦੂਜੇ ਨੰਬਰ 'ਤੇ ਹੈ।
Copenhagen ranked second in both the 2023 and 2024 rankings.
Copenhagen ranked second in both the 2023 and 2024 rankings. Credit: AP / Linda Kastrup
ਮੈਲਬਰਨ ਨੇ ਲਗਾਤਾਰ ਦੂਜੇ ਸਾਲ ਇਸ ਸੂਚੀ ਵਿੱਚ ਚੌਥਾ ਸਥਾਨ ਹਾਸਲ ਕੀਤਾ ਹੈ ਅਤੇ ਮੈਲਬਰਨ ਆਸਟ੍ਰੇਲੀਆ ਦੀ ਮੋਸਟ ਲਿਵਏਬਲ ਸਿਟੀ ਬਣ ਗਿਆ ਹੈ। ਮੈਲਬਰਨ ਨੇ ਸਿਹਤ ਸੇਵਾਵਾਂ ਅਤੇ ਸਿੱਖਿਆ ਵਿੱਚ ਪੂਰੇ 100 ਅੰਕ ਪ੍ਰਾਪਤ ਕੀਤੇ ਹਨ। ਸਿਡਨੀ 2024 ਨਾਲੋਂ ਇੱਕ ਸਥਾਨ ਉੱਪਰ ਚੜ੍ਹ ਕੇ ਇਸ ਵਾਰ ਛੇਵੇਂ ਨੰਬਰ 'ਤੇ ਆ ਗਿਆ ਹੈ, ਜਦਕਿ ਐਡਿਲੇਡ ਟੌਪ-10 'ਚ ਸ਼ਾਮਿਲ ਹੋ ਗਿਆ ਹੈ ਅਤੇ ਨੌਵੇਂ ਸਥਾਨ 'ਤੇ ਰਿਹਾ। ਦੋਨੋਂ ਸ਼ਹਿਰਾਂ ਨੇ ਵੀ ਸਿਹਤ ਸੇਵਾਵਾਂ ਅਤੇ ਸਿੱਖਿਆ ਲਈ ਪੂਰੇ ਅੰਕ ਹਾਸਲ ਕੀਤੇ ਹਨ। ਹੋਰ ਕਿਹੜੇ ਸ਼ਹਿਰ ਨੇ ਇਸ ਸੂਚੀ ਵਿੱਚ ਜਾਣੋ ਇਸ ਪੌਡਕਾਸਟ ਰਾਹੀਂ...
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।


💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।


📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
Copenhagen wins the crown of most liveable city, which Australian cities made to the top list | SBS Punjabi