Watch FIFA World Cup 2026™

LIVE, FREE and EXCLUSIVE

ਕਰੋਨਾਵਾਇਰਸ ਦੇ ਚਲਦਿਆਂ 'ਨਿੱਜਤਾ' ਨੂੰ ਛੱਡਕੇ ਲੋਕ-ਭਲਾਈ ਦੇ ਕੰਮ ਕਰਨਾ ਸਮੇਂ ਦੀ ਮੁੱਖ ਲੋੜ

Footage of the incident went viral on social media in March amid widespread panic buying of toilet paper.

Footage of the incident went viral on social media in March amid widespread panic buying of toilet paper. Source: Facebook

ਦੋਸਤ ਉਹ ਜੋ ਔਖੇ ਵੇਲੇ ਕੰਮ ਆਵੇ - ਬੇਸ਼ਕ ਜੰਗਲਾਂ ਦੀ ਅੱਗ, ਹੋਰ ਕੁਦਰਤੀ ਆਫਤਾਂ ਜਾਂ ਫੇਰ ਵਾਇਰਸ ਦਾ ਫੈਲਾਅ ਹੀ ਕਿਉਂ ਨਾ ਹੋਵੇ, ਅਜਿਹੇ ਹਾਲਾਤਾਂ ਪਿੱਛੋਂ ਲੋਕਾਂ ਦੀ ਅੰਦਰਲੀ ਮਾਨਸਿਤਾ ਵੀ ਉਭਰਕੇ ਸਾਹਮਣੇ ਆਉਂਦੀ ਹੈ। ਆਸਟ੍ਰੇਲੀਆ ਵਿੱਚ ਕੁਝ ਲੋਕ ਜਿਥੇ ਨਿੱਜਤਾ ਨੂੰ ਅੱਗੇ ਰੱਖਕੇ ਤਮਾਸ਼ਾ ਬਣ ਰਹੇ ਹਨ ਓਥੇ ਕੁਝ ਲੋਕਾਂ ਵੱਲੋਂ ਸਮਾਜ ਦੇ ਹਿੱਤ ਵਿੱਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ।


Published

Updated

By Peggy Giakoumelos

Presented by MP Singh

Source: SBS




Share this with family and friends


ਦੋਸਤ ਉਹ ਜੋ ਔਖੇ ਵੇਲੇ ਕੰਮ ਆਵੇ - ਬੇਸ਼ਕ ਜੰਗਲਾਂ ਦੀ ਅੱਗ, ਹੋਰ ਕੁਦਰਤੀ ਆਫਤਾਂ ਜਾਂ ਫੇਰ ਵਾਇਰਸ ਦਾ ਫੈਲਾਅ ਹੀ ਕਿਉਂ ਨਾ ਹੋਵੇ, ਅਜਿਹੇ ਹਾਲਾਤਾਂ ਪਿੱਛੋਂ ਲੋਕਾਂ ਦੀ ਅੰਦਰਲੀ ਮਾਨਸਿਤਾ ਵੀ ਉਭਰਕੇ ਸਾਹਮਣੇ ਆਉਂਦੀ ਹੈ। ਆਸਟ੍ਰੇਲੀਆ ਵਿੱਚ ਕੁਝ ਲੋਕ ਜਿਥੇ ਨਿੱਜਤਾ ਨੂੰ ਅੱਗੇ ਰੱਖਕੇ ਤਮਾਸ਼ਾ ਬਣ ਰਹੇ ਹਨ ਓਥੇ ਕੁਝ ਲੋਕਾਂ ਵੱਲੋਂ ਸਮਾਜ ਦੇ ਹਿੱਤ ਵਿੱਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ।


ਰੈਡ ਕਰਾਸ ਦੁਆਰਾ ਕਰਵਾਏ ਸਰਵੇਖਣ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਹੋਰ ਵੀ ਵਧੀਆ ਰਹਿਣ ਦੀ ਜਗਾ ਬਣ ਸਕਦਾ ਹੈ ਜੇਕਰ ਇੱਥੋਂ ਦੇ ਲੋਕ ਹਰ ਦਿਨ ਘੱਟੋ-ਘੱਟ ਇੱਕ ਚੰਗਾ ਕੰਮ ਕਰਨ ਦੀ ਠਾਣ ਲੈਣ।

18 ਸਾਲਾਂ ਤੋਂ ਵਧ ਉਮਰ ਦੇ ਲਗਭਗ 1000 ਲੋਕਾਂ ਤੇ ਕੀਤੇ ਇਸ ਸਰਵੇਖਣ ਵਿੱਚ, ਦਸਾਂ ਵਿੱਚੋਂ ਹਰੇਕ 9 ਨੇ ਹੀ ਇਹ ਮੰਨਿਆ ਹੈ ਕਿ ਆਪਣੇ ਦੋਸਤਾਂ, ਪਰਿਵਾਰਕ ਮੈਂਬਰਾਂ, ਸਾਥੀ ਕਰਮਚਾਰੀਆਂ ਅਤੇ ਵਿਆਪਕ ਭਾਈਚਾਰੇ ਲਈ ਰੋਜਾਨਾਂ ਹੀ ਕੋਈ ਕੋਈ ਨਾ ਇੱਕ ਚੰਗਾ ਕਾਰਜ ਜਰੂਰ ਕਰਨਾ ਚਾਹੀਦਾ ਹੈ।

ਨਿਊ ਸਊਥ ਵੇਲਜ਼ ਰੈਡ ਕਰਾਸ ਦੀ ਡਾਇਰੈਕਟਰ ਪੋਪੀ ਬਰਾਊਨ ਨੇ ਦਸਿਆ ਕਿ ਸਰਵੇਖਣ ਕੀਤੇ 95% ਲੋਕਾਂ ਨੇ ਬੀਤੇ ਸਾਲ ਘੱਟੋ ਘੱਟ ਇੱਕ ਲੋਕ ਭਲਾਈ ਦਾ ਕੰਮ ਕੀਤਾ ਸੀ ਜਿਵੇਂ ਕਿ ਲੋੜਵੰਦਾਂ ਦੀ ਮਾਇਕ ਮਦਦ ਦੇ ਨਾਲ ਨਾਲ ਕਪੜੇ ਆਦਿ ਦੇਣੇ।

ਸਰਵੇਖਣ ਵਿੱਚ ਇਹ ਵੀ ਪਤਾ ਚਲਿਆ ਹੈ ਕਿ ਪੰਜਾਂ ਵਿੱਚ ਤਿੰਨ ਲੋਕ ਹੋਰ ਵੀ ਜਿਆਦਾ ਮਾਤਰਾ ਵਿੱਚ ਲੋਕ ਭਲਾਈ ਦੇ ਕੰਮ ਕਰਨ ਦੇ ਚਾਹਵਾਨ ਹਨ।

ਪਿਛਲੇ ਚਾਰ ਸਾਲਾਂ ਦੌਰਾਨ ਰੈਡ ਕਰਾਸ ਨੇ ਇਹ ਤੀਜਾ ਸਰਵੇਖਣ ਭਲਾਈ ਦੇ ਸਬੰਧ ਵਿੱਚ ਕਰਵਾਇਆ ਹੈ। ਇਹ ਸਰਵੇਖਣ ਉਸ ਸਮੇਂ ਕਰਵਾਇਆ ਗਿਆ ਹੈ ਜਿਸ ਸਮੇਂ ਆਸਟ੍ਰੇਲੀਅਨ ਭਾਈਚਾਰੇ ਦੇ 8500 ਤੋਂ ਵੀ ਜਿਆਦਾ ਲੋਕ ਆਪਣੇ ਗੁਆਂਢੀਆਂ ਅਤੇ ਹੋਰਨਾਂ ਲੋਕਾਂ ਦਾ ਹਾਲ ਚਾਲ ਜਾਨਣ ਦੀ ਕੋਸ਼ਿਸ਼ ਕਰਦੇ ਹਨ। ਰੈਡ ਕਰਾਸ ਵਲੋਂ ਕਰਵਾਏ ਜਾਣ ਵਾਲੇ ਇਸ ਪਰੋਗਰਾਮ ਤਹਿਤ ਸੇਵਾਦਾਰ ਇਕੱਲਤਾ ਵਿੱਚ ਰਹਿਣ ਵਾਲੇ ਲੋਕਾਂ ਦਾ ਰੋਜ਼ਾਨਾਂ ਜਾਂ ਹਰ ਹਫਤੇ ਹਾਲ ਚਾਲ ਪੁੱਛਦੇ ਹਨ।

ਮਿਸ ਬਰਾਊਨ ਅਨੁਸਾਰ ਇਕੱਲਤਾ ਵਿੱਚ ਜਿੰਦਗੀ ਗੁਜ਼ਾਰ ਰਹੇ ਲੋਕਾਂ ਵਾਸਤੇ ਇਹ ਸੰਪਰਕ ਕੀਤਾ ਜਾਣਾ ਹੀ ਉਹਨਾਂ ਵਾਸਤੇ ਬਾਹਰਲੀ ਦੁਨਿਆਂ ਨਾਲ ਸੰਪਰਕ ਬਨਾਉਣ ਵਾਲਾ ਹੋ ਨਿਬੜਦਾ ਹੈ। ਅਜਿਹੇ ਬਜ਼ੁਰਗ, ਖਾਸ ਕਰਕੇ ਦੂਜੀਆਂ ਭਾਸ਼ਾਵਾਂ ਬੋਲਣ ਵਾਲੇ ਤਾਂ ਇਹਨਾਂ ਸੇਵਾਦਾਰਾਂ ਨੂੰ ਬਹੁਤ ਸ਼ਿੱਦਤ ਨਾਲ ਉਡੀਕ ਕਰਦੇ ਹਨ।

ਇਹ ਖੋਜ ਦਰਸਾਉਂਦੀ ਹੈ ਕਿ ਆਸਟ੍ਰੇਲੀਅਨ ਲੋਕ ਕਾਫੀ ਦਿਆਲੂ ਹੁੰਦੇ ਜਾ ਰਹੇ ਹਨ। ਬਹੁਤਿਆਂ ਦਾ ਮੰਨਣਾ ਹੈ ਕਿ ਭਾਈਚਾਰੇ ਨੂੰ ਪਿਛਲੇ ਕਈ ਸਾਲਾਂ ਦੇ ਮੁਕਾਬਲੇ ਇਸ ਸਮੇਂ ਹੋਰ ਵੀ ਵਧੀਆ ਬਣਾਇਆ ਜਾਣਾ ਚਾਹੀਦਾ ਹੈ। ਚਾਲੀਆਂ ਸਾਲਾਂ ਤੋਂ ਉੱਪਰ ਦੇ ਲੋਕਾਂ ਵਿੱਚ ਇਹ ਭਾਵਨਾਂ, ਚਾਲੀਆਂ ਤੋਂ ਘੱਟ ਲੋਕਾਂ ਦੇ ਮੁਕਾਬਲੇ ਜਿਆਦਾ ਦੇਖੀ ਗਈ ਹੈ।

ਲੋਕ ਭਲਾਈ ਲਈ ਕੀਤੇ ਜਾਣ ਵਾਲੇ ਕੰਮਾਂ ਵਿੱਚ ਦੱਖਣੀ ਆਸਟ੍ਰੇਲੀਆ ਦੇ ਲੋਕਾਂ ਨੇ ਬਾਜ਼ੀ ਮਾਰੀ ਹੋਈ ਹੈ। 93% ਲੋਕਾਂ ਨੇ ‘ਹਰੇਕ ਦਿਨ, ਇੱਕ ਲੋਕ ਭਲਾਈ ਦਾ ਕੰਮ’ ਕਰਨ ਦਾ ਟੀਚਾ ਮਿੱਥਿਆ ਹੋਇਆ ਹੈ। ਇਸ ਤੋਂ ਬਾਅਦ ਸੂਚੀ ਵਿੱਚ ਆਉਂਦੇ ਹਨ ਕੂਈਨਜ਼ਲੈਂਡ, ਵਿਕਟੋਰੀਆ ਅਤੇ ਪੱਛਮੀ ਆਸਟ੍ਰੇਲੀਆ।

ਮੈਰੀ-ਐਨ ਯੋ ਪਿਛਲੇ ਇੱਕ ਦਹਾਕੇ ਤੋਂ ਰੈਡ ਕਰਾਸ ਨਾਲ ਜੁੜ ਕੇ ਸੇਵਾ ਕਰ ਰਹੀ ਹੈ। ਇਹ ‘ਫਾਈਂਡ ਮਾਈ ਫੈਮਿਲੀ’ ਨਾਮਕ ਉਸ ਉਪਰਾਲੇ ਲਈ ਸੇਵਾ ਕਰਦੀ ਹੈ ਜੋ ਉਹਨਾਂ ਲੋਕਾਂ ਨੂੰ ਆਪਣੇ ਪਰਿਵਾਰਾਂ ਨਾਲ ਜੁੜਨ ਵਿੱਚ ਮਦਦ ਕਰਦੀ ਹੈ, ਜੋ ਕਿ ਯੁੱਧਾਂ, ਕੁਦਰਤੀ ਕਰੋਪੀਆਂ ਜਾਂ ਪ੍ਰਵਾਸ ਆਦਿ ਕਰਕੇ ਇੱਕ ਦੂਜੇ ਤੋਂ ਅਲੱਗ ਹੋ ਚੁੱਕੇ ਹੁੰਦੇ ਹਨ। 

ਮਰਦਾਂ ਦੇ ਮੁਕਾਬਲੇ ਔਰਤਾਂ ਜਿਆਦਾ ਹਮਦਰਦ-ਦਿਲ ਦੀਆਂ ਹੁੰਦੀਆਂ ਹਨ ਅਤੇ ਇਸੀ ਕਰਕੇ ਔਰਤਾਂ ਵਲੋਂ ਲੋਕ ਭਲਾਈ ਦੇ ਕੰਮ ਵੀ ਜਿਆਦਾ ਕੀਤੇ ਜਾਂਦੇ ਹਨ। ਇਹ ਅਨੁਪਾਤ 84% ਦੇ ਮੁਕਾਬਲੇ 62% ਦਰਜ ਕੀਤਾ ਗਿਆ ਹੈ।

ਪ੍ਰੋਫੈਸਰ ਬਾਉਮਾ ਦਾ ਮੰਨਣਾ ਹੈ ਕਿ ਸਿੱਖਿਆ ਦੁਆਰਾ ਲੋਕਾਂ ਵਿੱਚ ਭਲਾਈ ਕਰਨ ਦੀ ਜਾਗਰੂਕਤਾ ਹੋਰ ਵੀ ਚੰਗੀ ਤਰਾਂ ਨਾਲ ਫੈਲਾਈ ਜਾ ਸਕਦੀ ਹੈ।

Listen to SBS Punjabi Monday to Friday at 9 pm. Follow us on Facebook.


Latest podcast episodes

Follow SBS Punjabi

Download our apps

Watch on SBS

Punjabi News

Watch now