Watch FIFA World Cup 2026™

LIVE, FREE and EXCLUSIVE

ਕੋਵਿਡ -19 ਪ੍ਰਭਾਵਾਂ ਦੇ ਚਲਦਿਆਂ ਸਿਡਨੀ ਦੇ ਭਾਰਤੀ ਰੈਸਟੋਰੈਂਟ ਮਾਲਿਕ ਨੂੰ ਕਾਰੋਬਾਰ ਬੰਦ ਹੋਣ ਦਾ ਡਰ

Rajwant Singh

ਕਰੋਨਾਵਾਇਰਸ ਕਾਰਨ ਪੈਦਾ ਹੋਈ ਸਥਿਤੀ ਪਿੱਛੋਂ ਬਹੁਤ ਸਾਰੇ ਕਾਰੋਬਾਰ ਬੰਦ ਹੋਣ ਦੀ ਕਗਾਰ ਉੱਤੇ ਹਨ ਅਤੇ ਇਸੇ ਲੜੀ ਤਹਿਤ ਕੁਝ ਭਾਰਤੀ ਰੈਸਟੋਰੈਂਟ ਵੀ ਅਸਹਿਜ ਹਾਲਾਤਾਂ ਦਾ ਸਾਮਣਾ ਕਰ ਰਹੇ ਹਨ। ਪੇਸ਼ ਹੈ ਇਸ ਬਾਰੇ ਕੁਐਕਰਜ਼ ਹਿੱਲਜ਼ ਵਿੱਚ ਭਾਰਤੀ ਰੈਸਟੋਰੈਂਟ ਚਲਾਉਂਦੇ ਰਾਜਵੰਤ ਸਿੰਘ ਨਾਲ਼ ਇਹ ਗੱਲਬਾਤ...


Published

Updated

By MP Singh

Source: SBS




Share this with family and friends


ਕਰੋਨਾਵਾਇਰਸ ਕਾਰਨ ਪੈਦਾ ਹੋਈ ਸਥਿਤੀ ਪਿੱਛੋਂ ਬਹੁਤ ਸਾਰੇ ਕਾਰੋਬਾਰ ਬੰਦ ਹੋਣ ਦੀ ਕਗਾਰ ਉੱਤੇ ਹਨ ਅਤੇ ਇਸੇ ਲੜੀ ਤਹਿਤ ਕੁਝ ਭਾਰਤੀ ਰੈਸਟੋਰੈਂਟ ਵੀ ਅਸਹਿਜ ਹਾਲਾਤਾਂ ਦਾ ਸਾਮਣਾ ਕਰ ਰਹੇ ਹਨ। ਪੇਸ਼ ਹੈ ਇਸ ਬਾਰੇ ਕੁਐਕਰਜ਼ ਹਿੱਲਜ਼ ਵਿੱਚ ਭਾਰਤੀ ਰੈਸਟੋਰੈਂਟ ਚਲਾਉਂਦੇ ਰਾਜਵੰਤ ਸਿੰਘ ਨਾਲ਼ ਇਹ ਗੱਲਬਾਤ...


ਕਈ ਹੋਰਨਾਂ ਛੋਟੇ ਵਪਾਰਾਂ ਵਾਂਗ ਰਾਜਵੰਤ ਸਿੰਘ ਨੂੰ ਵੀ ਖਤਰਾ ਹੈ ਕਿ ਉਹਨਾਂ ਦਾ ਵਪਾਰ ਵੀ ਛੇਤੀ ਹੀ ਬੰਦ ਹੋ ਸਕਦਾ ਹੈ।

ਰਾਜਵੰਤ ਸਿੰਘ ਨੇ ਕਿਹਾ, "ਕਈ ਹੋਰਨਾਂ ਛੋਟੇ ਵਪਾਰਾਂ ਵਾਂਗ ਸਾਡੇ ਰੈਸਟੋਰੈਂਟ ਨੂੰ ਵੀ ਭਾਰੀ ਘਾਟਾ ਪਿਆ ਹੈ। ਪਰ ਆਪਣੇ ਕਾਮਿਆਂ ਦੀ ਕੁੱਝ ਨਾ ਕੁੱਝ ਮਦਦ ਕਰਦੇ ਰਹਿਣ ਦੀ ਆਸ ਨਾਲ ਅਸੀਂ ਆਪਣੇ ਰੈਸਟੋਰੈਂਟ ਦੇ ਖੋਲਣ ਦੇ ਸਮੇਂ ਨੂੰ ਘਟਾ ਲਿਆ ਹੈ ਤਾਂ ਕਿ ਸਟਾਫ ਨੂੰ ਕੁੱਝ ਨਾ ਕੁੱਝ ਤਨਖਾਹ ਮਿਲਦੀ ਰਹੇ।"

ਪੂਰੀ ਜਾਣਕਾਰੀ ਲਈ ਫੋਟੋ ਉੱਪਰ ਦਿੱਤੇ ਆਡੀਓ ਲਿੰਕ ਨੂੰ ਕਲਿੱਕ ਕਰੋ।

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦੀ।

ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋਪਰ ਉਸ ਕੋਲ਼ ਨਾ ਜਾਓਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।

ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।

ਐਸ ਬੀ ਐਸਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀ ਲਈ sbs.com.au/coronavirus 'ਤੇ ਜਾਓ।

Listen to SBS Punjabi Monday to Friday at 9 pm. Follow us on Facebook and Twitter


Latest podcast episodes

Follow SBS Punjabi

Download our apps

Watch on SBS

Punjabi News

Watch now