'ਮਾਣ ਵਾਲੀ ਗੱਲ’: ਐਵਾਰਡ-ਜੇਤੂ ਵਿਗਿਆਨੀ ਡਾ ਪਰਵਿੰਦਰ ਕੌਰ ਆਸਟ੍ਰੇਲੀਆ ਵਿੱਚ ਪਹਿਲੀ ਸਿੱਖ ਪੰਜਾਬਣ ਵਜੋਂ ਪਾਰਲੀਮੈਂਟ ਵਿੱਚ ਸ਼ਾਮਲ

IWD 2025 (4).jpg

Dr Parwinder Kaur is the first Sikh woman elected to any Australian Parliament. Credit: Parwinder Kaur

ਪੇਸ਼ੇ ਵਜੋਂ ਸਾਇੰਸਦਾਨ ਵੈਸਟਰਨ ਆਸਟ੍ਰੇਲੀਆ ਦੀ ਵਸਨੀਕ ਡਾ ਪਰਵਿੰਦਰ ਕੌਰ ਨੇ ਇਤਿਹਾਸਕ ਮੀਲ ਪੱਥਰ ਸਥਾਪਿਤ ਕਰਦੇ ਹੋਏ ਆਸਟ੍ਰੇਲੀਆ ਦੀ ਕਿਸੇ ਵੀ ਪਾਰਲੀਮੈਂਟ ਵਿੱਚ ਪਹਿਲੀ ਸਿੱਖ-ਪੰਜਾਬੀ-ਆਸਟ੍ਰੇਲੀਅਨ ਮਹਿਲਾ ਵਜੋਂ ਐਮਪੀ ਚੁਣੇ ਜਾਣ ਦਾ ਮਾਣ ਹਾਸਲ ਕੀਤਾ ਹੈ। ਭਾਰਤ ਵਿੱਚ ਜਨਮੀ ਤੇ ਪੜਾਈ ਕਰਨ ਵਾਲੀ ਡਾ ਪਰਵਿੰਦਰ ਦੇ ਹੁਣ ਤੱਕ ਦੇ ਸਫਰ, ਅਤੇ ਰਾਜਨਿਤਕ ਭਵਿੱਖ ਦੇ ਟੀਚਿਆਂ ਬਾਰੇ ਇਸ ਖਾਸ ਇੰਟਰਵਿਊ ਰਾਹੀਂ ਜਾਣੋ......


ਡਾ. ਪਰਵਿੰਦਰ ਕੌਰ: ਵਿਗਿਆਨ ਤੋਂ ਸਿਆਸਤ ਤੱਕ ਦਾ ਸਫਰ

ਡਾ. ਪਰਵਿੰਦਰ ਕੌਰ, ਜੋ ਕਿ ਵਿਗਿਆਨ ਖੋਜ ਦੇ ਖੇਤਰ ਵਿੱਚ ਖੂਬ ਨਾਮ ਕਮਾ ਚੁੱਕੀ ਹੈ, ਨੇ ਹਾਲ ਹੀ ਵਿੱਚ ਆਸਟ੍ਰੇਲੀਆ ਦੀ ਕਿਸੇ ਵੀ ਪਾਰਲੀਮੈਂਟ ਵਿੱਚ ਪਹਿਲੀ ਮਹਿਲਾ ਸਿੱਖ-ਪੰਜਾਬਣ ਵਜੋਂ ਸ਼ਾਮਲ ਹੋ ਕੇ ਇਤਿਹਾਸ ਰਚ ਦਿੱਤਾ ਹੈ।

ਉਹ ਆਸਟ੍ਰੇਲੀਆ ਦੀ ਪਹਿਲੀ ਮਹਿਲਾ ਸਿੱਖ ਪੰਜਾਬੀ ਹਨ ਜਿਨ੍ਹਾਂ ਨੇ ਵੈਸਟਰਨ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਅੱਪਰ ਸਦਨ ਵਿੱਚ ਆਪਣੀ ਜਗ੍ਹਾ ਬਣਾਈ ਹੈ।

ਇਹ ਕਾਮਯਾਬੀ ਨਾ ਸਿਰਫ ਉਸਦੇ ਲਈ ਬਲਕਿ ਸਾਰੇ ਪੰਜਾਬੀ ਸਮਾਜ ਲਈ ਇਕ ਮਾਣ ਦੀ ਗੱਲ ਹੈ।

ਆਸਟ੍ਰੇਲੀਆਂ ਵਿੱਚ ਪ੍ਰਵਾਸ:

ਪਰਵਿੰਦਰ ਕੌਰ ਦਾ ਜਨਮ ਪੰਜਾਬ ਦੇ ਨਵਾਂ ਸ਼ਹਿਰ ਵਿੱਚ ਇੱਕ ਮੱਧ ਵਰਗੀ ਪਰਿਵਾਰ ਵਿੱਚ ਹੋਇਆ। ਉਹਨਾਂ ਦੀ ਕਹਾਣੀ ਸਾਲ 2007 ਤੋਂ ਸ਼ੁਰੂ ਹੁੰਦੀ ਹੈ, ਜਦੋਂ ਉਹ ਇੱਕ ਪੀਐਚਡੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਏ ਸਨ।ਪਿਛਲੇ 18 ਸਾਲ ਤੋਂ ਪਰਵਿੰਦਰ ਵਿਗਿਆਨ ਖੋਜ ਵਿੱਚ ਯੂਨੀਵਰਸਿਟੀ ਵਿੱਚ ਕੰਮ ਕਰ ਰਹੇ ਸਨ।

ਵਿਦਿਆ ਅਤੇ ਖੋਜ ਵਿੱਚ ਉਨ੍ਹਾਂ ਦੀਆਂ ਸੇਵਾਵਾਂ ਆਸਟ੍ਰੇਲੀਆ ਵਿੱਚ ਬਹੁਤ ਪ੍ਰਸਿੱਧ ਹੋਈਆਂ ਅਤੇ ਕਈ ਸਨਮਾਨ ਵੀ ਮਿਲੇ।

ਸਿਆਸਤ ਵਿੱਚ ਦਾਖ਼ਲਾ:

ਡਾ. ਪਰਵਿੰਦਰ ਕੌਰ ਸਿਰਫ ਖੋਜ ਹੀ ਨਹੀਂ ਕਰ ਰਹੀ ਸੀ, ਬਲਕਿ ਉਨ੍ਹਾਂ ਨੇ ਆਪਣੇ ਆਦਰਸ਼ਾਂ ਨੂੰ ਵੀ ਸਿਆਸਤ ਦੇ ਮੰਚ ਤੇ ਲਿਆਉਣ ਦੀ ਠਾਣੀ। ਖੁਦ ਨੂੰ ਐਮ ਪੀ ਵਜੋਂ ਸਥਾਪਤ ਕਰਦੇ ਹੋਏ ਉਨ੍ਹਾਂ ਦਾ ਮਕਸਦ ਸਿੱਖਿਆ ਦੇ ਜ਼ਰੀਏ ਵਿਆਪਕ ਭਾਈਚਾਰੇ ਦੀ ਮੱਦਦ ਕਰਨਾ ਹੈ।

ਉਹ ਆਪਣੇ ਵੱਡੇ ਵਿਚਾਰਾਂ ਨਾਲ ਭਾਈਚਾਰੇ ਵਿੱਚ ਸੰਸਕਾਰ ਅਤੇ ਸਿੱਖਿਆ ਦੇ ਪ੍ਰਸਾਰ ਲਈ ਲਹਿਰ ਚਲਾਉਣ ਦੀ ਇੱਛੁਕ ਹੈ।

ਪੰਜਾਬੀ ਮਹਿਲਾਵਾਂ ਲਈ ਸੁਨੇਹਾ:

ਡਾ. ਪਰਵਿੰਦਰ ਕੌਰ ਨੇ ਆਪਣੇ ਪਾਰਲੀਮੈਂਟ ਵਿੱਚ ਸ਼ਾਮਲ ਹੋਣ ਸਮੇਂ, ਪੰਜਾਬੀ ਮਹਿਲਾਵਾਂ ਲਈ ਇਕ ਵੱਡਾ ਸੁਨੇਹਾ ਦਿੱਤਾ ਹੈ। ਉਹ ਕਹਿੰਦੀ ਹੈ ਕਿ "ਕਿਸੇ ਵੀ ਪ੍ਰਾਪਤੀ ਲਈ ਮਿਹਨਤ ਅਤੇ ਲਗਨ ਬਹੁਤ ਜਰੂਰੀ ਹੈ।" ਉਹਨਾਂ ਦਾ ਮੰਨਣਾ ਹੈ ਕਿ ਪ੍ਰਤੀਸ਼ਠਾ ਅਤੇ ਮਿਹਨਤ ਨਾਲ ਹੀ ਜ਼ਿੰਦਗੀ ਵਿੱਚ ਸਭ ਕੁਝ ਹਾਸਲ ਕੀਤਾ ਜਾ ਸਕਦਾ ਹੈ।

ਵੋਟ ਦੀ ਮਹੱਤਤਾ ਤੇ ਸੁਚੇਤਤਾ:

ਡਾ. ਪਰਵਿੰਦਰ ਕੌਰ ਪੰਜਾਬੀ ਵੋਟਰਾਂ ਨੂੰ ਸੁਚੇਤ ਰਹਿ ਕੇ ਆਪਣੇ ਵੋਟ ਦਾ ਇਸਤੇਮਾਲ ਕਰਨ ਦੀ ਸਲਾਹ ਦਿੰਦੀ ਹੈ। ਉਹ ਕਹਿੰਦੀ ਹੈ, "ਜਦੋਂ ਵੀ ਤੁਹਾਨੂੰ ਵੋਟ ਦੇਣ ਦਾ ਮੌਕਾ ਮਿਲੇ, ਤਾਂ ਤੁਸੀਂ ਇਸਦੇ ਮਹੱਤਵ ਨੂੰ ਸਮਝੋ ਅਤੇ ਸੋਚ-ਵਿਚਾਰ ਕੇ ਹੀ ਫੈਸਲਾ ਕਰੋ।"

ਡਾ ਕੌਰ ਦੀ ਕਹਾਣੀ ਇਕ ਮਹਿਲਾ ਦੀ ਹਿੰਮਤ ਅਤੇ ਦ੍ਰਿੜਤਾ ਦੀ ਮਿਸਾਲ ਹੈ ਜੋ ਕਿਸੇ ਵੀ ਖੇਤਰ ਵਿੱਚ ਆਪਣੀ ਮਿਹਨਤ ਅਤੇ ਲਗਨ ਨਾਲ ਅੱਗੇ ਵੱਧ ਸਕਦੀ ਹੈ।

ਡਾ ਪਰਵਿੰਦਰ ਕਿਸ ਤਰਾਂ ਵਿਗਿਆਨ ਖੋਜ ਕਾਰਜ ਤੋਂ ਸਿਆਸਤ ਵੱਲ ਮੁੜੇ, ਜਾਣੋ ਇਸ ਖਾਸ ਗੱਲਬਾਤ ਵਿੱਚ.........


ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand