ਅੰਤਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਏ ਇੰਦਰ ਸਰਾਓ ਅਤੇ ਗੁਰਕੀਰਤ ਰੰਧਾਵਾ [ਸਰਾਓ] ਨੇ ਦੱਸਿਆ ਕਿ ਉਨ੍ਹਾਂ ਦੀਆਂ ਯੂਟਿਊਬ ਵੀਡਿਓਜ਼ ਪਸੰਦ ਕੀਤੀਆਂ ਜਾ ਰਹੀਆਂ ਹਨ ਤੇ ਇਸਦੇ ਚਲਦਿਆਂ ਉਨ੍ਹਾਂ ਨੂੰ ਕੁਝ ਆਮਦਨ ਹੋਣੀ ਵੀ ਸ਼ੁਰੂ ਹੋ ਗਈ ਹੈ।
ਪੰਜਾਬ ਦੇ ਪਟਿਆਲਾ ਜਿਲੇ ਦੇ ਪਿਛੋਕੜ ਵਾਲ਼ੇ ਇਸ ਪਤੀ-ਪਤਨੀ ਦੇ ਹੁਣ ਯੂਟਿਊਬ 'ਤੇ ਲਗਭਗ 125,000 ਸਬਸਕ੍ਰਾਈਬਰ ਹਨ।
ਇੰਦਰ ਸਰਾਓ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਮੈਲਬੌਰਨ ਵਿੱਚ ਕੋਵਿਡ-19 ਲੌਕਡਾਊਨ ਦੌਰਾਨ ਮਿਲੇ ਵਾਧੂ ਸਮੇਂ ਨੂੰ ਉਨ੍ਹਾਂ ਨੇ ਕੁਝ ਵੀਡੀਓਜ਼ ਬਣਾਉਣ ਲਈ ਵਰਤਿਆ ਸੀ ਅਤੇ ਇਹ ਕੰਮ ਅੱਜ ਵੀ ਨਿਰੰਤਰ ਚੱਲ ਰਿਹਾ ਹੈ।

Inder and Kirat were excited to receive a silver badge from YouTube after they had 100,000 subscribers. Source: Supplied
ਕੀਰਤ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਦੇ ਯੂ-ਟਿਊਬ ਚੈਨਲ 'ਇੰਦਰ ਐਂਡ ਕੀਰਤ' ਉੱਤੇ ਪਾਏ ਵੀਡੀਓਜ਼ ਨੂੰ ਹੁਣ ਤੱਕ 13 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਤੇ ਟਿਕਟੋਕ ਉੱਤੇ ਉਨ੍ਹਾਂ ਦੇ ਵਿਅਕਤੀਗਤ ਚੈਨਲਾਂ ਦੇ ਸਾਂਝੇ ਤੌਰ ਉੱਤੇ ਲਗਭਗ 22 ਮਿਲੀਅਨ ਦੇ ਕਰੀਬ 'ਇਮਪ੍ਰੈਸ਼ਨਜ਼' ਹਨ।
2014 ਵਿੱਚ ਪੰਜਾਬ ਤੋਂ ਆਏ ਇਸ ਪਤੀ-ਪਤਨੀ ਨੇ ਦੱਸਿਆ ਕਿ ਉਹ ਆਪਣੀ ਪਰਵਾਸ-ਕਹਾਣੀ ਨੂੰ ਅਕਸਰ ਆਪਣੇ ਵੀਡੀਓਜ਼ ਵਿੱਚ ਜਗਾਹ ਦਿੰਦੇ ਹਨ।

Inder and Kirat became popular among the Indian diaspora after they started sharing videos on TikTok and Youtube. Source: Supplied
ਇੰਦਰ ਸਰਾਓ ਨੇ ਕਿਹਾ ਕਿ ਦੂਜੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਤਰ੍ਹਾਂ ਉਨ੍ਹਾਂ ਨੂੰ ਵੀ ਬਹੁਤ ਸਾਰੀਆਂ ਚੁਣੌਤੀਆਂ ਅਤੇ 'ਸੌਖਿਆਂ' ਨੌਕਰੀ ਨਾ ਮਿਲਣ ਵਰਗੇ ਮੁੱਦਿਆਂ ਦਾ ਸਾਹਮਣਾ ਕਰਨਾ ਪਿਆ।
"ਲਾਕ ਡਾਊਨ ਦਾ ਲੋਕਾਂ ਦੀ ਜ਼ਿੰਦਗੀ ਉੱਤੇ ਬਹੁਤ ਬੁਰਾ ਅਸਰ ਪਿਆ ਹੈ। ਮੈਂ ਟੈਕਸੀ ਅਤੇ ਊਬਰ ਦੋਵੇਂ ਕੰਮ ਕਰਕੇ ਵੇਖੇ ਹਨ ਪਰ ਇਹ ਮੇਰੇ ਰਾਸ ਨਹੀਂ ਆਏ। ਹੁਣ ਮੈਂ ਆਪਣਾ ਸਮਾਂ ਵੀਡੀਓ ਬਣਾਉਣ ਦੇ ਲੇਖੇ ਲਾਉਂਦਾ ਹਾਂ।"
ਇੰਦਰ ਸਰਾਓ ਨੇ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਆਪਣੀ ਜਿੰਦਗੀ ਨੂੰ 'ਫਰੋਲਣ' ਦੇ ਨਫ਼ੇ-ਨੁਕਸਾਨ ਨਾਲ਼-ਨਾਲ਼ ਹੀ ਚਲਦੇ ਹਨ।

The couple celebrated with their friends after they got 100K subscribers on YouTube. Source: Supplied
"ਸਾਨੂੰ ਖੁਸ਼ੀ ਹੈ ਲੋਕਾਂ ਵੱਲੋਂ ਸਾਡੇ ਆਮ ਜਿਹੇ ਅਤੇ ਹਲਕੇ-ਫੁਲਕੇ ਅੰਦਾਜ਼ ਨੂੰ ਪਸੰਦ ਕੀਤਾ ਜਾਂਦਾ ਹੈ। ਆਮ ਤੌਰ ਉੱਤੇ ਚੰਗੇ ਸੁਨੇਹੇ ਹੀ ਪੜ੍ਹਨ ਨੂੰ ਮਿਲਦੇ ਹਨ ਪਰ ਕਈ ਵਾਰ ਸਾਨੂੰ ਭੱਦੀ ਸ਼ਬਦਾਵਲੀ ਦਾ ਵੀ ਨਿਸ਼ਾਨ ਬਣਾਇਆ ਜਾਂਦਾ ਹੈ।
“ਸਾਡੀ ਬੇਨਤੀ ਹੈ ਕਿ ਅਗਰ ਤੁਹਾਨੂੰ ਕੁਝ ਚੰਗਾ ਨਹੀਂ ਲੱਗਦਾ ਤਾਂ ਕਿਰਪਾ ਕਰਕੇ ਨਾ ਵੇਖੋ ਜਾਂ ਸਹੀ ਢੰਗ ਨਾਲ਼ ਆਪਣੇ ਸੁਝਾਅ ਦਿਓ ਤਾਂ ਜੋ ਅਸੀਂ ਉਨ੍ਹਾਂ ਉੱਤੇ ਅਮਲ ਕਰ ਸਕੀਏ।"

Inder and Kirat came to Australia in 2014 (L) as international students. Source: Supplied
ਇੰਦਰ ਸਰਾਓ ਅਤੇ ਕੀਰਤ ਰੰਧਾਵਾ ਨਾਲ਼ ਪੂਰੀ ਗੱਲਬਾਤ ਸੁਨਣ ਲਈ ਉੱਪਰ ਫੋਟੋ ਉੱਤੇ ਦਿੱਤੇ ਆਡੀਓ ਲਿੰਕ ਉੱਤੇ ਕਲਿਕ ਕਰੋ..

The couple hails from the Patiala district of Punjab, India. Source: Supplied
ਮੈਟਰੋਪੋਲੀਟਨ ਮੈਲਬੌਰਨ ਨਿਵਾਸੀ ਸਟੇਜ 4 ਪਾਬੰਦੀਆਂ ਦੇ ਅਧੀਨ ਹਨ ਅਤੇ ਲਾਜ਼ਮੀ ਤੌਰ 'ਤੇ ਉਨ੍ਹਾਂ ਨੂੰ ਰਾਤ 8 ਵਜੇ ਤੋਂ ਸਵੇਰੇ 5 ਵਜੇ ਦੇ ਵਿਚਕਾਰ ਕਰਫਿਊ ਦੀ ਪਾਲਣਾ ਕਰਨੀ ਚਾਹੀਦੀ ਹੈ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ sbs.com.au/coronavirus ਉੱਤੇ ਉਪਲਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ