ਵਿਕਟੋਰੀਆ ਦੀਆਂ ਆਉਣ ਵਾਲੀਆਂ ਰਾਜ ਚੋਣਾਂ ਤੋਂ ਪਹਿਲਾਂ SBS Punjabi ਦੀ ਟੀਮ ਨੇ ਖੇਤਰੀ ਵਿਕਟੋਰੀਆ ਦੇ ਪ੍ਰਮੁੱਖ ਸ਼ਹਿਰ ਸ਼ੈਪਰਟਨ ਦਾ ਦੌਰਾ ਕੀਤਾ ਹੈ। ਖੇਤੀਬਾੜੀ, ਕਾਰੋਬਾਰ, ਸਿੱਖਿਆ, ਭਾਸ਼ਾ ਅਤੇ ਖੇਤਰੀ ਜੀਵਨ ਨਾਲ ਜੁੜੇ ਪੰਜਾਬੀਆਂ ਨੇ ਆਪਣੇ ਇਲਾਕੇ ਦੀਆਂ ਮੁੱਖ ਚੁਣੌਤੀਆਂ ਅਤੇ ਸਰਕਾਰ ਤੋਂ ਉਮੀਦਾਂ ਸਾਂਝੀਆਂ ਕੀਤੀਆਂ ਹਨ। ਇਸ ਖਾਸ ਰਿਪੋਰਟ ਵਿੱਚ ਸੁਹਾਵੀ ਐਪ ਦੇ ਸੰਸਥਾਪਕ ਸਰਮੁਹੱਬਤ, ਕਿਸਾਨ ਗੁਰਿੰਦਰ ਸਿੰਘ, ਮੈਲਬੌਰਨ ਤੋਂ ਸ਼ੈਪਰਟਨ ਆ ਵੱਸੇ ਸੁਖਦੀਪ ਸਿੰਘ, ਪੰਜਾਬੀ ਅਧਿਆਪਕ ਜਗਵਿੰਦਰ ਸਿੰਘ, ਮੋਟਲ ਕਾਰੋਬਾਰੀ ਸੁੱਖਜੀਤ ਸਿੰਘ ਧਨੋਆ ਅਤੇ ਸਥਾਨਕ ਐਮਪੀ ਸੈਮ ਬਿਰਲ ਦੇ ਵਿਚਾਰ ਸ਼ਾਮਲ ਹਨ।
ਸਿਹਤ ਸੇਵਾਵਾਂ, ਰਿਹਾਇਸ਼, ਖੇਤੀਬਾੜੀ, ਖੇਤਰੀ ਬੁਨਿਆਦੀ ਢਾਂਚੇ, ਸੱਭਿਆਚਾਰਕ ਭਾਸ਼ਾਵਾਂ ਅਤੇ ਕਾਰੋਬਾਰਾਂ ਲਈ ਸਹਿਯੋਗ ਵਰਗੇ ਮੁੱਦੇ ਚਰਚਾ ਦੇ ਕੇਂਦਰ ਵਿੱਚ ਰਹੇ ਹਨ। ਇਸ ਪੌਡਕਾਸਟ ਰਾਹੀਂ ਜਾਣੋ ਕਿ ਸ਼ੈਪਰਟਨ ਦੀ ਪੰਜਾਬੀ ਕਮਿਊਨਿਟੀ ਇਸ ਵਾਰ ਦੀਆਂ ਚੋਣਾਂ ਵਿੱਚ ਕਿਹੜੇ ਮੁੱਦਿਆਂ ਨੂੰ ਅਹਿਮ ਮੰਨ ਰਹੀ ਹੈ ਅਤੇ ਉਹ ਆਉਣ ਵਾਲੀ ਸਰਕਾਰ ਤੋਂ ਕੀ ਉਮੀਦਾਂ ਰੱਖਦੀ ਹੈ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





