ਇਸ ਸਾਲ FIFA World Cup ਵਿੱਚ ਵੱਖ-ਵੱਖ ਪਿਛੋਕੜ ਦੇ ਖਿਡਾਰੀਆਂ ਵਿਚਕਾਰ ਪਹਿਲੀ ਵਾਰ ‘ਸਿੰਘ’ ਨਾਮੀਂ ਜਰਸੀ ਵਾਲਾ ਸਰਪ੍ਰੀਤ ਸਿੰਘ ਵੀ ਨਜ਼ਰ ਆਵੇਗਾ। ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦਾ ਜੰਮ-ਪਲ ਇਹ ਪੰਜਾਬੀ ਨੌਜਵਾਨ FIFA World Cup ਵਿੱਚ ਖੇਡਣ ਵਾਲਾ ਪਹਿਲਾ ਪੰਜਾਬੀ ਖਿਡਾਰੀ ਬਣ ਗਿਆ ਹੈ। Europe ਵਿੱਚ ਫੁੱਟਬਾਲ ਖੇਡਣ ਦਾ ਸੁਪਨਾ ਦੇਖ ਵੱਡਾ ਹੋਇਆ ਇਹ 27-ਸਾਲਾ ਨੌਜਵਾਨ ਪੈਰਿਸ 2024 ਓਲੰਪਿਕਸ ਤੋਂ ਬਾਅਦ ਇਕ ਵਾਰ ਫੇਰ ਨਿਊਜ਼ੀਲੈਂਡ ਵਲੋਂ ਖੇਡਦਾ ਅੰਤਰਾਸ਼ਟਰੀ ਪੱਧਰ ‘ਤੇ ਨਜ਼ਰ ਆਵੇਗਾ। ਸੱਟ ਲੱਗਣ ਤੋਂ ਬਾਅਦ ਆਉਣ ਵਾਲੀਆਂ ਚੁਣੌਤੀਆਂ ਨੂੰ ਪਾਰ ਕਰਦਿਆਂ ਕਿਸ ਤਰ੍ਹਾਂ ਨਿਊਜ਼ੀਲੈਂਡ ਦਾ attacking midfielder ਬਣਿਆ ਸਰਪ੍ਰੀਤ, ਜਾਣੋ ਇਸ ਵਿਸ਼ੇਸ਼ ਗੱਲਬਾਤ ਵਿੱਚ।
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





