ਸਿਡਨੀ ਦੇ ਬੌਕਸਿੰਗ ਕੋਚ ਸੰਨੀ ਦੱਤਾ ਦੀ ਦਰਿਆ ਵਿੱਚ ਡੁੱਬਣ ਨਾਲ਼ ਮੌਤ, ਭਾਈਚਾਰੇ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ

Sunny Dutta

A sportsperson drowns in Hawkesbury River on Christmas Day in Sydney.

ਬਾਕਸਿੰਗ ਖਿਡਾਰੀ ਅਤੇ ਹੁਣ ਕੋਚ ਵਜੋਂ ਸੇਵਾਵਾਂ ਨਿਭਾਉਣ ਵਾਲੇ ਸਿਡਨੀ ਨਿਵਾਸੀ ਸੰਨੀ ਦੱਤਾ ਕਰਿਸਮਿਸ ਵਾਲੇ ਦਿਨ ਹਾਕਸਬਰੀ ਰਿਵਰ ਵਿੱਚ ਤੈਰਾਕੀ ਕਰਨ ਗਏ ਅਤੇ ਪਾਣੀ ਦੇ ਤੇਜ਼ ਵਹਾਅ ਮੂਹਰੇ ਆਪਣੀ ਜਾਨ ਗਵਾ ਬੈਠੇ। ਸ਼੍ਰੀ ਦੱਤਾ ਦੇ ਦੋਸਤਾਂ ਵੱਲੋਂ ਉਨ੍ਹਾਂ ਨੂੰ ਇੱਕ 'ਮਿਲਣਸਾਰ ਅਤੇ ਖੁਸ਼-ਮਿਜ਼ਾਜ਼ ਇਨਸਾਨ' ਵਜੋਂ ਯਾਦ ਕੀਤਾ ਜਾ ਰਿਹਾ ਹੈ।


ਸਿਡਨੀ ਨਿਵਾਸੀ ਸੰਨੀ ਦੱਤਾ ਆਪਣੇ ਚੰਗੇ ਭਵਿੱਖ ਦੀ ਖਾਤਰ ਤਕਰੀਬਨ 16 ਸਾਲ ਪਹਿਲਾਂ ਆਸਟ੍ਰੇਲੀਆ ਪ੍ਰਵਾਸ ਕਰਕੇ ਆਏ ਸਨ।

ਉਹਨਾਂ ਦੇ ਮਿੱਤਰ ਮਨਿੰਦਰਜੀਤ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗਲ ਕਰਦੇ ਹੋਏ ਕਿਹਾ, “ਸੰਨੀ ਦੱਤਾ ਬਹੁਤ ਹੀ ਮਿਲਣਸਾਰ ਅਤੇ ਖੁਸ਼ ਮਿਜ਼ਾਜ਼ ਇਨਸਾਨ ਸਨ ਅਤੇ ਆਪਣੀ ਮਿਹਨਤ ਨਾਲ ਬਾਕਸਿੰਗ ਅਤੇ ਕੰਮ-ਕਾਜ ਵਿੱਚ ਕਾਫੀ ਤਰੱਕੀ ਕੀਤੀ”।
Boxer and coach Sunny Dutta
Sportsman and Boxer Sunny Dutta had recently become a coach. Credit: Maninderjit Singh
ਸ਼੍ਰੀ ਦੱਤਾ ਕਰਿਸਮਿਸ ਵਾਲੀ ਸ਼ਾਮ ਆਪਣੇ ਦੋਸਤਾਂ ਨਾਲ ਸਿਡਨੀ ਦੇ ਹਾਕਸਬਰੀ ਰਿਵਰ ਵਿੱਚ ਤੈਰਾਕੀ ਲਈ ਗਏ ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਆਪ ਨੂੰ ਸੰਭਾਲ ਨਹੀਂ ਪਾਏ ਅਤੇ ਆਪਣੀ ਜਾਨ ਗਵਾ ਬੈਠੇ।

ਸ਼੍ਰੀ ਸਿੰਘ ਨੇ ਦਸਿਆ, “ਸੰਨੀ ਇੱਕ ਬਾਕਸਰ ਰਹੇ ਹੋਣ ਕਾਰਨ ਚੰਗੀ ਸਿਹਤ ਦੇ ਮਾਲਕ ਸਨ ਅਤੇ ਵਧੀਆ ਤੈਰਾਕੀ ਵੀ ਕਰ ਲੈਂਦੇ ਸਨ, ਪਰ ਇਸ ਵਾਰ ਕਿਸਮਤ ਨੂੰ ਕੁੱਝ ਹੋਰ ਹੀ ਮੰਨਜ਼ੂਰ ਸੀ”।

ਸ਼੍ਰੀ ਦੱਤਾ ਨੇ ਹਾਲ ਵਿੱਚ ਹੀ ਬਾਕਸਿੰਗ ਦੇ ਕੋਚ ਵਜੋਂ ਸੇਵਾ ਸੰਭਾਲੀ ਸੀ ਅਤੇ ਨਾਲ ਹੀ ਉਹ ਰੀਅਲ ਏਸਟੇਟ ਵਾਲੇ ਕਾਰੋਬਾਰ ਨਾਲ ਵੀ ਜੁੜੇ ਹੋਏ ਸਨ।

“ਸੰਨੀ ਆਪਣੇ ਪਿੱਛੇ ਆਪਣੀ ਪਤਨੀ, ਭੈਣ, ਜੀਜਾ ਜੀ ਅਤੇ ਮਾਤਾ ਪਿਤਾ ਨੂੰ ਛੱਡ ਗਏ ਹਨ। ਉਹਨਾਂ ਦੇ ਪਰਿਵਾਰਕ ਮੈਂਬਰ, ਦੋਸਤ ਅਤੇ ਭਾਈਚਾਰਾ ਉਹਨਾਂ ਦੀ ਇਸ ਅਚਾਨਕ ਮੌਤ ਕਾਰਨ ਕਾਫੀ ਸਦਮੇਂ ਵਿੱਚ ਹੈ”, ਸ਼੍ਰੀ ਸਿੰਘ ਨੇ ਕਿਹਾ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਸਿਡਨੀ ਦੇ ਬੌਕਸਿੰਗ ਕੋਚ ਸੰਨੀ ਦੱਤਾ ਦੀ ਦਰਿਆ ਵਿੱਚ ਡੁੱਬਣ ਨਾਲ਼ ਮੌਤ, ਭਾਈਚਾਰੇ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ | SBS Punjabi