Watch FIFA World Cup 2026™

LIVE, FREE and EXCLUSIVE

ਕੋਵਿਡ ਦੌਰਾਨ ਨੌਕਰੀ ਜਾਣ ਤੋਂ ਬਾਅਦ ਸ਼ੈਪਰਟਨ 'ਚ ਬਣਾਇਆ ਫਾਰਮ, ਕਿਸਾਨ ਗੁਰਿੰਦਰ ਸਿੰਘ ਦੀ ਸਫ਼ਲਤਾ ਦੀ ਵਿਲੱਖਣ ਕਹਾਣੀ

From Job Loss to Farmland: Gurinder Singh's Remarkable Success Story in Shepparton

After losing his job during COVID, farmer Gurinder Singh built his own farm in Shepparton.

ਵਿਕਟੋਰੀਆ ਦੇ ਫ਼ੂਡ ਬਾਊਲ ਸ਼ੈਪਰਟਨ ਵਿੱਚ "ਨਿਊ ਚੰਡੀਗੜ੍ਹ ਫਾਰਮ" ਚਲਾਉਣ ਵਾਲੇ ਕਿਸਾਨ ਗੁਰਿੰਦਰ ਸਿੰਘ ਨੇ SBS Punjabi ਨਾਲ ਆਪਣੀ ਖੇਤੀ ਦੀ ਦਿਲਚਸਪ ਕਹਾਣੀ ਸਾਂਝੀ ਕੀਤੀ ਹੈ। ਪੰਜਾਬ ਦੇ ਖੇਤੀਬਾੜੀ ਪਰਿਵਾਰ ਨਾਲ ਸੰਬੰਧਿਤ ਗੁਰਿੰਦਰ ਸਿੰਘ ਨੇ COVID ਦੌਰਾਨ ਨੌਕਰੀ ਗੁਆਉਣ ਤੋਂ ਬਾਅਦ ਸ਼ੈਪਰਟਨ 'ਚ ਆਪਣਾ ਫਾਰਮ ਖਰੀਦਿਆ ਅਤੇ ਸੇਬ, ਨਾਸ਼ਪਾਤੀ, ਆਲੂਬੁਖਾਰਾ ਤੇ ਖੁਰਮਾਨੀ ਸਮੇਤ ਵੱਖ-ਵੱਖ ਫਲ ਉਗਾਉਣੇ ਸ਼ੁਰੂ ਕੀਤੇ। ਉਹਨਾਂ ਮੁਤਾਬਿਕ ਇਸ ਇਲਾਕੇ ਵਿਚ ਉਪਜਾਊ ਧਰਤੀ ਅਤੇ ਸਰਕਾਰੀ ਇਰੀਗੇਸ਼ਨ ਸਿਸਟਮ ਕਾਰਨ ਖੇਤੀ ਲਈ ਬਹੁਤ ਵਧੀਆ ਮਾਹੌਲ ਹੈ। ਗੁਰਿੰਦਰ ਸਿੰਘ ਨੇ ਖੇਤੀ ਦੀਆਂ ਚੁਣੌਤੀਆਂ ਵੀ ਦੱਸੀਆਂ ਹਨ ਜਿਸ ਵਿੱਚ ਮਜ਼ਦੂਰਾਂ ਦੀ ਘਾਟ, ਮੌਸਮੀ ਸਮੱਸਿਆਵਾਂ ਅਤੇ ਫਰਟੀਲਾਈਜ਼ਰ-ਪੈਟਰੋਲ ਦੀਆਂ ਵੱਧਦੀਆਂ ਕੀਮਤਾਂ ਸ਼ਾਮਲ ਹਨ। ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ ਸੁਣੋ...

Published

By Puneet Dhingra

Presented by Puneet Dhingra

Source: SBS

Share this with family and friends

ਵਿਕਟੋਰੀਆ ਦੇ ਫ਼ੂਡ ਬਾਊਲ ਸ਼ੈਪਰਟਨ ਵਿੱਚ "ਨਿਊ ਚੰਡੀਗੜ੍ਹ ਫਾਰਮ" ਚਲਾਉਣ ਵਾਲੇ ਕਿਸਾਨ ਗੁਰਿੰਦਰ ਸਿੰਘ ਨੇ SBS Punjabi ਨਾਲ ਆਪਣੀ ਖੇਤੀ ਦੀ ਦਿਲਚਸਪ ਕਹਾਣੀ ਸਾਂਝੀ ਕੀਤੀ ਹੈ। ਪੰਜਾਬ ਦੇ ਖੇਤੀਬਾੜੀ ਪਰਿਵਾਰ ਨਾਲ ਸੰਬੰਧਿਤ ਗੁਰਿੰਦਰ ਸਿੰਘ ਨੇ COVID ਦੌਰਾਨ ਨੌਕਰੀ ਗੁਆਉਣ ਤੋਂ ਬਾਅਦ ਸ਼ੈਪਰਟਨ 'ਚ ਆਪਣਾ ਫਾਰਮ ਖਰੀਦਿਆ ਅਤੇ ਸੇਬ, ਨਾਸ਼ਪਾਤੀ, ਆਲੂਬੁਖਾਰਾ ਤੇ ਖੁਰਮਾਨੀ ਸਮੇਤ ਵੱਖ-ਵੱਖ ਫਲ ਉਗਾਉਣੇ ਸ਼ੁਰੂ ਕੀਤੇ। ਉਹਨਾਂ ਮੁਤਾਬਿਕ ਇਸ ਇਲਾਕੇ ਵਿਚ ਉਪਜਾਊ ਧਰਤੀ ਅਤੇ ਸਰਕਾਰੀ ਇਰੀਗੇਸ਼ਨ ਸਿਸਟਮ ਕਾਰਨ ਖੇਤੀ ਲਈ ਬਹੁਤ ਵਧੀਆ ਮਾਹੌਲ ਹੈ। ਗੁਰਿੰਦਰ ਸਿੰਘ ਨੇ ਖੇਤੀ ਦੀਆਂ ਚੁਣੌਤੀਆਂ ਵੀ ਦੱਸੀਆਂ ਹਨ ਜਿਸ ਵਿੱਚ ਮਜ਼ਦੂਰਾਂ ਦੀ ਘਾਟ, ਮੌਸਮੀ ਸਮੱਸਿਆਵਾਂ ਅਤੇ ਫਰਟੀਲਾਈਜ਼ਰ-ਪੈਟਰੋਲ ਦੀਆਂ ਵੱਧਦੀਆਂ ਕੀਮਤਾਂ ਸ਼ਾਮਲ ਹਨ। ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ ਸੁਣੋ...

ਗੁਰਿੰਦਰ ਦਾ ਸੁਨੇਹਾ ਹੈ ਕਿ ਖੇਤੀਬਾੜੀ ਲਈ ਅੰਦਰੋਂ ਚਿਣਕ ਅਤੇ ਸਿਖਲਾਈ ਬਹੁਤ ਜ਼ਰੂਰੀ ਹੈ ਅਤੇ ਇਸ ਖਿੱਤੇ ਵਿੱਚ ਦਿਲਚਸਪੀ ਰੱਖਣ ਵਾਲੇ ਨੌਜਵਾਨ ਪਹਿਲਾਂ ਸਿਖਲਾਈ ਲੈਣ, ਫਿਰ ਆਪਣਾ ਫਾਰਮ ਖਰੀਦਣ, ਕਿਉਂਕਿ ਹੌਸਲੇ ਅਤੇ ਮਿਹਨਤ ਨਾਲ ਹਰ ਚੁਣੌਤੀ ਪਾਰ ਕੀਤੀ ਜਾ ਸਕਦੀ ਹੈ। ਗੁਰਿੰਦਰ ਅਨੁਸਾਰ ਆਉਣ ਵਾਲੀਆਂ ਵਿਕਟੋਰੀਆ ਚੋਣਾਂ ਵਿਚ ਰਾਜਨੀਤਿਕ ਪਾਰਟੀਆਂ ਨੂੰ ਖਾਸ ਤੌਰ ਉੱਤੇ ਲੇਬਰ ਸ਼ਾਰਟੇਜ, ਡਾਇਰੈਕਟ ਮਾਰਕੀਟਿੰਗ ਅਤੇ ਖੇਤੀ ਲਈ ਬਿਹਤਰ ਸਹਾਇਤਾ ਉੱਤੇ ਧਿਆਨ ਦੇਣਾ ਚਾਹੀਦਾ ਹੈ। ਇਹ ਇੰਟਰਵਿਊ ਸ਼ੈਪਰਟਨ ਵਿਚ ਵੱਸਦੇ ਪੰਜਾਬੀ ਕਿਸਾਨਾਂ ਦੇ ਸੰਘਰਸ਼ ਅਤੇ ਸਫਲਤਾ ਦੀਆਂ ਕਹਾਣੀਆਂ ਨੂੰ ਉਜਾਗਰ ਕਰਦੀ ਹੈ। ਸੁਣੋ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ...

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now