'ਕੀ ਹਾਲ ਚਾਲ ਹੈ': ਬਹੁਪੱਖੀ ਸਖਸ਼ੀਅਤ ਬੌਬੀ ਸੰਧੂ ਦੇ ਪੰਜਾਬ ਤੋਂ ਪਰਥ ਤੱਕ ਦੇ ਸਫਰ ਬਾਰੇ ਦਿਲਚਸਪ ਗੱਲਾਂ

Bobby Sandhu

Bobby Sandhu captures action packed off-roading championships in Australia for his Punjabi audience. Source: Supplied by Bobby Sandhu

ਬੌਬੀ ਸੰਧੂ ਨੂੰ ਇੱਕ ਮਮਿਕਰੀ ਆਰਟਿਸਟ, ਟੀ.ਵੀ ਮੇਜ਼ਬਾਨ, ਪੰਜਾਬੀ ਫ਼ਿਲਮਾਂ ਦੇ ਸੰਵਾਦ ਅਤੇ ਪਟਕਥਾ ਲੇਖਕ, ਸਕੈਚ ਚਿਤ੍ਰਕਾਰ, ਆਟੋਮੋਟਿਵ ਡਰਾਇੰਗ ਆਰਟਿਸਟ ਵਜੋਂ ਜਾਣਿਆ ਜਾਂਦਾ ਹੈ। ਆਸਟ੍ਰੇਲੀਆ ਦੇ ਵਸਨੀਕ ਬਣਨ ਪਿੱਛੋਂ ਉਹ ਅੱਜਕੱਲ 'ਫੋਰ-ਵੀਲ ਡਰਾਈਵ' ਗੱਡੀਆਂ ਦੀਆਂ ਰੇਸਾਂ ਦੇ ਫਿਲਮਾਂਕਣ ਵਿੱਚ ਰੁਝੇ ਹੋਏ ਹਨ। ਪੇਸ਼ ਹੈ ਪੰਜਾਬ ਦੇ ਇੱਕ ਮਸ਼ਹੂਰ ਟੀ.ਵੀ ਹੋਸਟ ਤੋਂ ਪੱਛਮੀ ਆਸਟ੍ਰੇਲੀਆ ਦੇ ਮੁਸ਼ਕਿਲ ਰੇਸ ਟਰੈਕਾਂ ਦੀ ਸ਼ੂਟਿੰਗ ਤੱਕ ਦੇ ਇਸ ਸਫਰ ਬਾਰੇ ਉਨ੍ਹਾਂ ਨਾਲ ਇੱਕ ਵਿਸ਼ੇਸ਼ ਇੰਟਰਵਿਊ।


ਪਰਥ ਦੇ ਵਸਨੀਕ ਬੌਬੀ ਸੰਧੂ ਤਕਰੀਬਨ ਇੱਕ ਦਹਾਕਾ ਪਹਿਲਾਂ ਪੰਜਾਬੀ ਟੀਵੀ ਚੈਨਲ ਈ ਟੀ ਸੀ ਉੱਤੇ ਚੱਲਣ ਵਾਲੇ ਮਸ਼ਹੂਰ ਟੀ. ਵੀ ਸ਼ੋਅ 'ਕੀ ਹਾਲ ਚਾਲ ਹੈ ' ਦੀ ਮੇਜ਼ਬਾਨੀ ਕਰ ਚੁੱਕੇ ਹਨ ਜਿਸ ਤਹਿਤ ਉਨ੍ਹਾਂ ਪੰਜਾਬ ਦੀਆਂ ਕਈ ਨਾਮਵਰ ਸ਼ਖਸੀਅਤਾਂ ਨਾਲ ਇੰਟਰਵਿਊ ਕੀਤੀ ਸੀ।

ਉਨ੍ਹਾਂ ਨੂੰ ਪੰਜਾਬੀ ਦੀਆਂ ਕਈ ਸੁਪ੍ਰਸਿੱਧ ਹਸਤੀਆਂ ਸਤਿੰਦਰ ਸਰਤਾਜ, ਸੁਰਜੀਤ ਪਾਤਰ, ਜਸਵਿੰਦਰ ਭੱਲਾ, ਸਰਦੂਲ ਸਿਕੰਦਰ, ਦੇਬੀ ਮਖਸੂਸਪੁਰੀ, ਗਿੱਪੀ ਗਰੇਵਾਲ, ਸ਼ੈਰੀ ਮਾਨ, ਆਦਿ ਨੂੰ ਆਪਣੇ ਸ਼ੋਅ ਵਿੱਚ ਲਿਆਉਣ ਦਾ ਮੌਕਾ ਮਿਲਿਆ।

ਇੱਕ ਪਟਕਥਾ ਲੇਖਕ ਹੋਣ ਤਹਿਤ ਬੌਬੀ 'ਗੱਦਾਰ: ਦਾ ਟਰੇਟਰ (2015), ਬਿੱਕਰ ਬਾਈ ਸੇਂਟੀਮੈਂਟਲ (2013), ਐਵੇਂ ਰੌਲਾ ਪੈ ਗਿਆ (2012) ਵਰਗੀਆਂ ਪੰਜਾਬੀ ਫ਼ਿਲਮਾਂ ਦੇ ਸੰਵਾਦ ਵੀ ਕਲਮਬੰਦ ਕਰ ਚੁੱਕੇ ਹਨ।
Bobby Sandhu
Bobby Sandhu has covered Kalgoorie Desert Race, Three Springs, Gas Dash, Bencubbin, Perenjori off road racing in Western Australia Source: Supplied by Bobby Sandhu

'ਆਸਟ੍ਰੇਲੀਅਨ ਆਊਟਬੈਕ ਦੇ ਤਜ਼ੁਰਬੇ'
ਸੱਤ ਸਾਲ ਪਹਿਲਾਂ ਸ਼ੌਹਰਤ ਦਾ ਸਫਰ ਛੱਡ ਕੇ ਆਸਟ੍ਰੇਲੀਆ ਨੂੰ ਹੁਣ ਆਪਣਾ ਘਰ ਬਣਾ ਚੁੱਕੇ ਬੌਬੀ ਨੇ ਆਪਣੇ ਤਜ਼ਰਬੇ ਅਧਾਰਤ ਜੀਵਨ ਦੀ ਮਹੱਤਤਾ ਬਾਰੇ ਵੀ ਦੱਸਿਆ।

"ਹੁਣ ਤਕ ਦਾ ਮੇਰਾ ਆਸਟ੍ਰੇਲੀਅਨ ਜ਼ਿੰਦਗੀ ਦਾ ਸਫਰ ਬਹੁਤ ਚੰਗਾ ਰਿਹਾ ਹੈ। ਮੈਂ ਹਮੇਸ਼ਾਂ ਤੋਂ ਹੀ 4 ਡਬਲਯੂ ਡੀ ਵਾਹਨਾਂ ਅਤੇ ਆਫ਼-ਰੋਡਿੰਗ ਨੂੰ ਪਸੰਦ ਕਰਦਾ ਰਿਹਾ ਹਾਂ," ਉਨ੍ਹਾਂ ਕਿਹਾ।

"ਇਸ ਦਿਲਚਸਪੀ ਵੱਸ ਬਚਪਨ ਵਿੱਚ ਮੇਰੇ ਪਿਤਾ ਜੀ ਮੇਰੇ ਲਈ ਦਿੱਲੀ ਤੋਂ ਕਿੱਲੋਆਂ ਦੇ ਹਿਸਾਬ ਨਾਲ਼ ਕਾਰਾਂ ਦੇ ਪੁਰਾਣੇ ਮੈਗਜ਼ੀਨ ਲਿਆਉਂਦੇ ਸੀ ਤੇ ਉਨ੍ਹਾਂ ਵਿੱਚ ਕਈ ਆਸਟਰੇਲੀਆਈ ਪ੍ਰਕਾਸ਼ਨਾਂ ਦੇ ਰਸਾਲੇ ਵੀ ਹੁੰਦੇ ਸਨ.... ਮੈਂ ਓਦੋਂ ਤੋਂ ਹੀ ਇਨ੍ਹਾਂ ਗੱਡੀਆਂ ਦੇ ਸੁਪਨੇ ਲੈਣੇ ਸ਼ੁਰੂ ਕਰ ਦਿੱਤੇ ਸੀ।"
ਵੀਡੀਓ ਬਣਾਉਣ ਦਾ ਕੰਮ ਬੌਬੀ ਉਨ੍ਹਾਂ ਵੇਲਿਆਂ ਤੋਂ ਕਰ ਰਹੇ ਨੇ ਜਦ ਯੂਟਿਊਬ ਬਿਲਕੁਲ ਇੱਕ ਨਵਾਂ ਮਾਧਿਅਮ ਹੋਇਆ ਕਰਦਾ ਸੀ।

"ਜਦ ਮੈਂ ਆਸਟ੍ਰੇਲੀਆ ਆਇਆ ਤਾਂ ਮੈਂ ਸੋਚ ਲਿਆ ਸੀ ਕਿ ਮੈਂ ਫੋਰ ਵੀਲ ਡਰਾਈਵ ਵਿੱਚ ਹੀ ਵੀਡੀਓ ਫਿਲਮਾਂਕਣ ਦਾ ਕੰਮ ਕਰਾਂਗਾ, " ਉਨ੍ਹਾਂ ਕਿਹਾ।

"ਆਸਟ੍ਰੇਲੀਆ ਵਿੱਚ ਫੋਰ ਵੀਲ ਡਰਾਈਵ ਬਹੁਤ ਵੱਡੀ ਇੰਡਸਟਰੀ ਹੈ ਅਤੇ ਇੱਥੇ ਸਭ ਤੋਂ ਵੱਧ ਇਨ੍ਹਾਂ ਗੱਡੀਆਂ ਦੀ ਹੀ ਸੇਲ ਹੁੰਦੀ ਹੈ।"
ਵੈਸਟਰਨ ਆਸਟ੍ਰੇਲੀਆ ਦੀ ਆਫ਼ ਰੋਡ ਰੇਸਿੰਗ ਚੈਂਪੀਅਨਸ਼ਿਪ ਦੇ ਮੀਡਿਆ ਪਾਰਟਨਰ ਹੋਣ ਬਾਰੇ ਦੱਸਦਿਆਂ ਬੌਬੀ ਨੇ ਕਿਹਾ - "ਮੈਂ ਸਾਲ ਦੀਆਂ ਪ੍ਰਮੁੱਖ ਰੇਸਾਂ: ਕਲਗੁਰਲੀ ਡੇਜ਼ਰਟ (ਮਾਰੂਥਲ) ਰੇਸ, ਥ੍ਰੀ ਸਪ੍ਰਿੰਗਸ, ਗੈਸ ਡੈਸ਼ , ਬੇਨਕੁਬਿਨ, ਪੈਰਨਜੋਰੀ ਆਫ-ਰੋਡ ਰੇਸਿੰਗ ਆਦਿ ਦਾ ਫਿਲਮਾਂਕਣ ਕਰ ਚੁੱਕਿਆ ਹਾਂ। ਇਸ ਤਹਿਤ 7-8 ਦਿਨਾਂ ਦੇ ਸ਼ੂਟ ਹੁੰਦੇ ਨੇ ਤੇ ਬਹੁਤ ਸੋਹਣੇ ਤੇ ਵਿਲੱਖਣ ਤਜੁਰਬੇ ਮਹਿਸੂਸ ਕਰਨ ਨੂੰ ਮਿਲਦੇ ਹਨ।"
Bobby Sandhu
Bobby Sandhu explains Australian off road racing in Punjabi on one of his Youtube channel Source: Supplied by Bobby Sandhu
ਇਸਤੋਂ ਇਲਾਵਾ ਬੌਬੀ ਸੰਧੂ ਦੀ ਕਲਾਕਾਰੀ ਵਿਚ ਪੈਨਸਿਲ ਸਕੈਚ ਅਤੇ ਆਟੋਮੋਟਿਵ ਡਰਾਇੰਗ ਵੀ ਸ਼ਾਮਲ ਹਨ।

“ਮੇਰੀ ਆਟੋਮੋਟਿਵ ਸਕੈਚ ਕਲਾ ਹੁਣ ਸੋਸ਼ਲ ਮੀਡੀਆ 'ਤੇ ਪਛਾਣ ਪਾਉਣ ਲੱਗ ਪਈ ਹੈ।

“ਮੈਂ ਜੋ ਕੰਮ ਕਰਦਾ ਹਾਂ ਉਸਨੂੰ ਮਾਣਦਾ ਵੀ ਹਾਂ ਤੇ ਇਹ ਸਾਰੀ ਪ੍ਰਕਿਰਿਆ ਮੈਨੂੰ ਖੁਸ਼ੀ ਦਿੰਦੀ ਹੈ," ਉਨ੍ਹਾਂ ਕਿਹਾ।

ਪੂਰੀ ਇੰਟਰਵਿਊ ਪੰਜਾਬੀ ਵਿਚ ਸੁਣਨ ਲਈ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰੋ।


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand