ਪੇਂਡੂ ਆਸਟ੍ਰੇਲੀਆ ਆਪਣੀ ਕਿਸਮ ਦੀ ਇੱਕ ਵੱਖਰੀ ਕਿਸਮ ਦੀ ਵੀਡੀਓ ਸੀਰੀਜ਼ ਹੈ ਜਿਸ ਦੀ ਸ਼ੁਰੂਆਤ ਸਨ 2014 ਵਿੱਚ ਕੀਤੀ ਗਈ।
ਇਸ ਦੇ ਮੁੱਖ ਪੇਸ਼ਕਰਤਾ ਮਿੰਟੂ ਬਰਾੜ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਨ੍ਹਾਂ ਦਾ ਖੇਤੀਬਾੜੀ ਵਿਚਲਾ ਪਿਛੋਕੜ ਇਸ ਸੀਰੀਜ਼ ਵਿਚਲੇ ਵਿਸ਼ਿਆਂ ਨੂੰ ਵੀਡੀਓ ਵਜੋਂ ਪੇਸ਼ ਕਰਨ ਵਿੱਚ ਕਾਫ਼ੀ ਸਹਾਈ ਸਿੱਧ ਹੋਇਆ।
ਅੱਜਕੱਲ ਰੇਨਮਾਰ੍ਕ ਲਾਗੇ ਸੰਤਰਿਆਂ ਦੀ ਕਾਸ਼ਿਤ ਵਿੱਚ ਲੱਗੇ ਸ਼੍ਰੀ ਬਰਾੜ ਨੇ ਦੱਸਿਆ ਕਿ ਇੱਕ ਕੰਮ ਦੇ ਸਿਲਸਿਲੇ ਵਿੱਚ ਬ੍ਰੋਕਨ ਹਿੱਲ ਇਲਾਕੇ ਜਾਣ ਪਿੱਛੋਂ ਇਸ ਵੈੱਬ ਸੀਰੀਜ਼ ਦਾ ਮੁੱਢ ਬੰਨਿਆ ਗਿਆ।
"ਬ੍ਰੋਕਨ ਹਿੱਲ ਵਿੱਚ ਵਿਸ਼ਵ ਦੀ ਸਭ ਤੋਂ ਵੱਡੀ ਤਸਵੀਰ ਨਜ਼ਰ ਆਈ ਤਾਂ ਮੈਨੂੰ ਲੱਗਿਆ ਕਿਓਂ ਨਾ ਇਹ ਗੱਲ ਆਪਣੇ ਭਾਈਚਾਰੇ ਦੇ ਹੋਰ ਲੋਕਾਂ ਨਾਲ਼ ਸਾਂਝੀ ਕੀਤੀ ਜਾਵੇ," ਉਨ੍ਹਾਂ ਕਿਹਾ।
ਉਨ੍ਹਾਂ ਦੱਸਿਆ ਕਿ ਮਨਪ੍ਰੀਤ ਸਿੰਘ ਢੀਂਡਸਾ ਜੋ ਇਸ ਪ੍ਰਾਜੈਕਟ ਦੀ ਪੇਸ਼ਕਾਰੀ ਅਤੇ ਵੀਡੀਓ ਨੂੰ ਤਕਨੀਕੀ ਪੱਖ ਤੋਂ ਚਲਾਓਂਦੇ ਰਹੇ ਹਨ ਦੇ ਸਹਿਯੋਗ ਨਾਲ ਇਸ ਵੀਡੀਓ ਸੀਰੀਜ਼ ਦਾ ਕੰਮ ਸ਼ੁਰੂ ਕੀਤਾ ਗਿਆ।

The first episode of this video series was about 'the Big Picture' of Broken Hill, NSW. Source: Pendu Australia
ਇਸ ਤੋਂ ਬਾਅਦ ਉਨ੍ਹਾਂ ਦੀਆਂ ਪੇਸ਼ਕਾਰੀਆਂ ਵਿੱਚ ਖੇਤੀਬਾੜੀ ਸਨਅਤ ਜਿਸ ਵਿੱਚ ਅੰਗੂਰ, ਸੰਤਰੇ, ਸਬਜ਼ੀਆਂ ਆਦਿ ਦੀ ਕਾਸ਼ਤ ਸਬੰਧੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਰਹੀ ਹੈ।
ਪੇਂਡੂ ਆਸਟ੍ਰੇਲੀਆ ਟੀਮ ਵੱਲੋਂ ਨਿਊਜ਼ੀਲੈਂਡ ਅਤੇ ਕੈਨੇਡਾ ਵਿੱਚ ਵੀ ਇਸ ਸੀਰੀਜ਼ ਦੀ ਕੁਝ ਵੀਡੀਓ ਫਿਲਮਾਏ ਗਏ ਜਿਨਾਂ ਨੂੰ ਭਰਪੂਰ ਹੁੰਗਾਰਾ ਮਿਲਿਆ।
ਪਿਛਲੇ 6 ਸਾਲ ਵਿੱਚ ਉਨ੍ਹਾਂ ਦੇ ਯੂਟਿਊਬ ਸਬਸਕ੍ਰਾਈਬਰਸ ਦੀ ਗਿਣਤੀ ਵਧਕੇ 105,000 ਹੋ ਗਈ ਹੈ ਤੇ ਹੁਣ ਤੱਕ ਇਸਦੇ 170 ਤੋਂ ਵੀ ਜ਼ਿਆਦਾ ਵੀਡੀਓ ਅੰਕ ਯੂਟਿਊਬ ਰਾਹੀਂ ਸਾਂਝੇ ਕੀਤੇ ਜਾ ਚੁੱਕੇ ਹਨ।
"ਯੂਟਿਊਬ ਉੱਤੇ ਸਾਂਝੇ ਤੌਰ ਤੇ ਸਾਡੇ ਵੀਡੀਓਜ਼ ਨੂੰ ਹੁਣ ਤੱਕ ਦਸ ਮਿਲੀਅਨ ਤੋਂ ਵੀ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ ਅਤੇ 70 ਮੁਲਕਾਂ ਵਿੱਚ ਵੱਸਦੇ ਪੰਜਾਬੀ ਨਿਯਮਤ ਰੂਪ ਵਿੱਚ ਇਸ ਵੈੱਬ ਸੀਰੀਜ਼ ਨਾਲ਼ ਜੁੜੇ ਹੋਏ ਹਨ," ਉਨ੍ਹਾਂ ਦੱਸਿਆ।
"ਮਰੇ ਬ੍ਰਿਜ਼ ਇਲਾਕੇ ਵਿੱਚ ਸਬਜ਼ੀਆਂ ਦੀ ਕਾਸ਼ਤ, ਵਲਗੁਲਗਾ ਵਿੱਚ ਬਲੂਬੇਰੀ, ਕੇਰਨਜ਼ ਵਿੱਚ ਕੇਲੇ ਤੇ ਗੰਨੇ ਦੀ ਪੈਦਾਵਾਰ ਵਿੱਚ ਲੱਗੇ ਲੋਕਾਂ ਨਾਲ ਸਬੰਧਿਤ ਪੇਸ਼ਕਾਰੀਆਂ ਕਾਫੀ ਪਸੰਦ ਕੀਤੀਆਂ ਗਈਆਂ ਹਨ।"
ਸ਼੍ਰੀ ਬਰਾੜ ਨੇ ਦੱਸਿਆ ਕਿ ਭਾਵੇਂ ਯੂਟਿਊਬ ਤੋਂ ਉਨ੍ਹਾਂ ਨੂੰ ਅਜੇ ਤੱਕ ਕਿਸੇ ਕਿਸਮ ਦੀ ਕੋਈ ਆਮਦਨ ਨਹੀਂ ਹੋਈ ਪਰ ਇਸ ਦੇ ਬਾਵਜੂਦ ਉਹ ਇਸ ਵੈੱਬ ਸੀਰੀਜ਼ ਦੇ ਹੋਰ ਵੀਡੀਓਜ਼ ਬਣਾਉਣ ਲਈ ਯਤਨਸ਼ੀਲ ਹਨ।

Source: Supplied
ਇਸ ਸਬੰਧੀ ਪੂਰੀ ਗੱਲਬਾਤ ਸੁਨਣ ਲਈ ਉਪਰ ਫੋਟੋ ਉੱਤੇ ਦਿੱਤੇ ਆਡੀਓ ਬਟਨ ਉੱਤੇ ਕਲਿਕ ਕਰੋ।
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ।

'Pendu Australia' is a YouTube-based video series that presents Australia’s agricultural and rural life. Source: Supplied
ਐੱਸ ਬੀ ਐੱਸ ਪੰਜਾਬੀ ਦੀਆਂ ਹੋਰ ਪੇਸ਼ਕਾਰੀਆਂ
More from SBS Punjabi

ਯੂ-ਟਿਊਬ ਉੱਤੇ ਪਛਾਣ ਲਈ ਯਤਨਸ਼ੀਲ ਮੈਲਬੌਰਨ ਦੇ ਇਸ ਪਤੀ-ਪਤਨੀ ਲਈ 'ਲਾਕਡਾਊਨ' ਬਣਿਆ ਆਮਦਨ ਦਾ ਜ਼ਰੀਆ