ਗ੍ਰਿਫਿਥ ਸਥਿੱਤ 15 ਤੋਂ ਵੱਧ ਫਾਰਮਾਂ ਉੱਤੇ 'ਸ਼ੈਡੋਅ ਇਕਾਨਮੀ ਟਾਸਕਫੋਰਸ' ਵਲੋਂ ਛਾਪੇਮਾਰੀ ਕੀਤੀ ਗਈ ਹੈ। ਇਸ ਟਾਸਕਫੋਰਸ ਵਿੱਚ ਆਸਟ੍ਰੇਲੀਅਨ ਟੈਕਸੇਸ਼ਨ ਆਫਿਸ (ATO), ਫੇਅਰ ਵਰਕ ਓਮਬਡਸਮੈਨ (FWO) ਅਤੇ ਡਿਪਾਰਟਮੈਂਟ ਆਫ ਹੋਮ ਅਫੇਅਰਜ਼ ਦੀ ਆਸਟ੍ਰੇਲੀਅਨ ਬਾਰਡਰ ਫੋਰਸ (ABF) ਦੇ ਅਧਿਕਾਰੀ ਸ਼ਾਮਲ ਹਨ। ਨਿਊ ਸਾਊਥ ਵੇਲਜ਼ ਦੇ ਰਿਵਰੀਨਾ ਦੇ 'ਫੂਡ ਬੋਊਲ' ਕਹਾਏ ਜਾਣ ਵਾਲੇ ਗ੍ਰਿਫਿਥ ਵਿੱਚ ਵਿਆਪਕ ਖੇਤੀਬਾੜੀ ਉਦਯੋਗ ਮੌਜੂਦ ਹੈ। ਇਸ ਟਾਸਕਫੋਰਸ ਮੁਤਾਬਕ ਖੇਤੀਬਾੜੀ ਵਿੱਚ ਕਈ ਮਾਲਕ ਅਤੇ ਫਾਰਮ ਕੌਨਟ੍ਰੈਕਟਰ ਕਾਮਿਆਂ ਨੂੰ ਘੱਟ ਤਨਖਾਹਾਂ ਉੱਤੇ ਮਜ਼ਦੂਰੀ, ਕਾਰੋਬਾਰੀ ਆਮਦਨ ਅਤੇ ਖਰਚਿਆਂ ਦੀ ਗਲਤ ਰਿਪੋਰਟਿੰਗ, ਪ੍ਰਵਾਸੀ ਕਾਮਿਆਂ ਦਾ ਸ਼ੋਸ਼ਣ ਅਤੇ ਇਮੀਗ੍ਰੇਸ਼ਨ ਸਹਾਇਤਾ ਦਾ ਗੈਰ-ਕਾਨੂੰਨੀ ਪ੍ਰਬੰਧ ਕਰ ਰਹੇ ਹਨ। ਪੂਰਾ ਮਾਮਲਾ ਜਾਨਣ ਲਈ ਇਹ ਪੌਡਕਾਸਟ ਸੁਣੋ।
🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।
Share





