SKIP TO MAIN CONTENT

ਏਜ ਕੇਅਰ ਨਰਸਾਂ ਵੱਲੋਂ ਤਨਖ਼ਾਹ 'ਚ ਵਾਧੇ ਦੀ ਮੰਗ ਹੋਈ ਤੇਜ਼

Funcionários dos lares de idosos na Austrália estão insatisfeitos com o seu salário e condições de trabalho
How much funding actually goes to the care and quality of life for residents Source: Getty Images/Dean Mitchell

ਇੱਕ ਨਵੀਂ ਰਿਪੋਰਟ ਮੁਤਾਬਕ ਆਉਣ ਵਾਲੇ ਦਹਾਕਿਆਂ ਵਿੱਚ ਰਿਹਾਇਸ਼ੀ ਸੇਵਾਵਾਂ ਵਾਲੇ ਬਜ਼ੁਰਗਾਂ ਦੀ ਸੰਖਿਆ ਦੇ ਵਾਧੇ ਦੀ ਉਮੀਦ ਵਿੱਚ ਏਜ ਕੇਅਰ ਦੀ ਫੰਡਿੰਗ ਦੁੱਗਣੀ ਹੋ ਸਕਦੀ ਹੈ। ਪਰ ਇਸ ‘ਤੇ ਨਰਸਿੰਗ ਗਰੁੱਪਾਂ ਦਾ ਕਹਿਣਾ ਹੈ ਕਿ ਮੁੱਖ ਮੁੱਦਾ ਫੰਡਿੰਗ ਦਾ ਪੱਧਰ ਨਹੀਂ ਹੈ ਬਲਕਿ ਇਹ ਹੈ ਕਿ ਵਰਤਮਾਨ ਪੈਸੇ ਨੂੰ ਕਿਵੇਂ ਖ਼ਰਚ ਕੀਤਾ ਜਾ ਰਿਹਾ ਹੈ।


Published

By Deborah Groarke

Presented by Jasdeep Kaur

Source: SBS


Skip to podcast episode content

ਇੱਕ ਨਵੀਂ ਰਿਪੋਰਟ ਮੁਤਾਬਕ ਆਉਣ ਵਾਲੇ ਦਹਾਕਿਆਂ ਵਿੱਚ ਰਿਹਾਇਸ਼ੀ ਸੇਵਾਵਾਂ ਵਾਲੇ ਬਜ਼ੁਰਗਾਂ ਦੀ ਸੰਖਿਆ ਦੇ ਵਾਧੇ ਦੀ ਉਮੀਦ ਵਿੱਚ ਏਜ ਕੇਅਰ ਦੀ ਫੰਡਿੰਗ ਦੁੱਗਣੀ ਹੋ ਸਕਦੀ ਹੈ। ਪਰ ਇਸ ‘ਤੇ ਨਰਸਿੰਗ ਗਰੁੱਪਾਂ ਦਾ ਕਹਿਣਾ ਹੈ ਕਿ ਮੁੱਖ ਮੁੱਦਾ ਫੰਡਿੰਗ ਦਾ ਪੱਧਰ ਨਹੀਂ ਹੈ ਬਲਕਿ ਇਹ ਹੈ ਕਿ ਵਰਤਮਾਨ ਪੈਸੇ ਨੂੰ ਕਿਵੇਂ ਖ਼ਰਚ ਕੀਤਾ ਜਾ ਰਿਹਾ ਹੈ।


ਏਜ ਕੇਅਰ ਨਰਸਾਂ ਪਿੱਛਲੇ ਕੁੱਝ ਸਮੇਂ ਤੋਂ ਕਹਿ ਰਹੀਆ ਹਨ ਕਿ ਉਨ੍ਹਾਂ ਨੂੰ ਘੱਟ ਸਰੋਤਾਂ ਦੇ ਬਾਵਜੂਦ ਹੱਦੋਂ ਵੱਧ ਕੰਮ ਕਰਨਾ ਪੈਂਦਾ ਹੈ।

ਹਾਲ ਹੀ ਵਿੱਚ ਉਨ੍ਹਾਂ ਨੇ ਤਨਖ਼ਾਹ ਵਾਧੇ ਦੀ ਮੰਗ ‘ਤੇ ਜ਼ੋਰ ਪਾਇਆ ਹੈ। ਜਿਵੇਂ ਕਿ ਕੁਈਨਜ਼ਲੈਂਡ ਦੀਆਂ ਕੁੱਝ ਨਰਸਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਾਲਕ 'ਰੇਗਿਸ' ਦੁਆਰਾ ਪੇਸ਼ ਕੀਤਾ ਗਿਆ ਇੱਕ ਪ੍ਰਤੀਸ਼ਤ ਵਾਧਾ  ਉਨ੍ਹਾਂ ਲਈ ਕਾਫੀ ਨਹੀਂ ਹੈ।

ਫੇਅਰ ਵਰਕ ਕਮਿਸ਼ਨ ਦੇ ਬਾਹਰ ਜਿੱਥੇ ਯੂਨੀਅਨਾਂ ਨੇ ਤਨਖਾਹ ਵਾਧੇ ਲਈ ਸੰਘਰਸ਼ ਸ਼ੁਰੂ ਕੀਤਾ ਸੀ ਉਥੋਂ ਬੋਲਦਿਆਂ ਏਜ਼ਡ ਕੇਅਰ ਸ਼ੈਫ ਮਾਰਕ ਕੈਸਟੀਊ ਨੇ ਕਿਹਾ ਕਿ ਮੌਜੂਦਾ ਤਨਖ਼ਾਹ ਉਨ੍ਹਾਂ ਦੀ ਨੌਕਰੀ ਨਾਲ ਮੇਲ ਨਹੀਂ ਖਾਂਦੀ।

ਏਜ ਕੇਅਰ ਵਿੱਚ ਜੋ ਪੈਸਾ ਅਮਲੇ ਦੀਆਂ ਨਿਯੁਕਤੀਆਂ ਅਤੇ ਹੋਰ ਸਭ ਚੀਜ਼ਾਂ ਲਈ ਨਿਰਧਾਰਿਤ ਹੈ, ਉਹ ਖ਼ਤਰਾ ਪੈਦਾ ਕਰ ਸਕਦਾ ਹੈ।

ਹਰ ਸਾਲ ਸਿਰਫ 23 ਬਿਲੀਅਨ ਡਾਲਰ ਤੋਂ ਕੁੱਝ ਵੱਧ, ਫੈਡਰਲ ਫੰਡਿੰਗ ਵਿੱਚ ਏਜ ਕੇਅਰ ਨੂੰ ਦਿੱਤੇ ਜਾਂਦੇ ਹਨ ਜਿੰਨ੍ਹਾਂ ਵਿੱਚੋਂ ਤਿੰਨ ਚੌਥਾਈ ਭਾਗ ਰਿਹਾਇਸ਼ੀ ਸੁਵਿਧਾਵਾਂ ਵਿੱਚ ਜਾਂਦਾ ਹੈ।

ਯੂਨੀਵਰਸਿਟੀ ਆਫ ਟੈਕਨਾਲਾਜੀ ਸਿਡਨੀ ਵਿਖੇ ਏਜਿੰਗ ਰਿਸਰਚ ਕੈਲੋਬੋਰੇਟਿਵ ਦੀ ਇੱਕ ਨਵੀਂ ਰਿਪੋਰਟ ਮੁਤਾਬਕ ਇਹ ਫੰਡਿੰਗ ਕਾਫੀ ਨਹੀਂ ਹੈ।

ਬਹੁਤ ਸਾਰੇ ਛੋਟੇ ਅਤੇ ਆਜ਼ਾਦ ਏਜਡ ਕੇਅਰ ਘਰ ਮੌਜੂਦ ਹਨ ਪਰ ਵੱਡੇ ਕਾਰਪੋਰੇਟ ਕਾਰੋਬਾਰ ਇਨ੍ਹਾਂ 'ਤੇ ਹਾਵੀ ਪੈਂਦੇ ਹਨ।

ਇਨ੍ਹਾਂ ਨੂੰ ਫਾਰ-ਪ੍ਰੋਫਿਟ ਪ੍ਰਦਾਨਕਾਂ ਵਿਚਕਾਰ ਵੰਡਿਆ ਗਿਆ ਹੈ ਜਿਵੇਂ ਕਿ 'ਏਜੀਸ' ਜੋ ਕਿ ਪੱਛਮੀ ਆਸਟੇ੍ਰੇਲੀਆ ਵਿੱਚ ਸਭ ਤੋਂ ਵੱਡਾ ਏਜ ਕੇਅਰ ਹੈ ਅਤੇ ਨਾਨ-ਪ੍ਰੋਫਿਟ ਜਿਵੇਂ ਕਿ ਕੁਈਨਜ਼ਲੈਂਡ ਵਿੱਚ 'ਬੋਲਟਨ ਕਲਾਰਕ' ਜਿਸਨੇ ਹਾਲ ਹੀ ਵਿੱਚ ਨਿੱਜੀ ਇਕੁਇਟੀ ਦੀ ਮਲਕੀਅਤ ਵਾਲੀ ਕੰਪਨੀ ਐਲੀਟੀ ਨੂੰ ਖਰੀਦਣ ਲਈ 700 ਮਿਲੀਅਨ ਡਾਲਰ ਦਾ ਭੁਗਤਾਨ ਕੀਤਾ ਸੀ।

ਇੰਨ੍ਹਾਂ ਵੱਡੇ ਪ੍ਰਦਾਤਕਾਂ ਨੂੰ ਲੈ ਕੇ ਨਰਸਿੰਗ ਸਮੂਹ ਖ਼ਾਸ ਤੋਰ ‘ਤੇ ਪਾਰਦਰਸ਼ਤਾ ਅਤੇ ਜਵਾਬਦੇਹੀ ਵਿੱਚ ਵਾਧੇ ਨੂੰ ਵੇਖਣ ਲਈ ਉਸ਼ਾਹਿਤ ਹੈ।

ਉਹ ਇਸ ਸਵਾਲ ਦਾ ਜਵਾਬ ਚਾਹੁੰਦੇ ਹਨ ਕਿ ਪ੍ਰਦਾਤਕਾਂ ਨੂੰ ਕਿੰਨ੍ਹੇ ਕੁ ਪੈਸੇ ਦਿੱਤੇ ਜਾ ਰਹੇ ਹਨ ਅਤੇ ਅਸਲ ਵਿੱਚ ਇਸਦਾ ਕਿੰਨਾ ਕੁ ਭਾਗ ਵਸਨੀਕਾਂ ਵਾਸਤੇ ਸੰਭਾਲ ਅਤੇ ਜੀਵਨ ਦੀ ਗੁਣਵਤਾ ਲਈ ਮਿਲਦਾ ਹੈ।

ਇਸ ਬਾਰੇ ਵਿਸਥਾਰਿਤ ਜਾਣਕਾਰੀ ਹੇਠਾਂ ਦਿੱਤੇ ਆਡੀਓ ਲਿੰਕ ਉੱਤੇ ਕਲਿੱਕ ਕਰ ਕੇ ਲਈ ਜਾ ਸਕਦੀ ਹੈ: 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now