- How can migrants become early childhood educators in Australia?
- What qualifications do you need to work in early childhood education?
- What are the qualification pathways to a career in early childhood education?
- Can you work in childcare while studying in Australia?
- How long does it take to get a Certificate III in Early Childhood Education and Care?
- What support is available for migrants starting a career in childcare?
- What are the job opportunities in early childhood education in Australia?
- Do you need good English skills to work in early childhood education?
- Why is diversity important in Australia’s early childhood education sector?
ਇਹ ਲੇਖ ‘ਵਰਕ ਇਨ ਪ੍ਰੋਗਰੈਸ’ ਰਾਹੀਂ ਉਹ ਵਿਹਾਰਿਕ ਸੁਝਾਅ ਸਾਂਝੇ ਕਰਦਾ ਹੈ, ਜੋ ਆਸਟ੍ਰੇਲੀਆ ਵਿੱਚ ਸਾਰਥਕ ਕਰੀਅਰ (ਭਵਿੱਖ) ਬਣਾਉਣ ਵਾਲੇ ਹੁਨਰਮੰਦ ਪ੍ਰਵਾਸੀਆਂ ਦੇ ਸਫ਼ਰ ਦੀ ਪੜਚੋਲ ਕਰਨ ਵਾਲੀ 'ਆਸਟ੍ਰੇਲੀਆ ਐਕਸਪਲੇਂਡ' ਦੀ ਇੱਕ ਲੜੀ ਹੈ। ਹੋਰ ਪ੍ਰੇਰਨਾਦਾਇਕ ਕਹਾਣੀਆਂ ਅਤੇ ਮਾਹਿਰਾਂ ਦੀ ਸਲਾਹ ਲਈ ਸਾਰੇ ਐਪੀਸੋਡ ਸੁਣੋ।
ਸਿੰਡੀ ਦੀ ਕਹਾਣੀ ਅਤੇ ਇੱਕ ਉਦਯੋਗ ਮਾਹਿਰ ਦੀ ਸਲਾਹ ਦੇ ਨਾਲ, ਇਸ ਐਪੀਸੋਡ ਦਾ ਮਕਸਦ ਤੁਹਾਨੂੰ ਬਚਪਨ ਦੀ ਸਿੱਖਿਆ ਵਿੱਚ ਤੁਹਾਡੇ ਆਪਣੇ ਕਰੀਅਰ ਲਈ ਇੱਕ ਢੁਕਵਾਂ ਰਸਤਾ ਲੱਭਣ ਵਿੱਚ ਤੁਹਾਡੀ ਅਗਵਾਈ ਕਰਨਾ ਹੈ।

CINDY WORKING IN AUSTRALIA
ਜੀਆ ਹੋਈ ਟ੍ਰਾਨ, ਜਿਸ ਨੂੰ ਆਸਟ੍ਰੇਲੀਆ ਵਿੱਚ ਸਿੰਡੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਉਹ ਵੀਅਤਨਾਮ ਤੋਂ ਪ੍ਰਵਾਸ ਕਰ ਕੇ ਆਈ ਸੀ ਅਤੇ ਉਸ ਨੇ ਸ਼ੁਰੂਆਤੀ ਬਚਪਨ ਦੀ ਸਿੱਖਿਆ ਵਿੱਚ ਆਪਣਾ ਕਰੀਅਰ ਬਣਾਇਆ। ਆਪਣਾ ਪ੍ਰਮਾਣੀਕਰਣ ਪੂਰਾ ਕਰਦੇ ਉਹ ਇਸ ਖੇਤਰ ਵਿੱਚ ਤੇਜ਼ੀ ਨਾਲ ਅੱਗੇ ਵਧੀ ਅਤੇ ਆਸਟ੍ਰੇਲੀਆ ਵਿੱਚ ਯੋਗ ਸਿੱਖਿਅਕਾਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਵਾਲੇ ਮਹੱਤਵਪੂਰਨ ਕਾਰਜਬਲ ਦਾ ਹਿੱਸਾ ਬਣ ਗਈ।
ਤੁਸੀਂ ਆਸਟ੍ਰੇਲੀਆ ਵਿੱਚ ਸ਼ੁਰੂਆਤੀ ਬਚਪਨ ਦੇ ਸਿੱਖਿਅਕ ਕਿਵੇਂ ਬਣ ਸਕਦੇ ਹੋ?
ਸਿੰਡੀ ਵੀਅਤਨਾਮ ਤੋਂ ਆਸਟ੍ਰੇਲੀਆ ਆਈ ਅਤੇ ਆਪਣਾ ਪ੍ਰਮਾਣੀਕਰਣ ਪੂਰਾ ਕਰਦੇ ਹੋਏ ਉਸ ਨੇ ਸ਼ੁਰੂਆਤੀ ਬਚਪਨ ਦੀ ਸਿੱਖਿਆ ਵਿੱਚ ਆਪਣਾ ਕਰੀਅਰ ਬਣਾਉਣਾ ਸ਼ੁਰੂ ਕਰ ਦਿੱਤਾ। ਦ੍ਰਿੜ ਇਰਾਦੇ ਅਤੇ ਸਖ਼ਤ ਮਿਹਨਤ ਨਾਲ, ਉਸ ਨੇ ਇਸ ਖੇਤਰ ਵਿੱਚ ਤੇਜ਼ੀ ਨਾਲ ਤਰੱਕੀ ਕੀਤੀ, ਯੋਗ ਸਿੱਖਿਅਕਾਂ ਦੀ ਆਸਟ੍ਰੇਲੀਆ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਵਾਲੇ ਮਹੱਤਵਪੂਰਨ ਕਾਰਜਬਲ ਦਾ ਹਿੱਸਾ ਬਣ ਗਈ।
ਆਸਟ੍ਰੇਲੀਅਨ ਚਿਲਡਰਨ ਐਜੂਕੇਸ਼ਨ ਐਂਡ ਕੇਅਰ ਕੁਆਲਿਟੀ ਅਥਾਰਟੀ (ACECQA) ਤੋਂ ਮਾਈਕਲ ਪੈਟਰੀ ਦੱਸਦੇ ਹਨ, "ਅਸੀਂ ਬਹੁ-ਸੱਭਿਆਚਾਰਵਾਦ ਨੂੰ ਇੱਕ ਮਜ਼ਬੂਤ ਹੁਲਾਰਾ ਦਿੱਤਾ ਹੈ ਰਿਹਾ ਹੈ ਅਤੇ ਵੱਖ-ਵੱਖ ਸੱਭਿਆਚਾਰਕ ਪਿਛੋਕੜ ਵਾਲੇ ਲੋਕਾਂ ਨੂੰ ਮਹੱਤਵ ਦੇਣ 'ਤੇ ਜ਼ੋਰ ਦਿੱਤਾ ਹੈ।"
ACECQA ਪ੍ਰਵਾਸੀਆਂ ਦੇ ਹੁਨਰ ਦਾ ਮੁਲਾਂਕਣ ਕਰਨ ਲਈ ਅਧਿਕਾਰਤ ਮੁਲਾਂਕਣ ਅਥਾਰਟੀ ਹੈ, ਅਤੇ ਇਹ ਮੁਲਾਂਕਣ ਇੱਕ ਹੁਨਰਮੰਦ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਪ੍ਰਵਾਸੀਆਂ ਲਈ ਜ਼ਰੂਰੀ ਹੈ।

CINDY WORKING IN VIETNAM
'ਸ਼ੁਰੂਆਤੀ ਬਚਪਨ ਦੀ ਸਿੱਖਿਆ' ਵਿੱਚ ਕੰਮ ਕਰਨ ਲਈ ਤੁਹਾਨੂੰ ਕਿਹੜੀਆਂ ਯੋਗਤਾਵਾਂ ਦੀ ਲੋੜ ਹੁੰਦੀ ਹੈ?
ਸਿੰਡੀ, ਪਹਿਲਾਂ ਬਿਜ਼ਨੈੱਸ ਦੀ ਪੜ੍ਹਾਈ ਕਰਨ ਲਈ ਆਸਟ੍ਰੇਲੀਆ ਆਈ ਸੀ। ਪਰ ਜਲਦੀ ਹੀ ਉਸ ਨੂੰ ਬੱਚਿਆਂ ਨਾਲ ਕੰਮ ਕਰਨ ਦਾ ਜਨੂੰਨ ਮਹਿਸੂਸ ਹੋਇਆ ਅਤੇ ਉਸ ਨੇ ਸ਼ੁਰੂਆਤੀ ਬਚਪਨ ਦੀ ਸਿੱਖਿਆ ਅਤੇ ਦੇਖਭਾਲ ਵਿੱਚ ਸਰਟੀਫਿਕੇਟ III ਵਿੱਚ ਦਾਖਲਾ ਲੈ ਲਿਆ।
ਕਿਸੇ ਕੇਂਦਰ-ਅਧਾਰਤ ਸੇਵਾ-ਜਿਵੇਂ ਕਿ ਲੰਬੀ ਡੇਅ ਕੇਅਰ, ਪ੍ਰੀ-ਸਕੂਲ, ਜਾਂ ਕਿੰਡਰਗਾਰਟਨ-ਵਿੱਚ ਕੰਮ ਕਰਨ ਲਈ ਘੱਟੋ-ਘੱਟ ਯੋਗਤਾ ਅਰਲੀ ਚਾਈਲਡਹੁੱਡ ਐਜੂਕੇਸ਼ਨ ਐਂਡ ਕੇਅਰ ਵਿੱਚ ਸਰਟੀਫਿਕੇਟ III ਹੈ।ਮਾਈਕਲ ਪੈਟਰੀ
ਇਸ ਤੋਂ ਇਲਾਵਾ, ਸਿੰਡੀ ਨੂੰ ਇਹ ਵੀ ਪੂਰਾ ਕਰਨਾ ਪਿਆ :
- ਬੱਚਿਆਂ ਨਾਲ ਕੰਮ ਕਾਰਨ ਸਬੰਧੀ ਜਾਂਚ (ਸਾਰੇ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਲਾਜ਼ਮੀ)।
- ਇੱਕ ACECQA-ਪ੍ਰਵਾਨਿਤ ਪ੍ਰਦਾਤਾ ਤੋਂ ਇੱਕ ਪ੍ਰਮਾਣਿਤ ਫਸਟ ਏਡ ਕੋਰਸ।
ਜਿਵੇਂ-ਜਿਵੇਂ ਉਸ ਨੇ ਤਜਰਬਾ ਹਾਸਲ ਕੀਤਾ, ਸਿੰਡੀ ਨੇ ਆਪਣੇ 'ਡਿਪਲੋਮਾ ਇਨ ਅਰਲੀ ਚਾਈਲਡਹੁੱਡ ਐਜੂਕੇਸ਼ਨ ਐਂਡ ਕੇਅਰ' ਵੱਲ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਉੱਚ-ਪੱਧਰੀ ਭੂਮਿਕਾਵਾਂ ਲਈ ਰਸਤੇ ਖੁੱਲ੍ਹ ਗਏ।
ਸ਼ੁਰੂਆਤੀ ਬਚਪਨ ਦੀ ਸਿੱਖਿਆ ਵਿੱਚ ਕਰੀਅਰ ਲਈ ਯੋਗਤਾ ਦੇ ਰਸਤੇ ਕੀ ਹਨ ?
ਆਸਟ੍ਰੇਲੀਆ ਵਿੱਚ ਸ਼ੁਰੂਆਤੀ ਬਚਪਨ ਦੀ ਸਿੱਖਿਆ ਉਨ੍ਹਾਂ ਲੋਕਾਂ ਲਈ ਇੱਕ ਸਪਸ਼ਟ, ਕਦਮ-ਦਰ-ਕਦਮ ਯੋਗਤਾ ਮਾਰਗ ਪ੍ਰਦਾਨ ਕਰਦੀ ਹੈ ਜੋ ਇੱਕ ਫਲਦਾਇਕ ਕਰੀਅਰ ਬਣਾਉਣਾ ਚਾਹੁੰਦੇ ਹਨ:
- ਸ਼ੁਰੂਆਤੀ ਬਚਪਨ ਦੀ ਸਿੱਖਿਆ ਅਤੇ ਦੇਖਭਾਲ ਵਿੱਚ ਸਰਟੀਫਿਕੇਟ III - ਇੱਕ ਸਿੱਖਿਅਕ ਵਜੋਂ ਕੰਮ ਕਰਨ ਲਈ ਸ਼ੁਰੂਆਤੀ ਬਿੰਦੂ।
- ਸ਼ੁਰੂਆਤੀ ਬਚਪਨ ਦੀ ਸਿੱਖਿਆ ਅਤੇ ਦੇਖਭਾਲ ਵਿੱਚ ਡਿਪਲੋਮਾ - ਸੀਨੀਅਰ ਭੂਮਿਕਾਵਾਂ, ਜਿਵੇਂ ਕਿ ਮੁੱਖ ਸਿੱਖਿਅਕ ਜਾਂ ਰੂਮ ਲੀਡਰ, ਨੂੰ ਨਿਭਾਉਣ ਦੇ ਮੌਕੇ ਪ੍ਰਦਾਨ ਕਰਦਾ ਹੈ।
- ਬੈਚਲਰ ਆਫ਼ ਅਰਲੀ ਬਚਪਨ ਦੀ ਸਿੱਖਿਆ (ਜਾਂ ਅਧਿਆਪਨ) - ਤੁਹਾਨੂੰ ਇੱਕ ਸ਼ੁਰੂਆਤੀ ਬਚਪਨ ਦੇ ਅਧਿਆਪਕ (ECT) ਵਜੋਂ ਯੋਗਤਾ ਪ੍ਰਦਾਨ ਕਰਦਾ ਹੈ, ਜਿਸ ਵਿੱਚ ਲੀਡਰਸ਼ਿਪ, ਪਾਠਕ੍ਰਮ ਡਿਜ਼ਾਈਨ, ਜਾਂ ਪ੍ਰਬੰਧਨ ਵਿੱਚ ਹੋਰ ਮੌਕੇ ਹਨ।
ਇਹ ਮਾਰਗ ਤੁਹਾਨੂੰ ਪੜ੍ਹਾਈ ਦੇ ਨਾਲ-ਨਾਲ ਕੰਮ ਕਰਨਾ ਸ਼ੁਰੂ ਕਰਨ, ਵਿਹਾਰਕ ਤਜਰਬਾ ਹਾਸਲ ਕਰਨ, ਅਤੇ ਤੁਹਾਡੀਆਂ ਯੋਗਤਾਵਾਂ ਵਧਣ ਦੇ ਨਾਲ-ਨਾਲ ਹੋਰ ਉੱਨਤ ਭੂਮਿਕਾਵਾਂ ਵਿੱਚ ਜਾਣ ਦੇ ਮੌਕੇ ਦਿੰਦਾ ਹੈ।
Elizabeth Death, CEO of the Early Learning and Care Council of Australia (ELACCA).
ਕੀ ਤੁਸੀਂ ਆਸਟ੍ਰੇਲੀਆ ਵਿੱਚ ਪੜ੍ਹਾਈ ਕਰਦੇ ਹੋਏ ਚਾਈਲਡਕੇਅਰ ਵਿੱਚ ਕੰਮ ਕਰ ਸਕਦੇ ਹੋ?
ਹਾਂ — ਬਹੁਤ ਸਾਰੇ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਦੇ ਹੋਏ ਕੰਮ ਵੀ ਕਰਦੇ ਹਨ। ਸਿੰਡੀ ਨੇ ਆਪਣੀ ਪਹਿਲੀ ਨੌਕਰੀ ਇੱਕ ਚਾਈਲਡ ਕੇਅਰ ਸੈਂਟਰ ਵਿੱਚ ਉਦੋਂ ਸ਼ੁਰੂ ਕੀਤੀ ਜਦੋਂ ਉਹ ਅਜੇ ਆਪਣੇ ਸਰਟੀਫਿਕੇਟ III ਦੀ ਪੜ੍ਹਾਈ ਕਰ ਰਹੀ ਸੀ।
ਹਾਲਾਂਕਿ ਰਹਿਣ-ਸਹਿਣ ਦੇ ਖਰਚੇ ਦੇ ਸੰਕਟ ਦੌਰਾਨ ਟਿਊਸ਼ਨ ਫੀਸਾਂ ਅਤੇ ਰਹਿਣ-ਸਹਿਣ ਦੇ ਖਰਚਿਆਂ ਨੂੰ ਸੰਤੁਲਿਤ ਕਰਨਾ ਚੁਣੌਤੀਪੂਰਨ ਸੀ, ਵੀਅਤਨਾਮ ਵਿੱਚ ਉਸ ਦਾ ਪਿਛਲੇ ਚਾਈਲਡ ਕੇਅਰ ਅਨੁਭਵ ਉਸ ਦੀ ਇੱਕ ਵਧੀਆ ਸ਼ੁਰੂਆਤ ਵਿੱਚ ਸਹਾਇਕ ਸਿੱਧ ਹੋਇਆ।
ਕਈ ਵਾਰ ਮੈਨੂੰ ਲੱਗਾ ਕਿ ਨੌਕਰੀ ਛੱਡ ਦੇਣੀ ਚਾਹੀਦੀ ਹੈ, ਪਰ ਵਧੇਰੇ ਤਜਰਬੇ ਨਾਲ, ਤੁਸੀਂ ਬਿਹਤਰ ਭੂਮਿਕਾਵਾਂ ਵਿੱਚ ਜਾ ਸਕਦੇ ਹੋ, ਬਿਹਤਰ ਤਨਖਾਹ ਦੇ ਨਾਲ।ਸਿੰਡੀ
ਕੁਝ ਮਹੀਨਿਆਂ ਬਾਅਦ ਹੀ, ਸਿੰਡੀ ਨੂੰ ਰੂਮ ਲੀਡਰ ਵਜੋਂ ਤਰੱਕੀ ਦਿੱਤੀ ਗਈ, ਇੱਕ ਅਜਿਹੀ ਭੂਮਿਕਾ ਜਿੱਥੇ ਉਹ ਆਪਣੀ ਪੜ੍ਹਾਈ ਜਾਰੀ ਰੱਖਦੇ ਹੋਏ ਸਿੱਖਿਅਕਾਂ ਦੀ ਇੱਕ ਟੀਮ ਦੀ ਨਿਗਰਾਨੀ ਕਰਦੀ ਹੈ।
ਸ਼ੁਰੂਆਤੀ ਬਚਪਨ ਦੀ ਸਿੱਖਿਆ ਅਤੇ ਦੇਖਭਾਲ ਵਿੱਚ ਸਰਟੀਫਿਕੇਟ III ਪ੍ਰਾਪਤ ਕਰਨ ਵਿੱਚ ਕਿੰਨਾ ਸਮਾਂ ਲੱਗਦਾ ਹੈ?
ਸਰਟੀਫਿਕੇਟ III ਨੂੰ ਪੂਰਾ ਕਰਨ ਵਿੱਚ ਆਮ ਤੌਰ 'ਤੇ ਲਗਭਗ ਇੱਕ ਸਾਲ ਲੱਗਦਾ ਹੈ। ਬਹੁਤ ਸਾਰੇ ਵਿਦਿਆਰਥੀ ਇਸ ਨੂੰ ਕੰਮ ਦੀ ਜਗ੍ਹਾ ਜਾਂ ਇੰਟਰਨਸ਼ਿਪ ਰਾਹੀਂ ਕਰਦੇ ਹਨ, ਜਿਸ ਨਾਲ ਉਹ ਪੜ੍ਹਾਈ ਦੌਰਾਨ ਵਿਹਾਰਕ ਅਨੁਭਵ ਪ੍ਰਾਪਤ ਕਰ ਸਕਦੇ ਹਨ।

CINDY WORKING IN AUSTRALIA
ਚਾਈਲਡਕੇਅਰ ਵਿੱਚ ਕਰੀਅਰ ਸ਼ੁਰੂ ਕਰਨ ਵਾਲੇ ਪ੍ਰਵਾਸੀਆਂ ਲਈ ਕਿਹੜੀ ਸਹਾਇਤਾ ਉਪਲਬਧ ਹੈ?
ਆਸਟ੍ਰੇਲੀਆ ਦੀ ਅਰਲੀ ਲਰਨਿੰਗ ਐਂਡ ਕੇਅਰ ਕੌਂਸਲ (ELACCA) ਦੀ ਸੀਈਓ ਐਲਿਜ਼ਾਬੈਥ ਡੈਥ ਕਹਿੰਦੀ ਹੈ ਕਿ ਇਸ ਖੇਤਰ ਵਿਚ ਦਾਖਲ ਹੋਣ ਦੇ ਕਈ ਤਰੀਕੇ ਅਤੇ ਰਸਤੇ ਹਨ :
ਵਿਦਿਆਰਥੀ ਕਈ ਵਾਰ ਆਪਣੀ ਯੋਗਤਾ ਪੂਰੀ ਕਰਨ ਤੋਂ ਪਹਿਲਾਂ ਆਊਟਸਾਈਡ ਸਕੂਲ ਆਵਰਸ ਕੇਅਰ (OSHC) ਵਿੱਚ ਕੰਮ ਲੱਭ ਸਕਦੇ ਹਨ।
ਕੁਝ ਪ੍ਰਦਾਤਾ ਯੋਗਤਾ ਲਾਗਤਾਂ ਦਾ ਇੱਕ ਹਿੱਸਾ ਫੰਡ ਕਰਦੇ ਹਨ ਅਤੇ ਪੜ੍ਹਾਈ ਲਈ ਛੁੱਟੀ ਵੀ ਦਿੰਦੇ ਹਨ।
ਐਲਿਜ਼ਾਬੈਥ ਕਹਿੰਦੀ ਹੈ, "ਸਾਡੇ ਪੂਰੇ ਖੇਤਰ ਵਿੱਚ ਇਸ ਦੀ ਘਾਟ ਹੈ। ਹੁਣ ਬਿਲਕੁਲ ਸਮਾਂ ਆ ਗਿਆ ਹੈ ਕਿ ਕੋਈ ਇਹ ਕਹੇ: 'ਮੇਰੀ ਵਚਨਬੱਧਤਾ ਹੈ; ਮੈਂ ਵਿਭਿੰਨ ਭਾਈਚਾਰਿਆਂ ਦਾ ਸਮਰਥਨ ਕਰ ਸਕਦੀ ਹਾਂ - ਕੀ ਤੁਸੀਂ ਮੇਰੀ ਮਦਦ ਕਰੋਗੇ?"
ਆਸਟ੍ਰੇਲੀਆ ਵਿੱਚ ਸ਼ੁਰੂਆਤੀ ਬਚਪਨ ਦੀ ਸਿੱਖਿਆ ਵਿੱਚ ਨੌਕਰੀ ਦੇ ਕਿੰਨੇ ਕੁ ਮੌਕੇ ਹਨ?
ਇਹ ਖੇਤਰ ਇੱਕ ਗੰਭੀਰ ਘਾਟ ਦਾ ਸਾਹਮਣਾ ਕਰ ਰਿਹਾ ਹੈ, ਥੋੜ੍ਹੇ ਸਮੇਂ ਵਿੱਚ 20,000 ਤੋਂ ਵੱਧ ਵਾਧੂ ਸਿੱਖਿਅਕਾਂ ਦੀ ਲੋੜ ਹੈ। ਸਿੰਡੀ ਵਰਗੇ ਪ੍ਰਵਾਸੀ ਇਸ ਪਾੜੇ ਨੂੰ ਭਰਨ ਵਿੱਚ ਮਦਦ ਕਰ ਰਹੇ ਹਨ।
ਵੱਡੇ ਸ਼ਹਿਰਾਂ ਵਿੱਚ ਸ਼ੁਰੂਆਤੀ ਬਚਪਨ ਦੇ ਕੇਂਦਰਾਂ ਤੋਂ ਲੈ ਕੇ ਛੋਟੀਆਂ ਖੇਤਰੀ ਸੇਵਾਵਾਂ ਤੱਕ, ਆਸਟ੍ਰੇਲੀਆ ਭਰ ਵਿੱਚ ਸਾਰੇ ਪੱਧਰਾਂ 'ਤੇ ਯੋਗ ਸਿੱਖਿਅਕਾਂ ਲਈ ਮੌਕੇ ਮੌਜੂਦ ਹਨ।

CINDY WORKING IN VIETNAM
ਕੀ ਤੁਹਾਨੂੰ ਸ਼ੁਰੂਆਤੀ ਬਚਪਨ ਦੀ ਸਿੱਖਿਆ ਵਿੱਚ ਕੰਮ ਕਰਨ ਲਈ ਚੰਗੇ ਅੰਗਰੇਜ਼ੀ ਹੁਨਰ ਦੀ ਲੋੜ ਹੈ?
ਹਾਲਾਂਕਿ ਅੰਗਰੇਜ਼ੀ ਉੱਤੇ ਪਕੜ ਮਹੱਤਵਪੂਰਨ ਹੈ, ਪਰ ਬਹੁ-ਭਾਸ਼ਾਈ ਹੁਨਰਾਂ ਨੂੰ ਇੱਕ ਤਾਕਤ ਵਜੋਂ ਦੇਖਿਆ ਜਾਂਦਾ ਹੈ।
ਸਿੰਡੀ ਦੇ ਕਲਾਸਰੂਮ ਵਿੱਚ, ਬੱਚੇ ਅੰਗਰੇਜ਼ੀ ਦੇ ਨਾਲ-ਨਾਲ ਕੋਰੀਆਈ, ਜਾਪਾਨੀ, ਵੀਅਤਨਾਮੀ ਅਤੇ ਹੋਰ ਭਾਸ਼ਾਵਾਂ ਵੀ ਬੋਲਦੇ ਹਨ। ਹਾਲਾਂਕਿ ਸਿੰਡੀ ਨੂੰ ਕਈ ਵਾਰ ਅੰਗਰੇਜ਼ੀ ਚੁਣੌਤੀਪੂਰਨ ਲੱਗਦੀ ਹੈ, ਪਰ ਉਹ ਕਹਿੰਦੀ ਹੈ ਕਿ ਪਰਿਵਾਰ ਅਤੇ ਸਹਿਕਰਮੀ ਉਸ ਦਾ ਪੂਰਾ ਸਾਥ ਦਿੰਦੇ ਹਨ।
ਜਿਨ੍ਹਾਂ ਲੋਕਾਂ ਦੀ ਅੰਗਰੇਜ਼ੀ ਦੂਜੀ ਭਾਸ਼ਾ ਹੈ ਅਤੇ ਇੱਕ ਵੱਖਰਾ ਸੱਭਿਆਚਾਰਕ ਪਿਛੋਕੜ ਹੈ - ਇਹ ਉਨ੍ਹਾਂ ਦੀ ਮਹਾਂਸ਼ਕਤੀ ਹੈ। ਭਾਸ਼ਾ ਅਤੇ ਸੱਭਿਆਚਾਰ ਸ਼ੁਰੂਆਤੀ ਬਚਪਨ ਦੇ ਖੇਤਰ ਵਿੱਚ ਰੁਕਾਵਟ ਬਣਨ ਦੀ ਬਜਾਏ ਤੁਹਾਡੇ ਹੁਨਰ ਵਿੱਚ ਵਾਧਾ ਕਰਦੇ ਹਨ।ਐਲਿਜ਼ਾਬੈਥ ਡੈਥ
ਆਸਟ੍ਰੇਲੀਆ ਦੇ ਸ਼ੁਰੂਆਤੀ ਬਚਪਨ ਦੀ ਸਿੱਖਿਆ ਖੇਤਰ ਵਿੱਚ ਵਿਭਿੰਨਤਾ ਕਿਉਂ ਮਹੱਤਵਪੂਰਨ ਹੈ?
ਦਸ ਵਿੱਚੋਂ ਚਾਰ ਸਿੱਖਿਅਕ ਵਿਦੇਸ਼ਾਂ ਵਿੱਚ ਪੈਦਾ ਹੋਏ ਹਨ, ਇਸ ਲਈ ਵਿਭਿੰਨਤਾ ਨੂੰ ਇੱਕ ਮਹੱਤਵਪੂਰਨ ਤਾਕਤ ਮੰਨਿਆ ਜਾਂਦਾ ਹੈ।
ਐਲਿਜ਼ਾਬੈਥ ਦੱਸਦੀ ਹੈ, "ਭਾਸ਼ਾ ਅਤੇ ਸੱਭਿਆਚਾਰ ਹੀ ਇਸ ਖੇਤਰ ਵਿੱਚ ਕਦਰਾਂ ਕੀਮਤਾਂ ਦਾ ਆਧਾਰ ਹਨ।ਸਾਨੂੰ ਇੱਕ ਅਜਿਹੇ ਕਾਰਜਬਲ ਦੀ ਲੋੜ ਹੈ ਜੋ ਸਾਡੇ ਵਿਭਿੰਨ ਭਾਈਚਾਰਿਆਂ ਦੀ ਤਸਵੀਰ ਪੇਸ਼ ਕਰਦਾ ਹੋਵੇ।"
Disclaimer: ਸਿੰਡੀ ਦੀ ਕਹਾਣੀ ਸ਼ੁਰੂਆਤੀ ਬਚਪਨ ਦੀ ਸਿੱਖਿਆ ਦੇ ਖੇਤਰ ਵਿੱਚ ਕਰੀਅਰ ਯਾਤਰਾ ਦੀ ਸਿਰਫ਼ ਇੱਕ ਉਦਾਹਰਣ ਹੈ। ਇਸ ਲੇਖ ਅਤੇ ਪੋਡਕਾਸਟ ਵਿੱਚ ਸਾਂਝੀ ਕੀਤੀ ਗਈ ਸਲਾਹ ਪ੍ਰਕਾਸ਼ਨ ਦੇ ਸਮੇਂ ਸਹੀ ਹੈ। ਸਭ ਤੋਂ ਨਵੀਨਤਮ ਜਾਣਕਾਰੀ ਲਈ, ਅਤੇ ਇਹ ਸਮਝਣ ਲਈ ਕਿ ਤੁਹਾਡੇ ਖਾਸ ਹਾਲਾਤਾਂ 'ਤੇ ਕੀ ਲਾਗੂ ਹੁੰਦਾ ਹੈ, ਕਿਰਪਾ ਕਰਕੇ ਆਸਟ੍ਰੇਲੀਆਈ ਬੱਚਿਆਂ ਦੀ ਸਿੱਖਿਆ ਅਤੇ ਦੇਖਭਾਲ ਗੁਣਵੱਤਾ ਅਥਾਰਟੀ (ACECQA), ਜਾਂ ਪ੍ਰਵਾਸ-ਸਬੰਧਤ ਸਲਾਹ ਲਈ ਗ੍ਰਹਿ ਮਾਮਲਿਆਂ ਦੇ ਵਿਭਾਗ ਨਾਲ ਸੰਪਰਕ ਕਰੋ।