ਸਟੇਟ ਐਮਰਜੈਂਸੀ ਸਰਵਿਸਿਜ਼ ਆਸਟ੍ਰੇਲੀਆ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਦੁਆਰਾ ਵਰਤਿਆ ਜਾਣ ਵਾਲਾ ਇੱਕ ਨਾਮ ਹੈ ਜੋ ਕਿ ਵੱਡੀਆਂ ਘਟਨਾਵਾਂ ਦੌਰਾਨ ਅਤੇ ਉਨ੍ਹਾਂ ਘਟਨਾਵਾਂ ਤੋਂ ਬਾਅਦ ਸਹਾਇਤਾ ਪ੍ਰਦਾਨ ਕਰਦੀਆਂ ਹਨ।
ਖਾਸ ਤੌਰ 'ਤੇ, ਇਹ ਸੇਵਾ ਕੁਦਰਤੀ ਆਫ਼ਤਾਂ ਜਿਵੇਂ ਕਿ ਹੜ੍ਹ, ਤੂਫ਼ਾਨ ਅਤੇ ਸੁਨਾਮੀ ਨਾਲ ਨਜਿੱਠਦੀ ਹੈ, ਪਰ ਹੋਰ ਸੰਕਟਕਾਲਾਂ ਦੌਰਾਨ ਵੀ ਸਹਾਇਤਾ ਪ੍ਰਦਾਨ ਕਰ ਸਕਦੀ ਹੈ, ਜਿਵੇਂ ਕਿ ਸੜਕ ਦੁਰਘਟਨਾ ਤੋਂ ਬਚਾਅ, ਲਾਪਤਾ ਵਿਅਕਤੀ ਦੀ ਖੋਜ ਆਦਿ।
ਆਸਟ੍ਰੇਲੀਆ ਵਿੱਚ ਹਰ ਅਧਿਕਾਰ ਖੇਤਰ ਦੀ ਆਪਣੀ ਰਾਜ ਜਾਂ ਪ੍ਰਦੇਸ਼ ਐਮਰਜੈਂਸੀ ਸੇਵਾ ਹੈ।
ਪ੍ਰਿਸੀਲਾ ਗ੍ਰਿਮ ਵਿਕਟੋਰੀਆ ਸਟੇਟ ਐਮਰਜੈਂਸੀ ਸਰਵਿਸ (VICSES) ਵਿੱਚ ਵਾਲੰਟੀਅਰ ਸਪੋਰਟ ਅਫਸਰ ਹੈ।

ਉਹ ਕਹਿੰਦੀ ਹੈ ਕਿ ਵਿਕਟੋਰੀਆ ਸਟੇਟ ਐਮਰਜੈਂਸੀ ਸਰਵਿਸ ਆਫ਼ਤਾਂ ਨਾਲ ਨਜਿੱਠਣ ਲਈ ਭਾਈਚਾਰਿਆਂ ਨੂੰ ਤਿਆਰ ਕਰਨ ਵਿੱਚ ਮਦਦ ਕਰਦੀ ਹੈ ਅਤੇ ਫਿਰ ਜਦੋਂ ਕੋਈ ਆਫ਼ਤ ਆਉਂਦੀ ਹੈ ਤਾਂ ਉਸਦਾ ਜਵਾਬ ਦੇਣ ਲਈ ਤਿਆਰ ਰਹਿੰਦੀ ਹੈ।
ਮਿਸ ਗ੍ਰਿਮ ਜੋ ਕਿ ਫ੍ਰੈਂਕਸਟਨ ਐਸ ਈ ਐਸ ਵਿੱਚ ਡਿਪਟੀ ਕੰਟਰੋਲਰ ਵਜੋਂ ਵੀ ਕੰਮ ਕਰਦੀ ਹੈ ਦਾ ਕਹਿਣਾ ਹੈ ਕਿ ਐਸ ਈ ਐਸ ਹੋਰ ਸਥਿਤੀਆਂ ਵਿੱਚ ਦੂਜੀਆਂ ਏਜੰਸੀਆਂ, ਖਾਸ ਤੌਰ 'ਤੇ ਪੁਲਿਸ ਅਤੇ ਫਾਇਰ ਡਿਪਾਰਟਮੈਂਟ ਨੂੰ ਇੱਕ ਸਹਾਇਤਾ ਭੂਮਿਕਾ ਪ੍ਰਦਾਨ ਕਰ ਸਕਦੀ ਹੈ।
ਨਿਊ ਸਾਊਥ ਵੇਲਜ਼ ਐਸ ਈ ਐਸ ਤੋਂਨ ਐਂਡਰਿਊ ਮੈਕੁਲਫ ਦਾ ਕਹਿਣਾ ਹੈ ਕਿ ਵਲੰਟੀਅਰ ਰਾਜ ਦੀ ਐਮਰਜੈਂਸੀ ਸੇਵਾ ਦੀ ਅਸਲ ਤਾਕਤ ਹੁੰਦੇ ਹਨ।
ਹਾਲਾਂਕਿ, ਵਿਕਟੋਰੀਆ ਸਟੇਟ ਐਮਰਜੈਂਸੀ ਸਰਵਿਸ ਲਈ ਵਲੰਟੀਅਰ ਬਣਨ ਲਈ, ਸਾਰੇ ਬਿਨੈਕਾਰਾਂ ਨੂੰ ਪਹਿਲਾਂ ਚੋਣ ਅਤੇ ਸਕ੍ਰੀਨਿੰਗ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਆਪਣੀ ਭੂਮਿਕਾ ਨੂੰ ਸਮਝਦੇ ਹਨ ਅਤੇ ਸਿਖਲਾਈ ਅਤੇ ਸੇਵੀ ਡਿਊਟੀਆਂ ਨਿਭਾਉਣ ਲਈ ਲੋੜੀਂਦੇ ਸਮੇਂ ਦੀਆਂ ਵਚਨਬੱਧਤਾਵਾਂ ਨੂੰ ਪੂਰਾ ਕਰ ਸਕਦੇ ਹਨ।
ਮਿਸ ਗ੍ਰਿਮ ਦੱਸਦੀ ਹੈ ਕਿ ਇੱਕ ਵਾਰ ਐਸ ਈ ਐਸ (SES) ਵਿੱਚ ਸ਼ਾਮਲ ਹੋਣ ਤੋਂ ਬਾਅਦ ਵਲੰਟੀਅਰਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ, ਜੋ ਕਿ ਸਮੱਸਿਆਵਾਂ ਨੂੰ ਹੱਲ ਕਰਨ ਲਈ ਇੱਕ ਟੀਮ ਦੇ ਹਿੱਸੇ ਵਜੋਂ ਕੰਮ ਕਰਨ ਲਈ ਮਹੱਤਵਪੂਰਨ ਹੈ।

ਨਿਊ ਸਾਊਥ ਵੇਲਜ਼ ਐਸ ਈ ਐਸ ਦੇ ਅਨੁਸਾਰ, ਅਸਥਾਈ ਵੀਜ਼ਾ ਧਾਰਕ ਗੈਰ-ਆਸਟ੍ਰੇਲੀਅਨ ਨਾਗਰਿਕ ਵੀਜ਼ਾ ਕਿਸਮ ਦੇ ਆਧਾਰ 'ਤੇ ਸਵੈਸੇਵੀ ਬਣ ਸਕਦੇ ਹਨ।
ਆਮ ਤੌਰ 'ਤੇ, ਜੇਕਰ ਕਿਸੇ ਵਿਅਕਤੀ ਦਾ ਵੀਜ਼ਾ ਉਨ੍ਹਾਂ ਨੂੰ ਅਦਾਇਗੀਸ਼ੁਦਾ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ, ਤਾਂ ਉਹ ਵਲੰਟੀਅਰ ਬਣ ਸਕਦੇ ਹਨ। ਵੀਜ਼ਾ ਧਾਰਕ ਆਪਣੇ ਵੀਜ਼ਾ ਵੇਰਵਿਆਂ ਅਤੇ ਸ਼ਰਤਾਂ ਨੂੰ ਆਨਲਾਈਨ ਗ੍ਰਹਿ ਮਾਮਲਿਆਂ ਦੇ ਵਿਭਾਗ ਦੀ ਵੈੱਬਸਾਈਟ 'ਤੇ ਦੇਖ ਸਕਦੇ ਹਨ।
ਨਿਊ ਸਾਊਥ ਵੇਲਜ਼ ਐਸ ਈ ਐਸ ਵਿੱਚ 16 ਅਤੇ 17 ਸਾਲ ਦੀ ਉਮਰ ਦੇ ਵਲੰਟੀਅਰ ਵੀ ਸ਼ਾਮਲ ਹੋ ਸਕਦੇ ਹਨ ਪਰ ਸ਼ਾਮਲ ਹੋਣ ਦੇ ਸਮੇਂ ਉਨ੍ਹਾਂ ਨੂੰ ਮਾਪਿਆਂ ਅਤੇ ਸਰਪ੍ਰਸਤ ਦੀ ਸਹਿਮਤੀ ਦਾ ਫਾਰਮੈਟ ਪੂਰਾ ਕਰਨਾ ਪੈਂਦਾ ਹੈ।
ਹਾਲਾਂਕਿ, 18 ਸਾਲ ਤੋਂ ਘੱਟ ਉਮਰ ਦੇ ਵਾਲੰਟੀਅਰ ਉਨ੍ਹਾਂ ਘਟਨਾਵਾਂ ਤੇ ਸੇਵਾ ਲਈ ਸ਼ਾਮਲ ਨਹੀਂ ਹੋ ਸਕਦੇ ਜਿਨ੍ਹਾਂ ਵਿੱਚ ਸਦਮੇ ਸ਼ਾਮਲ ਹੋ ਸਕਦੇ ਹਨ, ਜਿਵੇਂ ਕਿ ਰੋਡ ਕਰੈਸ਼ ਆਦਿ।

ਸ੍ਰੀ ਮੈਕੁਲੌਫ ਦਾ ਕਹਿਣਾ ਹੈ ਕਿ ਜਦੋਂ ਉਹ ਲਗਭਗ 11 ਸਾਲ ਪਹਿਲਾਂ ਸਵੈਸੇਵੀ ਬਣਨ ਲਈ ਐਸ ਈ ਐਸ ਵਿੱਚ ਸ਼ਾਮਲ ਹੋਇਆ ਸੀ, ਤਾਂ ਉਹ ਉਸ ਸਮੇਂ ਯੂਨੀਵਰਸਿਟੀ ਵਿੱਚ ਪੜ੍ਹ ਰਿਹਾ ਸੀ ਅਤੇ ਉਸ ਵਿੱਚ ਅਸਲ ਵਿੱਚ ਕੋਈ ਖਾਸ ਹੁਨਰ ਨਹੀਂ ਸੀ ਜਿਸਦੀ ਐਸ ਈ ਐਸ ਨੂੰ ਲੋੜ ਸੀ।
ਜ਼ੁਲਫੀ ਹੈਦਰੀ ਅਫਗਾਨਿਸਤਾਨ ਤੋਂ ਹੈ। ਉਹ 20 ਸਾਲ ਪਹਿਲਾਂ ਆਸਟ੍ਰੇਲੀਆ ਆਇਆ ਸੀ ਅਤੇ ਹੁਣ ਖੇਤਰੀ ਵਿਕਟੋਰੀਆ ਵਿੱਚ ਰਹਿੰਦਾ ਹੈ।
ਉਹ ਕਹਿੰਦਾ ਹੈ ਕਿ ਉਸਨੇ ਬਹੁਤ ਸਾਰੇ ਲਾਪਤਾ ਵਿਅਕਤੀਆਂ ਦੀ ਖੋਜ ਕੀਤੀ ਹੈ, ਬਹੁਤ ਸਾਰੇ ਜਾਨਵਰਾਂ ਨੂੰ ਬਚਾਇਆ ਹੈ ਅਤੇ ਅਪਰਾਧ ਦੇ ਸਥਾਨਾਂ 'ਤੇ ਖੋਜਾਂ ਵਿੱਚ ਪੁਲਿਸ ਦੀ ਮਦਦ ਕੀਤੀ ਹੈ।
ਸ਼੍ਰੀ ਹੈਦਰੀ ਦਾ ਕਹਿਣਾ ਹੈ ਕਿ ਉਸਨੇ ਐਸ ਈ ਐਸ ਵਿੱਚ ਆਪਣੀ ਵਲੰਟੀਅਰ ਭੂਮਿਕਾ ਦੁਆਰਾ ਬਹੁਤ ਸਾਰੇ ਦੋਸਤ ਬਣਾਏ ਹਨ।
ਟੈਲੀਸੀਆ ਲੋਲੋਆ ਲਿਸਮੋਰ ਯੂਨਿਟ ਦੀ ਮੈਂਬਰ ਹੈ। ਉਹ ਕਹਿੰਦੀ ਹੈ ਕਿ 2015 ਵਿੱਚ ਨਿਊ ਸਾਊਥ ਵੇਲਜ਼ ਐਸ ਈ ਐਸ ਵਿੱਚ ਸ਼ਾਮਲ ਹੋਣਾ ਉਸ ਵੱਲੋਂ ਕੀਤੇ ਗਏ ਸਭ ਤੋਂ ਵਧੀਆ ਵਿਕਲਪਾਂ ਵਿੱਚੋਂ ਇੱਕ ਸੀ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।





